ਪਲਪਲਬਲਿਬਲਿਜਾਉਤਿਹਾਰੇ॥੧੨॥
(ਤਾਂ ਜੋ ਮੈਂ) ਪਲ ਪਲ ਤੁਹਾਡੇ ਤੋਂ ਕੁਰਬਾਨ ਜਾਵਾਂ ॥੧੨॥
ਅੜਿਲ॥
ਅੜਿਲ:
ਪੁਤ੍ਰਹੇਤਮੈਹ੍ਯਾਂਤਸਕਰਤਰਆਇਕੈ॥
ਪੁੱਤਰ ਲਈ ਮੈਂ ਇਥੇ ਤਸਕਰ (ਚੋਰ) ਹੇਠਾਂ ਆ ਕੇ
ਮਜਨਕੀਯਾਬਨਾਇਅਧਿਕਸੁਖਪਾਇਕੈ॥
ਸੂਖ ਪੂਰਵਕ ਇਸ਼ਨਾਨ ਕੀਤਾ ਹੈ।
ਸਾਚਕਹਾਪਿਯਤੋਹਿਜਾਨਜਿਯਲੀਜਿਯੈ॥
ਹੇ ਪ੍ਰੀਤਮ! ਮਨ ਵਿਚ ਸਮਝ ਲਵੋ ਕਿ ਮੈਂ ਤੁਹਾਨੂੰ ਸਚ ਕਿਹਾ ਹੈ।
ਹੋਅਵਰੁਨਯਾਤੇਬਾਤਜੁਜਾਨਸੁਕੀਜੀਯੈ॥੧੩॥
ਇਸ ਤੋਂ ਭਿੰਨ ਹੋਰ ਕੋਈ ਗੱਲ ਨਹੀਂ। (ਹੁਣ ਤੁਹਾਡਾ) ਜੋ ਜੀ ਕਰੇ, ਉਹੀ ਕਰੋ ॥੧੩॥
ਦੋਹਰਾ॥
ਦੋਹਰਾ:
ਸੁਨਿਰਾਜਾਐਸੋਬਚਨਜਿਯਮਹਿਭਯੋਪ੍ਰਸੰਨ੍ਯ॥
ਰਾਜਾ ਇਹ ਬਚਨ ਸੁਣ ਕੇ ਮਨ ਵਿਚ ਬਹੁਤ ਖ਼ੁਸ਼ ਹੋਇਆ
ਜੋਤ੍ਰਿਯਹ੍ਵੈਅਸਹਠਕਿਯਾਧਰਨੀਤਲਮਹਿਧੰਨ੍ਯ॥੧੪॥
ਕਿ ਜਿਸ ਨੇ ਇਸਤਰੀ ਹੋ ਕੇ ਇਸ ਤਰ੍ਹਾਂ ਦਾ ਹਠ ਕੀਤਾ ਹੈ, ਉਹ ਧਰਤੀ ਉਤੇ ਧੰਨ ਹੈ ॥੧੪॥
ਚੌਪਈ॥
ਚੌਪਈ:
ਜੋਤ੍ਰਿਯਮੋਪੈਕਹਾਬਿਚਾਰੀ॥
ਇਸਤਰੀ ਨੇ ਜੋ ਵਿਚਾਰ ਪੂਰਵਪਕ ਕਿਹਾ ਹੈ,
ਸਾਚਵਹੈਮੈਨੈਨਨਿਹਾਰੀ॥
ਉਹ ਸਚ ਹੈ। ਮੈਂ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ।
ਅਸਚਰਿਤ੍ਰਸੁਤਹਿਤਜਿਨਕਿਯਾ॥
ਇਸ ਪ੍ਰਕਾਰ ਦਾ ਚਰਿਤ੍ਰ ਜਿਸ ਨੇ ਪੁੱਤਰ ਲਈ ਕੀਤਾ ਹੈ,
ਧੰਨਿਧੰਨਿਕੁਅਰਿਤਿਹਾਰੋਹਿਯਾ॥੧੫॥
ਹੇ ਕੁਮਾਰੀ! ਤੇਰਾ ਹਿਰਦਾ ਧੰਨ ਹੈ ॥੧੫॥
ਦੋਹਰਾ॥
ਦੋਹਰਾ:
ਨਿਰਸੰਦੇਹਤੁਮਰੇਸਦਨਹ੍ਵੈਹੈਪੂਤਅਪਾਰ॥
(ਰਾਜੇ ਨੇ ਹੋਰ ਕਿਹਾ, ਹੇ ਪ੍ਰਿਯਾ!) ਤੇਰੇ ਘਰ ਨਿਸਚੈ ਹੀ ਅਪਾਰ (ਗੁਣਾਂ ਵਾਲਾ) ਪੁੱਤਰ ਪੈਦਾ ਹੋਵੇਗਾ
ਹਠੀਜਪੀਤਪਸੀਸਤੀਸੂਰਬੀਰਸੁਕੁਮਾਰ॥੧੬॥
ਜੋ ਹਠੀ, ਜਪੀ, ਤਪਸਵੀ, ਸਤੀ ਅਤੇ ਸ਼ੂਰਵੀਰ ਰਾਜ ਕੁਮਾਰ ਹੋਵੇਗਾ ॥੧੬॥
ਅੜਿਲ॥
ਅੜਿਲ:
ਤਾਹਿਭੋਗਿਫਾਸੀਸੌਬਹੁਰਿਸੰਘਾਰਿਯੋ॥
(ਪਹਿਲਾਂ) ਉਸ ਪਾਲੀ ਨੂੰ ਭੋਗ ਕੇ ਫਿਰ ਫਾਂਸੀ ਦੇ ਕੇ ਮਾਰ ਦਿੱਤਾ
ਕਰਿਕੈਨ੍ਰਿਪਹਿਚਰਿਤ੍ਰਇਹਭਾਤਿਦਿਖਾਰਿਯੋ॥
ਅਤੇ ਰਾਜੇ ਨੂੰ ਇਸ ਪ੍ਰਕਾਰ ਦਾ ਚਰਿਤ੍ਰ ਕਰ ਕੇ ਵਿਖਾ ਦਿੱਤਾ।
ਮੂੜਪ੍ਰਫੁਲਿਤਭਯੋਨਕਛੁਤਾਕੌਕਹਾ॥
ਮੂਰਖ (ਰਾਜਾ) ਖ਼ੁਸ਼ ਹੋ ਗਿਆ ਅਤੇ ਉਸ ਨੂੰ ਕੁਝ ਨਾ ਕਿਹਾ
ਹੋਧੰਨਿਧੰਨਿਕਹਿਨਾਰਿਮਗਨਹ੍ਵੈਮਨਰਹਾ॥੧੭॥
ਅਤੇ ਇਸਤਰੀ ਨੂੰ ਧੰਨ ਧੰਨ ਕਹਿ ਕੇ ਮਨ ਵਿਚ ਮਗਨ ਹੋ ਗਿਆ ॥੧੭॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਇਕਸਠਿਚਰਿਤ੍ਰਸਮਾਪਤਮਸਤੁਸੁਭਮਸਤੁ॥੨੬੧॥੪੯੪੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੬੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੬੧॥੪੯੪੦॥ ਚਲਦਾ॥
ਅੜਿਲ॥
ਅੜਿਲ:
ਕਿਲਮਾਕਨਕੇਦੇਸਇੰਦ੍ਰਧੁਜਨ੍ਰਿਪਤਿਬਰ॥
ਕਿਲਮਾਕਨ (ਤਾਤਾਰੀਆਂ) ਦੇ ਦੇਸ਼ ਵਿਚ ਇੰਦ੍ਰ ਧੁਜ ਨਾਂ ਦਾ (ਇਕ) ਮਹਾਨ ਰਾਜਾ ਸੀ,
ਸ੍ਰੀਕਿਲਮਾਕਮਤੀਰਾਨੀਜਿਹਬਸਤਘਰ॥
ਜਿਸ ਦੇ ਘਰ ਕਿਲਮਾਕ ਮਤੀ ਨਾਂ ਦੀ ਰਾਣੀ ਰਹਿੰਦੀ ਸੀ।
ਪੁਨਮਾਸੂਕਮਤੀਦੁਹਿਤਾਤਾਕੈਭਈ॥
ਫਿਰ ਉਸ ਦੇ ਘਰ ਮਾਸ਼ੂਕ ਮਤੀ ਨਾਂ ਦੀ ਪੁੱਤਰੀ ਪੈਦਾ ਹੋਈ।
ਹੋਜਨੁਕਚੰਦ੍ਰਕੀਕਲਾਦੁਤਿਯਜਗਮੈਵਈ॥੧॥
ਮਾਨੋ ਜਗ ਵਿਚ ਦੂਜੀ ਚੰਦ੍ਰ ਕਲਾ ਪੈਦਾ ਹੋਈ ਹੋਵੇ ॥੧॥
ਸੌਦਾਹਿਤਸੌਦਾਗਰਤਹਇਕਆਇਯੋ॥
ਉਥੇ ਵਪਾਰ ਕਰਨ ਲਈ ਇਕ ਸੌਦਾਗਰ ਆਇਆ।
ਜਨੁਸਸਿਕੋਅਵਿਤਾਰਮਦਨਉਪਜਾਇਯੋ॥
(ਜੋ ਇਤਨਾ ਸੁੰਦਰ ਸੀ) ਮਾਨੋ ਚੰਦ੍ਰਮਾ ਦਾ ਅਵਤਾਰ ਜਾਂ ਕਾਮ ਦੇਵ ਪੈਦਾ ਹੋਇਆ ਹੋਵੇ।
ਅਧਿਕਜੁਬਨਕੀਜੇਬਬਿਧਾਤੈਦਈਤਿਹ॥
ਉਸ ਨੂੰ ਪਰਮਾਤਮਾ ਨੇ ਜਵਾਨੀ ਦੀ ਬਹੁਤ ਅਧਿਕ ਸ਼ੋਭਾ ਦਿੱਤੀ ਸੀ।
ਹੋਸੁਖਪਾਵਤਸੁਰਅਸੁਰਨਿਹਾਰੇਕ੍ਰਾਤਿਜਿਹ॥੨॥
ਉਸ ਦੀ ਸੁੰਦਰਤਾ ਨੂੰ ਵੇਖ ਕੇ ਦੇਵਤੇ ਅਤੇ ਦੈਂਤ ਬਹੁਤ ਸੁਖ ਮਨਾਉਂਦੇ ਸਨ ॥੨॥
ਏਕਦਿਵਸਨ੍ਰਿਪਸੁਤਾਝਰੋਖੇਆਇਕੈ॥
ਇਕ ਦਿਨ ਰਾਜੇ ਦੀ ਪੁੱਤਰੀ ਮਨ ਭਾਉਂਦੀ
ਬੈਠਤਭੀਚਿਤਲਗੇਸੁਬੈਸਬਨਾਇਕੈ॥
ਸਜ ਧਜ ਕਰ ਕੇ ਝਰੋਖੇ ਵਿਚ ਆ ਕੇ ਬੈਠ ਗਈ।
ਸਾਹੁਪੁਤ੍ਰਤਹਆਇਦਿਖਾਈਦੈਗਯੋ॥
ਸ਼ਾਹ ਦਾ ਪੁੱਤਰ ਉਥੇ ਆ ਕੇ (ਉਸ ਨੂੰ) ਦਿਖਾਈ ਦੇ ਗਿਆ।
ਹੋਯਾਮਾਨਨਿਕੋਮਨਹਿਮਨੋਹਰਿਲੈਗਯੋ॥੩॥
(ਉਹ) ਮਾਨੋ ਅਭਿਮਾਨਨੀ ਇਸਤਰੀ ਦਾ ਮਨ ਚੁਰਾ ਕੇ ਲੈ ਗਿਆ ਹੋਵੇ ॥੩॥
ਰਾਜਕੁਅਰਿਲਖਿਰੂਪਰਹੀਉਰਝਾਇਕਰਿ॥
ਰਾਜ ਕੁਮਾਰੀ ਉਸ ਦਾ ਰੂਪ ਵੇਖ ਕੇ ਮੋਹਿਤ ਹੋ ਗਈ।
ਪਠੈਸਹਚਰੀਤਹਾਬਹੁਤਧਨਦ੍ਰਯਾਇਕਰਿ॥
(ਇਕ ਸਖੀ ਨੂੰ) ਬਹੁਤ ਸਾਰਾ ਧਨ ਦੇ ਕੇ ਉਸ ਕੋਲ ਭੇਜਿਆ।
ਸਾਹੁਸੁਤਹਿਕ੍ਯੋਹੂੰਬਿਧਿਜੋਹ੍ਯਾਂਲ੍ਯਾਇਹੈ॥
(ਰਾਜ ਕੁਮਾਰੀ ਨੇ ਸਖੀ ਨੂੰ ਸਮਝਾਇਆ ਕਿ) ਸ਼ਾਹ ਦੇ ਪੁੱਤਰ ਨੂੰ ਕਿਸੇ ਢੰਗ ਨਾਲ ਇਥੇ ਲੈ ਆ।
ਹੋਜੋਮਾਗੇਮੁਹਿਤੂਸੋਅਬਹੀਪਾਇਹੈ॥੪॥
ਜੋ ਤੂੰ ਮੇਰੇ ਪਾਸੋਂ ਮੰਗੇਗੀ ਉਤਨਾ ਹੁਣੇ ਹੀ ਪ੍ਰਾਪਤ ਕਰ ਲਈ ॥੪॥
ਸੁਨਤਕੁਅਰਿਕੋਬਚਨਸਖੀਤਹਜਾਇਕੈ॥
ਰਾਜ ਕੁਮਾਰੀ ਦੇ ਬੋਲ ਸੁਣ ਕੇ ਸਖੀ ਉਥੇ ਗਈ
ਮਨਭਾਵਤਪਿਯਯਾਕਹਦਿਯਾਮਿਲਾਇਕੈ॥
ਅਤੇ ਉਸ ਨੂੰ ਮਨ ਇਛਿਤ ਪ੍ਰਿਯ ਮਿਲਾ ਦਿੱਤਾ।
ਚੌਰਾਸੀਆਸਨਸੁਬਿਬਿਧਬਿਧਿਕੈਲੀਏ॥
(ਉਨ੍ਹਾਂ ਨੇ) ਚੌਰਾਸੀ ਢੰਗਾਂ ਦੇ ਆਸਣ ਕੀਤੇ
ਹੋਚਿਤਕੇਸੋਕਸੰਤਾਪਬਿਦਾਸਭਕਰਦੀਏ॥੫॥
ਅਤੇ ਚਿਤ ਦੇ ਸਾਰੇ ਸੰਤਾਪ ਦੂਰ ਕਰ ਦਿੱਤੇ ॥੫॥
ਛੈਲਛੈਲਨੀਛਕੇਨਛੋਰਤਏਕਛਿਨ॥
ਇਸਤਰੀ ਅਤੇ ਪੁਰਸ਼ (ਇਤਨੇ) ਪ੍ਰਸੰਨ ਹੋਏ ਕਿ ਇਕ ਛਿਣ ਲਈ ਵੀ ਵਖ ਨਹੀਂ ਹੁੰਦੇ ਸਨ।
ਜਨੁਕਨਵੌਨਿਧਿਰਾਕਸੁਪਾਈਆਜੁਤਿਨ॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਅਜ ਕੰਗਾਲ ਨੇ ਨੌ ਨਿਧੀਆਂ ਪ੍ਰਾਪਤ ਕੀਤੀਆਂ ਹੋਣ।
ਚਿੰਤਾਤੁਰਚਿਤਭਈਬਿਚਾਰਬਿਚਾਰਿਕੈ॥
ਰਾਜ ਕੁਮਾਰੀ ਮਨ ਵਿਚ ਚਿੰਤਾ ਪੂਰਵਕ ਵਿਚਾਰ ਕਰਨ ਲਗੀ
ਹੋਸਦਾਬਸੌਸੁਖਸਾਥਪਿਯਰਵਾਯਾਰਿਕੈ॥੬॥
ਕਿ ਕਿਵੇਂ ਸਦਾ ਪਿਆਰੇ ਯਾਰ ਨਾਲ ਰਿਹਾ ਜਾਏ ॥੬॥