ਦੋਹਰਾ॥
ਦੋਹਰਾ:
ਇਤੈਚਾਹਉਨਕੀਲਗੀਉਨਕੌਇਨਕੀਚਾਹ॥
ਇਥੇ ਉਸ ਦੀ ਚਾਹ ਲਗੀ ਹੋਈ ਸੀ ਅਤੇ (ਉਥੇ) ਉਸ ਨੂੰ ਇਸ ਦੀ ਚਾਹ ਲਗੀ ਹੋਈ ਸੀ।
ਕਹੁਕੌਨੇਛਲਪਾਇਯੈਕਰਤਾਕਰੈਨਿਬਾਹ॥੩੨॥
ਕਹੋ, ਕਿਹੜੇ ਛਲ ਨਾਲ (ਦੋਵੇਂ ਇਕ ਦੂਜੇ ਨੂੰ) ਪ੍ਰਾਪਤ ਕਰਦੇ ਹਨ। ਪਰਮਾਤਮਾ ਹੀ ਇਨ੍ਹਾਂ (ਦੇ ਪ੍ਰੇਮ) ਨੂੰ ਨਿਭਾਏ ॥੩੨॥
ਅੜਿਲ॥
ਅੜਿਲ:
ਅਤਿਥਭੇਸਧਰਿਪਰੀਕੁਅਰਿਕੇਢਿਗਗਈ॥
ਜੋਗੀ ਦਾ ਰੂਪ ਧਾਰ ਕੇ ਪਰੀ ਰਾਜ ਕੁਮਾਰ ਕੋਲ ਚਲੀ ਗਈ।
ਰਾਜਸੁਤਾਕੀਬਾਤਬਤਾਵਤਤਿਹਭਈ॥
ਉਸ ਨੂੰ ਰਾਜ ਕਮਾਰੀ ਦੀ ਗੱਲ ਦਸੀ
ਤੁਮਕੌਉਨਕੀਚਾਹਉਨੈਤੁਮਰੀਲਗੀ॥
ਕਿ ਤੈਨੂੰ ਉਸ ਦੀ ਚਾਹ ਹੈ ਅਤੇ ਉਸ ਨੂੰ ਤੇਰੀ ਚਾਹ ਲਗੀ ਹੋਈ ਹੈ।
ਹੋਨਿਸੁਦਿਨੁਜਪਤਬਿਹੰਗਜ੍ਯੋਪ੍ਰੀਤਿਤੈਸੀਜਗੀ॥੩੩॥
ਉਹ ਰਾਤ ਦਿਨ ਪੰਛੀ (ਪਪੀਹੇ) ਵਾਂਗ (ਤੇਰਾ ਨਾਮ) ਜਪਦੀ ਹੈ, ਉਸ ਵਰਗੀ (ਉਸ ਦੀ) ਪ੍ਰੀਤ ਜਾਗ ਪਈ ਹੈ ॥੩੩॥
ਸਾਤਸਮੁੰਦ੍ਰਨਪਾਰਕੁਅਰਿਵਹਜਾਨਿਯੈ॥
ਉਹ ਰਾਜ ਕੁਮਾਰੀ ਸੱਤ ਸਮੁੰਦਰੋਂ ਪਾਰ ਹੈ।
ਨੇਹਲਗ੍ਯੋਤੁਮਸੋਤਿਹਅਧਿਕਪ੍ਰਮਾਨਿਯੈ॥
ਉਸ ਦਾ ਤੇਰੇ ਨਾਲ ਬਹੁਤ ਅਧਿਕ ਪ੍ਰੇਮ ਹੋ ਗਿਆ ਹੈ।
ਕਰਿਕਰਿਕੌਨਉਪਾਇਕਹੋਤਿਹਲ੍ਯਾਇਯੈ॥
ਦਸੋ, ਕਿਹੜਾ ਕਿਹੜਾ ਉਪਾ ਕਰ ਕੇ ਉਸ ਨੂੰ ਲਿਆਵਾਂ।
ਹੋਰਾਜਕੁਅਰਸੁਕੁਮਾਰਿਸੁਕਿਹਬਿਧਿਪਾਇਯੈ॥੩੪॥
ਹੇ ਸੋਹਲ ਰਾਜ ਕੁਮਾਰ! (ਉਸ ਰਾਜ ਕੁਮਾਰੀ ਨੂੰ) ਕਿਸ ਢੰਗ ਨਾਲ ਪ੍ਰਾਪਤ ਕੀਤਾ ਜਾਏ ॥੩੪॥
ਮੁਹਿਸਰਦਾਰਪਰੀਕੀਸੁਰਿਦਬਖਾਨਿਯੈ॥
ਮੈਨੂੰ ਸ਼ਾਹ ਪਰੀ ਦੀ ਸੁਹਿਰਦ (ਅਥਵਾ ਖੈਰ ਖ੍ਵਾਹ) ਕਿਹਾ ਜਾਂਦਾ ਹੈ।
ਰਵਿਸਸਿਕੀਸਮਜਾਕੋਰੂਪਪ੍ਰਮਾਨਿਯੈ॥
ਉਸ (ਰਾਜ ਕੁਮਾਰੀ) ਦਾ ਰੂਪ ਸੂਰਜ ਜਾਂ ਚੰਦ੍ਰਮਾ ਦੇ ਸਮਾਨ ਸਮਝ ਲਵੋ।
ਜਬਵਹੁਰਾਜਕੁਅਰਿਕੀਚਿਤਨਿਰਖਤਭਈ॥
ਜਦ ਉਸ ਨੇ ਰਾਜ ਕੁਮਾਰੀ ਦੇ ਚਿਤ ਦੀ ਸਥਿਤੀ ਵੇਖੀ
ਹੋਤਬਹੌਤੁਮਰੇਤੀਰਪਠਾਇਤੁਰਿਤਦਈ॥੩੫॥
ਤਾਂ ਤੁਰੰਤ ਮੈਨੂੰ ਤੁਹਾਡੇ ਕੋਲ ਭੇਜ ਦਿੱਤਾ ॥੩੫॥
ਦੋਹਰਾ॥
ਦੋਹਰਾ:
ਤੀਨਿਭਵਨਮੈਭ੍ਰਮਿਫਿਰੀਤਾਸਮਕਹੂੰਨਨਾਰਿ॥
ਮੈਂ ਤਿੰਨਾਂ ਲੋਕਾਂ ਵਿਚ ਫਿਰੀ ਹਾਂ, ਪਰ ਉਸ ਵਰਗੀ ਕਿਤੇ ਵੀ ਕੋਈ ਇਸਤਰੀ ਨਹੀਂ ਹੈ।
ਤਾਕੇਬਰਬੇਜੋਗਹੌਤੁਮਹੀਰਾਜਕੁਮਾਰ॥੩੬॥
ਉਸ ਨੂੰ ਵਰਨ ਲਈ ਤੂੰ ਹੀ (ਇਕੋ ਇਕ) ਰਾਜ ਕੁਮਾਰ ਹੈਂ ॥੩੬॥
ਅੜਿਲ॥
ਅੜਿਲ:
ਹੌਸਰਦਾਰਪਰੀਪਹਿਅਬਉਠਜਾਇਹੋ॥
ਮੈਂ ਹੁਣ ਉਠ ਕੇ ਸ਼ਾਹ ਪਰੀ ਕੋਲ ਜਾਵਾਂਗੀ।
ਕੁਅਰਿਜੋਗਬਰਲਹਿਤੁਹਿਤਾਹਿਬਤਾਇਹੋ॥
ਰਾਜ ਕੁਮਾਰੀ ਯੋਗ ਤੇਰੇ (ਰੂਪ ਵਿਚ) ਵਰ ਲਭ ਲਿਆ ਹੈ, ਉਸ ਨੂੰ ਦਸਾਂਗੀ।
ਜਬਤੁਮਤਾਕਹਜਾਇਸਜਨਬਰਿਲੇਹੁਗੇ॥
ਹੇ ਸੱਜਨ! ਜਦ ਤੁਸੀਂ ਜਾ ਕੇ ਉਸ ਨੂੰ ਵਰ ਲਵੋਗੇ
ਹੋਕਹਾਬਤਾਵਹੁਮੋਹਿਤਬੈਜਸੁਦੇਹੁਗੇ॥੩੭॥
ਤਾਂ ਦਸੋ, ਤਦ ਮੈਨੂੰ ਕੀ ਜਸ ਦਿਓਗੇ ॥੩੭॥
ਚੌਪਈ॥
ਚੌਪਈ:
ਯੌਕਹਿਤਾਕੌਪਰੀਉਡਾਨੀ॥
ਉਸ ਨੂੰ ਇਹ ਕਹਿ ਕੇ ਪਰੀ ਉਡ ਗਈ।
ਸਿਵੀਬਾਸਵੀਰਵੀਪਛਾਨੀ॥
(ਉਹ) ਸ਼ਿਵ, ਇੰਦਰ ਅਤੇ ਸੂਰਜ ਦੀ ਪਤਨੀ ਲਗਦੀ ਸੀ।
ਚਲਿਸਰਦਾਰਪਰੀਪਹਿਆਈ॥
ਉਹ ਚਲ ਕੇ ਸ਼ਾਹ ਪਰੀ ਕੋਲ ਆਈ
ਸਕਲਬ੍ਰਿਥਾਕਹਿਤਾਹਿਸੁਨਾਈ॥੩੮॥
ਅਤੇ ਉਸ ਨੂੰ ਸਾਰੀ ਬਿਰਥਾ ਕਹਿ ਸੁਣਾਈ ॥੩੮॥
ਦੋਹਰਾ॥
ਦੋਹਰਾ:
ਤੀਨਿਲੋਕਮੈਖੋਜਿਕਰਿਸੁਘਰਲਖਾਇਕਠੌਰ॥
(ਕਹਿਣ ਲਗੀ) ਤਿੰਨ ਲੋਕਾਂ ਵਿਚ ਖੋਜ ਕੇ ਮੈਂ ਇਕ ਥਾਂ ਸੁਘੜ (ਵਿਅਕਤੀ) ਵੇਖਿਆ ਹੈ।
ਚਲਿਕਰਿਆਪੁਨਿਹਾਰਿਯੈਜਾਸਮਸੁੰਦ੍ਰਨਔਰ॥੩੯॥
(ਤੁਸੀਂ) ਆਪ ਚਲ ਕੇ ਵੇਖ ਲਵੋ, ਉਸ ਵਰਗਾ ਸੁੰਦਰ ਹੋਰ ਕੋਈ ਨਹੀਂ ਹੈ ॥੩੯॥
ਚੌਪਈ॥
ਚੋਪਈ:
ਸੁਨਤਬਚਨਸਭਪਰੀਉਡਾਨੀ॥
(ਇਹ) ਬਚਨ ਸੁਣ ਕੇ ਸਾਰੀਆਂ ਪਰੀਆਂ ਉਡ ਪਈਆਂ
ਸਾਤਸਮੁੰਦ੍ਰਪਾਰਨਿਜਕਾਨੀ॥
ਅਤੇ ਸੱਤ ਸਮੁੰਦਰੋਂ ਪਾਰ (ਉਸ) ਕੋਲ ਆ ਗਈਆਂ।
ਜਬਦਿਲੀਪਸਿੰਘਨੈਨਨਿਹਾਰਾ॥
(ਸ਼ਾਹ ਪਰੀ ਨੇ) ਜਦ ਦਿਲੀਪ ਸਿੰਘ ਨੂੰ ਅੱਖਾਂ ਨਾਲ ਵੇਖਿਆ,
ਚਿਤਕੋਸੋਕਦੂਰਕਰਿਡਾਰਾ॥੪੦॥
ਤਾਂ ਚਿਤ ਦਾ ਸਾਰਾ ਦੁਖ ਦੂਰ ਕਰ ਦਿੱਤਾ ॥੪੦॥
ਦੋਹਰਾ॥
ਦੋਹਰਾ:
ਅਪ੍ਰਮਾਨਦੁਤਿਕੁਅਰਕੀਅਟਕੀਪਰੀਨਿਹਾਰਿ॥
ਕੁੰਵਰ ਦੀ ਬੇਮਿਸਾਲ ਸੁੰਦਰਤਾ ਨੂੰ ਵੇਖ ਕੇ ਸ਼ਾਹ ਪਰੀ (ਖ਼ੁਦ) ਅਟਕ ਗਈ
ਯਹਿਸੁੰਦਰਿਹਮਹੀਬਰੈਡਾਰੀਕੁਅਰਿਬਿਸਾਰਿ॥੪੧॥
ਅਤੇ (ਸੋਚਣ ਲਗੀ ਕਿ) ਇਸ ਸੁੰਦਰ ਨੂੰ ਮੈਂ ਹੀ ਕਿਉਂ ਨਾ ਵਰ ਲਵਾਂ ਅਤੇ (ਇਸ ਤਰ੍ਹਾਂ) ਰਾਜ ਕੁਮਾਰੀ ਨੂੰ ਭੁਲਾ ਦਿੱਤਾ ॥੪੧॥
ਚੌਪਈ॥
ਚੌਪਈ:
ਹਾਇਹਾਇਵਹੁਪਰੀਉਚਾਰੈ॥
ਉਹ ਪਰੀ 'ਹਾਇ ਹਾਇ' ਉਚਾਰਨ ਲਗੀ
ਦੈਦੈਮੂੰਡਿਧਰਨਿਸੌਮਾਰੈ॥
ਅਤੇ ਧਰਤੀ ਨਾਲ ਸਿਰ ਚੁਕ ਚੁਕ ਕੇ ਮਾਰਨ ਲਗੀ।
ਜਿਹਨਿਮਿਤਹਮਅਸਸ੍ਰਮਕੀਯਾ॥
ਜਿਸ (ਰਾਜ ਕੁਮਾਰੀ) ਲਈ ਮੈਂ ਇਤਨੇ ਜਫਰ ਜਾਲੇ ਹਨ,
ਸੋਬਿਧਿਤਾਹਿਨਭੇਟਨਦੀਯਾ॥੪੨॥
ਉਸ ਨਾਲ ਵਿਧਾਤਾ ਨੇ ਮਿਲਣ ਵੀ ਨਹੀਂ ਦਿੱਤਾ ॥੪੨॥
ਦੋਹਰਾ॥
ਦੋਹਰਾ:
ਅਬਸਰਦਾਰਪਰੀਕਹੈਹੌਹੀਬਰਿਹੋਜਾਹਿ॥
ਹੁਣ ਸ਼ਾਹ ਪਰੀ ਕਹਿਣ ਲਗੀ, ਮੈਂ ਹੀ ਜਾ ਕੇ (ਇਸ ਨੂੰ) ਵਰਾਂਗੀ।
ਪੀਰਕੁਅਰਿਕੀਨਕਰੈਲਾਜਨਆਵਤਤਾਹਿ॥੪੩॥
ਉਸ ਨੂੰ ਰਾਜ ਕੁਮਾਰੀ ਦੀ ਪੀੜ ਦਾ ਅਹਿਸਾਸ ਨਹੀਂ ਸੀ ਅਤੇ ਨਾ ਹੀ ਉਸ ਨੂੰ ਲਾਜ ਮਹਿਸੂਸ ਹੋ ਰਹੀ ਸੀ ॥੪੩॥