GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1188
Display Settings
ਦੋਹਰਾ
ਦੋਹਰਾ:
ਲਾਗਕੁਅਰਿਕੇਬਿਰਹਤਨਬਰਿਹੌਦਿਨਅਰੁਰੈਨਿ
ਰਾਜ ਕੁਮਾਰੀ ਦੇ ਵਿਯੋਗ ਵਿਚ ਲਗ ਕੇ ਮੈਂ ਦਿਨ ਅਤੇ ਰਾਤ ਆਪਣੇ ਸ਼ਰੀਰ ਨੂੰ ਸਾੜ ਰਿਹਾ ਹਾਂ।
ਕਹਾਭਯੋਇਹਜੌਪਰੀਨੈਕਲਗਿਹੈਨੈਨ॥੫੮॥
ਕੀ ਹੋਇਆ ਜੇ ਇਹ ਸ਼ਾਹ ਪੁਰੀ ਹੈ, ਉਸ ਨਾਲ ਮੇਰੇ ਜ਼ਰਾ ਜਿੰਨੇ ਵੀ ਨੈਣ ਨਹੀਂ ਲਗੇ ਹਨ ॥੫੮॥
ਚੌਪਈ
ਚੌਪਈ:
ਕਹਾਪਰੀਇਕਮੋਰਕਹਾਕਰੁ
(ਰਾਜ ਕੁਮਾਰ ਨੂੰ) ਪਰੀ ਨੇ ਕਿਹਾ ਕਿ ਮੇਰੀ ਇਕ ਗੱਲ ਮੰਨ ਲਵੋ।
ਰਾਜਕੁਅਰਤੈਰਾਜਪਰੀਬਰੁ
ਹੇ ਰਾਜ ਕੁਮਾਰ! ਤੁਸੀਂ ਸ਼ਾਹ ਪਰੀ ਨਾਲ ਵਿਆਹ ਕਰੋ।
ਰਾਜਕੁਅਰਿਕਹੁਬਰਿਕਸਕਰਿਹੈ
(ਤੁਸੀਂ) ਰਾਜ ਕੁਮਾਰੀ ਨਾਲ ਵਿਆਹ ਕਰ ਕੇ ਕੀ ਕਰੋਗੇ।
ਪਦਮਿਨਿਛਾਡਿਹਸਤਿਨੀਬਰਿਹੈ॥੫੯॥
ਪਦਮਨੀ ਨੂੰ ਛਡ ਕੇ ਹਸਤਨੀ ਨੂੰ ਵਰੋਗੇ ॥੫੯॥
ਦੋਹਰਾ
ਦੋਹਰਾ:
ਜਾਸੌਮੇਰੋਹਿਤਲਗਾਵਹੈਹਮਾਰੀਨਾਰਿ
ਜਿਸ ਨਾਲ ਮੇਰਾ ਪ੍ਰੇਮ ਪੈ ਗਿਆ ਹੈ, ਉਹੀ ਮੇਰੀ ਇਸਤਰੀ ਹੈ।
ਸੁਰੀਆਸੁਰੀਪਦਮਿਨੀਪਰੀਬਰੌਹਜਾਰ॥੬੦॥
(ਮੈਂ) ਸੁਰੀ, ਆਸੁਰੀ, ਪਦਮਨੀ, ਪਰੀ, (ਚਾਹੇ) ਹਜ਼ਾਰਾਂ ਹੋਣ, ਨਹੀਂ ਵਰਾਂਗਾ ॥੬੦॥
ਚੌਪਈ
ਚੌਪਈ:
ਪਰੀਜਤਨਕਰਿਕਰਿਬਹੁਹਾਰੀ
(ਜਦ) ਸ਼ਾਹ ਪਰੀ ਬਹੁਤ ਯਤਨ ਕਰ ਕਰ ਕੇ ਹਾਰ ਗਈ,
ਏਕਬਾਤਤਬਔਰਬਿਚਾਰੀ
ਤਾਂ ਉਸ ਨੇ ਇਕ ਹੋਰ ਗੱਲ ਸੋਚੀ।
ਜੌਇਹਕਹਤਵਹੈਹੌਕਰੌ
ਜੋ ਇਹ ਕਹਿੰਦਾ ਹੈ, (ਮੈਂ) ਉਹੀ ਕਰਾਂਗੀ
ਬਹੁਰੋਛਲਿਯਾਹੀਕਹਬਰੌ॥੬੧॥
ਅਤੇ ਫਿਰ ਚਲਿਤ੍ਰ ਕਰ ਕੇ ਇਸੇ ਨੂੰ ਵਰਾਂਗੀ ॥੬੧॥
ਪ੍ਰਥਮਪਰੀਜੋਤਹਾਪਠਾਈ
ਸਭ ਤੋਂ ਪਹਿਲਾਂ ਜੋ ਪਰੀ ਉਥੇ ਭੇਜੀ ਸੀ,
ਵਹੈਆਪਨੇਤੀਰਬੁਲਾਈ
ਉਸ ਨੂੰ ਆਪਣੇ ਕੋਲ ਬੁਲਾਇਆ।
ਤਾਹਿਕਹਾਜੁਕਹਾਮੁਰਕਰਿਹੈ
ਉਸ ਨੂੰ ਕਿਹਾ ਜੇ ਮੇਰੇ ਕਹੇ ਅਨੁਸਾਰ ਕੰਮ ਕਰੇਂਗੀ,
ਤਬਤਵਦੈਵਧਾਮਧਨਭਰਿਹੈ॥੬੨॥
ਤਾਂ ਮੈਂ ਤੇਰਾ ਘਰ ਧਨ ਨਾਲ ਭਰ ਦਿਆਂਗੀ ॥੬੨॥
ਯਾਹਿਕੁਅਰਮੁਹਿਦੇਹੁਮਿਲਾਈ
ਇਸ ਕੁੰਵਰ ਨੂੰ ਮੈਨੂੰ ਮਿਲਾ ਦੇ।
ਹੌਯਾਪਰਜਿਯਤੇਉਰਝਾਈ
(ਕਿਉਂਕਿ ਮੈਂ) ਜੀ-ਜਾਨ ਨਾਲ ਉਸ ਉਤੇ ਮੋਹਿਤ ਹੋ ਚੁਕੀ ਹਾਂ।
ਕਹਾਹਮਾਰਾਕਰੈਪ੍ਯਾਰੀ
ਹੇ ਪਿਆਰੀ! (ਜੇ ਤੂੰ) ਮੇਰੇ ਕਹੇ ਅਨੁਸਾਰ ਕਰੇਂਗੀ,
ਤੂਸਾਹਿਬਮੈਦਾਸਤਿਹਾਰੀ॥੬੩॥
ਤਾਂ ਮੈਂ ਤੇਰੀ ਦਾਸੀ ਅਤੇ ਤੂੰ ਮੇਰੀ ਮਾਲਕ ਹੋਵੇਂਗੀ ॥੬੩॥
ਅੜਿਲ
ਅੜਿਲ:
ਸੁਨਤਬਚਨਇਹਪਰੀਫੂਲਿਮਨਮੈਗਈ
ਇਹ ਗੱਲ ਸੁਣ ਕੇ ਪਰੀ ਮਨ ਵਿਚ ਫੁਲ ਗਈ।
ਸੁਘਰਕੁਅਰਕੇਪਾਸਜਾਤਤਬਹੀਭਈ
(ਅਤੇ ਉਹ) ਸੁਘੜ ਤੁਰਤ ਕੁੰਵਰ ਕੋਲ ਚਲੀ ਗਈ।
ਪਰਪਾਇਨਕਰਜੋਰਕਹਾਮੁਸਕਾਇਕੈ
ਉਸ ਦੇ ਪੈਰਾਂ ਤੇ ਪੈ ਕੇ ਅਤੇ ਹੱਥ ਜੋੜ ਕੇ ਹਸ ਕੇ ਕਹਿਣ ਲਗੀ,
ਹੌਕਰੌਬਿਨਤਿਜੌਕਹੌਕਛੂਸਕੁਚਾਇਕੈ॥੬੪॥
ਜੇ ਕਹੋ ਤਾਂ (ਮੈਂ) ਕੁਝ ਸੰਗ ਕੇ ਬੇਨਤੀ ਕਰਾਂ ॥੬੪॥
ਪ੍ਰਥਮਪਰੀਸੌਕੁਅਰਤੁਮੈਸਉਚਾਰਿਯਹੁ
ਹੇ ਰਾਜ ਕੁਮਾਰ! ਪਹਿਲਾਂ ਤੁਸੀਂ ਸ਼ਾਹ ਪਰੀ ਨਾਲ ਇਸ ਤਰ੍ਹਾਂ ਗੱਲ ਕਰਨਾ
ਗਹਿਬਹਿਯਾਸਿਹਜਾਪਰਤਿਹਬੈਠਾਰਿਯਹੁ
ਅਤੇ ਬਾਂਹ ਪਕੜ ਕੇ ਉਸ ਨੂੰ ਸੇਜ ਉਪਰ ਬਿਠਾ ਲੈਣਾ।
ਰਮਿਯੋਚਹੈਤੁਮਸੌਤਬਤੁਮਯੌਭਾਖਿਯਹੁ
(ਜਦੋਂ) ਉਹ ਤੁਹਾਡੇ ਨਾਲ ਰਮਣ ਕਰਨਾ ਚਾਹੇ ਤਦੋਂ ਉਸ ਨੂੰ ਇਸ ਤਰ੍ਹਾਂ ਕਹਿਣਾ
ਹੋਘਰੀਚਾਰਿਪਾਚਕਲਗਿਦ੍ਰਿੜਚਿਤਰਾਖਿਯਹੁ॥੬੫॥
ਅਤੇ ਚਾਰ ਪੰਜ ਘੜੀਆਂ ਤਕ ਮਨ ਨੂੰ ਪੱਕਾ ਰਖਣਾ ॥੬੫॥
ਪ੍ਰਥਮਬ੍ਯਾਹਤਾਸੌਜੌਮੋਰਕਰਾਇਹੋ
ਜੇ ਤੂੰ ਮੇਰੇ ਨਾਲ ਵਿਆਹ ਕਰਨਾ ਚਾਹੁੰਦੀ ਹੈਂ ਤਾਂ ਤਦ ਹੀ ਪ੍ਰਾਪਤ ਕਰ ਸਕੇਂਗੀ
ਬਰਿਯੋਚਹਹੁਜੌਮੋਹਿਤੁਤਬਹੀਪਾਇਹੋ
ਜੇ ਪਹਿਲਾਂ ਉਸ (ਰਾਜ ਕੁਮਾਰੀ) ਨਾਲ ਮੇਰਾ ਵਿਆਹ ਕਰਾ ਦੇਵੇਂਗੀ।
ਤਾਹਿਬਰੇਬਿਨਮੈਤੋਹਿਕ੍ਯੋਹੂੰਬਰੋ
ਉਸ ਨੂੰ ਵਿਆਹੇ ਬਿਨਾ ਮੈਂ ਤੇਰੇ ਨਾਲ ਵਿਆਹ ਬਿਲਕੁਲ ਨਹੀਂ ਕਰਾਂਗਾ।
ਹੋਨਾਤਰਮਾਰਿਕਟਾਰੀਉਰਅਬਹੀਮਰੋ॥੬੬॥
ਨਹੀਂ ਤਾਂ ਹੁਣੇ ਛਾਤੀ ਵਿਚ ਕਟਾਰ ਮਾਰ ਕੇ ਮਰ ਜਾਵਾਂਗਾ ॥੬੬॥
ਇਹਬਿਧਿਭੇਦਕੁਅਰਦੈਤਾਕੇਢਿਗਗਈ
(ਉਹ ਪਰੀ) ਇਸ ਤਰ੍ਹਾਂ ਰਾਜ ਕੁਮਾਰ ਨੂੰ ਭੇਦ ਸਮਝਾ ਕੇ ਸ਼ਾਹ ਪਰੀ ਦੇ ਕੋਲ ਗਈ।
ਜਿਹਤਿਹਸਹਚਰਿਜਾਨਿਪਠੈਇਹਪੈਦਈ
ਜਿਸ ਨੇ ਉਸ ਨੂੰ ਸਖੀ ਸਮਝ ਕੇ ਇਸ ਕੋਲ ਭੇਜਿਆ ਸੀ।
ਮੈਕਰਿਜਤਨਅਨੇਕਕੁਅਰਹਿਰਿਝਾਇਯੋ
(ਉਸ ਨੇ ਸ਼ਾਹ ਪੁਰੀ ਨੂੰ ਕਿਹਾ) ਮੈਂ ਅਨੇਕ ਯਤਨ ਕਰ ਕੇ ਰਾਜ ਕੁਮਾਰ ਨੂੰ ਰਿਝਾ ਲਿਆ ਹੈ
ਹੋਤੁਮਸੋਕਰਨਕਲੋਲਕਬੂਲਕਰਾਇਯੋ॥੬੭॥
ਅਤੇ ਤੁਹਾਡੇ ਨਾਲ ਰਮਣ ਕਰਨਾ ਪ੍ਰਵਾਨ ਕਰਵਾ ਲਿਆ ਹੈ ॥੬੭॥
ਚੌਪਈ
ਚੌਪਈ:
ਸਾਹਪਰੀਕਹਲੈਤਹਆਈ
(ਉਹ ਪਰੀ) ਸ਼ਾਹ ਪਰੀ ਨੂੰ ਲੈ ਕੇ ਉਥੇ ਪਹੁੰਚੀ
ਜਹਾਕੁਅਰਕੀਸੇਜਸੁਹਾਈ
ਜਿਥੇ ਰਾਜ ਕੁਮਾਰ ਦੀ ਸੇਜ ਸਜੀ ਹੋਈ ਸੀ।
ਤਹਾਕਪੂਰਅਰਗਜਾਮਹਿਕੈ
ਉਥੇ ਕਪੂਰ ਅਤੇ ਅਗਰਬਤੀ ਦੀ ਮਹਿਕ ਪਸਰੀ ਹੋਈ ਸੀ
ਬਾਧੀਧੁਜਾਧਾਮਪਰਲਹਿਕੈ॥੬੮॥
ਅਤੇ ਘਰ ਉਤੇ ਬੰਨ੍ਹੀ ਧੁਜਾ ਲਹਿਰਾ ਰਹੀ ਸੀ ॥੬੮॥
ਇਹਬਿਧਿਦੀਨਾਕੁਅਰਮਿਲਾਈ
ਇਸ ਤਰ੍ਹਾਂ (ਸ਼ਾਹ ਪਰੀ ਨੂੰ) ਰਾਜ ਕੁਮਾਰ ਮਿਲਾ ਦਿੱਤਾ
ਬੈਠੇਦੋਊਸੇਜਪਰਜਾਈ
ਅਤੇ ਦੋਵੇਂ ਸੇਜ ਉਤੇ ਬੈਠ ਗਏ।
ਤਹਤੇਜਬੈਸਖੀਤਰਿਗਈ
ਉਥੋਂ ਜਦੋਂ ਹੀ ਸਖੀ (ਪਰੀ) ਚਲੀ ਗਈ
ਕਾਮਕਰਾਤਾਕੇਤਨਭਈ॥੬੯॥
ਤਾਂ ਸ਼ਾਹ ਪਰੀ ਦੇ ਤਨ ਵਿਚ ਕਾਮ-ਕਲਾ ਜਾਗ ਪਈ ॥੬੯॥
ਕਾਮਪਰੀਕਹਜਬੈਸੰਤਾਯੋ
ਜਦ ਕਾਮ ਨੇ ਸ਼ਾਹ ਪਰੀ ਨੂੰ ਸਤਾਇਆ
ਹਾਥਕੁਅਰਕੀਓਰਚਲਾਯੋ
ਤਾਂ ਉਸ ਨੇ ਰਾਜ ਕੁਮਾਰ ਵਲ ਹੱਥ ਵਧਾਇਆ।
ਬਿਹਸਿਕੁਅਰਇਹਭਾਤਿਉਚਾਰੀ
ਰਾਜ ਕੁਮਾਰ ਨੇ ਹਸ ਕੇ ਇਸ ਤਰ੍ਹਾਂ ਕਿਹਾ,
ਕਹੋਂਬਾਤਤੁਹਿਸੁਨਹੁਪ੍ਯਾਰੀ॥੭੦॥
ਹੇ ਪਿਆਰੀ! ਮੈਂ ਤੈਨੂੰ ਇਕ ਗੱਲ ਕਹਿੰਦਾ ਹਾਂ, ਸੁਣੋ ॥੭੦॥
ਪ੍ਰਥਮਮੋਹਿਤੁਮਤਾਹਿਮਿਲਾਵਹੁ
ਪਹਿਲਾਂ ਤੂੰ ਮੈਨੂੰ ਉਸ (ਰਾਜ ਕੁਮਾਰੀ) ਨੂੰ ਮਿਲਾ ਦੇ।
ਬਹੁਰਿਭੋਗਮੁਰਿਸੰਗਕਮਾਵਹੁ
ਫਿਰ ਮੇਰੇ ਨਾਲ ਭੋਗ ਕਰਨਾ।
ਪਹਿਲੇਬਰੋਵਹੈਬਰਨਾਰੀ
ਪਹਿਲਾਂ ਮੈਂ ਉਸ ਸੁੰਦਰ ਇਸਤਰੀ ਨੂੰ ਵਰਾਂਗਾ।
ਵਹਇਸਤ੍ਰੀਤੈਯਾਰਹਮਾਰੀ॥੭੧॥
ਉਹ ਮੇਰੀ ਪਤਨੀ ਹੋਵੇਗੀ ਅਤੇ ਤੂੰ ਮੇਰੀ ਯਾਰ ਹੋਵੇਂਗੀ ॥੭੧॥
ਅੜਿਲ
ਅੜਿਲ:
ਕਰਿਹਾਰੀਬਹੁਜਤਨਤਿਹਰਤਿਵਹਿਦਈ
(ਸ਼ਾਹ ਪਰੀ) ਬਹੁਤ ਯਤਨ ਕਰ ਕੇ ਹਾਰ ਗਈ, ਪਰ ਉਸ ਨੇ ਉਸ ਨੂੰ ਰਤੀ-ਦਾਨ ਨਾ ਦਿੱਤਾ।
ਜੁਕਛੁਬਖਾਨੀਕੁਅਰਵਹੈਮਾਨਤਭਈ
ਰਾਜ ਕੁਮਾਰ ਨੇ ਜੋ ਕੁਝ ਕਿਹਾ, ਉਹੀ ਮੰਨ ਲਿਆ।
ਪਛਨਪਰਬੈਠਾਇਤਾਹਿਲੈਗੀਤਹਾ
(ਸ਼ਾਹ ਪਰੀ) ਉਸ ਨੂੰ ਖੰਭਾਂ ਉਤੇ ਬਿਠਾ ਕੇ ਉਥੇ ਲੈ ਗਈ
ਹੋਪਿਯਪਿਯਰਟਤਬਿਹੰਗਜ੍ਯੋਂਕੁਅਰਿਪਰੀਜਹਾ॥੭੨॥
ਜਿਥੇ ਰਾਜ ਕੁਮਾਰੀ ਪੰਛੀ (ਪਪੀਹੇ) ਵਾਂਗ 'ਪਿਯ ਪਿਯ' ਕਰਦੀ ਹੋਈ ਪਈ ਸੀ ॥੭੨॥
ਚਿਤ੍ਰਜਵਨਕੋਹੇਰਿਮੁਹਬਤਿਲਗਤਭੀ
ਜਿਸ (ਰਾਜ ਕੁਮਾਰ) ਦਾ ਚਿਤਰ ਵੇਖ ਕੇ (ਰਾਜ ਕੁਮਾਰੀ ਨੂੰ) ਪ੍ਰੇਮ ਹੋ ਗਿਆ ਸੀ,
ਤਾਕੋਦਰਸਪ੍ਰਤਛਿਜਬੈਪਾਵਤਭਈ
ਉਸ ਦਾ ਜਦੋਂ ਪ੍ਰਤੱਖ ਦੀਦਾਰ ਪ੍ਰਾਪਤ ਕੀਤਾ,
ਕੁਅਰਿਚਹਤਜੋਹੁਤੀਬਿਧਾਤੈਸੋਕਰੀ
ਤਾਂ ਜੋ ਰਾਜ ਕੁਮਾਰੀ ਚਾਹੁੰਦੀ ਸੀ, ਵਿਧਾਤਾ ਨੇ ਉਹੀ ਕਰ ਦਿੱਤਾ।
ਹੋਬਨਬਸੰਤਕੀਭਾਤਿਸੁਝਰਿਝਰਿਭੀਹਰੀ॥੭੩॥
ਉਹ ਬਨ ਵਾਂਗ (ਪਤਝੜ ਵਿਚ) ਝੜ ਝੜ ਕੇ, ਬਸੰਤ ਰੁਤ ਵਿਚ (ਫਿਰ) ਹਰੀ ਭਰੀ ਹੋ ਗਈ ॥੭੩॥
ਚੌਪਈ
ਚੌਪਈ:
ਜਬਦਰਸਨਤ੍ਰਿਯਕਾਪਿਯਕਰਾ
ਜਦ ਰਾਜ ਕੁਮਾਰੀ ਨੇ ਪ੍ਰੇਮੀ ਦਾ ਦਰਸ਼ਨ ਕੀਤਾ
ਖਾਨਪਾਨਆਗੇਲੈਧਰਾ
ਤਾਂ ਖਾਣ ਪੀਣ ਦੀ ਸਾਮਗ੍ਰੀ ਅਗੇ ਲਿਆ ਰਖੀ।
ਬਿਬਿਧਬਿਧਨਕੇਅਮਲਮੰਗਾਏ
ਉਸ ਨੇ ਅਨੇਕ ਤਰ੍ਹਾਂ ਦੇ ਅਮਲ (ਨਸ਼ੇ) ਮੰਗਵਾਏ
ਬੈਠਿਕੁਅਰਿਕੇਤੀਰਚੜਾਏ॥੭੪॥
ਅਤੇ (ਰਾਜ ਕੁਮਾਰ) ਰਾਜ ਕੁਮਾਰੀ ਕੋਲ ਬੈਠ ਕੇ ਚੜ੍ਹਾ ਗਿਆ ॥੭੪॥