ਸਖੀਸਹਿਤਵਹਿਮੂੜਕੌਅਬਹੀਦੇਹੁਉਡਾਇ॥੧੩॥
ਕਿ ਸਖੀ ਸਹਿਤ ਉਸ ਮੂਰਖ ਨੂੰ ਹੁਣੇ ਹੀ ਉਡਾ ਦਿਓ ॥੧੩॥
ਚੌਪਈ॥
ਚੌਪਈ:
ਆਇਸੁਦਿਯਾਤੋਪਖਾਨਾਕੌ॥
ਤੋਪਖ਼ਾਨੇ ਨੂੰ ਆਦੇਸ਼ ਦਿੱਤਾ
ਇਹਘਰਪਰਛਾਡਹੁਬਾਨਾਕੌ॥
ਕਿ ਇਸ ਘਰ ਉਤੇ ਗੋਲੀਆਂ ਵਰ੍ਹਾਓ।
ਅਬਹੀਯਾਕਹਦੇਹੁਉਡਾਈ॥
ਹੁਣੇ ਹੀ ਇਸ ਨੂੰ ਉਡਾ ਦਿਓ।
ਪੁਨਿਮੁਖਹਮਹਿਦਿਖਾਵਹੁਆਈ॥੧੪॥
ਫਿਰ ਮੈਨੂੰ ਆ ਕੇ ਮੂੰਹ ਵਿਖਾਓ ॥੧੪॥
ਦੋਹਰਾ॥
ਦੋਹਰਾ:
ਸੁਨਿਨ੍ਰਿਪਕੇਚਾਕਰਬਚਨਤਹਾਪਹੂੰਚੇਜਾਇ॥
ਰਾਜੇ ਦੇ ਬਚਨ ਸੁਣ ਕੇ ਨੌਕਰ ਉਥੇ ਜਾ ਪਹੁੰਚੇ।
ਤ੍ਰਿਯਾਚਰਿਤ੍ਰਨਬੂਝਿਯੋਭ੍ਰਾਤਾਦਿਯੋਉਡਾਇ॥੧੫॥
(ਰਾਜੇ ਨੇ) ਇਸਤਰੀ ਚਰਿਤ੍ਰ ਨੂੰ ਨਾ ਸਮਝਿਆ ਅਤੇ ਭਰਾ ਨੂੰ ਉਡਵਾ ਦਿੱਤਾ ॥੧੫॥
ਚੌਪਈ॥
ਚੌਪਈ:
ਤ੍ਰਿਯਾਚਰਿਤ੍ਰਕਿਨਹੂੰਨਹਿਜਾਨਾ॥
ਇਸਤਰੀ ਦਾ ਚਰਿਤ੍ਰ ਕੋਈ ਵੀ ਸਮਝ ਨਹੀਂ ਸਕਿਆ।
ਬਿਧਨਾਸਿਰਜਿਬਹੁਰਿਪਛੁਤਾਨਾ॥
ਵਿਧਾਤਾ ਵੀ (ਇਸਤਰੀ ਨੂੰ) ਸਿਰਜ ਕੇ ਫਿਰ ਪਛਤਾਵਾ ਕਰਨਾ ਪਿਆ।
ਸਿਵਘਰਤਜਿਕਾਨਨਹਿਸਿਧਾਯੋ॥
ਸ਼ਿਵ ਘਰ ਛਡ ਕੇ ਬਨ ਨੂੰ ਚਲਾ ਗਿਆ
ਤਊਤਰੁਨਿਕੋਅੰਤੁਨਪਾਯੋ॥੧੬॥
ਪਰ ਤਾਂ ਵੀ ਇਸਤਰੀ ਦਾ ਭੇਦ ਨਾ ਪਾ ਸਕਿਆ ॥੧੬॥
ਦੋਹਰਾ॥
ਦੋਹਰਾ:
ਇਹਛਲਸੌਰਾਜਾਛਲਾਜੁਧਕਰਨਕੌਘਾਇ॥
ਇਸ ਛਲ ਨਾਲ ਰਾਜੇ ਨੂੰ ਛਲ ਲਿਆ ਅਤੇ ਜੁਧਕਰਨ ਨੂੰ ਮਾਰ ਦਿੱਤਾ।
ਤ੍ਰਿਯਚਰਿਤ੍ਰਕੋਮੂੜਕਛੁਭੇਵਸਕਾਨਹਿਪਾਇ॥੧੭॥
ਮੂਰਖ (ਰਾਜਾ) ਇਸਤਰੀ ਦੇ ਭੇਦ ਨੂੰ ਕੁਝ ਵੀ ਸਮਝ ਨਾ ਸਕਿਆ ॥੧੭॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਤਿਰਸਠਿਚਰਿਤ੍ਰਸਮਾਪਤਮਸਤੁਸੁਭਮਸਤੁ॥੨੬੩॥੪੯੬੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੬੩ਵੇਂ ਚਰਿਤ੍ਰ ਦੀ ਸਮਾਪਤੀ ਸਭ ਸ਼ੁਭ ਹੈ ॥੨੬੩॥੪੯੬੮॥ ਚਲਦਾ॥
ਦੋਹਰਾ॥
ਦੋਹਰਾ:
ਨ੍ਰਿਪਤਿਬਿਚਛਨਸੈਨਕੇਮਤੀਸੁਲਛਨਿਨਾਰਿ॥
ਦੱਖਣ ਦੇਸ ਵਿਚ ਬਿਚਛਨ ਸੈਨ ਨਾਂ ਦਾ ਇਕ ਰਾਜਾ ਰਹਿੰਦਾ ਸੀ।
ਦਛਨਿਕੋਰਾਜਾਰਹੈਧਨਕਰਿਭਰੇਭੰਡਾਰ॥੧॥
ਉਸ ਦੀ ਇਸਤਰੀ ਦਾ ਨਾਂ ਸੁਲੱਛਨਿ ਮਤੀ ਸੀ ਅਤੇ ਉਸ ਦੇ ਧਨ ਨਾਲ ਭੰਡਾਰ ਭਰੇ ਰਹਿੰਦੇ ਸਨ ॥੧॥
ਚੌਪਈ॥
ਚੌਪਈ:
ਬਿਰਹਕੁਅਰਿਤਾਕੇਦੁਹਿਤਾਇਕ॥
ਬਿਰਹ ਕੁਵਰਿ ਉਸ ਦੀ ਇਕ ਧੀ ਸੀ।
ਪੜੀਬ੍ਯਾਕਰਨਕੋਕਸਾਸਤ੍ਰਨਿਕ॥
ਉਸ ਨੇ ਵਿਆਕਰਨ, ਕੋਕ ਅਤੇ ਅਨੇਕ ਸ਼ਾਸਤ੍ਰ ਪੜ੍ਹੇ ਹੋਏ ਸਨ।
ਨਾਨਾਬਿਧਿਕੀਬਿਦ੍ਯਾਧਰੈ॥
(ਉਸ ਨੇ) ਕਈ ਤਰ੍ਹਾਂ ਦੀ ਵਿਦਿਆ ਪ੍ਰਾਪਤ ਕੀਤੀ ਹੋਈ ਸੀ।
ਬਹੁਪੰਡਿਤਉਸਤਿਤਜਿਹਕਰੈ॥੨॥
ਉਸ ਦੀ ਪੰਡਿਤ ਲੋਕ ਬਹੁਤ ਸ਼ਲਾਘਾ ਕਰਦੇ ਸਨ ॥੨॥
ਦੋਹਰਾ॥
ਦੋਹਰਾ:
ਅਧਿਕਰੂਪਤਿਹਕੁਅਰਿਕੋਬ੍ਰਹਮਬਨਾਯੋਆਪੁ॥
ਉਸ ਰਾਜ ਕੁਮਾਰੀ ਦਾ ਬ੍ਰਹਮਾ (ਅਥਵਾ ਪ੍ਰਭੂ) ਨੇ ਆਪ ਬਹੁਤ ਸੁੰਦਰ ਰੂਪ ਬਣਾਇਆ ਸੀ।
ਤਾਸਮਸੁੰਦਰਿਥਾਪਿਕਰਿਸਕਾਨਦੂਸਰਿਥਾਪੁ॥੩॥
ਉਸ ਵਰਗੀ ਸੁੰਦਰੀ ਬਣਾ ਕੇ ਹੋਰ ਕੋਈ ਦੂਜੀ ਨਾ ਬਣਾ ਸਕਿਆ ॥੩॥
ਪਰੀਪਦਮਨੀਪੰਨਗੀਤਾਸਮਔਰਨਕੋਇ॥
ਪਰੀ, ਪਦਮਨੀ ਅਤੇ ਨਾਗ ਇਸਤਰੀ ਉਸ ਵਰਗੀ ਹੋਰ ਕੋਈ ਨਹੀਂ ਸੀ।
ਨਰੀਨ੍ਰਿਤਕਾਰੀਨਟੀਦੁਤਿਯਨਵੈਸੀਹੋਇ॥੪॥
ਨਰੀ, ਨਟੀ ਅਤੇ ਨਚਣ ਵਾਲੀ ਉਸ ਵਰਗੀ ਕੋਈ ਦੂਜੀ ਨਹੀਂ ਸੀ ॥੪॥
ਹਿੰਦੁਨਿਤੁਰਕਾਨੀਜਿਤੀਸੁਰੀਆਸੁਰੀਬਾਰਿ॥
ਸੰਸਾਰ ਵਿਚ ਜਿਤਨੀਆਂ ਵੀ ਹਿੰਦੂ, ਮੁਗ਼ਲ, ਸੁਰੀ ਅਤੇ ਆਸੁਰੀ (ਇਸਤਰੀਆਂ) ਸਨ,
ਖੋਜਤਜਗਤਨਪਾਇਯਤਦੂਸਰਵੈਸੀਨਾਰਿ॥੫॥
ਉਨ੍ਹਾਂ ਨੂੰ ਖੋਜਣ ਤੇ ਇਸ ਪ੍ਰਕਾਰ ਦੀ ਦੂਜੀ ਇਸਤਰੀ ਨਹੀਂ ਲਭਦੀ ਸੀ ॥੫॥
ਇੰਦ੍ਰਲੋਕਕੀਅਪਛਰਾਤਾਹਿਬਿਲੋਕਨਿਜਾਤ॥
ਇੰਦਰ ਲੋਕ ਦੀਆਂ ਅਪੱਛਰਾਵਾਂ ਉਸ ਨੂੰ ਵੇਖਣ ਜਾਂਦੀਆਂ ਸਨ।
ਨਿਰਖਤਰੂਪਅਘਾਤਨਹਿਪਲਕਨਭੂਲਿਲਗਾਤ॥੬॥
ਉਸ ਦਾ ਰੂਪ ਵੇਖ ਕੇ ਰਜਦੀਆਂ ਨਹੀਂ ਸਨ ਅਤੇ ਭੁਲ ਕੇ ਵੀ ਪਲਕ ਨਹੀਂ ਝਮਕਾਉਂਦੀਆਂ ਸਨ ॥੬॥
ਚੌਪਈ॥
ਚੌਪਈ:
ਹੇਰਿਅਪਛਰਾਤਿਹਮੁਸਕਾਨੀ॥
ਅਪੱਛਰਾਵਾਂ ਉਸ ਨੂੰ ਵੇਖ ਕੇ ਹਸਦੀਆਂ ਸਨ
ਸਖਿਨਮਾਝਇਹਭਾਤਿਬਖਾਨੀ॥
ਅਤੇ ਸਖੀਆਂ ਵਿਚ ਇੰਜ ਕਹਿੰਦੀਆਂ ਸਨ
ਜੈਸੀਯਹਸੁੰਦਰਜਗਿਮਾਹੀ॥
ਕਿ ਜਿਹੋ ਜਿਹੀ ਇਹ ਜਗਤ ਵਿਚ ਹੈ
ਐਸੀਅਵਰਕੁਅਰਿਕਹੂੰਨਾਹੀ॥੭॥
ਇਹੋ ਜਿਹੀ ਹੋਰ ਕੋਈ ਕੁਮਾਰੀ ਨਹੀਂ ਹੈ ॥੭॥
ਸਾਹਪਰੀਵਾਚ॥
ਸ਼ਾਹ ਪਰੀ ਨੇ ਕਿਹਾ:
ਅੜਿਲ॥
ਅੜਿਲ:
ਜੈਸੀਯਹਸੁੰਦਰੀਨਸੁੰਦਰਿਕਹੂੰਜਗ॥
ਜਿਸ ਤਰ੍ਹਾਂ ਦੀ ਇਹ ਸੁੰਦਰੀ ਹੈ, ਹੋਰ ਕੋਈ ਸੁੰਦਰੀ ਜਗਤ ਵਿਚ ਨਹੀਂ ਹੈ।
ਥਕਤਿਰਹਤਜਿਹਰੂਪਚਰਾਚਰਹੇਰਿਮਗ॥
ਜਿਸ ਦਾ ਰੂਪ ਵੇਖ ਕੇ ਸਭ ਜੜ ਚੇਤਨ ਰਾਹ ਵਿਚ (ਖੜੇ ਖੜੇ) ਥਕ ਜਾਂਦੇ ਸਨ।
ਯਾਸਮਰੂਪਕੁਅਰਜੋਕਤਹੂੰਪਾਈਐ॥
ਇਸ ਵਰਗਾ ਜੇ ਕਿਤੇ ਕੋਈ ਕੁੰਵਰ ਮਿਲ ਜਾਵੇ,
ਹੋਕਰਿਕੈਕ੍ਰੋਰਿਉਪਾਇਸੁਯਾਹਿਰਿਝਾਇਐ॥੮॥
ਤਾਂ ਬਹੁਤ ਯਤਨ ਕਰ ਕੇ (ਉਸ ਨੂੰ ਇਥੇ ਲੈ ਆਈਏ ਅਤੇ) ਇਸ ਨੂੰ ਪ੍ਰਸੰਨ ਕਰੀਏ ॥੮॥
ਦੋਹਰਾ॥
ਦੋਹਰਾ:
ਪਰੀਸੁਨਤਐਸੇਬਚਨਸਭਨਕਹਾਸਿਰਨ੍ਯਾਇ॥
ਸ਼ਾਹ ਪਰੀ ਦੇ ਅਜਿਹੇ ਬਚਨ ਸੁਣ ਕੇ ਸਭ ਨੇ ਸਿਰ ਨੀਵਾਂ ਕਰ ਕੇ ਕਿਹਾ