GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1182
Display Settings
ਭੇਖਪੁਰਖਸਹਚਰਿਕਰਿਦਈਪਠਾਇਕੈ
(ਰਾਜ ਕੁਮਾਰੀ ਨੇ) ਇਕ ਸਖੀ ਨੂੰ ਮਰਦਾਵੇਂ ਭੇਸ ਵਿਚ ਉਸ ਦੇ ਪਿਤਾ ਪਾਸ ਭੇਜਿਆ
ਤਾਕੇਪਿਤੁਕੇਪਾਸਯੌਕਹਿਯਹੁਜਾਇਕੈ
(ਅਤੇ ਸਮਝਾ ਦਿੱਤਾ ਕਿ ਉਸ ਪਾਸ) ਜਾ ਕੇ ਕਹਿਣਾ
ਬੂਡਿਮਰਾਤਵਸੁਤਹਮਆਂਖਿਨਸੌਲਹਾ
ਕਿ ਤੇਰਾ ਪੁੱਤਰ ਡੁਬ ਮੋਇਆ ਹੈ ਅਤੇ ਮੈਂ ਅੱਖਾਂ ਨਾਲ ਵੇਖਿਆ ਹੈ।
ਹੋਬਹਤਨਦੀਮਹਿਗਯੋਕਰਕਿਨਹੂੰਗਹਾ॥੭॥
ਨਦੀ ਵਿਚ ਰੁੜ੍ਹੇ ਜਾਂਦੇ ਦਾ ਕਿਸੇ ਨੇ ਵੀ ਹੱਥ ਨਹੀਂ ਪਕੜਿਆ ॥੭॥
ਸਾਹੁਸੁਨਤਇਹਭਾਤਿਉਠਾਅਕੁਲਾਇਕੈ
ਸ਼ਾਹ ਇਹ ਗੱਲ ਸੁਣ ਕੇ ਵਿਆਕੁਲ ਹੋ ਕੇ ਉਠਿਆ।
ਸਰਿਤਾਤੀਰਪੁਕਾਰਤਆਤੁਰਜਾਇਕੈ
ਨਦੀ ਦੇ ਕੰਢੇ ਜਾ ਕੇ ਵਿਆਕੁਲ ਹੋ ਕੇ ਆਵਾਜ਼ਾਂ ਮਾਰਨ ਲਗਾ।
ਲੋਟਤਲੋਟਤਭੂਪਰਇਤਤੇਉਤਗਯੋ
ਉਹ ਧਰਤੀ ਉਤੇ ਲੇਟਦੇ ਲੇਟਦੇ ਇਧਰ ਤੋਂ ਉਧਰ ਗਿਆ
ਹੋਮਾਲਮਤਾਹਲੁਟਾਇਅਥਿਤਹ੍ਵੈਜਾਤਭਯੋ॥੮॥
ਅਤੇ ਮਾਲ-ਮਤਾ ਲੁਟਾ ਕੇ ਸਾਧ ਬਣ ਗਿਆ ॥੮॥
ਵਹੀਸਖੀਯਾਪਹਿਇਹਭਾਤਿਉਚਾਰਿਯੋ
(ਫਿਰ) ਉਸ ਸਖੀ ਨੇ ਇਸ (ਸ਼ਾਹ ਦੇ ਪੁੱਤਰ) ਪ੍ਰਤਿ ਕਿਹਾ
ਤਵਪਿਤੁਹ੍ਵੈਕਰਿਅਤਿਥਸੁਬਨਹਿਪਧਾਰਿਯੋ
ਕਿ ਤੇਰਾ ਪਿਓ ਸਾਧ ਬਣ ਕੇ ਬਨ ਨੂੰ ਚਲਾ ਗਿਆ ਹੈ।
ਮਾਲਮਤਾਹਿਲੁਟਾਇਜਾਤਬਨਕੌਭਯੋ
ਮਾਲ-ਮਤਾ ਲੁਟਾ ਕੇ ਜੰਗਲ ਨੂੰ ਚਲਾ ਗਿਆ ਹੈ
ਹੋਰਾਜਕੁਅਰਿਕੇਧਾਮਸੌਪਿਤੁਮਕਹਗਯੋ॥੯॥
ਅਤੇ ਤੈਨੂੰ ਰਾਜ-ਕੁਮਾਰੀ ਦੇ ਘਰ ਸੌਂਪ ਗਿਆ ਹੈ ॥੯॥
ਪਿਤੁਤੇਭਯੋਨਿਰਾਸਰਹਤਤਿਹਗ੍ਰਿਹਭਯੋ
(ਸ਼ਾਹ ਦਾ ਪੁੱਤਰ) ਪਿਤਾ ਵਲੋਂ ਨਿਰਾਸ ਹੋ ਕੇ ਉਸ ਦੇ ਘਰ ਹੀ ਰਹਿ ਗਿਆ।
ਦੇਸਮਾਲਸੁਖਪਾਇਬਿਸਰਿਸਭਹੀਗਯੋ
(ਉਥੇ) ਸੁਖ ਪ੍ਰਾਪਤ ਕਰ ਕੇ ਦੇਸ਼, ਮਾਲ ਆਦਿ ਸਭ ਕੁਝ ਭੁਲ ਗਿਆ।
ਕਾਜਕਰਤਸੋਈਭਯੋਕੁਅਰਿਜੋਤਿਹਕਹਿਯੋ
ਉਹ ਉਹੀ ਕੁਝ ਕਰਨ ਲਗਾ ਜੋ ਰਾਜ ਕੁਮਾਰੀ ਕਹਿੰਦੀ ਸੀ।
ਹੋਇਹਛਲਸੇਤੀਛਲਾਸਦਾਤਾਕੇਰਹਿਯੋ॥੧੦॥
ਇਸ ਛਲ ਨਾਲ (ਸ਼ਾਹ ਦੇ ਪੁੱਤਰ ਨੂੰ) ਛਲ ਲਿਆ ਅਤੇ ਸਦਾ ਲਈ ਉਥੇ ਰਹਿ ਗਿਆ ॥੧੦॥
ਅਪਨੋਧਾਮਬਿਸਾਰਿਕੁਅਰਿਚਿਤਤੇਦਯੋ
ਆਪਣਾ ਘਰ-ਬਾਰ ਭੁਲਾ ਕੇ ਉਹ ਰਾਜ ਕੁਮਾਰੀ ਨੂੰ ਚਿਤ ਦੇ ਬੈਠਾ।
ਬਹੁਤਕਾਲਸੁਖਪਾਇਰਹਤਤਿਹਗ੍ਰਿਹਭਯੋ
ਬਹੁਤ ਸਮੇਂ ਤਕ ਸੁਖ ਪੂਰਵਕ ਉਸ ਦੇ ਘਰ ਰਿਹਾ।
ਭੇਦਦੂਜੇਕਾਨਕਿਨੂੰਨਰਜਾਨਿਯੋ
(ਇਸ ਗੱਲ ਬਾਰੇ) ਕਿਸੇ ਹੋਰ ਬੰਦੇ ਨੂੰ ਜ਼ਰਾ ਜਿੰਨੀ ਵੀ ਭਿਣਕ ਨਾ ਪਈ।
ਹੋਸਾਹੁਪੁਤ੍ਰਸੌਅਧਿਕਕੁਅਰਿਰਸਠਾਨਿਯੋ॥੧੧॥
ਸ਼ਾਹ ਦੇ ਪੁੱਤਰ ਨਾਲ ਰਾਜ ਕੁਮਾਰੀ ਨੇ ਬਹੁਤ ਆਨੰਦ ਮਾਣਿਆ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਬਾਸਠਚਰਿਤ੍ਰਸਮਾਪਤਮਸਤੁਸੁਭਮਸਤੁ॥੨੬੨॥੪੯੫੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੬੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੬੨॥੪੯੫੧॥ ਚਲਦਾ॥
ਚੌਪਈ
ਚੌਪਈ:
ਅਜੈਚੰਦਪੂਰਬਕੀਦਿਸਿਨ੍ਰਿਪ
ਪੂਰਬ ਦਿਸ਼ਾ ਵਿਚ ਇਕ ਅਜੈਚੰਦ ਨਾਂ ਦਾ ਰਾਜਾ ਸੀ
ਅਨਿਕਭਾਤਿਜੀਤੇਜਿਨਬਹੁਰਿਪ
ਜਿਸ ਨੇ ਅਨੇਕ ਢੰਗਾਂ ਨਾਲ ਬਹੁਤ ਸਾਰੇ ਵੈਰੀ ਜਿਤ ਲਏ ਸਨ।
ਨਾਗਰਮਤੀਨਾਰੀਤਾਕੇਘਰ
ਨਾਗਰ ਮਤੀ ਨਾਂ ਦੀ ਉਸ ਦੇ ਘਰ ਇਸਤਰੀ ਸੀ
ਰੂਪਵਾਨਦੁਤਿਮਾਨਛਟਾਬਰ॥੧॥
ਜੋ ਬਹੁਤ ਰੂਪਵਾਨ, ਪ੍ਰਕਾਸ਼ਮਾਨ ਅਤੇ ਉਤਮ ਛਬੀ ਵਾਲੀ ਸੀ ॥੧॥
ਜੁਧਕਰਨਰਾਜਾਕੋਭ੍ਰਾਤਾ
ਜੁਧਕਰਨ ਨਾਂ ਦਾ ਰਾਜੇ ਦਾ ਭਰਾ ਸੀ
ਕੁੰਟਚਾਰਹੂੰਬਿਚਬਿਖ੍ਯਾਤਾ
ਜੋ ਚੌਹਾਂ ਕੁੰਟਾਂ ਵਿਚ ਪ੍ਰਸਿੱਧ ਸੀ।
ਅਤਿਹੀਰੂਪਤਵਨਕੋਰਾਜਤ
ਉਸ ਦਾ ਬਹੁਤ ਸੁੰਦਰ ਰੂਪ ਸੁਸ਼ੋਭਿਤ ਸੀ।
ਜਾਨੁਦਿਵਾਕਰਿਦੁਤਿਯਬਿਰਾਜਤ॥੨॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਦੂਜਾ ਸੂਰਜ ਹੋਵੇ ॥੨॥
ਦੋਹਰਾ
ਦੋਹਰਾ:
ਅਬਲਾਤਾਕੋਰੂਪਲਖਿਅਟਿਕਰਹੀਮਨਮਾਹਿ
ਉਸ ਦਾ ਰੂਪ ਵੇਖ ਕੇ ਰਾਣੀ ਮਨ ਵਿਚ ਅਟਕ ਗਈ
ਪਤਿਕਰਿਦਿਯਾਬਿਸਾਰਿਕਰਿਕਛੂਰਹੀਸੁਧਿਨਾਹਿ॥੩॥
ਅਤੇ (ਆਪਣੇ) ਪਤੀ ਨੂੰ ਭੁਲਾ ਦਿੱਤਾ ਅਤੇ ਕੁਝ ਸੁੱਧ ਬੁੱਧ ਨਾ ਰਹੀ ॥੩॥
ਚੌਪਈ
ਚੌਪਈ:
ਸਖੀਹੁਤੀਇਕਤਹਾਸ੍ਯਾਨੀ
(ਉਸ ਦੀ) ਉਥੇ ਇਕ ਚਤੁਰ ਸਖੀ ਸੀ।
ਤਿਨਯਹਬਾਤਸਕਲਪਹਿਚਾਨੀ
ਉਸ ਨੇ ਇਹ ਸਾਰੀ ਗੱਲ ਸਮਝ ਲਈ।
ਰਨਿਯਹਿਭਾਖਿਤਹਾਚਲਿਗਈ
ਰਾਣੀ ਨੂੰ ਕਹਿ ਕੇ ਉਥੇ ਚਲੀ ਗਈ
ਸਭਤਿਹਬਾਤਬਤਾਵਤਭਈ॥੪॥
ਅਤੇ ਉਥੇ (ਜਾ ਕੇ) ਸਾਰੀ ਗੱਲ ਦਸ ਦਿੱਤੀ ॥੪॥
ਜੁਧਕਰਨਇਹਬਾਤਮਾਨੀ
ਜੁਧਕਰਨ ਨੇ (ਰਾਣੀ ਦੀ) ਇਹ ਗੱਲ ਨਾ ਮੰਨੀ।
ਨਾਗਮਤੀਤਬਭਈਖਿਸਾਨੀ
ਤਦ ਨਾਗ ਮਤੀ ਖਿਝ ਗਈ
ਜਾਮਹਿਮੈਅਪਨਾਮਨਦਿਯਾ
ਕਿ ਜਿਸ (ਵਿਅਕਤੀ) ਨੂੰ ਮੈਂ ਆਪਣਾ ਮਨ ਦੇ ਦਿੱਤਾ,
ਉਹਜੜਹਮਮੈਚਿਤਕਿਯਾ॥੫॥
ਉਸ ਮੂਰਖ ਨੇ ਮੇਰੇ ਵਲ ਧਿਆਨ ਹੀ ਨਹੀਂ ਕੀਤਾ ॥੫॥
ਦੋਹਰਾ
ਦੋਹਰਾ:
ਜੌਇਹਹਮਰੀਸਭਬ੍ਰਿਥਾਕਹਿਹੈਕਾਹੂਪਾਸ
ਜੇ ਇਹ (ਜੁਧਕਰਨ) ਮੇਰੀ ਸਾਰੀ ਗੱਲ ਕਿਸੇ ਹੋਰ ਕੋਲ ਕਹਿ ਦੇਵੇਗਾ,
ਅਜੈਚੰਦਰਾਜਾਅਬੈਹਮਤੇਹੋਇਉਦਾਸ॥੬॥
ਤਾਂ ਰਾਜਾ ਅਜੈਚੰਦ ਹੁਣੇ ਮੇਰੇ ਪ੍ਰਤਿ ਉਦਾਸ ਹੋ ਜਾਵੇਗਾ ॥੬॥
ਚੌਪਈ
ਚੌਪਈ:
ਤਬਪਤਿਔਰਤ੍ਰਿਯਨਹਿਤਕੈਹੈ
ਤਦ (ਮੇਰਾ) ਪਤੀ ਹੋਰ ਇਸਤਰੀ ਨਾਲ ਹਿਤ ਵਧਾ ਲਏਗਾ
ਭੂਲਧਾਮਹਮਾਰੇਹੈ
ਅਤੇ ਭੁਲ ਕੇ ਵੀ ਮੇਰੇ ਘਰ ਨਹੀਂ ਆਏਗਾ।
ਤਬਹੌਕਾਜਕਹੌਕਾਕਰਿਹੌ
ਤਦ ਦਸੋ, ਮੈਂ ਕੀ ਕੰਮ ਕਰਾਂ।
ਬਿਰਹਾਕੀਪਾਵਕਮਹਿਬਰਿਹੌ॥੭॥
(ਬਸ) ਵਿਯੋਗ ਦੀ ਅੱਗ ਵਿਚ ਸੜਦੀ ਰਹਾਂ ॥੭॥
ਦੋਹਰਾ
ਦੋਹਰਾ:
ਤਾਤੇਕਰੋਚਰਿਤ੍ਰਕਛੁਹਨਿਯੈਯਾਕਹੁਆਜ
ਇਸ ਲਈ ਕੁਝ ਚਰਿਤ੍ਰ ਕਰ ਕੇ ਉਸ ਨੂੰ ਅਜ ਮਾਰ ਦੇਣਾ ਚਾਹੀਦਾ ਹੈ।
ਸਾਮਡਾਰਿਯਾਕੇਇਸੈਹਨੌਜਾਨਹਿਰਾਜ॥੮॥
ਇਸ ਨੂੰ ਸਾਮ (ਨੀਤੀ ਨਾਲ) (ਪਿਆਰੇ ਬਚਨ ਬੋਲ ਕੇ) ਮਾਰ ਦੇਣਾ ਚਾਹੀਦਾ ਹੈ ਤਾਂ ਜੋ ਰਾਜੇ ਨੂੰ ਪਤਾ ਨਾ ਲਗ ਸਕੇ ॥੮॥
ਚੌਪਈ
ਚੌਪਈ:
ਏਕਸਖੀਕਹਕਹਿਸਮਝਾਯੋ
(ਉਸ ਨੇ) ਇਕ ਸਖੀ ਨੂੰ ਬੁਲਾ ਕੇ ਸਮਝਾਇਆ
ਅਧਿਕਦਰਬੁਦੈਤਹਾਪਠਾਯੋ
ਅਤੇ ਬਹੁਤ ਸਾਰਾ ਧਨ ਦੇ ਕੇ ਉਥੇ ਭੇਜਿਆ।
ਜਬਆਵਤਨ੍ਰਿਪਕਹਲਖਿਲੀਜੌ
(ਚੇਤੇ ਕਰਾਇਆ ਕਿ) ਜਦ ਰਾਜੇ ਨੂੰ ਆਉਂਦਿਆਂ ਵੇਖੀਂ
ਤਬਮਦਪੀਗਾਰੀਤਿਹਦੀਜੌ॥੯॥
ਤਾਂ ਸ਼ਰਾਬ ਪੀ ਕੇ ਉਸ ਨੂੰ ਗਾਲੀਆਂ ਦੇਈਂ ॥੯॥
ਅਜੈਚੰਦਤਿਹਠਾਜਬਆਯੋ
ਜਦ ਰਾਜਾ ਅਜੈਚੰਦ ਉਸ ਥਾਂ ਉਤੇ ਆਇਆ
ਅਪਹਿਤ੍ਰਿਯਬੌਰੀਠਹਰਾਯੋ
ਤਾਂ ਦਾਸੀ ਨੇ ਆਪਣੇ ਆਪ ਨੂੰ ਕਮਲੀ ਦਰਸਾਇਆ।
ਭਾਤਿਅਨਿਕਗਾਰਿਨਤਿਹਦੀਯੋ
ਉਸ ਨੂੰ ਅਨੇਕ ਤਰ੍ਹਾਂ ਦੀਆਂ ਗਾਲ੍ਹੀਆਂ ਦਿੱਤੀਆਂ
ਕੋਪਮਾਨਰਾਜਾਕਹਕੀਯੋ॥੧੦॥
ਅਤੇ ਰਾਜੇ ਨੂੰ ਕ੍ਰੋਧਿਤ ਕਰ ਦਿੱਤਾ ॥੧੦॥
ਨ੍ਰਿਪਇਹਕਹਾਅਬੈਗਹਿਲੇਹੁ
ਰਾਜੇ ਨੇ ਕਿਹਾ ਕਿ ਇਸ ਨੂੰ ਹੁਣੇ ਪਕੜ ਲਵੋ
ਡਾਰਿਇਸੀਧੌਲਰਤੇਦੇਹੁ
ਅਤੇ ਮਹੱਲ ਤੋਂ (ਹੇਠਾਂ) ਸੁਟ ਦਿਓ।
ਤਬਸਖਿਭਾਜਜਾਤਭੀਤਹਾ
ਤਦ ਸਖੀ ਉਥੇ ਭਜ ਕੇ ਚਲੀ ਗਈ
ਜੁਧਕਰਨਕੋਗ੍ਰਿਹਥੋਜਹਾ॥੧੧॥
ਜਿਥੇ ਜੁਧਕਰਨ ਦਾ ਘਰ ਸੀ ॥੧੧॥
ਅਧਿਕਕੋਪਰਾਨੀਤਬਭਈ
ਤਦ (ਇਧਰ) ਰਾਣੀ ਬਹੁਤ ਕ੍ਰੋਧ ਵਿਚ ਆ ਗਈ
ਸੈਨਾਕੋਆਗ੍ਯਾਇਮਦਈ
ਅਤੇ ਸੈਨਾ ਨੂੰ ਇਸ ਤਰ੍ਹਾਂ ਆਗਿਆ ਦਿੱਤੀ।
ਜਿਨਨ੍ਰਿਪਚੋਰਡਾਰਿਗ੍ਰਿਹਰਾਖੀ
ਜਿਸ ਨੇ ਰਾਜੇ ਦੀ ਚੋਰ ਘਰ ਵਿਚ ਲੁਕਾਈ ਹੋਈ ਹੈ,
ਤਾਕੋਹਨੋਆਜਯੌਭਾਖੀ॥੧੨॥
ਉਸ ਨੂੰ ਅਜ ਹੀ ਮਾਰ ਦਿਓ, ਇਸ ਤਰ੍ਹਾਂ ਕਹਿਣ ਲਗੀ ॥੧੨॥
ਦੋਹਰਾ
ਦੋਹਰਾ:
ਯੌਨ੍ਰਿਪਹੂੰਆਗ੍ਯਾਦਈਅਤਿਚਿਤਕੋਪਬਢਾਇ
ਰਾਜੇ ਨੇ ਵੀ ਮਨ ਵਿਚ ਬਹੁਤ ਕ੍ਰੋਧ ਕਰ ਕੇ ਇਸੇ ਤਰ੍ਹਾਂ ਦੀ ਆਗਿਆ ਦਿੱਤੀ