GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1185
Display Settings
ਯਾਕੌਕੋਊਪੁਰਖਬਿਚਾਰੈ॥੨੦॥
ਪਰ ਉਸ ਨੂੰ ਕੋਈ ਵੀ ਆਦਮੀ ਵੇਖ ਨਹੀਂ ਸਕਦਾ ਸੀ ॥੨੦॥
ਅੜਿਲ
ਅੜਿਲ:
ਸਿੰਘਦਿਲੀਸਧਾਰਿਬਸਤ੍ਰਬੈਠੇਜਹਾ
ਜਿਥੇ ਦਿਲੀਸ ਸਿੰਘ (ਸੁੰਦਰ) ਬਸਤ੍ਰ ਧਾਰਨ ਕਰ ਕੇ ਬੈਠਾ ਸੀ,
ਲੋਕੰਜਨਦ੍ਰਿਗਡਾਰਿਜਾਤਭੀਤ੍ਰਿਯਤਹਾ
ਅੱਖਾਂ ਵਿਚ ਜਾਦੂਈ ਸੁਰਮਾ ਪਾ ਕੇ ਪਰੀ ਉਥੇ ਜਾ ਪਹੁੰਚੀ।
ਹੇਰਿਤਵਨਕੀਪ੍ਰਭਾਰਹੀਉਰਝਾਇਕਰਿ
ਉਸ ਦੀ ਸੁੰਦਰਤਾ ਨੂੰ ਵੇਖ ਕੇ ਉਲਝ ਗਈ।
ਹੋਸੁਧਿਯਾਕੀਗੀਭੂਲਿਰਹੀਲਲਚਾਇਕਰਿ॥੨੧॥
ਉਸ ਦੀ ਸੁੱਧ ਬੁੱਧ ਚਲੀ ਗਈ ਅਤੇ ਆਪ (ਰਾਜੇ ਦੇ ਪੁੱਤਰ ਵਿਚ) ਲਲਚਾ ਕੇ ਰਹਿ ਗਈ ॥੨੧॥
ਚੌਪਈ
ਚੌਪਈ:
ਯਹਸੁਧਿਤਾਹਿਬਿਸਰਿਕਰਿਗਈ
ਉਹ ਇਹ ਸੁੱਧ ਭੁਲ ਗਈ ਕਿ (ਕਿਸ ਕੰਮ ਲਈ ਉਥੇ) ਗਈ ਸੀ।
ਤਿਹਪੁਰਬਸਤਬਰਖਬਹੁਭਈ
(ਇਸ ਲਈ) ਉਸ ਨਗਰ ਵਿਚ ਬਹੁਤ ਵਰ੍ਹਿਆਂ ਤਕ ਰਹਿੰਦੀ ਰਹੀ।
ਕਿਤਕਦਿਨਨਵਾਕੀਸੁਧਿਆਈ
(ਜਦ) ਕਿਤਨੇ ਸਮੇਂ ਬਾਦ ਉਸ ਨੂੰ ਸੁਰਤ ਪਰਤੀ
ਮਨਮਹਿਤਰੁਨੀਅਧਿਕਲਜਾਈ॥੨੨॥
ਤਾਂ (ਉਹ) ਇਸਤਰੀ ਮਨ ਵਿਚ ਬਹੁਤ ਸ਼ਰਮਸਾਰ ਹੋਈ ॥੨੨॥
ਜੌਯਹਬਾਤਪਰੀਸੁਨਿਪੈਹੈ
(ਉਹ ਘਬਰਾ ਗਈ ਕਿ) ਜੇ ਇਹ ਗੱਲ ਸ਼ਾਹ ਪਰੀ ਨੇ ਸੁਣ ਲਈ
ਮੋਕਹਕਾਢਿਸ੍ਵਰਗਤੇਦੈਹੈ
ਤਾਂ ਮੈਨੂੰ ਸਵਰਗ ਵਿਚੋਂ ਕਢ ਦੇਵੇਗੀ।
ਤਾਤੇਯਾਕੌਕਰੌਉਪਾਈ
ਇਸ ਲਈ ਕੋਈ ਉਪਾ ਕੀਤਾ ਜਾਏ,
ਜਾਤੇਇਹਉਹਿਦੇਉਮਿਲਾਈ॥੨੩॥
ਜਿਸ ਕਰ ਕੇ ਇਸ ਨੂੰ ਉਸ ਨਾਲ ਮਿਲਾ ਦਿੱਤਾ ਜਾਏ ॥੨੩॥
ਆਲਯਹੁਤੋਕੁਅਰਕੋਜਹਾ
ਜਿਥੇ ਰਾਜ ਕੁਮਾਰ ਦਾ ਨਿਵਾਸ ਸਥਾਨ ਸੀ,
ਵਾਕੋਚਿਤ੍ਰਲਿਖਤਭਈਤਹਾ
ਉਥੇ ਉਸ (ਰਾਜ ਕੁਮਾਰੀ) ਦਾ ਚਿਤਰ ਬਣਾ ਦਿੱਤਾ।
ਚਿਤ੍ਰਜਬੈਤਿਨਕੁਅਰਨਿਹਾਰਾ
ਜਦ ਉਸ ਚਿਤਰ ਨੂੰ ਕੁੰਵਰ ਨੇ ਵੇਖਿਆ
ਰਾਜਪਾਟਸਭਹੀਤਜਿਡਾਰਾ॥੨੪॥
ਤਾਂ ਸਭ ਰਾਜ-ਪਾਟ ਛਡ ਦਿੱਤਾ (ਭਾਵ ਰਾਜ ਦਾ ਕੰਮ ਕਾਜ ਭੁਲ ਗਿਆ) ॥੨੪॥
ਅੜਿਲ
ਅੜਿਲ:
ਮਨਮੈਭਯੋਉਦਾਸਰਾਜਕੋਤ੍ਯਾਗਿਕੈ
ਉਹ ਰਾਜ ਨੂੰ ਤਿਆਗ ਕੇ ਮਨ ਵਿਚ (ਬਹੁਤ) ਉਦਾਸ ਹੋ ਗਿਆ।
ਰੈਨਿਦਿਵਸਤਹਬੈਠਿਰਹਤਅਨੁਰਾਗਿਕੈ
(ਉਸ ਚਿਤਰ ਵਾਲੀ ਦੇ) ਅਨੁਰਾਗ (ਪ੍ਰੇਮ) ਵਿਚ ਦਿਨ ਰਾਤ ਬੈਠਾ ਰਹਿੰਦਾ।
ਰੋਇਰੋਇਦ੍ਰਿਗਨੈਨਨਰੁਹਰਬਹਾਵਈ
(ਉਹ) ਰੋ ਰੋ ਕੇ ਅੱਖਾਂ ਵਿਚ ਲਹੂ ('ਰੁਹਰ') ਵਹਾਉਂਦਾ ਰਹਿੰਦਾ।
ਹੋਕੋਟਿਨਕਰੈਬਿਚਾਰਤਾਕੌਪਾਵਈ॥੨੫॥
ਬਹੁਤ ਤਰ੍ਹਾਂ ਦੇ ਵਿਚਾਰ ਕਰਨ (ਅਥਵਾ ਵਿਉਂਤਾਂ ਬਣਾਉਣ) ਦੇ ਬਾਵਜੂਦ ਉਸ ਨੂੰ ਪ੍ਰਾਪਤ ਨਹੀਂ ਕਰ ਸਕਦਾ ॥੨੫॥
ਨਟੀਨਾਟਕੀਨ੍ਰਿਪਨੀਨ੍ਰਿਤਣਿਬਖਾਨਿਯੈ
(ਸੋਚਦਾ ਕਿ ਉਹ) ਨਟੀ ਹੈ, ਨਾਟਕੀ ਹੈ, ਰਾਣੀ ਹੈ ਜਾਂ ਨਾਚੀ ਹੈ (ਭਲਾ ਉਸ ਨੂੰ) ਕੀ ਆਖੀਏ।
ਨਰੀਨਾਗਨੀਨਗਨੀਨਿਜੁਤ੍ਰਿਯਜਾਨਿਯੈ
ਕੀ ਉਹ ਨਰੀ ਹੈ, ਨਾਗਨੀ ਹੈ, ਪਹਾੜਨ ਹੈ ਜਾਂ ਆਪਣੀ ਇਸਤਰੀ ਸਮਝੀਏ।
ਸਿਵੀਬਾਸਵੀਸਸੀਕਿਰਵਿਤਨਜਈ
ਉਹ ਸ਼ਿਵ ਦੀ, ਇੰਦਰ ਦੀ, ਚੰਦ੍ਰਮਾ ਜਾਂ ਸੂਰਜ ਦੀ ਸੰਤਾਨ ਹੈ।
ਹੋਚੇਟਕਚਿਤ੍ਰਦਿਖਾਇਚਤੁਰਿਚਿਤਲੈਗਈ॥੨੬॥
ਇਹ ਚਿਤਰ ਦਾ ਚੇਟਕ ਵਿਖਾ ਕੇ ਚਤੁਰ (ਇਸਤਰੀ ਮੇਰਾ) ਹਿਰਦਾ ਲੈ ਗਈ ਹੈ ॥੨੬॥
ਲਿਖ੍ਯੋਚਿਤ੍ਰਇਹਠੌਰਬਹੁਰਿਤਿਹਠਾਗਈ
ਇਥੇ ਚਿਤਰ ਲਿਖ ਕੇ ਫਿਰ ਉਸ ਥਾਂ (ਸੱਤ ਸਮੁੰਦਰੋਂ ਪਾਰ ਰਾਜ ਕੁਮਾਰੀ ਦੇ ਘਰ) ਚਲੀ ਗਈ।
ਚਿਤ੍ਰਚਤੁਰਿਕੇਭਵਨਬਿਖੈਲਿਖਤੀਭਈ
(ਉਸ ਦਾ) ਚਿਤਰ ਰਾਜ ਕੁਮਾਰੀ ਦੇ ਘਰ ਬਣਾਇਆ।
ਪ੍ਰਾਤਕੁਅਰਿਕੋਜਬਤਿਨਚਿਤ੍ਰਨਿਹਾਰਿਯੋ
ਸਵੇਰੇ ਜਦ ਰਾਜ ਕੁਮਾਰੀ ਨੇ ਉਸ ਦਾ ਚਿਤਰ ਵੇਖਿਆ
ਹੋਰਾਜਪਾਟਸਭਸਾਜਤਬੈਤਜਿਡਾਰਿਯੋ॥੨੭॥
ਤਾਂ ਉਸ ਨੇ ਵੀ ਰਾਜ-ਪਾਟ ਅਤੇ ਸਾਜ-ਸੱਜਾ ਛਡ ਦਿੱਤੀ ॥੨੭॥
ਨਿਰਖਿਕੁਅਰਕੋਚਿਤ੍ਰਕੁਅਰਿਅਟਕਤਭਈ
ਕੁੰਵਰ ਦਾ ਚਿਤਰ ਵੇਖ ਕੇ ਰਾਜ ਕੁਮਾਰੀ ਅਟਕ ਗਈ।
ਰਾਜਪਾਟਧਨਕੀਸੁਧਿਸਭਜਿਯਤੇਗਈ
(ਉਸ ਦੇ) ਹਿਰਦੇ ਤੋਂ ਰਾਜ-ਪਾਟ ਅਤੇ ਧਨ ਦੀ ਸਭ ਸੁੱਧ ਬੁੱਧ ਖ਼ਤਮ ਹੋ ਗਈ।
ਬਢੀਪ੍ਰੇਮਕੀਪੀਰਬਤਾਵੈਕਹੋਕਿਹ
ਪ੍ਰੇਮ ਦੀ ਵੱਧੀ ਹੋਈ ਪੀੜ ਨੂੰ (ਭਲਾ) ਦਸੋ (ਉਹ) ਕਿਸ ਨੂੰ ਕਹੇ,
ਹੋਜੋਤਿਹਸੋਕਨਿਵਾਰਿਮਿਲਾਵੈਆਨਿਤਿਹ॥੨੮॥
ਜੋ ਉਸ ਦਾ ਦੁਖ ਦੂਰ ਕਰ ਕੇ ਉਸ (ਦੇ ਪ੍ਰੀਤਮ) ਨੂੰ ਆਣ ਮਿਲਾਵੇ ॥੨੮॥
ਮਤਵਾਰੇਕੀਭਾਤਿਕੁਅਰਿਬਵਰੀਭਈ
ਮਤਵਾਲੇ ਵਾਂਗ ਰਾਜ ਕੁਮਾਰੀ ਕਮਲੀ ਹੋ ਗਈ।
ਖਾਨਪਾਨਕੀਸੁਧਿਤਬਹੀਤਜਿਕਰਿਦਈ
ਖਾਣ ਪੀਣ ਦੀ ਸੁੱਧ ਨੂੰ ਤਦ ਹੀ ਤਿਆਗ ਦਿੱਤਾ।
ਹਸਿਹਸਿਕਬਹੂੰਉਠੈਕਬੈਗੁਨਗਾਵਈ
ਕਦੇ ਹਸਣ ਲਗ ਜਾਂਦੀ ਅਤੇ ਕਦੇ (ਉਸ ਦੇ) ਗੁਣ ਗਾਣ ਲਗ ਜਾਂਦੀ
ਹੋਕਬਹੂੰਰੋਵਤਦਿਨਅਰੁਰੈਨਿਬਿਤਾਵਈ॥੨੯॥
ਕਦੇ ਰੋਂਦੇ ਰੋਂਦੇ ਦਿਨ ਅਤੇ ਰਾਤ ਬਿਤਾ ਦਿੰਦੀ ॥੨੯॥
ਦਿਨਦਿਨਪਿਯਰੀਹੋਤਕੁਅਰਿਤਨਜਾਵਈ
ਰਾਜ ਕੁਮਾਰੀ ਦਾ ਸ਼ਰੀਰ ਦਿਨੋ ਦਿਨ ਪੀਲਾ ਹੋਣ ਲਗ ਗਿਆ।
ਅੰਤਰਪਿਯਕੀਪੀਰਪ੍ਰਗਟਜਤਾਵਈ
ਉਸ ਦੇ ਅੰਦਰ ਪ੍ਰੀਤਮ ਦੀ ਪੀੜ ਸੀ (ਜਿਸ ਨੂੰ ਉਹ ਕਿਸੇ ਅਗੇ) ਦਸ ਨਹੀਂ ਰਹੀ ਸੀ।
ਸਾਤਸਮੁੰਦਰਪਾਰਪਿਯਾਤਾਕੋਰਹੈ
ਉਸ ਦਾ ਪ੍ਰੀਤਮ ਸੱਤ ਸਮੁੰਦਰੋਂ ਪਾਰ ਰਹਿੰਦਾ ਸੀ।
ਹੋਆਨਿਮਿਲਾਵੈਤਾਹਿਇਤੋਦੁਖਕਿਹਕਹੈ॥੩੦॥
ਜੇ ਕੋਈ ਉਸ ਨੂੰ (ਪ੍ਰੀਤਮ) ਲਿਆ ਕੇ ਮਿਲਾ ਦੇਵੇ, ਉਸ ਅਗੇ (ਆਪਣਾ) ਦੁਖ ਕਹਿ ਸਕਦੀ ਹੈ ॥੩੦॥
ਅਬਕਹੋਬ੍ਰਿਥਾਕੁਅਰਕੀਕਛੁਸੁਨਿਲੀਜਿਯੈ
(ਕਵੀ ਕਹਿੰਦਾ ਹੈ) ਹੁਣ ਮੈਂ ਰਾਜ ਕੁਮਾਰ ਦੀ ਕੁਝ ਵਿਥਿਆ ਕਹਿੰਦਾ ਹਾਂ,
ਸੁਨਹੁਸੁਘਰਚਿਤਲਾਇਸ੍ਰਵਨਇਤਦੀਜਿਯੈ
(ਉਸ ਨੂੰ ਵੀ) ਸੁਣ ਲਵੋ। ਹੇ ਸੁਘੜੋ! ਹੁਣ ਚਿਤ ਲਾ ਕੇ ਸੁਣੋ ਅਤੇ ਕੰਨ ਇਧਰ ਨੂੰ ਦਿਓ।
ਰੋਤਰੋਤਨਿਸੁਦਿਨਸਭਸਜਨਬਿਤਾਵਈ
ਉਹ ਸੱਜਨ ਰੋ ਰੋ ਕੇ ਸਾਰੀ ਰਾਤ ਅਤੇ ਦਿਨ ਬਿਤਾਉਂਦਾ ਸੀ।
ਹੋਪਰੈਤਾਕੋਹਾਥਚਿਤ੍ਰਉਰਲਾਵਈ॥੩੧॥
(ਉਹ ਚਿਤਰ ਵਾਲੀ) ਉਸ ਦੇ ਹੱਥ ਨਹੀਂ ਲਗ ਰਹੀ ਸੀ, ਬਸ ਚਿਤਰ ਨੂੰ ਹੀ ਹਿਰਦੇ ਨਾਲ ਲਗਾ ਰਿਹਾ ਸੀ ॥੩੧॥