ਤਾਹੂਕੋਬਹੁਕੈਫਪਿਵਾਈ॥
ਉਸ ਨੂੰ ਬਹੁਤ ਸਾਰੀ ਸ਼ਰਾਬ ਪਿਲਾਈ
ਬਹੁਰੋਲਯੋਗਰੇਸੋਲਾਈ॥
ਅਤੇ ਫਿਰ ਆਪਣੇ ਗਲੇ ਨਾਲ ਲਗਾ ਲਿਆ।
ਆਸਨਚੁੰਬਨਬਹੁਬਿਧਿਕੀਏ॥
ਉਸ ਨੇ ਬਹੁਤ ਢੰਗਾਂ ਨਾਲ ਚੁੰਬਨ ਅਤੇ ਆਸਣ ਕੀਤੇ
ਚਿਤਕੇਤਾਪਬਿਦਾਕਰਿਦੀਏ॥੭੫॥
ਅਤੇ ਚਿਤ ਦੇ ਸਾਰੇ ਦੁਖ ਦੂਰ ਕਰ ਦਿੱਤੇ ॥੭੫॥
ਦੋਹਰਾ॥
ਦੋਹਰਾ:
ਕੁਅਰਿਸਜਨਸੋਰਤਿਕਰਤਰੀਝਰਹੀਮਨਮਾਹਿ॥
ਰਾਜ ਕੁਮਾਰੀ ਪ੍ਰੀਤਮ ਨਾਲ ਰਤੀ-ਕ੍ਰੀੜਾ ਕਰ ਕੇ ਮਨ ਵਿਚ ਪ੍ਰਸੰਨ ਹੋ ਗਈ।
ਵਹਿਦਿਨਪੂਜਾਰੁਦ੍ਰਕੀਭੂਲਿਕਰੀਤਿਨਨਾਹਿ॥੭੬॥
ਉਸ ਦਿਨ ਉਸ ਨੇ ਭੁਲ ਕੇ ਰੁਦ੍ਰ ਦੀ ਪੂਜਾ ਨਾ ਕੀਤੀ ॥੭੬॥
ਚੌਪਈ॥
ਚੌਪਈ:
ਕੁਅਰਿਕੁਅਰਕੈਸੰਗਸਿਧਾਈ॥
ਰਾਜ ਕੁਮਾਰੀ ਰਾਜ ਕੁਮਾਰ ਨਾਲ ਚਲੀ ਗਈ।
ਏਕਬਿਵਤਮਨਮਾਹਿਪਕਾਈ॥
ਉਸ ਨੇ ਆਪਣੇ ਮਨ ਵਿਚ ਇਹ ਵਿਉਂਤ ਬਣਾਈ।
ਇਕਦੁਰਬਲਤ੍ਰਿਯਨਿਕਟਬਲਾਇਸਿ॥
ਉਸ ਨੇ ਇਕ ਦੁਰਬਲ ਜਿਹੀ (ਕਾਲੇ ਰੰਗ ਦੀ) ਇਸਤਰੀ ਨੂੰ ਕੋਲ ਬੁਲਾਇਆ
ਕਾਨਲਾਗਿਤਿਹਮੰਤ੍ਰਸਿਖਾਇਸਿ॥੭੭॥
ਅਤੇ ਕੰਨਾਂ ਨਾਲ ਲਗ ਕੇ ਉਸ ਨੂੰ ਗੱਲ ਸਮਝਾਈ ॥੭੭॥
ਅਪਨੀਠੌਰਤਾਹਿਬੈਠਾਯੋ॥
ਉਸ ਨੂੰ ਆਪਣੀ ਥਾਂ ਤੇ ਬਿਠਾਇਆ
ਤਾਹਿਭਲੀਬਿਧਿਚਰਿਤਸਿਖਾਯੋ॥
ਅਤੇ ਉਸ ਨੂੰ ਚੰਗੀ ਤਰ੍ਹਾਂ ਚਰਿਤ੍ਰ ਸਿਖਾ ਦਿੱਤਾ।
ਸਭਸਖਿਯਨਜਬਤਾਹਿਨਿਹਾਰਾ॥
ਜਦ ਉਸ ਦੀਆਂ ਸਾਰੀਆਂ ਸਹੇਲੀਆਂ ਨੇ (ਆ ਕੇ) ਉਸ ਨੂੰ ਵੇਖਿਆ,
ਤਿਨਤ੍ਰਿਯਤਬਇਹਭਾਤਿਉਚਾਰਾ॥੭੮॥
ਤਦ ਉਸ (ਰਾਜ ਕੁਮਾਰੀ ਦੀ ਥਾਂ ਬੈਠੀ) ਇਸਤਰੀ ਨੇ ਇਸ ਤਰ੍ਹਾਂ ਕਿਹਾ ॥੭੮॥
ਮੈਸਿਵਪੂਜਨਕਾਲਿਨਗਈ॥
ਮੈਂ ਕਲ ਸ਼ਿਵ ਪੂਜਾ ਲਈ ਨਹੀਂ ਗਈ,
ਤਾਤੇਸ੍ਰਾਪਰੁਦ੍ਰਮੁਹਿਦਈ॥
ਉਸ ਕਰ ਕੇ ਸ਼ਿਵ ਨੇ ਮੈਨੂੰ ਸਰਾਪ ਦਿੱਤਾ ਹੈ।
ਯਾਤੇਅਵਰਬਰਨਹ੍ਵੈਗਯੋ॥
ਇਸ ਕਰ ਕੇ ਮੇਰਾ ਹੋਰ ਹੀ ਰੰਗ ਹੋ ਗਿਆ ਹੈ,
ਗੋਰਬਰਨਤੇਸਾਵਰਭਯੋ॥੭੯॥
ਗੋਰੇ ਰੰਗ ਤੋਂ ਕਾਲਾ ਰੰਗ ਹੋ ਗਿਆ ਹੈ ॥੭੯॥
ਸਭਸਖਿਯਨਇਹਭਾਤਿਸੁਨਾਜਬ॥
ਜਦ ਸਾਰੀਆਂ ਸਖੀਆਂ ਨੇ ਇਸ ਤਰ੍ਹਾਂ ਸੁਣਿਆ,
ਮਿਲਿਰਾਜਾਪਹਿਜਾਤਭਈਸਬ॥
ਤਾਂ ਸਭ ਮਿਲ ਕੇ ਰਾਜੇ ਕੋਲ ਗਈਆਂ।
ਸਭਬ੍ਰਿਤਾਤਕਹਿਤਾਹਿਸੁਨਾਯੋ॥
ਸਾਰਾ ਬ੍ਰਿੱਤਾਂਤ ਉਸ ਨੂੰ ਕਹਿ ਸੁਣਾਇਆ।
ਦੁਹਿਤਹਿਤਾਤਬਿਲੋਕਨਆਯੋ॥੮੦॥
ਰਾਜਾ (ਉਨ੍ਹਾਂ ਦੀ ਗੱਲ ਸੁਣ ਕੇ ਆਪਣੀ) ਧੀ ਨੂੰ ਵੇਖਣ ਆਇਆ ॥੮੦॥
ਅਨਤਬਰਨਰਾਜੈਜਬਲਹਾ॥
ਜਦ ਰਾਜੇ ਉਸ ਦਾ ਹੋਰ ਰੰਗ ਵੇਖਿਆ
ਇਹਬਿਧਿਸੋਰਾਨੀਤਨਕਹਾ॥
ਤਾਂ ਰਾਣੀ ਨੂੰ ਇਸ ਤਰ੍ਹਾਂ ਕਿਹਾ
ਕਹਾਭਯੋਇਹਰਾਜਦੁਲਾਰੀ॥
ਕਿ ਰਾਜ ਕੁਮਾਰੀ ਨੂੰ ਕੀ ਹੋ ਗਿਆ ਹੈ।
ਗੋਰੀਹੁਤੀਹ੍ਵੈਗਈਕਾਰੀ॥੮੧॥
ਗੋਰੀ ਹੁੰਦੀ ਸੀ, (ਹੁਣ) ਕਾਲੀ ਹੋ ਗਈ ਹੈ ॥੮੧॥
ਦੋਹਰਾ॥
ਦੋਹਰਾ:
ਬਿਰਧਤਰੁਨਿਤੇਹ੍ਵੈਗਈਭਈਗੋਰਿਤੇਸ੍ਯਾਮ॥
(ਇਹ) ਜਵਾਨ ਤੋਂ ਬੁੱਢੀ ਹੋ ਗਈ ਹੈ ਅਤੇ ਗੋਰੀ ਤੋਂ ਕਾਲੀ ਹੋ ਗਈ ਹੈ।
ਸਤਿਸ੍ਰਾਪਸਿਵਐਸਈਜਪੋਸਕਲਸਭਜਾਮ॥੮੨॥
ਸ਼ਿਵ ਦਾ ਸਰਾਪ ਸਚ ਮੁਚ ਅਜਿਹਾ ਹੀ ਹੈ। (ਉਸ ਦੇ ਜਾਪ ਨੂੰ) ਸਾਰੇ ਅੱਠੇ ਪਹਿਰ ਜਪਦੇ ਰਹੋ ॥੮੨॥
ਚੌਪਈ॥
ਚੌਪਈ:
ਮੂਰਖਰਾਜਬਾਤਨਹਿਜਾਨੀ॥
ਮੂਰਖ ਰਾਜੇ ਨੇ ਗੱਲ ਨਹੀਂ ਸਮਝੀ
ਔਰਨਾਰਿਦੁਹਿਤਾਪਹਿਚਾਨੀ॥
ਅਤੇ (ਕਿਸੇ) ਹੋਰ ਕੁੜੀ ਨੂੰ ਆਪਣੀ ਧੀ ਵਜੋਂ ਪਛਾਣ ਲਿਆ।
ਬਿਰਹਮਤੀਮਿਤਵਾਸੰਗਗਈ॥
ਬਿਰਹ ਮਤੀ ਤਾਂ ਮਿਤਰ ਨਾਲ ਚਲੀ ਗਈ
ਬਹੁਬਿਧਿਭੋਗਕਮਾਵਤਭਈ॥੮੩॥
ਅਤੇ ਕਈ ਪ੍ਰਕਾਰ ਦੇ ਭੋਗ ਕਰਨ ਲਗੀ ॥੮੩॥
ਅੜਿਲ॥
ਅੜਿਲ:
ਇਕਦਿਨਧਾਮਪਰੀਕੇਦੇਤਪਠਾਇਕੈ॥
ਇਕ ਦਿਨ (ਉਹ ਰਾਜ ਕੁਮਾਰ ਨੂੰ) ਸ਼ਾਹ ਪਰੀ ਦੇ ਘਰ ਭੇਜ ਦਿੰਦੀ
ਇਕਦਿਨਆਪੁਕਲੋਲਕਰਤਸੁਖਪਾਇਕੈ॥
ਅਤੇ ਇਕ ਦਿਨ ਆਪ ਕਲੋਲ ਕਰ ਕੇ ਸੁਖ ਮਾਣਦੀ।
ਅਰਧਾਰਧਬਜਾਵੈਤਾਸੌਰੈਨਿਦਿਨ॥
ਉਹ ਉਸ ਨਾਲ ਦਿਨ ਰਾਤ ਅਧੇ ਅਧੇ ਸਮੇਂ ਲਈ ਰਤੀ-ਕ੍ਰੀੜਾ ਕਰਦੀਆਂ,
ਹੋਮੂਰਖਬਾਤਨਪਾਈਰਾਜੈਕਛੂਇਨ॥੮੪॥
ਪਰ ਮੂਰਖ ਰਾਜੇ ਨੇ ਇਨ੍ਹਾਂ ਦਾ ਛਲ ਨਾ ਸਮਝਿਆ ॥੮੪॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਚੌਸਠਿਚਰਿਤ੍ਰਸਮਾਪਤਮਸਤੁਸੁਭਮਸਤੁ॥੨੬੪॥੫੦੫੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੬੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੬੪॥੫੦੫੨॥ ਚਲਦਾ॥
ਚੌਪਈ॥
ਚੌਪਈ:
ਪੂਰਬਦਿਸਿਰਥਚਿਤ੍ਰਨਰਾਧਿਪ॥
ਪੂਰਬ ਦਿਸ਼ਾ ਵਿਚ ਚਿਤ੍ਰ ਰਥ ਨਾਂ ਦਾ ਇਕ ਰਾਜਾ ਸੀ
ਸਕਲਪ੍ਰਿਥੀਤਲਹੁਤੋਨ੍ਰਿਪਾਧਿਪ॥
ਜੋ ਸਾਰੀ ਧਰਤੀ ਦਾ ਸੁਆਮੀ ਸੀ।
ਪ੍ਰਕ੍ਰਿਤਮਤੀਤਾਕੀਪਟਰਾਨੀ॥
ਪ੍ਰਕ੍ਰਿਤ ਮਤੀ ਨਾਂ ਦੀ ਉਸ ਦੀ ਪਟਰਾਣੀ ਸੀ,
ਨਰੀਸੁਰੀਜਿਹਨਿਰਖਿਲਜਾਨੀ॥੧॥
ਜਿਸ ਨੂੰ ਵੇਖ ਕੇ ਦੇਵ ਇਸਤਰੀਆਂ ਅਤੇ ਨਾਰੀਆਂ ਲਜਾਉਂਦੀਆਂ ਸਨ ॥੧॥
ਦੋਹਰਾ॥
ਦੋਹਰਾ: