GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1178
Display Settings
ਉਦਿਤਦੋਊਆਹਵਕਹਭਏ
ਦੋਵੇਂ ਲੜਾਈ ਕਰਨ ਲਈ ਉਤਾਰੂ ਹੋ ਗਏ
ਕਾਢਿਕ੍ਰਿਪਾਨਕੋਪਤਨਤਏ
ਅਤੇ ਤਲਵਾਰਾਂ ਕੱਢ ਕੇ ਗੁੱਸੇ ਨਾਲ ਤਪ ਗਏ।
ਅਸਿਲੈਪਿਤੁਸੁਤਕੇਸਿਰਝਾਰਾ
ਪਿਉ ਨੇ ਤਲਵਾਰ ਲੈ ਕੇ ਪੁੱਤਰ ਦੇ ਸਿਰ ਵਿਚ ਮਾਰੀ
ਪੂਤਕਾਢਿਪਿਤੁਸੀਸਪ੍ਰਹਾਰਾ॥੧੪॥
ਅਤੇ ਪੁੱਤਰ ਨੇ (ਤਲਵਾਰ) ਕਢ ਕੇ ਪਿਤਾ ਦੇ ਸਿਰ ਵਿਚ ਮਾਰੀ ॥੧੪॥
ਮੈਠਾਢੀਇਹਚਰਿਤਨਿਹਾਰਾ
ਮੈਂ ਖੜੋਤੀ ਹੋਈ ਨੇ ਇਹ ਚਰਿਤ੍ਰ ਵੇਖਿਆ,
ਫੂਟਿਗਏਨੈਨਕਰਤਾਰਾ
ਹੇ ਪਰਮਾਤਮਾ! ਮੇਰੀਆਂ ਅੱਖਾਂ ਫਟ ਕਿਉਂ ਨਾ ਗਈਆਂ?
ਦਾਵਬਚਾਇਇਨਤੇਅਯੋ
ਇਨ੍ਹਾਂ ਨੂੰ ਦਾਉ ਬਚਾਣਾ ਨਾ ਆਇਆ।
ਤਾਤੇਕਾਲਦੁਹੂੰਨਕੇਭਯੋ॥੧੫॥
ਇਸ ਲਈ ਦੋਹਾਂ ਦਾ ਕਾਲ ਆ ਗਿਆ ॥੧੫॥
ਅਬਹੌਦੈਵਕਹੌਕਾਕਰੌਂ
ਹੇ ਪ੍ਰਭੂ! ਹੁਣ ਦਸੋ ਮੈਂ ਕੀ ਕਰਾਂ।
ਉਰਮਹਿਮਾਰਿਕਟਾਰੀਮਰੌਂ
ਕੀ ਹਿਰਦੇ ਵਿਚ ਕਟਾਰ ਮਾਰ ਕੇ ਮਰ ਜਾਵਾਂ।
ਬਾਨਪ੍ਰਸਥਹ੍ਵੈਬਨਹਿਸਿਧੈਹੌਂ
ਸੰਨਿਆਸੀ ਹੋ ਕੇ ਬਨ ਨੂੰ ਚਲੀ ਜਾਵਾਂ
ਲਹੁਸੁਤਕੇਸਿਰਛਤ੍ਰਢੁਰੈਹੌਂ॥੧੬॥
ਅਤੇ ਛੋਟੇ ਪੁੱਤਰ ਦੇ ਸਿਰ ਉਤੇ ਰਾਜ-ਛਤ੍ਰ ਝੁਲਾ ਦਿਆਂ ॥੧੬॥
ਪ੍ਰਥਮਪੂਤਪਤਿਕੋਬਧਕੀਨਾ
ਪਹਿਲਾਂ ਪਤੀ ਅਤੇ ਪੁੱਤਰ ਨੂੰ ਮਾਰਿਆ
ਬਹੁਰਿਰਾਜਲਹੁਸੁਤਕਹਦੀਨਾ
ਅਤੇ ਫਿਰ ਛੋਟੇ ਪੁੱਤਰ ਨੂੰ ਰਾਜ ਦੇ ਦਿੱਤਾ।
ਬਹੁਰੌਭੇਖਅਤਿਥਕੋਧਾਰੀ
ਫਿਰ ਜੋਗਣ ਦਾ ਰੂਪ ਧਾਰਨ ਕੀਤਾ
ਪੰਥਉਤਰਾਓਰਸਿਧਾਰੀ॥੧੭॥
ਅਤੇ ਫਿਰ ਉਤਰ ਦਿਸ਼ਾ ਦੇ ਮਾਰਗ ਉਤੇ ਪੈ ਗਈ ॥੧੭॥
ਦੋਹਰਾ
ਦੋਹਰਾ:
ਤਹਾਜਾਇਤਪਸਾਕਰੀਸਿਵਕੀਬਿਬਿਧਪ੍ਰਕਾਰ
ਉਥੇ ਜਾ ਕੇ ਸ਼ਿਵ ਦੀ ਬਹੁਤ ਤਰ੍ਹਾਂ ਨਾਲ ਤਪਸਿਆ ਕੀਤੀ।
ਭੂਤਰਾਟਰੀਝਤਭਏਨਿਰਖਿਨਿਠੁਰਤਾਨਾਰਿ॥੧੮॥
(ਉਸ) ਇਸਤਰੀ ਦੀ ਕਠੋਰ ਸਾਧਨਾ (ਤਪਸਿਆ) ਨੂੰ ਵੇਖ ਕੇ ਰੁਦ੍ਰ ('ਭੂਤ ਰਾਟ') ਪ੍ਰਸੰਨ ਹੋ ਗਏ ॥੧੮॥
ਚੌਪਈ
ਚੌਪਈ:
ਬਰੰਬ੍ਰਯੂਹਪੁਤ੍ਰੀਹੈਕਹਾ
(ਸ਼ਿਵ ਨੇ) ਕਿਹਾ ਹੇ ਪੁੱਤਰੀ! (ਤੂੰ) ਵਰ ਮੰਗ ('ਬਰੰਬ੍ਯਹ')
ਜੋਤਵਬ੍ਯਾਪਿਹ੍ਰਿਦੈਮਹਿਰਹਾ
ਜੋ ਤੇਰੇ ਹਿਰਦੇ ਵਿਚ ਵਿਆਪ ਰਿਹਾ ਹੈ।
ਦੇਹੁਪਿਤਾਇਹੈਬਰਪਾਊ
(ਰਾਣੀ ਨੇ ਕਿਹਾ) ਹੇ ਪਿਤਾ! ਜੇ ਦੇਣਾ ਚਾਹੋ, (ਤਾਂ ਮੈਂ) ਤੁਹਾਡੇ ਤੋਂ ਇਹ ਵਰ ਪ੍ਰਾਪਤ ਕਰਾਂ
ਬਿਰਧਾਤੇਤਰੁਨੀਹ੍ਵੈਜਾਊ॥੧੯॥
ਕਿ ਬਿਰਧ ਤੋਂ ਜਵਾਨ ਹੋ ਜਾਵਾਂ ॥੧੯॥
ਦੋਹਰਾ
ਦੋਹਰਾ:
ਬਿਰਧਾਤੇਤਰੁਨੀਭਈਬਰੁਦੀਨਾਤ੍ਰਿਪਰਾਰਿ
ਸ਼ਿਵ ਨੇ (ਵਰ) ਦਿੱਤਾ ਅਤੇ (ਉਹ) ਬੁੱਢੀ ਤੋਂ ਜਵਾਨ ਹੋ ਗਈ।
ਤੁਚਾਪੁਰਾਤਨਛਾਡਿਕਰਿਜ੍ਯੋਅਹਿਕੁੰਚੁਰਡਾਰਿ॥੨੦॥
ਸੱਪ ਦੇ ਕੁੰਜ ਉਤਾਰਨ ਵਾਂਗ (ਉਸ ਇਸਤਰੀ ਨੇ) ਪੁਰਾਤਨ ਚਮੜੀ ਉਤਾਰ ਦਿੱਤੀ ॥੨੦॥
ਚੌਪਈ
ਚੌਪਈ:
ਬਿਰਧਾਤੇਤਰੁਨੀਜਬਭਈ
ਜਦ ਉਹ ਬਿਰਧ ਤੋਂ ਜਵਾਨ ਹੋ ਗਈ
ਤਬਚਲਿਤਿਸੀਨਗਰਕਹਗਈ
ਤਾਂ ਚਲ ਕੇ ਉਸੇ ਨਗਰ ਵਲ ਗਈ
ਜਹਖੇਲਤਸੁਤਚੜਾਸਿਕਾਰਾ
ਜਿਥੇ (ਉਸ ਦਾ) ਪੁੱਤਰ ਸ਼ਿਕਾਰ ਖੇਡਣ ਚੜ੍ਹਿਆ ਹੋਇਆ ਸੀ
ਮਾਰੇਰੀਛਰੋਝਝੰਖਾਰਾ॥੨੧॥
ਅਤੇ (ਬਹੁਤ ਸਾਰੇ) ਰਿਛ, ਰੋਝ ਅਤੇ ਬਾਰਾਸਿੰਘੇ ਮਾਰੇ ਹੋਏ ਸਨ ॥੨੧॥
ਏਕਮ੍ਰਿਗੀਕਾਭੇਸਧਰਾਤਬ
ਤਦ (ਉਸ ਇਸਤਰੀ ਨੇ) ਇਕ ਹਿਰਨੀ ਦਾ ਭੇਸ ਧਾਰ ਲਿਆ
ਤਨਕੇਬਸਤ੍ਰਛੋਡਸੁੰਦਰਸਬ
ਅਤੇ ਸ਼ਰੀਰ ਦੇ ਸਾਰੇ ਸੁੰਦਰ ਬਸਤ੍ਰ ਉਤਾਰ ਦਿੱਤੇ।
ਖੇਲਤਹੁਤੋਅਖਿਟਸੁਤਜਹਾ
ਹਿਰਨੀ ਦਾ ਰੂਪ ਧਾਰ ਕੇ ਉਥੇ ਜਾ ਨਿਕਲੀ
ਹਰਨੀਹ੍ਵੈਨਿਕਸਤਭੀਤਹਾ॥੨੨॥
ਜਿਥੇ ਪੁੱਤਰ ਸ਼ਿਕਾਰ ਖੇਡ ਰਿਹਾ ਸੀ ॥੨੨॥
ਤਾਪਾਛੇਤਿਹਸੁਤਹੈਡਾਰਾ
ਉਸ (ਹਿਰਨੀ ਬਣੀ ਰਾਣੀ) ਦੇ ਪਿਛੇ ਪੁੱਤਰ ਨੇ (ਘੋੜਾ) ਭਜਾ ਦਿੱਤਾ
ਸੰਗੀਕਿਸੂਓਰਨਿਹਾਰਾ
ਅਤੇ ਕਿਸੇ ਸੰਗੀ ਸਾਥੀ ਵਲ ਨਾ ਵੇਖਿਆ।
ਏਕਲਜਾਤਦੂਰਿਭਯੋਤਹਾ
ਉਹ ਇਕੱਲਾ ਬਹੁਤ ਦੂਰ ਨਿਕਲ ਗਿਆ
ਥੋਬਨਘੋਰਭਯਾਨਕਜਹਾ॥੨੩॥
ਜਿਥੇ ਬਹੁਤ ਭਿਆਨਕ ਬਨ ਸੀ ॥੨੩॥
ਸਾਲਤਮਾਲਜਹਾਦ੍ਰੁਮਭਾਰੇ
ਜਿਥੇ ਸਾਲ ਅਤੇ ਤਮਾਲ ਦੇ ਵੱਡੇ ਬ੍ਰਿਛ ਸਨ
ਨਿੰਬੂਕਦਮਸੁਬਟਜਟਿਯਾਰੇ
ਅਤੇ ਨਿੰਬੂ, ਕਦਮ ਅਤੇ ਜਟਾਵਾਂ ਵਾਲੇ ਬੋਹੜ ਸਨ।
ਸੀਬਰਤਾਰਖਜੂਰੇਭਾਰੀ
ਸੀਬਰ (ਸਿੰਬਲ ਜਾਂ ਸ੍ਰੀਫਲ) ਤਾੜ, ਖਜੂਰ ਆਦਿ ਦੇ ਭਾਰੀ (ਦਰਖ਼ਤ) ਸਨ।
ਨਿਜਹਾਥਨਜਨੁਈਸਸੁਧਾਰੀ॥੨੪॥
(ਇੰਜ ਲਗਦਾ ਸੀ) ਮਾਨੋ ਪਰਮਾਤਮਾ ਨੇ ਆਪਣੇ ਹੱਥਾਂ ਨਾਲ ਉਨ੍ਹਾਂ ਨੂੰ ਬਣਾਇਆ ਹੋਵੇ ॥੨੪॥
ਮ੍ਰਿਗੀਜਾਇਤਹਗਈਭੁਲਾਈ
ਹਿਰਨੀ ਉਥੇ ਪਹੁੰਚ ਕੇ ਅਲੋਪ ਹੋ ਗਈ
ਉਤਮਾਗਨਾਭੇਸਬਨਾਈ
ਅਤੇ ਉੱਤਮ ਇਸਤਰੀ ਦਾ ਭੇਸ ਬਣਾ ਲਿਆ।
ਆਨਿਅਪਨਤਿਹਰੂਪਦਿਖਾਰਾ
ਆ ਕੇ ਉਸ ਨੂੰ ਆਪਣਾ ਰੂਪ ਵਿਖਾਇਆ
ਰਾਜਕੁਅਰਮੋਹਿਤਕਰਿਡਾਰਾ॥੨੫॥
ਅਤੇ ਰਾਜ ਕੁੰਵਰ ਨੂੰ ਮੋਹਿਤ ਕਰ ਦਿੱਤਾ ॥੨੫॥