GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1184
Display Settings
ਯਾਸਮਸੁੰਦਰਪੁਰਖਇਹਦੈਹੈਖੋਜਿਮਿਲਾਇ॥੯॥
ਕਿ (ਅਸੀਂ) ਇਸ ਵਰਗਾ ਸੁੰਦਰ ਪੁਰਸ਼ ਲਭ ਕੇ ਇਸ ਨੂੰ ਮਿਲਾ ਦੇਵਾਂਗੀਆਂ ॥੯॥
ਅੜਿਲ
ਅੜਿਲ:
ਪਰੀਰਾਜਕੀਪਰੀਸਭਾਗ੍ਰਯਾਪਾਇਕੈ
ਸ਼ਾਹ ਪਰੀ ਦੀ ਸਾਰੀਆਂ ਪਰੀਆਂ ਆਗਿਆ ਪ੍ਰਾਪਤ ਕਰ ਕੇ
ਚਲਤਭਈਸਖਿਸਹਸਸਿੰਗਾਰਬਨਾਇਕੈ
ਅਤੇ ਹਜ਼ਾਰਾਂ (ਭਾਵ ਬਹੁਤ ਅਧਿਕ) ਸੁੰਦਰ ਸ਼ਿੰਗਾਰ ਕਰ ਕੇ ਚਲ ਪਈਆਂ।
ਖੋਜਿਫਿਰੀਸਭਦੇਸਸੁੰਦਰਪਾਇਯੋ
(ਉਨ੍ਹਾਂ ਨੇ) ਸਾਰਾ ਦੇਸ਼ ਖੋਜ ਲਿਆ ਪਰ ਕੋਈ ਵੀ ਉਸ ਦੀ ਪਧਰ ਦਾ ਸੁੰਦਰ (ਕੁੰਵਰ) ਪ੍ਰਾਪਤ ਨਾ ਕੀਤਾ।
ਹੋਏਕਹੁਤੋਰਿਖਿਤਹਤਿਨਭੇਦਬਤਾਇਯੋ॥੧੦॥
ਉਥੇ ਇਕ ਰਿਸ਼ੀ ਸੀ, ਉਸ ਨੇ ਇਨ੍ਹਾਂ ਨੂੰ ਭੇਦ ਦੀ ਗੱਲ ਸਮਝਾ ਦਿੱਤੀ ॥੧੦॥
ਚੌਪਈ
ਚੌਪਈ:
ਇਕਰਿਖਿਥੋਕਾਨਨਇਕਭੀਤਰ
ਇਕ ਜੰਗਲ ਵਿਚ ਇਕ ਰਿਸ਼ੀ (ਰਹਿੰਦਾ) ਸੀ।
ਤਾਸਮਤਪੀਥੋਅਵਨੀਪਰ
ਉਸ ਵਰਗਾ ਧਰਤੀ ('ਅਵਨੀ') ਉਤੇ ਹੋਰ ਕੋਈ ਤਪਸਵੀ ਨਹੀਂ ਸੀ।
ਤਿਨਿਕਅਪਛਰਾਤਹਾਨਿਹਾਰੀ
ਉਸ ਨੇ ਇਕ ਅਪੱਛਰਾ ਉਥੇ ਵੇਖੀ
ਕ੍ਰਿਪਾਜਾਨਿਇਹਭਾਤਿਉਚਾਰੀ॥੧੧॥
ਅਤੇ ਕ੍ਰਿਪਾ ਪੂਰਵਕ ਇਸ ਤਰ੍ਹਾਂ ਕਿਹਾ ॥੧੧॥
ਦੋਹਰਾ
ਦੋਹਰਾ:
ਕੋਹੈਰੀਤੂਕਹਚਲੀਕ੍ਯੋਨਆਈਇਹਦੇਸ
ਅਰੀ! ਤੂੰ ਕੌਣ ਹੈਂ, ਕਿਥੇ ਚਲੀ ਹੈਂ ਅਤੇ ਇਸ ਦੇਸ਼ ਵਿਚ ਕਿਉਂ ਆਈ ਹੈਂ?
ਕੈਤੂਇਸਤ੍ਰੀਇੰਦ੍ਰਕੀਕੈਅਬਲਾਅਲਿਕੇਸ॥੧੨॥
ਕੀ ਤੂੰ ਇੰਦਰ ਦੀ ਇਸਤਰੀ ਹੈਂ, ਜਾਂ ਕੁਬੇਰ ਦੀ ਪਤਨੀ ਹੈਂ? ॥੧੨॥
ਚੌਪਈ
ਚੌਪਈ:
ਕਿਹਕਾਰਨਤੇਤੈਹ੍ਯਾਂਆਈ
ਕਿਸ ਕਾਰਨ ਤੂੰ ਇਥੇ ਆਈ ਹੈਂ?
ਕਹੁਕਵਨੈਕਿਹਕਾਜਪਠਾਈ
ਦਸ ਕਿ ਕਿਸ ਨੇ ਤੈਨੂੰ ਕਿਸ ਕੰਮ ਲਈ (ਇਥੇ) ਭੇਜਿਆ ਹੈ।
ਸਾਚਕਹੇਬਿਨੁਜਾਨਦੈਹੌ
ਸਚ ਕਹੇ ਬਿਨਾ (ਮੈਂ ਤੈਨੂੰ ਇਥੋਂ) ਜਾਣ ਨਹੀਂ ਦੇਣਾ।
ਨਾਤਰਸ੍ਰਾਪਅਬੈਤੁਹਿਕੈਹੌ॥੧੩॥
ਨਹੀਂ ਤਾਂ ਤੈਨੂੰ ਸਰਾਪ ਦੇ ਦੇਵਾਂਗਾ ॥੧੩॥
ਅੜਿਲ
ਅੜਿਲ:
ਏਕਦਿਵਸਮੁਨਿਚਲੀਅਪਛਰਾਧਾਇਕੈ
(ਅਪੱਛਰਾ ਨੇ ਉੱਤਰ ਦਿੱਤਾ) ਹੇ ਮੁਨੀ! ਇਕ ਦਿਨ ਸ਼ਾਹ ਪਰੀ ਜਲਦੀ ਨਾਲ ਆਈ
ਨਿਰਖਿਕੁਅਰਿਕੋਰੂਪਰਹੀਉਰਝਾਇਕੈ
ਅਤੇ (ਇਕ) ਕੁਮਾਰੀ ਦਾ ਰੂਪ ਵੇਖ ਕੇ ਮੋਹਿਤ ਹੋ ਗਈ।
ਚਿਤਮਹਿਕਿਯਾਬਿਚਾਰਕੁਅਰਹੂੰਪਾਇਯੈ
(ਉਸ ਨੇ) ਚਿਤ ਵਿਚ ਵਿਚਾਰ ਕੀਤਾ ਕਿ ਇਸ ਕੁਮਾਰੀ
ਹੋਐਸੋਸੁੰਦਰਖੋਜਿਸੁਯਾਹਿਮਿਲਾਇਯੈ॥੧੪॥
ਜਿਹਾ ਹੀ ਸੁੰਦਰ ਕੁੰਵਰ ਖੋਜ ਕੇ ਮਿਲਾ ਦਿੱਤਾ ਜਾਏ ॥੧੪॥
ਚੌਪਈ
ਚੌਪਈ:
ਹਮਸੀਸਖੀਸਹਸ੍ਰਨਸੁੰਦਰਿ
ਮੇਰੇ ਵਰਗੀਆਂ ਹਜ਼ਾਰਾਂ ਸੁੰਦਰ ਸਖੀਆਂ ਨੂੰ
ਪਠੈਦਈਦਸਹੂੰਦਿਸਿਮੁਨਿਬਰ
ਹੇ ਸ੍ਰੇਸ਼ਠ ਮੁਨੀ! ਦਸਾਂ ਦਿਸ਼ਾਵਾਂ ਵਿਚ ਭੇਜ ਦਿੱਤਾ।
ਖੋਜਿਥਕੀਪ੍ਰੀਤਮਨਹਿਪਾਯੋ
(ਅਸੀਂ ਸਾਰੀਆਂ) ਖੋਜ ਥਕੀਆਂ, ਪਰ (ਉਸ ਲਈ) ਪ੍ਰੀਤਮ ਨਹੀਂ ਲਭ ਸਕਿਆ।
ਦੇਸਦੇਸਸਭਹੇਰਿਗਵਾਯੋ॥੧੫॥
ਦੇਸ਼ ਦੇਸ਼ ਫਿਰ ਕੇ ਸਾਰਾ (ਸਮਾਂ ਵਿਅਰਥ) ਗੰਵਾ ਲਿਆ ॥੧੫॥
ਦੋਹਰਾ
ਦੋਹਰਾ:
ਖੋਜਿਦੇਸਬ੍ਯਾਕੁਲਭਈਆਈਤੁਮਰੇਪਾਸ
ਖੋਜ ਖੋਜ ਕੇ ਵਿਆਕੁਲ ਹੋਈ ਤੁਹਾਡੇ ਕੋਲ ਆਈ ਹਾਂ।
ਦੀਜੈਸੁਘਰਬਤਾਇਕਹੂੰਕਾਰਜਆਵਹਿਰਾਸ॥੧੬॥
ਹੇ ਸੁਘੜ (ਸੁਜਾਨ!) ਕੋਈ (ਉਪਾ) ਦਸ ਦਿਓ ਤਾਂ ਜੋ ਕਾਰਜ ਸਿੱਧ ਹੋ ਸਕੇ ॥੧੬॥
ਚੌਪਈ
ਚੌਪਈ:
ਬ੍ਰਹਮਾਏਕਪੁਰਖਉਪਜਾਯੋ
(ਮੁਨੀ ਨੇ ਦਸਿਆ ਕਿ) ਬ੍ਰਹਮਾ ਨੇ ਇਕ ਬੰਦਾ ਪੈਦਾ ਕੀਤਾ ਹੈ
ਨ੍ਰਿਪਕੇਧਾਮਜਨਮਤਿਨਪਾਯੋ
ਅਤੇ ਉਸ ਨੇ ਰਾਜੇ ਦੇ ਘਰ ਜਨਮ ਲਿਆ ਹੈ।
ਸਾਤਸਮੁੰਦ੍ਰਨਪਾਰਬਸਤਸੋ
ਉਹ ਸੱਤ ਸਮੁੰਦਰਾਂ ਤੋਂ ਪਾਰ ਵਸਦਾ ਹੈ।
ਕੋਪਹੁਚੈਤਿਹਲ੍ਯਾਇਸਕਤਸੋ॥੧੭॥
ਉਥੇ ਕੌਣ ਪਹੁੰਚ ਕੇ ਉਸ ਨੂੰ ਲਿਆ ਸਕਦਾ ਹੈ ॥੧੭॥
ਦੋਹਰਾ
ਦੋਹਰਾ:
ਰਿਖਿਕੇਇਹਬਿਧਿਬਚਨਸੁਨਿਚਲਤਭਈਸੁਕੁਮਾਰਿ
ਰਿਸ਼ੀ ਦੇ ਇਸ ਤਰ੍ਹਾਂ ਦੇ ਬਚਨ ਸੁਣ ਕੇ ਉਹ ਪਰੀ ਚਲ ਪਈ
ਸਪਤਸਿੰਧਕੇਛਿਨਿਕਮਹਿਜਾਤਭਈਉਹਿਪਾਰ॥੧੮॥
ਅਤੇ ਛਿਣ ਭਰ ਵਿਚ ਸੱਤ ਸਮੁੰਦਰਾਂ ਨੂੰ ਪਾਰ ਕਰ ਗਈ ॥੧੮॥
ਚੌਪਈ
ਚੌਪਈ:
ਸੁੰਦਰਸਦਨਹੁਤੋਜਹਨ੍ਰਿਪਬਰ
(ਉਥੇ) ਰਾਜੇ ਦਾ ਜੋ ਸੁੰਦਰ ਮਹੱਲ ਸੀ,
ਜਾਤਭਈਸੁੰਦਰਿਤਾਹਿਘਰ
ਉਸ ਘਰ ਵਿਚ ਸੁੰਦਰੀ ਜਾ ਪਹੁੰਚੀ।
ਜਹਨ੍ਰਿਪਸੁਤਆਸ੍ਰਮਸੁਨਿਲੀਯਾ
ਜਿਥੇ ਰਾਜੇ ਦੇ ਪੁੱਤਰ ਦਾ ਨਿਵਾਸ ਸੁਣਿਆ ਸੀ,
ਗਈਤਹਾਤਿਨਬਿਲਮਕੀਯਾ॥੧੯॥
ਉਥੇ ਬਿਨਾ ਦੇਰ ਕੀਤੇ ਜਾ ਪਹੁੰਚੀ ॥੧੯॥
ਲੋਕੰਜਨਡਾਰਤਚਖਭਈ
(ਉਸ ਨੇ) ਅੱਖਾਂ ਵਿਚ ਜਾਦੂਈ ਸੁਰਮਾ ਪਾ ਲਿਆ।
ਪਰਗਟਹੁਤੀਲੋਪਹ੍ਵੈਗਈ
(ਉਹ ਜੋ) ਪ੍ਰਗਟ ਰੂਪ ਵਿਚ ਸੀ, (ਸੁਰਮਾ ਪਾਣ ਨਾਲ) ਲੋਪ ਹੋ ਗਈ।
ਯਹਸਭਹੀਕੋਰੂਪਨਿਹਾਰੈ
ਉਹ ਸਭ ਦਾ ਰੂਪ ਵੇਖ ਸਕਦੀ ਸੀ,