ਜਾਸਮਔਰਨਰੇਸਨਹਿਦੁਤਿਯਪ੍ਰਿਥੀਤਲਮਾਹਿ॥੧॥
ਜਿਸ ਵਰਗਾ ਧਰਤੀ ਉਤੇ ਹੋਰ ਕੋਈ ਦੂਜਾ ਰਾਜਾ ਨਹੀਂ ਸੀ ॥੧॥
ਚੌਪਈ॥
ਚੌਪਈ:
ਸ੍ਰੀਮ੍ਰਿਗਰਾਜਕਲਾਤਾਕੀਤ੍ਰਿਯ॥
ਮ੍ਰਿਗਰਾਜ ਕਲਾ ਉਸ ਦੀ ਇਸਤਰੀ ਸੀ
ਬਸਤਨ੍ਰਿਪਤਿਕੇਜਿਹਅੰਤਰਜਿਯ॥
ਜੋ ਰਾਜੇ ਦੇ ਹਿਰਦੇ ਵਿਚ ਵਸਦੀ ਸੀ।
ਜਾਕੇਰੂਪਤੁਲਿਨਹਿਕੋਊ॥
ਉਸ ਦੇ ਰੂਪ ਦੇ ਬਰਾਬਰ ਕੋਈ ਨਹੀਂ ਸੀ।
ਏਕੈਘੜੀਬਿਧਾਤਾਸੋਊ॥੨॥
ਵਿਧਾਤਾ ਨੇ ਕੇਵਲ ਉਹ ਇਕ ਹੀ (ਅਜਿਹੀ) ਬਣਾਈ ਸੀ ॥੨॥
ਦੋਹਰਾ॥
ਦੋਹਰਾ:
ਦੋਇਪੁਤ੍ਰਤਾਤੇਭਏਅਤਿਰੂਪਕੀਰਾਸਿ॥
ਉਸ ਤੋਂ ਦੋ ਪੁੱਤਰ ਪੈਦਾ ਹੋਏ ਜੋ ਅਸੀਮ ਰੂਪ ਦੀ ਖਾਣ ਸਨ।
ਤੀਨਿਭਵਨਮਹਿਜਾਨਿਯਤਜਾਕੋਤੇਜਰੁਤ੍ਰਾਸ॥੩॥
ਉਨ੍ਹਾਂ ਦਾ ਤੇਜ ਅਤੇ ਡਰ ਤਿੰਨਾਂ ਲੋਕਾਂ ਵਿਚ ਮੰਨਿਆ ਜਾਂਦਾ ਸੀ ॥੩॥
ਅੜਿਲ॥
ਅੜਿਲ:
ਬ੍ਰਿਖਭਕੇਤੁਸੁਭਨਾਮੁਪ੍ਰਥਮਕੋਜਾਨਿਯੈ॥
ਪਹਿਲੇ ਦਾ ਸ਼ੁਭ ਨਾਂ ਬ੍ਰਿਖਭ ਕੇਤੁ ਸੀ
ਬ੍ਰਯਾਘ੍ਰਕੇਤੁਦੂਸਰਕੋਨਾਮਪ੍ਰਮਾਨਿਯੈ॥
ਅਤੇ ਦੂਜੇ ਦਾ ਨਾਂ ਬ੍ਯਾਘ੍ਰ ਕੇਤੁ ਸੀ।
ਰੂਪਵਾਨਬਲਵਾਨਬਿਦਿਤਜਗਮੈਭਏ॥
ਉਹ (ਦੋਵੇਂ) ਜਗਤ ਵਿਚ ਰੂਪਵਾਨ ਅਤੇ ਬਲਵਾਨ ਕਹੇ ਜਾਂਦੇ ਸਨ।
ਹੋਜਨੁਕਸੂਰਸਸਿਪ੍ਰਗਟਦੁਤਿਯਤਿਹਪੁਰਵਏ॥੪॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਉਸ ਨਗਰ ਵਿਚ ਦੂਜੇ ਸੂਰਜ ਅਤੇ ਚੰਦ੍ਰ ਪ੍ਰਗਟ ਹੋ ਗਏ ਹੋਣ ॥੪॥
ਚੌਪਈ॥
ਚੌਪਈ:
ਜਬਜੋਬਨਝਮਕਾਤਿਨਕੇਤਨ॥
ਜਦ ਉਨ੍ਹਾਂ ਤੇ ਜਵਾਨੀ ਚੜ੍ਹੀ
ਜਾਤਭਯੋਜਬਹੀਲਰਿਕਾਪਨ॥
ਅਤੇ ਬਚਪਨ ਬੀਤ ਗਿਆ।
ਅਰਿਅਨੇਕਬਹੁਬਿਧਨਸੰਘਾਰੇ॥
(ਤਦ) ਉਨ੍ਹਾਂ ਨੇ ਅਨੇਕ ਵੈਰੀਆਂ ਨੂੰ ਬਹੁਤ ਢੰਗਾਂ ਨਾਲ ਸੰਘਾਰਿਆ
ਚਾਕਰਪ੍ਰਜਾਅਪਨੇਪਾਰੇ॥੫॥
ਅਤੇ ਆਪਣੀ ਪ੍ਰਜਾ ਅਤੇ ਸੇਵਕਾਂ ਨੂੰ ਪਾਲਿਆ ॥੫॥
ਦੋਹਰਾ॥
ਦੋਹਰਾ:
ਭਾਤਿਭਾਤਿਕੇਦੇਸਲੈਬਹੁਜੀਤੇਅਰਿਰਾਜ॥
(ਉਨ੍ਹਾਂ ਨੇ) ਭਾਂਤ ਭਾਂਤ ਦੇ ਦੇਸ ਜਿਤ ਕੇ ਬਹੁਤ ਸਾਰੇ ਵੈਰੀ ਰਾਜੇ ਅਧੀਨ ਕੀਤੇ ਸਨ।
ਸਭਹਿਨਸਿਰਸੋਭਿਤਭਏਦਿਨਮਨਿਜ੍ਯੋਨਰਰਾਜ॥੬॥
ਉਹ ਮਰਦਾਨਗੀ ਵਾਲੇ ਰਾਜੇ ਸਾਰਿਆਂ ਦੇ ਸਿਰ ਉਤੇ ਸੂਰਜ ਵਾਂਗ ਸ਼ੁਭਾਇਮਾਨ ਸਨ ॥੬॥
ਰੂਪਕੁਅਰਘਟਿਪ੍ਰਥਮਮੈਦੂਸਰਰੂਪਅਪਾਰ॥
ਪਹਿਲੇ ਕੁੰਵਰ ਵਿਚ ਕੁਝ ਰੂਪ ਘਟ ਸੀ, ਪਰ ਦੂਜੇ ਦਾ ਰੂਪ ਅਪਾਰ ਸੀ।
ਦੇਸਦੇਸਤੇਆਨਿਤ੍ਰਿਯਸੇਵਤਜਾਹਿਹਜਾਰ॥੭॥
ਦੇਸਾਂ ਦੇਸਾਂ ਤੋਂ ਆ ਕੇ ਹਜ਼ਾਰਾਂ ਇਸਤਰੀਆਂ ਉਸ ਦੀ ਸੇਵਾ ਕਰਦੀਆਂ ਸਨ ॥੭॥
ਸੋਰਠਾ॥
ਸੋਰਠਾ:
ਐਸੋਕਿਸੀਨਦੇਸਜੈਸੋਲਹੁਸੁੰਦਰਕੁਅਰ॥
ਜਿਹੋ ਜਿਹਾ ਛੋਟਾ ਕੁੰਵਰ ਸੁੰਦਰ ਸੀ, ਇਹੋ ਜਿਹਾ ਕਿਸੇ ਦੇਸ਼ ਵਿਚ ਵੀ ਨਹੀਂ ਸੀ।
ਕੈਦੂਸਰੋਦਿਨੇਸਕੈਨਿਸੇਸਅਲਿਕੇਸਯਹਿ॥੮॥
ਉਹ ਜਾਂ ਦੂਜਾ ਸੂਰਜ ਸੀ, ਜਾਂ ਚੰਦ੍ਰਮਾ ਸੀ ਜਾਂ ਕੁਬੇਰ ਸੀ ॥੮॥
ਚੌਪਈ॥
ਚੌਪਈ:
ਤਾਕੀਮਾਤਪੁਤ੍ਰਕੀਲਖਿਛਬਿ॥
ਉਸ ਦੀ ਮਾਤਾ ਪੁੱਤਰ ਦੀ ਛਬੀ ਨੂੰ ਵੇਖ ਕੇ
ਜਾਤਭਈਸੁਧਿਸਾਤਤਵਨਸਬ॥
ਸਾਰੀਆਂ ਸੱਤੇ ਸੁੱਧਾਂ ਭੁਲ ਜਾਂਦੀ ਸੀ।
ਰਮ੍ਯੋਚਹਤਲਹੁਸੁਤਕੇਸੰਗਾ॥
ਉਹ ਛੋਟੇ ਪੁੱਤਰ ਨਾਲ ਰਮਣ ਕਰਨਾ ਚਾਹੁੰਦੀ ਸੀ
ਰਾਨੀਬ੍ਯਾਪੀਅਧਿਕਅਨੰਗਾ॥੯॥
(ਕਿਉਂਕਿ) ਰਾਣੀ (ਦੇ ਸ਼ਰੀਰ ਵਿਚ) ਬਹੁਤ ਕਾਮ ਵਿਆਪਕ ਹੋ ਗਿਆ ਸੀ ॥੯॥
ਤਿਹਤਬਚਹਾਨਾਥਕਹਮਰਿਯੈ॥
ਉਸ ਨੇ ਤਦ ਸੋਚਿਆ ਕਿ ਪਤੀ (ਰਾਜੇ) ਨੂੰ ਮਾਰਿਆ ਜਾਵੇ
ਪੁਨਿਟੀਕਾਕੋਪੁਤ੍ਰਸੰਘਰਿਯੈ॥
ਅਤੇ ਫਿਰ ਰਾਜ ਤਿਲਕ ਪ੍ਰਾਪਤ ਕਰਨ ਵਾਲੇ (ਵੱਡੇ) ਪੁੱਤਰ ਨੂੰ ਮਾਰਿਆ ਜਾਵੇ।
ਕਵਨਚਰਿਤ੍ਰਕਹਕਹਾਬਿਚਾਰੋ॥
ਸੋਚਣ ਲਗੀ ਕਿ ਕਿਹੜਾ ਚਰਿਤ੍ਰ ਕੀਤਾ ਜਾਏ
ਲਹੁਸਿਰਪੁਤ੍ਰਛਤ੍ਰਕਹਢਾਰੋ॥੧੦॥
ਕਿ ਛੋਟੇ ਪੁੱਤਰ ਦੇ ਸਿਰ ਉਤੇ ਰਾਜ-ਛਤ੍ਰ ਝੁਲਾਇਆ ਜਾਏ ॥੧੦॥
ਏਕਦਿਵਸਸਿਵਧੁਜਹਿਬੁਲਾਯੋ॥
(ਉਸ ਨੇ) ਇਕ ਦਿਨ ਸ਼ਿਵ ਧੁਜ (ਰਾਜਾ ਰੁਦ੍ਰ ਕੇਤੁ) ਨੂੰ ਬੁਲਾਇਆ
ਮਦਰਾਸੋਕਰਿਮਤਸੁਵਾਯੋ॥
ਅਤੇ ਸ਼ਰਾਬ ਨਾਲ ਮਸਤ ਕਰ ਕੇ ਸੁਆ ਦਿੱਤਾ।
ਪੁਨਿਟੀਕਾਕੋਪੂਤਹਕਾਰਾ॥
ਫਿਰ ਤਿਲਕ-ਧਾਰੀ ਪੁੱਤਰ ਨੂੰ ਬੁਲਾਇਆ
ਅਧਿਕਮਤਤਾਹੂਕਹਪ੍ਯਾਰਾ॥੧੧॥
ਅਤੇ ਉਸ ਨੂੰ ਪਿਆਰ ਨਾਲ ਅਧਿਕ (ਸ਼ਰਾਬ ਪਿਲਾ ਕੇ) ਮਸਤ ਕਰ ਦਿੱਤਾ ॥੧੧॥
ਦੋਹਰਾ॥
ਦੋਹਰਾ:
ਪਤਿਸੁਤਪ੍ਰਥਮਸੁਵਾਇਕਰਿਕਾਢਿਲਿਯਾਅਸਿਹਾਥ॥
ਪਤੀ ਅਤੇ ਪੁੱਤਰ ਨੂੰ ਸੁਆ ਕੇ ਹੱਥ ਵਿਚ ਤਲਵਾਰ ਖਿਚ ਲਈ।
ਪੂਤਹੇਤਮਾਰਾਤਿਨੈਹਾਥਆਪਨੇਸਾਥ॥੧੨॥
ਆਪਣੇ (ਛੋਟੇ) ਪੁੱਤਰ ਕਾਰਨ ਉਨ੍ਹਾਂ ਨੂੰ ਆਪਣੇ ਹੱਥ ਨਾਲ ਮਾਰ ਦਿੱਤਾ ॥੧੨॥
ਚੌਪਈ॥
ਚੌਪਈ:
ਮਾਰਿਪੂਤਪਤਿਰੋਇਪੁਕਾਰਾ॥
ਪੁੱਤਰ ਅਤੇ ਪਤੀ ਨੂੰ ਮਾਰ ਕੇ ਢਾਹਾਂ ਮਾਰ ਕੇ ਰੋਣ ਲਗ ਗਈ
ਪਤਿਸੁਤਸੁਤਪਤਿਮਾਰਿਸੰਘਾਰਾ॥
ਕਿ ਪਤੀ ਨੇ ਪੁੱਤਰ ਅਤੇ ਪੁੱਤਰ ਨੇ ਪਤੀ ਨੂੰ ਮਾਰ ਦਿੱਤਾ ਹੈ।
ਮਦਕੇਮਹਾਮਤਏਭਏ॥
ਸ਼ਰਾਬ ਵਿਚ ਦੋਵੇਂ ਮਸਤ ਹੋ ਗਏ ਸਨ।
ਆਪੁਸਮੈਕੋਪਿਤਤਨਤਏ॥੧੩॥
(ਇਸ ਲਈ) ਆਪਸ ਵਿਚ ਕ੍ਰੋਧ ਨਾਲ ਤਪ ਗਏ (ਭਾਵ ਲੜ ਪਏ) ॥੧੩॥