ਸ੍ਰੀਮਾਸੂਕਮਤੀਤਿਹਰਾਨੀ॥
ਮਾਸੂਕ ਮਤੀ ਉਸ ਦੀ ਰਾਣੀ ਸੀ
ਰਵੀਚੰਦ੍ਰਵੀਕੈਇੰਦ੍ਰਾਨੀ॥੧॥
ਜੋ ਸੂਰਜ, ਚੰਦ੍ਰਮਾ ਜਾਂ ਇੰਦਰ ਦੀਆਂ ਪਤਨੀਆਂ (ਵਰਗੀ ਸੁੰਦਰ ਸੀ) ॥੧॥
ਤਾਕੇਪੁਤ੍ਰਹੋਤਗ੍ਰਿਹਨਾਹੀ॥
ਉਸ ਦੇ ਘਰ ਪੁੱਤਰ ਨਹੀਂ ਹੁੰਦਾ ਸੀ।
ਇਹਚਿੰਤਾਤ੍ਰਿਯਕੇਜਿਯਮਾਹੀ॥
ਇਹੀ ਚਿੰਤਾ ਉਸ ਇਸਤਰੀ ਦੇ ਮਨ ਵਿਚ ਰਹਿੰਦੀ ਸੀ।
ਰਾਜਾਤੇਜਿਯਮਹਿਡਰਪਾਵੈ॥
ਉਹ ਰਾਜੇ ਤੋਂ ਮਨ ਵਿਚ ਬਹੁਤ ਡਰਦੀ ਸੀ,
ਬਹੁਪੁਰਖਨਸੰਗਕੇਲਕਮਾਵੈ॥੨॥
ਪਰ ਬਹੁਤ ਸਾਰੇ ਮਰਦਾਂ ਨਾਲ ਰਤੀ-ਕ੍ਰੀੜਾ ਕਰਦੀ ਸੀ ॥੨॥
ਅੜਿਲ॥
ਅੜਿਲ:
ਏਕਦਿਵਸਸੁੰਦਰੀਝਰੋਖਾਬੈਠਿਬਰ॥
ਇਕ ਦਿਨ ਉਹ ਉੱਤਮ ਸੁੰਦਰੀ (ਆਪਣੇ ਮੱਹਲ ਦੇ) ਝਰੋਖੇ ਵਿਚ ਬੈਠੀ ਸੀ
ਮਹਿਖਨਕੋਪਾਲਕਤਹਨਿਕਸਿਯੋਆਇਕਰਿ॥
ਕਿ ਉਥੋਂ ਇਹ ਮੱਝਾਂ ਦਾ ਪਾਲੀ ਆ ਨਿਕਲਿਆ।
ਮੇਹੀਵਾਲਸੋਹਨੀਮੁਖਤੇਗਾਵਤੋ॥
ਮੂੰਹ ਤੋਂ ਸੋਹਣੀ ਮੇਹੀਂਵਾਲ (ਦਾ ਕਿੱਸਾ) ਗਾ ਰਿਹਾ ਸੀ
ਹੋਸਭਨਾਰਿਨਕੇਚਿਤਕੌਚਲਾਚੁਰਾਵਤੋ॥੩॥
ਅਤੇ ਸਾਰੀਆਂ ਇਸਤਰੀਆਂ ਦਾ ਚਿਤ ਚੁਰਾਈ ਜਾਂਦਾ ਸੀ ॥੩॥
ਦੋਹਰਾ॥
ਦੋਹਰਾ:
ਸੁਨਿਰਾਨੀਸ੍ਰੁਤਨਾਦਧੁਨਿਮਾਰਕਰੀਬਿਸੰਭਾਰ॥
ਰਾਣੀ ਨੇ (ਜਦ ਉਸ) ਦੀ ਸੁੰਦਰ ਧੁਨੀ ਕੰਨਾਂ ਨਾਲ ਸੁਣੀ ਤਾਂ ਕਾਮ ਦੇਵ ਨੇ (ਬਾਣ ਮਾਰ ਕੇ) ਬੇਸੁੱਧ ਕਰ ਦਿੱਤਾ।
ਰਮੋਮਹਿਖਪਾਲਕਭਏਇਹਬਿਧਕਿਯਾਬਿਚਾਰ॥੪॥
ਉਸ ਨੇ ਮਨ ਵਿਚ ਇਸ ਤਰ੍ਹਾਂ ਸੋਚਿਆ ਕਿ ਮੱਝਾਂ ਦੇ ਪਾਲੀ ਨਾਲ ਰਮਣ ਕੀਤਾ ਜਾਏ ॥੪॥
ਚੌਪਈ॥
ਚੌਪਈ:
ਮਹਿਖਚਰਾਵਤਥੋਵਹੁਜਹਾ॥
ਜਿਥੇ ਉਹ ਮੱਝਾਂ ਚਰਾਉਂਦਾ ਸੀ,
ਰਾਨੀਗਈਰਾਤ੍ਰਿਕਹਤਹਾ॥
ਰਾਣੀ ਰਾਤ ਨੂੰ ਉਥੇ ਗਈ।
ਦ੍ਵੈਕਘਰੀਪਾਛੇਪਤਿਜਾਗਾ॥
ਦੋ ਕੁ ਘੜੀਆਂ ਬਾਦ ਪਤੀ ਜਾਗਿਆ
ਅਸਿਗਹਿਕਰਪਾਛੇਤ੍ਰਿਯਲਾਗਾ॥੫॥
ਅਤੇ ਤਲਵਾਰ ਪਕੜ ਕੇ ਰਾਣੀ ਦੇ ਪਿਛੇ ਲਗ ਗਿਆ ॥੫॥
ਸਖੀਹੁਤੀਇਕਤਹਾਸ੍ਯਾਨੀ॥
ਉਥੇ ਇਕ ਸਿਆਣੀ ਸਹੇਲੀ ਸੀ।
ਤਿਨਇਹਬਾਤਸਕਲਜਿਯਜਾਨੀ॥
ਉਸ ਨੇ ਇਹ ਸਾਰੀ ਗੱਲ ਦਿਲ ਵਿਚ ਜਾਣ ਲਈ।
ਜੌਤਾਕੌਪਤਿਐਸਲਹੈਹੈ॥
(ਉਸ ਨੇ ਸੋਚਿਆ ਕਿ) ਜੇ ਉਸ ਦਾ ਪਤੀ ਇਸ ਤਰ੍ਹਾਂ (ਦੂਜੇ ਪੁਰਸ਼ ਨਾਲ ਰਮਣ ਕਰਨ ਦੀ ਹਾਲਤ ਵਿਚ) ਵੇਖ ਲਵੇਗਾ
ਤੌਗ੍ਰਿਹਜਮਕੇਦੁਹੂੰਪਠੈਹੈ॥੬॥
ਤਾਂ ਦੋਹਾਂ ਨੂੰ ਯਮ ਲੋਕ ਭੇਜ ਦੇਵੇਗਾ ॥੬॥
ਆਗੂਆਪਿਤਹਾਉਠਿਗਈ॥
(ਉਹ) ਆਪ ਉਠ ਕੇ ਉਥੇ ਪਹਿਲਾਂ ਪਹੁੰਚ ਗਈ
ਰਾਨੀਜਹਾਮਿਲਤਤਿਹਭਈ॥
ਜਿਥੇ ਰਾਣੀ ਉਸ (ਪਾਲੀ) ਨਾਲ ਸੰਯੋਗ ਸੁਖ ਮਾਣ ਰਹੀ ਸੀ।
ਐਚਿਅੰਗਤਿਹਤਬੈਜਗਾਯਾ॥
(ਉਸ ਨੇ) ਉਸ ਦੇ ਸ਼ਰੀਰ ਨੂੰ ਟੁੰਬ ਕੇ ਜਗਾਇਆ
ਸਭਬ੍ਰਿਤਾਤਕਹਿਤਾਹਿਸੁਨਾਯਾ॥੭॥
ਅਤੇ ਉਸ ਨੂੰ ਸਾਰਾ ਬ੍ਰਿਤਾਂਤ ਕਹਿ ਕੇ ਸੁਣਾ ਦਿੱਤਾ ॥੭॥
ਅੜਿਲ॥
ਅੜਿਲ:
ਤ੍ਰਾਸਸਮੁੰਦਕੇਬਿਖੈਬੂਡਿਤਰੁਨੀਗਈ॥
(ਇਹ ਗੱਲ ਸੁਣ ਕੇ) ਰਾਣੀ ਡਰ ਕੇ ਸਮੁੰਦਰ ਵਿਚ ਡੁਬ ਗਈ।
ਗਰੇਪਗਰਿਯਾਡਾਰਿਤਿਸੈਮਾਰਤਭਈ॥
(ਉਸ ਨੇ) ਗੱਲ ਵਿਚ ਪਗੜੀ ਪਾ ਕੇ ਉਸ (ਪਾਲੀ) ਨੂੰ ਮਾਰ ਦਿੱਤਾ।
ਏਕਬਡੇਦ੍ਰੁਮਸੰਗਦਯੋਲਟਕਾਇਕੈ॥
ਇਕ ਵੱਡੇ ਬ੍ਰਿਛ ਨਾਲ (ਉਸ ਨੂੰ) ਲਟਕਾ ਦਿੱਤਾ
ਹੋਬਸਤ੍ਰਉਤਾਰਿਤਰਨ੍ਰਹਾਤਭਈਤਹਜਾਇਕੈ॥੮॥
ਅਤੇ ਬਸਤ੍ਰ ਉਤਾਰ ਕੇ ਉਸ ਦੇ ਹੇਠਾਂ ਜਾ ਕੇ ਨਹਾਉਣ ਲਗ ਗਈ ॥੮॥
ਚੌਪਈ॥
ਚੌਪਈ:
ਅਹਿਧੁਜਰਾਜਤਹਾਤਬਆਯੋ॥
ਤਦ ਰਾਜਾ ਅਹਿ ਧੁਜ ਉਥੇ ਪਹੁੰਚ ਗਿਆ
ਨ੍ਰਹਾਤਮ੍ਰਿਤਕਤਰਤ੍ਰਿਯਲਖਿਪਾਯੋ॥
ਅਤੇ ਮੁਰਦੇ ਦੇ ਹੇਠਾਂ ਇਸਤਰੀ ਨੂੰ ਨਹਾਉਂਦਿਆਂ ਵੇਖਿਆ।
ਪੂਛਤਪਕਰਿਤਬੈਤਿਹਭਯੋ॥
ਤਦ ਹੀ (ਉਸ ਨੇ) ਇਸਤਰੀ ਨੂੰ ਪਕੜ ਕੇ ਪੁਛਿਆ
ਜਰਿਬਰਿਆਠਟੂਕਹ੍ਵੈਗਯੋ॥੯॥
ਅਤੇ ਸੜ ਬਲ ਕੇ ਅੱਠ ਟੋਟੇ ਹੋ ਗਿਆ ॥੯॥
ਦੋਹਰਾ॥
ਦੋਹਰਾ:
ਨਿਜੁਧਾਮਨਕਹਛੋਰਿਕੈਕ੍ਯੋਆਈਇਹਠੌਰ॥
(ਕਹਿਣ ਲਗਾ ਕਿ) ਆਪਣੇ ਘਰ ਨੂੰ ਛਡ ਕੇ (ਤੂੰ) ਇਥੇ ਕਿਉਂ ਆਈ ਹੈਂ।
ਸਾਚੁਕਹੈਤੌਛਾਡਿਹੌਹਨੋਕਹੈਕਛੁਔਰ॥੧੦॥
ਜੇ ਸੱਚ ਕਹੇਂਗੀ ਤਾਂ ਛਡ ਦਿਆਂਗਾ ਅਤੇ ਜੇ ਕੁਝ ਹੋਰ ਕਹੇਂਗੀ ਤਾਂ ਮਾਰ ਦਿਆਂਗਾ ॥੧੦॥
ਚੌਪਈ॥
ਚੌਪਈ:
ਤਬਤ੍ਰਿਯਜੋਰਿਦੁਹੂੰਕਰਲਿਆ॥
ਤਦ ਇਸਤਰੀ ਨੇ ਦੋਵੇਂ ਹੱਥ ਜੋੜ ਲਏ
ਪਤਿਪਾਇਨਿਤਰਮਸਤਕਿਦਿਯਾ॥
ਅਤੇ ਪਤੀ ਦੇ ਪੈਰਾਂ ਵਿਚ ਸਿਰ ਰਖ ਦਿੱਤਾ।
ਪ੍ਰਥਮਸੁਨਹੁਪਿਯਬੈਨਹਮਾਰੇ॥
ਹੇ ਪ੍ਰੀਤਮ! ਪਹਿਲਾਂ ਮੇਰੀ ਗੱਲ ਸੁਣੋ।
ਬਹੁਰਿਕਰਹੁਜੋਹ੍ਰਿਦੈਤਿਹਾਰੇ॥੧੧॥
ਫਿਰ ਜੋ ਦਿਲ ਵਿਚ ਆਏ, ਉਹੀ ਕਰੋ ॥੧੧॥
ਮੋਰੇਬਢੀਅਧਿਕਚਿੰਤਾਚਿਤ॥
ਮੇਰੇ ਚਿਤ ਵਿਚ ਬਹੁਤ ਚਿੰਤਾ ਵੱਧ ਗਈ ਸੀ।
ਧ੍ਰਯਾਨਧਰੋਸ੍ਰੀਪਤਿਕੌਨਿਤਿਪ੍ਰਤਿ॥
(ਇਸ ਲਈ ਮੈਂ) ਹਰ ਰੋਜ਼ ਵਿਸ਼ਣੂ ਭਗਵਾਨ ਦਾ ਧਿਆਨ ਧਰਦੀ ਸਾਂ
ਪੂਤਦੇਹੁਪ੍ਰਭੁਧਾਮਹਮਾਰੇ॥
ਕਿ ਹੇ ਪ੍ਰਭੂ! ਸਾਡੇ ਘਰ (ਇਕ) ਪੁੱਤਰ ਦੇ ਦਿਓ