ਸੁਨੁਸਰਦਾਰਪਰੀਜੁਹਮਜਿਹਹਿਤਅਤਿਸ੍ਰਮਕੀਨ॥
(ਸਖੀ ਪਰੀ ਸ਼ਾਹ ਪਰੀ ਨੂੰ ਕਹਿਣ ਲਗੀ।) ਹੇ ਸ਼ਾਹ ਪਰੀ! ਸੁਣ। ਜਿਸ ਲਈ ਮੈਂ ਬਹੁਤ ਯਤਨ ਕੀਤਾ ਹੈ,
ਅਬਤੈਯਾਹਿਬਰਿਯੋਚਹਤਮਿਲਨਨਤਾਕਹਦੀਨ॥੪੪॥
ਹੁਣ ਤੂੰ ਉਸ ਨੂੰ ਵਰਨਾ ਚਾਹੁੰਦੀ ਹੈਂ ਅਤੇ ਉਸ ਨੂੰ (ਰਾਜ ਕੁਮਾਰੀ ਨਾਲ) ਮਿਲਣ ਵੀ ਨਹੀਂ ਦਿੰਦੀ ॥੪੪॥
ਚੌਪਈ॥
ਚੌਪਈ:
ਸਖਿਸਰਦਾਰਪਰੀਕ੍ਯਾਕਰੈ॥
ਹੇ ਸਖੀ! ਸ਼ਾਹ ਪਰੀ ਵੀ ਕੀ ਕਰੇ।
ਬਿਰਹਤਾਪਤਨਛਤਿਯਾਜਰੈ॥
(ਇਸ ਦੇ) ਵਿਯੋਗ ਵਿਚ (ਮੇਰਾ) ਸ਼ਰੀਰ ਅਤੇ ਛਾਤੀ ਸੜ ਰਹੀ ਹੈ।
ਜਬਮੈਯਾਕੋਰੂਪਨਿਹਾਰਿਯੋ॥
ਜਦ ਦਾ ਮੈਂ ਇਸ ਦਾ ਰੂਪ ਵੇਖਿਆ ਹੈ,
ਸ੍ਵਰਗਬਿਖੈਕੋਬਾਸਬਿਸਾਰਿਯੋ॥੪੫॥
ਤਾਂ ਸਵਰਗ ਵਿਚ ਰਹਿਣ ਦਾ ਵਿਚਾਰ ਹੀ ਛਡ ਦਿੱਤਾ ਹੈ ॥੪੫॥
ਦੋਹਰਾ॥
ਦੋਹਰਾ:
ਕਹਾਕਰੋਮੈਜਾਉਕਤਲਗੈਨਿਗੋਡੇਨੈਨ॥
ਕੀ ਕਰਾਂ, ਮੈਂ ਕਿਥੇ ਜਾਵਾਂ? (ਮੇਰੇ) ਭੈੜੇ ਨੈਣ ਲਗ ਗਏ ਹਨ।
ਬਿਨੁਹੇਰੇਕਲਨਪਰੈਨਿਰਖਤਲਾਗਤਚੈਨ॥੪੬॥
(ਉਸ ਨੂੰ) ਬਿਨਾ ਦੇਖਿਆਂ ਚੈਨ ਨਹੀਂ ਪੈਂਦਾ ਅਤੇ ਵੇਖਣ ਨਾਲ ਸੁਖ ਦਾ ਅਨੁਭਵ ਹੁੰਦਾ ਹੈ ॥੪੬॥
ਬਿਨਦੇਖੇਮਹਬੂਬਕੇਪਲਕਲਗਤਹੈਜਾਮ॥
ਬਿਨਾ ਮਹਿਬੂਬ ਨੂੰ ਵੇਖੇ ਇਕ ਪਲਕ ਵੀ ਪਹਿਰ ਜਿੰਨਾ ਲਗਦਾ ਹੈ।
ਤਬਸਰਦਾਰਪਰੀਹੁਤੀਅਬਇਹਭਈਗੁਲਾਮ॥੪੭॥
ਤਦੋਂ ਇਹ ਸ਼ਾਹ ਪਰੀ ਸੀ, ਹੁਣ ਇਹ ਗ਼ੁਲਾਮ ਬਣ ਕੇ ਰਹਿ ਗਈ ਹੈ ॥੪੭॥
ਕਹਾਕਰੌਕਾਸੌਕਹੌਕਹੇਨਆਵਤਬੈਨ॥
(ਮੈਂ) ਕੀ ਕਰਾਂ, ਕਿਸ ਨੂੰ ਕਹਾਂ? (ਮੈਥੋਂ) ਗੱਲ ਨਹੀਂ ਕੀਤੀ ਜਾ ਰਹੀ।
ਬਿਨੁਦੇਖੇਮਹਬੂਬਕੇਭਏਜਹਮਤੀਨੈਨ॥੪੮॥
ਬਿਨਾ ਮਹਿਬੂਬ ਨੂੰ ਵੇਖਿਆਂ ਨੈਣ ਰੋਗੀ ('ਜਹਮਤੀ') ਹੋ ਗਏ ਹਨ ॥੪੮॥
ਅੜਿਲ॥
ਅੜਿਲ:
ਪਲਕਨਇਤਉਤਜਾਇਨੈਨਐਸੇਲਗੇ॥
ਨੈਣ ਅਜਿਹੇ ਲਗੇ ਹਨ ਕਿ ਪਲ ਭਰ ਲਈ ਵੀ ਇਧਰ ਉਧਰ ਨਹੀਂ ਜਾਂਦੇ (ਭਾਵ ਵੇਖਦੇ)।
ਪਿਯਦੇਖਨਕੇਪ੍ਰੇਮਦੋਊਇਹਬਿਧਿਪਗੇ॥
ਪ੍ਰੀਤਮ ਨੂੰ ਵੇਖਣ ਲਈ ਇਹ ਦੋਵੇਂ ਉਸ ਦੇ ਪ੍ਰੇਮ ਵਿਚ ਮਗਨ ਹੋ ਗਏ ਹਨ।
ਲਗਨਲਾਗਿਮੁਰਿਗਈਨਿਗੋਡਿਨਛੂਟਈ॥
ਮੇਰੀ (ਅਜਿਹੀ) ਲਗਨ ਲਗ ਗਈ ਹੈ ਕਿ ਭੈੜੀ ਛੁਟਦੀ ਹੀ ਨਹੀਂ।
ਹੋਨੈਕੁਨਿਹਾਰੇਬਿਨੁਸਖਿਪ੍ਰਾਨਨਿਖੂਟਈ॥੪੯॥
ਹੇ ਸਖੀ! ਉਸ ਨੂੰ ਜ਼ਰਾ ਜਿੰਨਾ ਵੇਖੇ ਬਿਨਾ (ਮੇਰੇ) ਪ੍ਰਾਣ ਨਿਕਲਦੇ ਜਾ ਰਹੇ ਹਨ ॥੪੯॥
ਛੁਟਤਛੁਟਾਏਨਾਹਿਨਿਗੋਡੇਜਹਲਗੇ॥
ਭੈੜੇ ਅਜਿਹੇ ਲਗੇ ਹਨ ਕਿ ਹਟਾਇਆ ਹਟਦੇ ਨਹੀਂ ਹਨ।
ਪਲਕਨਇਤਉਤਹੋਇਪ੍ਰੇਮਪਿਯਕੇਪਗੇ॥
ਪ੍ਰੀਤਮ ਦੇ ਪ੍ਰੇਮ ਵਿਚ ਮਗਨ ਹੋਣ ਕਾਰਨ ਪਲਕ ਭਰ ਵੀ ਇਧਰ ਉਧਰ ਨਹੀਂ ਜਾਂਦੇ।
ਜਹਾਲਗੇਏਨੈਨਤਹੀਕੈਹ੍ਵੈਰਹੇ॥
ਜਿਥੇ ਵੀ ਇਹ ਨੈਣ ਲਗ ਗਏ ਹਨ, ਉਥੋਂ ਦੀ ਹੀ ਹੋ ਕੇ ਰਹਿ ਗਏ ਹਨ।
ਹੋਫਿਰਿਆਵਨਕੇਨਾਹਿਕਬਿਨਐਸੇਕਹੇ॥੫੦॥
ਕਵੀਆਂ ਨੇ ਇਸ ਤਰ੍ਹਾਂ ਕਿਹਾ ਹੈ (ਕਿ ਇਹ ਜਿਥੇ ਲਗ ਗਏ) ਫਿਰ ਉਥੋਂ ਪਰਤਦੇ ਨਹੀਂ ਹਨ ॥੫੦॥
ਦੋਹਰਾ॥
ਦੋਹਰਾ:
ਥਰਹਰਾਇਥਿਰਨਰਹਹਿਪਲਕਨਹੀਠਹਰਾਹਿ॥
ਇਹ ਥਰਥਰਾ ਰਹੇ ਹਨ, ਸਥਿਰ ਨਹੀਂ ਹੁੰਦੇ, ਪਲ ਭਰ ਵੀ ਟਿਕ ਨਹੀਂ ਰਹੇ।
ਜਹਲਾਗੇਏਲੋਇਨਾਫਿਰਿਆਵਨਕੇਨਾਹਿ॥੫੧॥
ਜਿਥੇ ਇਹ ਨੈਣ ਹੁਣ ਲਗ ਗਏ, ਫਿਰ (ਉਥੋਂ) ਪਰਤਣ ਵਾਲੇ ਨਹੀਂ ॥੫੧॥
ਨਿਰਖਿਨੈਨਮਹਬੂਬਕੇਨੈਨਗਡੇਤਿਨਮਾਹਿ॥
ਪ੍ਰੇਮੀ ਦੇ ਨੈਣ ਵੇਖ (ਮੇਰੇ) ਨੈਣ ਉਨ੍ਹਾਂ ਵਿਚ ਗਡ ਗਏ ਹਨ।
ਉਡੈਅਘਾਨੇਬਾਜਜ੍ਯੋਫਿਰਆਵਨਕੇਨਾਹਿ॥੫੨॥
ਰਜੇ ਹੋਏ ਬਾਜ ਵਾਂਗ ਉਡ ਗਏ ਹਨ, ਫਿਰ ਮੁੜਨ ਵਾਲੇ ਨਹੀਂ ਹਨ ॥੫੨॥
ਜਹਾਲਗੇਏਲੋਇਨਾਤਹਹੀਕੇਸੁਭਏ॥
ਜਿਥੇ ਇਹ ਨੈਣ ਲਗ ਗਏ, (ਫਿਰ) ਉਥੋਂ ਦੇ ਹੀ ਹੋ ਗਏ।
ਬਹਰੀਜ੍ਯੋਂਕਹਰੀਦੋਊਗਏਸੁਗਏਗਏ॥੫੩॥
ਬਹਿਰੀ (ਸ਼ਿਕਾਰੀ ਪੰਛੀ) ਵਾਂਗ ਇਹ ਦੋਵੇਂ ਕਹਿਰਵਾਨ ਹਨ, (ਇਕ ਵਾਰ) ਗਏ ਤਾਂ ਫਿਰ ਸਦਾ ਲਈ ਚਲੇ ਗਏ ॥੫੩॥
ਅੜਿਲ॥
ਅੜਿਲ:
ਜਿਤਲਾਗੇਏਨੈਨਸੁਤਿਤਹੀਕੇਭਏ॥
ਇਹ ਨੈਣ ਜਿਥੇ ਲਗ ਗਏ, (ਫਿਰ) ਉਥੋਂ ਦੇ ਹੋ ਕੇ ਰਹਿ ਗਏ।
ਕਰਿਹਾਰੀਹੌਜਤਨਨਭੂਲਿਇਤੈਅਏ॥
ਮੈਂ ਬਹੁਤ ਯਤਨ ਕਰ ਥਕੀ ਹਾਂ, (ਇਹ) ਭੁਲ ਕੇ ਵੀ ਇਧਰ ਨਹੀਂ ਆਏ।
ਛੁਟੀਬਾਤਮੁਰਿਕਰਤੇਕਹੋਹੌਕ੍ਯਾਕਰੌ॥
ਮੇਰੇ ਹੱਥੋਂ ਗੱਲ ਨਿਕਲ ਗਈ ਹੈ (ਭਾਵ ਮੇਰੇ ਵਸ ਹੁਣ ਕੁਝ ਨਹੀਂ ਰਿਹਾ) ਦਸੋ, ਮੈਂ ਕੀ ਕਰਾਂ?
ਹੋਮਦਨਤਾਪਤਨਤਈਸਦਾਜਿਯਮੈਜਰੌ॥੫੪॥
ਕਾਮ ਨਾਲ ਤਪੀ ਹੋਈ (ਮੈਂ) ਸਦਾ ਹਿਰਦੇ ਵਿਚ ਸੜ ਰਹੀ ਹਾਂ ॥੫੪॥
ਚੌਪਈ॥
ਚੌਪਈ:
ਕੋਟਿਜਤਨਕਰਿਰਹੀਸਖੀਸਬ॥
ਸਾਰੀਆਂ ਸਖੀਆਂ ਬਹੁਤ ਯਤਨ ਕਰ ਥਕੀਆਂ,
ਲਗਨਨਿਗੌਡੀਲਾਗਿਗਈਜਬ॥
ਪਰ ਭੈੜੀ ਪ੍ਰੇਮ ਲਗਨ ਜਦ ਲਗ ਹੀ ਗਈ।
ਤਬਤਿਨਪਰੀਉਪਾਇਬਿਚਾਰੋ॥
ਤਦ ਉਨ੍ਹਾਂ ਪਰੀਆਂ ਨੇ ਇਕ ਉਪਾ ਵਿਚਾਰਿਆ
ਰਾਜਪੁਤ੍ਰਸੌਜਾਇਉਚਾਰੋ॥੫੫॥
ਅਤੇ ਰਾਜ ਕੁਮਾਰ ਕੋਲ ਜਾ ਕੇ ਕਿਹਾ ॥੫੫॥
ਰਾਜਕੁਅਰਤੈਜਿਹਬਰਲਾਇਕ॥
ਹੇ ਰਾਜ ਕੁਮਾਰ! ਜਿਸ ਦੇ ਤੁਸੀਂ ਯੋਗ ਵਰ ਹੋ,
ਜਾਕੀਪਰੀਲਗਹਿਸਭਪਾਇਕ॥
ਉਸ ਦੇ ਸਾਰੀਆਂ ਪਰੀਆਂ ਪੈਰੀਂ ਪੈਂਦੀਆਂ ਹਨ।
ਅਬਤੁਹਿਬਰਿਯੋਚਹਤਹਮਰੀਪਤਿ॥
ਹੁਣ ਸਾਡੀ ਸਰਦਾਰਨੀ (ਸ਼ਾਹ ਪਰੀ) ਤੁਹਾਨੂੰ ਵਰਨਾ ਚਾਹੁੰਦੀ ਹੈ।
ਕਹਾਤਿਹਾਰੇਆਵਤਹੈਮਤਿ॥੫੬॥
ਤੁਹਾਡੀ ਸੋਚ ਵਿਚ ਕੀ ਆਉਂਦਾ ਹੈ (ਸਾਨੂੰ ਦਸੋ) ॥੫੬॥
ਰਾਜਕੁਅਰਇਹਭਾਤਿਸੁਨਾਜਬ॥
ਰਾਜ ਕੁਮਾਰ ਨੇ ਜਦ ਇਸ ਤਰ੍ਹਾਂ ਸੁਣਿਆ,
ਬਚਨਪਰੀਸੋਕਹੇਬਿਹਸਿਤਬ॥
ਤਦ ਪਰੀ ਨੂੰ ਹਸ ਕੇ ਕਿਹਾ,
ਮੈਸਰਦਾਰਪਰਿਹਿਨਹਿਬਰਿਹੌਂ॥
ਮੈਂ ਸ਼ਾਹ ਪਰੀ ਨਾਲ ਵਿਆਹ ਨਹੀਂ ਕਰਾਂਗਾ
ਲਾਗਿਬਿਰਹਸੁਕੁਅਰਿਕੇਮਰਿਹੌਂ॥੫੭॥
ਅਤੇ ਉਸ ਰਾਜ ਕੁਮਾਰੀ ਦੇ ਵਿਯੋਗ ਵਿਚ ਮਰ ਜਾਵਾਂਗਾ ॥੫੭॥