GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1176
Display Settings
ਬਹੁਰਿਮਿਸ੍ਰਯਾਕੇਕਹੁਮਾਰੋ॥੧੫॥
ਫਿਰ ਇਸ ਦੇ ਬ੍ਰਾਹਮਣ ਨੂੰ ਮਾਰਾਂਗੀ ॥੧੫॥
ਜਿਨਤਹਿਯਹਉਪਦੇਸਦ੍ਰਿੜਾਯੋ
ਜਿਸ ਨੇ ਇਸ ਨੂੰ ਇਹ ਉਪਦੇਸ਼ ਪੱਕਾ ਕਰਾਇਆ ਹੈ,
ਤਾਤੇਮੋਸੌਭੋਗਕਮਾਯੋ
ਜਿਸ ਕਰ ਕੇ (ਇਸ ਨੇ) ਮੇਰੇ ਨਾਲ ਰਮਣ ਨਹੀਂ ਕੀਤਾ ਹੈ।
ਕੈਜੜਆਨਿਅਬੈਮੁਹਿਭਜੋ
(ਕਹਿਣ ਲਗੀ) ਜਾਂ ਤਾਂ ਹੇ ਮੂਰਖ! ਆ ਕੇ ਮੇਰੇ ਨਾਲ ਰਤੀ-ਕ੍ਰੀੜਾ ਕਰੋ।
ਨਾਤਰਆਸਪ੍ਰਾਨਕੀਤਜੋ॥੧੬॥
ਨਹੀਂ ਤਾਂ ਪ੍ਰਾਣਾਂ ਦੀ ਆਸ ਛਡ ਦਿਓ ॥੧੬॥
ਮੂਰਖਤਿਹਰਤਿਦਾਨਦੀਯਾ
(ਉਸ) ਮੂਰਖ ਨੇ ਉਸ ਨੂੰ ਰਤੀ-ਦਾਨ ਨਾ ਦਿੱਤਾ
ਗ੍ਰਿਹਅਪਨੇਕਾਮਾਰਗਲੀਯਾ
ਅਤੇ ਆਪਣੇ ਘਰ ਦਾ ਰਸਤਾ ਪਕੜਿਆ।
ਅਨਿਕਭਾਤਿਤਿਨਕੀਯਾਧਿਕਾਰਾ
ਉਸ ਨੇ (ਰਾਜ ਕੁਮਾਰੀ ਨੂੰ) ਅਨੇਕ ਤਰ੍ਹਾਂ ਨਾਲ ਧਿਕਾਰਿਆ
ਪਾਇਨਪਰੀਲਾਤਸੌਮਾਰਾ॥੧੭॥
ਅਤੇ ਪੈਰਾਂ ਵਿਚ ਪਈ ਨੂੰ ਲੱਤਾਂ ਨਾਲ ਮਾਰਿਆ ॥੧੭॥
ਰਾਜਸੁਤਾਕ੍ਰੁਧਿਤਅਤਿਭਈ
ਰਾਜ ਕੁਮਾਰੀ ਬਹੁਤ ਕ੍ਰੋਧਿਤ ਹੋਈ (ਅਤੇ ਕਹਿਣ ਲਗੀ ਕਿ)
ਇਹਜੜਮੁਹਿਰਤਿਦਾਨਦਈ
ਇਸ ਮੂਰਖ ਨੇ ਮੈਨੂੰ ਰਤੀ ਦਾਨ ਨਹੀਂ ਦਿੱਤਾ।
ਪ੍ਰਥਮਪਕਰਿਕਰਿਯਾਹਿਸੰਘਾਰੋ
ਪਹਿਲਾਂ ਇਸ ਨੂੰ ਪਕੜ ਕੇ ਮਾਰਾਂਗੀ
ਬਹੁਰਿਮਿਸ੍ਰਯਾਕੈਕਹਮਾਰੋ॥੧੮॥
ਅਤੇ ਫਿਰ ਇਸ ਦੇ ਮਿਸ਼ਰ ਨੂੰ ਮਾਰਾਂਗੀ ॥੧੮॥
ਅੜਿਲ
ਅੜਿਲ:
ਤਮਕਿਤੇਗਕੋਤਬਤਿਹਘਾਇਪ੍ਰਹਾਰਿਯੋ
ਤਦ ਉਸ ਨੇ ਭੜਕ ਕੇ ਉਸ ਉਤੇ ਤਲਵਾਰ ਦਾ ਵਾਰ ਕੀਤਾ
ਤਾਹਿਪੁਰਖਕਹਮਾਰਿਠੌਰਹੀਡਾਰਿਯੋ
ਅਤੇ ਉਸ ਪੁਰਸ਼ ਨੂੰ ਥਾਂ ਤੇ ਹੀ ਮਾਰ ਦਿੱਤਾ।
ਐਚਤਵਨਕੀਲੋਥਿਦਈਤਰਡਾਰਿਕੈ
ਉਸ ਦੀ ਲੋਥ ਖਿਚ ਕੇ ਥਲੇ ਵਿਛਾ ਲਈ
ਹੋਤਾਪਰਰਹੀਬੈਠਿਕਰਿਆਸਨਮਾਰਿਕੈ॥੧੯॥
ਅਤੇ ਉਸ ਉਤੇ ਆਸਣ ਜਮਾ ਕੇ ਬੈਠ ਗਈ ॥੧੯॥
ਦੋਹਰਾ
ਦੋਹਰਾ:
ਜਪਮਾਲਾਕਰਮਹਿਗਹੀਬੈਠੀਆਸਨਮਾਰਿ
ਹੱਥ ਵਿਚ ਜਪ-ਮਾਲਾ ਪਕੜ ਕੇ ਆਸਣ ਜਮਾ ਕੇ ਬੈਠ ਗਈ
ਪਠੈਸਹਚਰੀਪਿਤਾਪ੍ਰਤਿਲੀਨਾਨਿਕਟਹਕਾਰਿ॥੨੦॥
ਅਤੇ ਪਿਤਾ ਪਾਸ ਦਾਸੀ ਨੂੰ ਭੇਜ ਕੇ ਕੋਲ ਬੁਲਾ ਲਿਆ ॥੨੦॥
ਚੌਪਈ
ਚੌਪਈ:
ਹੰਸਕੇਤੁਤਬਤਾਹਿਸਿਧਾਨਾ
ਤਦ ਹੰਸ ਕੇਤੁ ਰਾਜਾ ਉਥੋਂ ਨੂੰ ਚਲ ਪਿਆ
ਨਿਰਖਿਸੁਤਾਤਰਮਿਤ੍ਰਕਡਰਾਨਾ
ਅਤੇ ਪੁੱਤਰੀ ਦੇ ਹੇਠਾਂ ਲੋਥ ਵੇਖ ਕੇ ਡਰ ਗਿਆ।
ਕਹਸਿਕੁਅਰਿਇਹਕਸਿਤੁਹਿਕਰਾ
(ਉਸ ਨੇ) ਰਾਜ ਕੁਮਾਰੀ ਨੂੰ ਕਿਹਾ ਕਿ ਤੂੰ ਇਹ ਕਿਸ ਲਈ ਕੀਤਾ ਹੈ
ਬਿਨੁਪਰਾਧਯਾਕੋਜਿਯਹਰਾ॥੨੧॥
ਅਤੇ ਬਿਨਾ ਕਸੂਰ ਦੇ ਇਸ ਨੂੰ ਜਾਨੋ ਮਾਰ ਦਿੱਤਾ ਹੈ ॥੨੧॥
ਚਿੰਤਾਮਨਿਮੁਹਿਮੰਤ੍ਰਸਿਖਾਯੋ
(ਰਾਜ ਕੁਮਾਰੀ ਨੇ ਉੱਤਰ ਦਿੱਤਾ ਕਿ ਬ੍ਰਾਹਮਣ ਨੇ) ਮੈਨੂੰ ਚਿੰਤਾਮਣੀ ਮੰਤਰ ਸਿਖਾਇਆ ਹੈ
ਬਹੁਬਿਧਿਮਿਸ੍ਰਉਪਦੇਸਦ੍ਰਿੜਾਯੋ
ਅਤੇ ਮਿਸ਼ਰ ਨੇ ਬਹੁਤ ਢੰਗਾਂ ਨਾਲ ਉਪਦੇਸ਼ ਦ੍ਰਿੜ੍ਹ ਕਰਾਇਆ ਹੈ
ਜੌਇਹਰੂਪਕੁਅਰਤੈਮਰਿਹੈ
ਕਿ ਜੇ ਰੂਪ ਕੁੰਵਰ ਨੂੰ ਤੂੰ ਮਾਰ ਦੇਵੇਂ,
ਤਬਸਭਕਾਜਤਿਹਾਰੌਸਰਿਹੈ॥੨੨॥
ਤਾਂ ਤੇਰੇ ਸਾਰੇ ਕਾਰਜ ਸੰਵਰ ਜਾਣਗੇ ॥੨੨॥
ਤਾਤੇਮੈਯਾਕੋਗਹਿਮਾਰਾ
ਇਸ ਲਈ ਮੈਂ ਇਸ ਨੂੰ ਪਕੜ ਕੇ ਮਾਰ ਦਿੱਤਾ ਹੈ।
ਸੁਨਹੁਪਿਤਾਤੁਮਬਚਨਹਮਾਰਾ
ਹੇ ਪਿਤਾ ਜੀ! ਤੁਸੀਂ ਮੇਰੀ ਗੱਲ ਸੁਣੋ।
ਸਾਧੋਮੰਤ੍ਰਬੈਠਯਾਪਰਮੈ
ਇਸ (ਲੋਥ) ਉਤੇ ਬੈਠ ਕੇ ਮੈਂ ਮੰਤਰ ਸਾਧਿਆ ਹੈ।
ਜੋਜਾਨਿਹਿਸੋਕਰਹੁਅਬੈਤੈ॥੨੩॥
ਹੁਣ ਜੋ ਤੁਸੀਂ ਠੀਕ ਸਮਝੋ, ਉਹੀ ਕਰੋ ॥੨੩॥
ਹੰਸਕੇਤੁਨ੍ਰਿਪਕੋਪਭਰਾਤਬ
ਹੰਸ ਕੇਤੁ ਰਾਜੇ ਨੇ ਜਦ ਪੁੱਤਰੀ ਦਾ ਬਚਨ
ਬਚਨਸੁਤਾਕੌਸ੍ਰਵਨਸੁਨਾਜਬ
ਕੰਨਾਂ ਨਾਲ ਸੁਣਿਆ ਤਦ ਕ੍ਰੋਧ ਨਾਲ ਭਰ ਗਿਆ।
ਹ੍ਯਾਂਲ੍ਰਯਾਵਹੁਾਂਤਿਹਮਿਸ੍ਰਪਕਰਿਕੈ
ਉਸ ਮਿਸ਼ਰ ਨੂੰ ਪਕੜ ਕੇ ਇਥੇ ਲਿਆਓ
ਜੋਐਸੇਗਯੋਮੰਤ੍ਰਸਿਖਰਿਕੈ॥੨੪॥
ਜੋ ਅਜਿਹਾ ਮੰਤਰ ਸਿਖਾ ਕੇ ਗਿਆ ਹੈ ॥੨੪॥
ਸੁਨਿਭ੍ਰਿਤਬਚਨਉਤਾਇਲਧਾਏ
(ਰਾਜੇ ਦਾ) ਬਚਨ ਸੁਣ ਕੇ ਸੇਵਕ ਕਾਹਲੀ ਨਾਲ ਭਜ ਪਏ
ਤਿਹਮਿਸ੍ਰਹਿਨ੍ਰਿਪਪਹਿਗਹਿਲ੍ਯਾਏ
ਅਤੇ ਉਸ ਮਿਸ਼ਰ ਨੂੰ ਰਾਜੇ ਕੋਲ ਪਕੜ ਲਿਆਏ।
ਤਾਕਹਅਧਿਕਜਾਤਨਾਦਿਯਾ
ਉਸ ਨੂੰ (ਸਾਰਿਆਂ ਨੇ) ਬਹੁਤ ਦੰਡ ਦਿੱਤਾ (ਅਤੇ ਫਿਟਕਾਰਿਆ ਕਿ)
ਕਰਮਚੰਡਾਰਬਿਪ੍ਰਹੈਕਿਯਾ॥੨੫॥
ਬ੍ਰਾਹਮਣ ਨੇ ਚੰਡਾਲ ਵਾਲਾ ਕਰਮ ਕੀਤਾ ਹੈ ॥੨੫॥
ਸੁਨਿਬਚਮਿਸ੍ਰਅਚੰਭੈਰਹਾ
(ਇਹ) ਬਚਨ ਸੁਣ ਕੇ ਮਿਸ਼ਰ ਹੈਰਾਨ ਹੋ ਗਿਆ
ਤ੍ਰਾਹਿਤ੍ਰਾਹਿਰਾਜਾਤਨਕਹਾ
ਅਤੇ ਰਾਜੇ ਪ੍ਰਤਿ 'ਤ੍ਰਾਹ ਤ੍ਰਾਹ' ਕਹਿਣ ਲਗਾ।
ਮੈਪ੍ਰਭੁਕਰਮਐਸਾਕਿਯਾ
ਹੇ ਰਾਜਨ! ਮੈਂ ਅਜਿਹਾ ਕਰਮ ਨਹੀਂ ਕੀਤਾ
ਤਵਦੁਹਿਤਾਕਹਮੰਤ੍ਰਦਿਯਾ॥੨੬॥
ਅਤੇ ਤੁਹਾਡੀ ਪੁੱਤਰੀ ਨੂੰ ਮੰਤਰ ਨਹੀਂ ਦਿੱਤਾ ॥੨੬॥
ਤਬਲਗਿਰਾਜਕੁਅਰਿਤਹਆਈ
ਤਦ ਤਕ ਰਾਜ ਕੁਮਾਰੀ ਉਥੇ ਆ ਗਈ
ਦਿਜਬਰਕੇਪਾਇਨਲਪਟਾਈ
ਅਤੇ ਬ੍ਰਾਹਮਣ ਦੇ ਪੈਰਾਂ ਨਾਲ ਲਿਪਟ ਗਈ
ਤੁਮਸੁਮੰਤ੍ਰਜੋਹਮਹਿਸਿਖਾਯੋ
(ਅਤੇ ਕਿਹਾ) ਤੁਸੀਂ ਜੋ ਮੰਤਰ ਮੈਨੂੰ ਸਿਖਾਇਆ ਸੀ,
ਤਾਹੀਬਿਧਿਮੈਜਾਪਕਮਾਯੋ॥੨੭॥
ਉਸੇ ਵਿਧੀ ਅਨੁਸਾਰ ਮੈਂ ਜਾਪ ਕੀਤਾ ਹੈ ॥੨੭॥
ਅੜਿਲ
ਅੜਿਲ:
ਤਵਆਇਸੁਹਮਮਾਨਿਮਨੁਛਕਹਮਾਰਿਯੋ
ਤੁਹਾਡੀ ਆਗਿਆ ਮੰਨ ਕੇ ਮੈਂ ਮਨੁੱਖ ਨੂੰ ਮਾਰਿਆ ਹੈ
ਤਾਪਾਛੇਚਿੰਤਾਮਨਿਮੰਤ੍ਰਉਚਾਰਿਯੋ
ਅਤੇ ਉਸ ਪਿਛੋਂ (ਮੈਂ) ਚਿੰਤਾਮਣੀ ਮੰਤਰ ਉਚਾਰਿਆ ਹੈ।
ਚਾਰਿਪਹਰਨਿਸਿਜਪਾਸੁਸਿਧਿਕਛੁਭਯੋ
ਚਾਰ ਪਹਿਰ ਤਕ (ਮੈਂ ਮੰਤਰ ਦਾ) ਜਾਪ ਕੀਤਾ ਹੈ, ਪਰ ਕੋਈ ਸਿੱਧੀ ਪ੍ਰਾਪਤ ਨਹੀਂ ਹੋਈ।
ਹੋਤਾਤੇਹਮਰਿਸਿਠਾਨਿਸੁਕਹਿਨ੍ਰਿਪਪ੍ਰਤਿਦਯੋ॥੨੮॥
ਇਸ ਲਈ ਕ੍ਰੋਧਵਾਨ ਹੋ ਕੇ ਮੈਂ ਰਾਜੇ ਪ੍ਰਤਿ (ਸਭ ਕੁਝ) ਕਹਿ ਦਿੱਤਾ ਹੈ ॥੨੮॥
ਚੌਪਈ
ਚੌਪਈ:
ਅਬਕਿਹਕਾਜਮੁਕਰਿਤੈਗਯੋ
ਹੁਣ ਤੁਸੀਂ ਕਿਸ ਲਈ ਮੁਕਰ ਗਏ ਹੋ,
ਤਬਚਿੰਤਾਮਨਹਮਹਿਦ੍ਰਿੜਯੋ
ਉਦੋਂ ਤਾਂ (ਤੁਸੀਂ) ਮੈਨੂੰ ਚਿੰਤਾਮਣੀ (ਮੰਤਰ) ਦ੍ਰਿੜ੍ਹ ਕਰਵਾਇਆ ਸੀ।
ਅਬਕ੍ਯੋਕਹਤਨ੍ਰਿਪਤਿਕੇਤੀਰਾ
ਹੁਣ ਰਾਜੇ ਕੋਲ ਕਿਉਂ ਨਹੀਂ (ਸਚ ਸਚ) ਕਹਿੰਦੇ
ਸਾਚਕਹਤਕਸਲਾਗਤਪੀਰਾ॥੨੯॥
ਅਤੇ ਕੀ ਸਚ ਕਹਿੰਦਿਆਂ ਤੁਹਾਨੂੰ ਕੁਝ ਪੀੜ ਹੁੰਦੀ ਹੈ ॥੨੯॥
ਮਿਸ੍ਰਚਕ੍ਰਿਤਚਹੂੰਓਰਨਿਹਾਰੈ
ਮਿਸ਼ਰ ਹੈਰਾਨ ਹੋ ਕੇ ਚੌਹਾਂ ਪਾਸਿਆਂ ਵਲ ਵੇਖਦਾ ਹੈ।
ਕਹਾਭਯੋਜਗਦੀਸਸੰਭਾਰੈ
(ਸੋਚਦਾ ਹੈ ਕਿ) ਕੀ ਹੋ ਗਿਆ ਹੈ ਅਤੇ ਪਰਮਾਤਮਾ ਨੂੰ ਯਾਦ ਕਰਦਾ ਹੈ।
ਕਰਿਉਪਦੇਸਬਹੁਤਬਿਧਿਹਾਰਾ
(ਰਾਜੇ ਪਾਸ) ਕਈ ਤਰ੍ਹਾਂ ਨਾਲ ਉਪਦੇਸ਼ ਕਰ ਕੇ (ਭਾਵ ਬੇਨਤੀ ਅਤੇ ਸਥਿਤੀ ਸਪਸ਼ਟ ਕਰਨ ਦੇ ਯਤਨ ਕਰ ਕੇ) ਹਾਰ ਗਿਆ।
ਭੇਦਅਭੇਦਨ੍ਰਿਪਕਛੁਬਿਚਾਰਾ॥੩੦॥
ਪਰ ਰਾਜੇ ਨੇ ਭੇਦ ਅਭੇਦ ਕੁਝ ਵੀ ਨਾ ਸਮਝਿਆ ॥੩੦॥
ਦੋਹਰਾ
ਦੋਹਰਾ:
ਫਾਸੀਤਿਹਮਿਸ੍ਰਹਿਦਿਯਾਹੰਸਕੇਤੁਰਿਸਿਮਾਨਿ
ਹੰਸ ਕੇਤੁ ਰਾਜੇ ਨੇ ਕ੍ਰੋਧਿਤ ਹੋ ਕੇ ਉਸ ਮਿਸ਼ਰ ਨੂੰ ਫਾਂਸੀ ਦੇ ਦਿੱਤੀ,
ਹੰਸਮਤੀਕਹਜਿਹਸਿਖ੍ਯੋਐਸੋਮੰਤ੍ਰਬਿਧਾਨ॥੩੧॥
ਜਿਸ ਨੇ ਹੰਸ ਮਤੀ ਨੂੰ ਅਜਿਹਾ ਮੰਤਰ ਸਿਖਾਣ ਦੀ ਵਿਵਸਥਾ ਕੀਤੀ ਸੀ ॥੩੧॥
ਜਿਹਭਜੀਤਿਹਘੈਹਨਾਇਹਛਲਮਿਸ੍ਰਹਿਮਾਰਿ
ਜਿਸ ਨੇ ਭੋਗ ਨਹੀਂ ਕੀਤਾ ਉਸ ਨੂੰ ਘਾਇਲ ਕਰ ਕੇ ਮਾਰ ਦਿੱਤਾ ਅਤੇ ਇਸ ਛਲ ਨਾਲ ਮਿਸ਼ਰ ਨੂੰ ਵੀ ਮਾਰ ਦਿੱਤਾ।
ਇਹਬਿਧਿਨ੍ਰਿਪਕ੍ਰੁਧਿਤਕੀਯਾਹੰਸਮਤੀਬਰਨਾਰਿ॥੩੨॥
ਹੰਸ ਮਤੀ ਇਸਤਰੀ ਨੇ ਇਸ ਢੰਗ ਨਾਲ ਰਾਜੇ ਨੂੰ ਕ੍ਰੋਧਿਤ ਕੀਤਾ ॥੩੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਅਠਾਵਨਚਰਿਤ੍ਰਸਮਾਪਤਮਸਤੁਸੁਭਮਸਤੁ॥੨੫੮॥੪੮੮੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੫੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੫੮॥੪੮੮੮॥ ਚਲਦਾ॥
ਦੋਹਰਾ
ਦੋਹਰਾ:
ਰੁਦ੍ਰਕੇਤੁਰਾਜਾਹੁਤੋਰਾਸਟ੍ਰਦੇਸਕੋਨਾਹਿ
ਰਾਜਾ ਰੁਦ੍ਰ ਕੇਤੁ 'ਰਾਸਟ੍ਰ' ਦੇਸ ਦਾ ਰਾਜਾ ਸੀ