GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1179
Display Settings
ਅੜਿਲ
ਅੜਿਲ:
ਸੁਰੀਆਸੁਰੀਕਿੰਨ੍ਰਨਿਕਵਨਬਿਚਾਰਿਯੈ
(ਕੁੰਵਰ ਪੁੱਛਣ ਲਗਾ) ਦਸ, ਤੂੰ ਦੇਵ ਇਸਤਰੀ, ਦੈਂਤ ਇਸਤਰੀ ਜਾਂ ਕਿੰਨਰੀ ਵਿਚੋਂ ਕੌਣ ਹੈਂ?
ਨਰੀਨਾਗਨੀਨਗਨੀਕੋਜਿਯਧਾਰਿਯੈ
ਨਰੀ, ਨਾਗਨੀ ਜਾਂ ਪਹਾੜਨ (ਕੌਣ ਹੈਂ ਅਤੇ) ਮਨ ਵਿਚ ਕੀ ਧਾਰਿਆ ਹੋਇਆ ਹੈ?
ਗੰਧਰਬੀਅਪਸਰਾਕਵਨਇਹਜਾਨਿਯੈ
ਗੰਧਰਬੀ ਜਾਂ ਅਪੱਛਰਾ ਇਨ੍ਹਾਂ ਵਿਚ ਕਿਹੜੀ ਸਮਝੀਏ।
ਹੋਰਵੀਸਸੀਬਾਸਵੀਪਾਰਬਤੀਮਾਨਿਯੈ॥੨੬॥
ਜਾਂ ਸੂਰਜ, ਚੰਦ੍ਰਮਾ, ਇੰਦਰ ਜਾਂ ਸ਼ਿਵ ਦੀ ਪਾਰਬਤੀ ਮੰਨੀਏ ॥੨੬॥
ਰਾਜਕੁਮਾਰਨਿਰਖਤਹਰਹਾਲੁਭਾਇਕੈ
ਰਾਜ ਕੁਮਾਰ ਉਸ ਨੂੰ ਵੇਖ ਕੇ ਲੁਭਾਇਮਾਨ ਹੋ ਗਿਆ।
ਪੂਛਤਭਯੋਚਲਿਤਾਹਿਤੀਰਤਿਹਜਾਇਕੈ
ਉਸ ਕੋਲ ਜਾ ਕੇ ਪੁਛਣ ਲਗਾ
ਨਰੀਨਾਗਨੀਨਗਨੀਇਨਤੇਕਵਨਿਤੁਯ
ਕਿ ਨਰੀ, ਨਾਗਨੀ, ਪਹਾੜੀ ਇਸਤਰੀ ਵਿਚੋਂ ਤੂੰ ਕੌਣ ਹੈਂ?
ਹੋਕਵਨਸਾਚੁਕਹਿਕਹਿਯੋਸੁਤਾਤੈਏਸਭੁਅ॥੨੭॥
(ਤੂੰ) ਕੌਣ ਹੈਂ, ਸੱਚ ਕਹਿ, ਇਸ ਭੂਮੀ ਦੇ ਰਾਜੇ ਨੂੰ ਦਸ ਦੇ (ਅਰਥਾਂਤਰ- ਜਾਂ ਇਸ ਧਰਤੀ ਦੀ ਪੁੱਤਰੀ ਹੈਂ। 'ਕਹਿਯੋ ਸਤਾ ਤੈ ਇਸ ਭੁਅ') ॥੨੭॥
ਦੋਹਰਾ
ਦੋਹਰਾ:
ਮਨਬਚਕ੍ਰਮਮੈਤੋਰਿਛਬਿਨਿਰਖਤਗਯੋਲੁਭਾਇ
ਮੈਂ ਤੇਰੀ ਛਬੀ ਨੂੰ ਵੇਖ ਕੇ ਮਨ, ਬਚਨ ਅਤੇ ਕਰਮ ਕਰ ਕੇ ਮੋਹਿਤ ਹੋ ਗਿਆ ਹਾਂ।
ਅਬਹੀਹ੍ਵੈਅਪਨੀਬਸਹੁਧਾਮਹਮਾਰੇਆਇ॥੨੮॥
ਹੁਣ ਹੀ ਮੇਰੀ (ਇਸਤਰੀ) ਬਣ ਕੇ ਮੇਰੇ ਘਰ ਵਿਚ ਆ ਕੇ ਵਸ ॥੨੮॥
ਅੜਿਲ
ਅੜਿਲ:
ਏਕਆਧਬਿਰਨਾਹਿਨਾਹਿਤਿਨਭਾਖਿਯੋ
ਉਸ (ਇਸਤਰੀ ਨੇ) ਇਕ ਅੱਧ ਵਾਰ 'ਨਾਂਹ ਨਾਂਹ' ਕਹੀ।
ਲਗੀਨਿਗੋਡੀਲਗਨਜਾਤਨਹਿਆਖਿਯੋ
ਪਰ ਭੈੜੀ ਲਗਨ ਹੀ ਅਜਿਹੀ ਲਗੀ ਸੀ ਕਿ ਬਖਾਨ ਨਹੀਂ ਕੀਤੀ ਜਾ ਸਕਦੀ ਸੀ।
ਅੰਤਕੁਅਰਜੋਕਹਾਮਾਨਿਸੋਈਲਿਯੋ
ਅੰਤ ਵਿਚ ਕੁੰਵਰ ਨੇ ਜੋ ਕੁਝ ਕਿਹਾ, ਉਹੀ ਮੰਨ ਲਿਆ।
ਹੋਪਤਿਸੁਤਪ੍ਰਥਮਸੰਘਾਰਿਲਹੁਸੁਤਛਲਿਪਿਯਕਿਯੋ॥੨੯॥
ਪਹਿਲਾਂ ਪਤੀ ਅਤੇ ਪੁੱਤਰ ਨੂੰ ਮਾਰ ਕੇ (ਫਿਰ) ਛਲ ਨਾਲ ਛੋਟੇ ਪੁੱਤਰ ਨੂੰ (ਆਪਣਾ) ਪ੍ਰੀਤਮ ਬਣਾ ਲਿਆ ॥੨੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਉਨਾਸਠਿਚਰਿਤ੍ਰਸਮਾਪਤਮਸਤੁਸੁਭਮਸਤੁ॥੨੫੯॥੪੯੧੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੫੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੫੯॥੪੯੧੭॥ ਚਲਦਾ॥
ਚੌਪਈ
ਚੌਪਈ:
ਮਸਤਕਰਨਇਕਨ੍ਰਿਪਤਿਜਗਿਸ੍ਵੀ
ਮਸਤ ਕਰਨ ਨਾਂ ਦਾ ਇਕ ਸ੍ਰੇਸ਼ਠ ਰਾਜਾ ਸੀ,
ਤੇਜਭਾਨਬਲਵਾਨਤਪਸ੍ਵੀ
ਜੋ ਸੂਰਜ ਵਰਗੇ ਤੇਜ ਵਾਲਾ, ਬਲਵਾਨ ਅਤੇ ਤਪਸਵੀ ਸੀ।
ਸ੍ਰੀਕਜਰਾਛਮਤੀਤਿਹਦਾਰਾ
ਕਜਰਾਛ ਮਤੀ ਉਸ ਦੀ ਇਸਤਰੀ ਸੀ
ਪਾਰਬਤੀਕੋਜਨੁਅਵਤਾਰਾ॥੧॥
ਜੋ ਮਾਨੋ ਪਾਰਬਤੀ ਦਾ ਹੀ ਅਵਤਾਰ ਹੋਵੇ ॥੧॥
ਅੜਿਲ
ਅੜਿਲ:
ਮਸਤਕਰਨਨ੍ਰਿਪਸਿਵਪੂਜਾਨਿਤਪ੍ਰਤਿਕਰੈ
ਮਸਤ ਕਰਨ ਰਾਜਾ ਰੋਜ਼ ਸ਼ਿਵ ਦੀ ਪੂਜਾ ਕਰਦਾ ਸੀ
ਭਾਤਿਅਨਿਕਕੇਧ੍ਯਾਨਜਾਨਿਗੁਰਪਗੁਪਰੈ
ਅਤੇ ਅਨੇਕ ਤਰ੍ਹਾਂ ਦੇ ਧਿਆਨ ਲਗਾ ਕੇ ਗੁਰੂ ਦੇ ਚਰਨਾਂ ਉਤੇ ਡਿਗਦਾ ਸੀ।
ਰੈਨਿਦਿਵਸਤਪਸਾਕੇਬਿਖੈਬਿਤਾਵਈ
ਦਿਨ ਰਾਤ ਤਪਸਿਆ ਵਿਚ ਹੀ ਬਿਤਾਉਂਦਾ ਸੀ
ਹੋਰਾਨੀਕੇਗ੍ਰਿਹਭੂਲਿਕਬਹੀਆਵਈ॥੨॥
ਅਤੇ ਰਾਣੀ ਦੇ ਘਰ ਭੁਲ ਕੇ ਵੀ ਨਹੀਂ ਆਉਂਦਾ ਸੀ ॥੨॥
ਰਾਨੀਏਕਪੁਰਖਸੌਅਤਿਹਿਤਠਾਨਿਕੈ
ਰਾਣੀ ਇਕ ਪੁਰਸ਼ ਨਾਲ ਬਹੁਤ ਪ੍ਰੇਮ ਕਰ ਕੇ,
ਰਮਤਭਈਤਿਹਸੰਗਅਧਿਕਰੁਚਿਮਾਨਿਕੈ
ਉਸ ਨਾਲ ਬਹੁਤ ਰੁਚੀ ਪੂਰਵਕ ਰਮਣ ਕਰਦੀ ਸੀ।
ਸੋਤਹੁਤੀਸੁਪਨਾਮਹਿਸਿਵਦਰਸਨਦਿਯੋ
(ਉਸ ਨੇ ਆਪਣੇ ਪਤੀ ਰਾਜੇ ਨੂੰ ਕਿਹਾ, ਮੈਂ) ਸੁਤੀ ਹੋਈ ਸਾਂ ਕਿ ਸੁਪਨੇ ਵਿਚ ਸ਼ਿਵ ਨੇ ਦਰਸ਼ਨ ਦਿੱਤੇ
ਹੋਬਚਨਆਪਨੇਮੁਖਤੇਹਸਿਮੁਹਿਯੌਕਿਯੋ॥੩॥
ਅਤੇ ਆਪਣੇ ਮੁਖ ਤੋਂ ਹਸਦੇ ਹੋਇਆਂ ਮੈਨੂੰ ਇਹ ਬਚਨ ਕੀਤੇ ॥੩॥
ਸਿਵਬਾਚ
ਸ਼ਿਵ ਨੇ ਕਿਹਾ:
ਇਕਗਹਿਰੇਬਨਬਿਚਤੁਮਏਕਲਆਇਯੇ
ਇਕ ਸੰਘਣੇ ਬਨ ਵਿਚ ਤੂੰ ਇਕਲੀ ਆ ਕੇ
ਕਰਿਕੈਪੂਜਾਮੋਰੀਮੋਹਿਰਿਝਾਇਯੋ
ਮੇਰੀ ਪੂਜਾ ਕਰ ਅਤੇ ਮੈਨੂੰ ਪ੍ਰਸੰਨ ਕਰ।
ਜੋਤਿਆਪਨੇਸੌਤਵਜੋਤਿਮਿਲਾਇਹੋ
ਮੈਂ ਆਪਣੀ ਜੋਤਿ ਨਾਲ ਤੇਰੀ ਜੋਤਿ ਮਿਲਾਵਾਂਗਾ
ਹੋਤੁਹਿਕਹਜੀਵਤਮੁਕਤਿਸੁਜਗਤਿਦਿਖਾਇਹੌ॥੪॥
ਅਤੇ ਤੈਨੂੰ ਜੀਵਨ ਮੁਕਤ ਕਰ ਕੇ ਜਗਤ ਨੂੰ ਵਿਖਾਵਾਂਗਾ ॥੪॥
ਤਾਤੇਤਵਆਗ੍ਯਾਲੈਪਤਿਤਹਿਜਾਇਹੌ
ਇਸ ਲਈ ਹੇ ਪਤੀ ਦੇਵ! ਤੁਹਾਡੀ ਆਗਿਆ ਲੈ ਕੇ ਉਥੇ ਜਾਂਦੀ ਹਾਂ।
ਕਰਿਕੈਸਿਵਕੀਪੂਜਾਅਧਿਕਰਿਝਾਇਹੌ
ਸ਼ਿਵ ਦੀ ਪੂਜਾ ਕਰ ਕੇ (ਉਸ ਨੂੰ) ਬਹੁਤ ਪ੍ਰਸੰਨ ਕਰਦੀ ਹਾਂ।
ਮੋਕਹਜੀਵਤਮੁਕਤਿਸਦਾਸਿਵਕਰਹਿਾਂਗੇ
ਮੈਨੂੰ ਸਦਾ ਸ਼ਿਵ ਜੀਵਨ ਮੁਕਤ ਕਰ ਦੇਣਗੇ,
ਹੋਸਪਤਮਾਤ੍ਰਕੁਲਸਪਤਪਿਤਰਕੁਲਤਰਹਿਾਂਗੇ॥੫॥
(ਜਿਸ ਦੇ ਫਲਸਰੂਪ) ਨਾਨਕੀਆਂ ਦਾਦਕੀਆਂ ਸੱਤ ਕੁਲਾਂ ਤਰ ਜਾਣ ਗੀਆਂ ॥੫॥
ਦੋਹਰਾ
ਦੋਹਰਾ:
ਭੇਨ੍ਰਿਪਕੀਆਗ੍ਯਾਗਈਲੈਸਿਵਜੂਕੋਨਾਮ
ਸ਼ਿਵ ਦਾ ਨਾਂ ਲੈ ਕੇ ਰਾਜੇ ਦੀ ਆਗਿਆ ਨਾਲ ਚਲੀ ਗਈ।
ਜਿਯਤਮੁਕਤਿਭੀਪਤਿਲਹਾਬਸੀਜਾਰਦੇਧਾਮ॥੬॥
ਪਤੀ ਨੇ ਸਮਝਿਆ ਕਿ ਜੀਵਨ ਮੁਕਤ ਹੋ ਗਈ ਹੈ, ਪਰ ਉਹ ਤਾਂ ਯਾਰ ਦੇ ਘਰ ਜਾ ਵਸੀ ਹੈ ॥੬॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਸਾਠਚਰਿਤ੍ਰਸਮਾਪਤਮਸਤੁਸੁਭਮਸਤੁ॥੨੬੦॥੪੯੨੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੬੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੬੦॥੪੯੨੩॥ ਚਲਦਾ॥
ਚੌਪਈ
ਚੌਪਈ:
ਅਹਿਧੁਜਏਕਰਹੈਰਾਜਾਬਰ
ਅਹਿ ਧੁਜ ਨਾਂ ਦਾ ਇਕ ਸ੍ਰੇਸ਼ਠ ਰਾਜਾ ਰਹਿੰਦਾ ਸੀ,
ਜਨੁਕਦੁਤਿਯਜਗਵਯੋਪ੍ਰਭਾਕਰ
ਮਾਨੋ ਸੰਸਾਰ ਵਿਚ ਦੂਜਾ ਸੂਰਜ (ਪ੍ਰਗਟ ਹੋਇਆ ਹੋਵੇ)।