GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1190
Display Settings
ਚਿਤ੍ਰਕੌਚਇਕਨ੍ਰਿਪਹੁਤੋਢਾਕਾਸਹਿਰਮੰਝਾਰ
ਢਾਕਾ ਸ਼ਹਿਰ ਵਿਚ ਇਕ ਚਿਤ੍ਰ ਕੌਚ ਨਾਂ ਦਾ ਰਾਜਾ ਸੀ
ਜਾਸਮਸੁੰਦ੍ਰਹੋਇਗੋਭਯੋਰਾਜਕੁਮਾਰ॥੨॥
ਜਿਸ ਵਰਗਾ ਸੁੰਦਰ ਰਾਜ ਕੁਮਾਰ ਨਾ ਕੋਈ ਹੋਇਆ ਸੀ ਅਤੇ ਨਾ ਹੀ ਹੋਵੇਗਾ ॥੨॥
ਜਾਤ੍ਰਾਤੀਰਥਨਕੀਨਿਮਿਤਗਯੋਤਹਰਾਜਕੁਮਾਰ
ਉਹ ਰਾਜ ਕੁਮਾਰ (ਇਕ ਵਾਰ) ਤੀਰਥਾਂ ਦੀ ਯਾਤ੍ਰਾ ਲਈ ਗਿਆ।
ਜਾਨੁਕਚਲਾਸਿੰਗਾਰਯਹਨੌਸਤਸਾਜਸਿੰਗਾਰ॥੩॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸ਼ਿੰਗਾਰ ਹੀ ਇਹ ਸੋਲ੍ਹਾਂ ਤਰ੍ਹਾਂ ਦਾ ਸ਼ਿੰਗਾਰ ਕਰ ਕੇ ਚਲਿਆ ਹੋਵੇ ॥੩॥
ਅੜਿਲ
ਅੜਿਲ:
ਜਹਾਝਰੋਖਾਰਾਖਾਨ੍ਰਿਪਤਿਸੁਧਾਰਿਕੈ
(ਰਾਣਾ ਲਈ) ਜਿਥੇ ਰਾਜੇ ਨੇ ਝਰੋਖਾ ਬਣਵਾਇਆ ਹੋਇਆ ਸੀ,
ਤਿਹਮਗਨਿਕਸਾਨ੍ਰਿਪਸੌਸਤਸਿੰਗਾਰਿਕੈ
ਉਸ ਰਸਤੇ ਤੋਂ ਰਾਜਾ ਸੋਲ੍ਹਾਂ ਸ਼ਿੰਗਾਰ ਕਰ ਕੇ ਲੰਘਿਆ।
ਨਿਰਖਿਪ੍ਰਭਾਤਿਹਤਰੁਨਿਅਧਿਕਬੌਰੀਭਈ
ਉਸ ਦੀ ਸੁੰਦਰਤਾ ਨੂੰ ਵੇਖ ਕੇ ਉਹ ਇਸਤਰੀ ਕਮਲੀ ਹੋ ਗਈ
ਹੋਘਰਬਾਹਰਕੀਸੁਧਿਛੁਟਿਕਰਿਸਿਗਰੀਗਈ॥੪॥
ਅਤੇ ਉਸ ਨੂੰ ਘਰ ਬਾਰ ਦੀ ਸਾਰੀ ਸੁੱਧ ਭੁਲ ਗਈ ॥੪॥
ਨਿਕਸਿਠਾਢਿਭੀਨੌਸਤਕੁਅਰਿਸਿੰਗਾਰਕਰਿ
ਉਹ ਰਾਜ ਕੁਮਾਰੀ ਵੀ ਸੋਲ੍ਹਾਂ ਸ਼ਿੰਗਾਰ ਕਰ ਕੇ ਬਾਹਰ ਨਿਕਲ ਕੇ ਖੜੋ ਗਈ
ਜੋਰਿਰਹੀਚਖੁਚਾਰਿਸੁਲਾਜਬਿਸਾਰਿਕਰਿ
ਅਤੇ ਸ਼ਰਮ ਹੱਯਾ ਭੁਲਾ ਕੇ ਚੌਹਾਂ (ਅਰਥਾਂਤਰ- ਸੁੰਦਰ) ਨੇਤਰਾਂ ਨੂੰ ਜੋੜਨ ਲਗੀ।
ਨਿਰਖਿਨ੍ਰਿਪਤਿਚਕਿਰਹਾਤਰੁਨਿਕੇਤੇਜਤਨ
ਰਾਜ ਕੁਮਾਰੀ ਨੂੰ ਕਿਤਨੇ ਯਤਨਾਂ ਨਾਲ ਵੇਖ ਕੇ ਰਾਜਾ ਹੈਰਾਨ ਰਹਿ ਗਿਆ।
ਹੋਨਰੀਨਾਗਨੀਨਗੀਬਿਚਾਰੀਕੌਨਮਨ॥੫॥
ਮਨ ਵਿਚ ਸੋਚਣ ਲਗਾ ਕਿ ਇਹ ਮਨੁੱਖ, ਨਾਗ ਜਾਂ ਪਰਬਤ ਦੀ ਇਸਤਰੀ ਵਿਚੋਂ ਕੌਣ ਹੈ? ॥੫॥
ਚਾਰੁਚਿਤ੍ਰਨੀਚਿਤ੍ਰਕੀਪ੍ਰਤਿਮਾਜਾਨਿਯੈ
ਉਹ ਸੁੰਦਰ ਚਿਤ੍ਰਨੀ ਹੈ, ਜਾਂ ਚਿਤਰ ਹੈ ਜਾਂ ਮੂਰਤੀ ਹੈ
ਪਰੀਪਦਮਿਨੀਪ੍ਰਕ੍ਰਿਤਿਪਾਰਬਤੀਮਾਨਿਯੈ
ਜਾਂ ਪਰੀ, ਪਦਮਨੀ, ਪ੍ਰਕ੍ਰਿਤੀ (ਮਾਯਾ) ਪਾਰਬਤੀ ਸਝਣੀ ਚਾਹੀਦੀ ਹੈ।
ਏਕਬਾਰਜੌਐਸੀਭੇਟਨਪਾਇਯੈ
ਜੇ ਇਕ ਵਾਰ ਇਸ ਤਰ੍ਹਾਂ ਦੀ ਇਸਤਰੀ ਪ੍ਰਾਪਤ ਹੋ ਜਾਏ
ਹੋਆਠਜਨਮਲਗਿਪਲਪਲਬਲਿਬਲਿਜਾਇਯੈ॥੬॥
ਤਾਂ ਉਸ ਤੋਂ ਅੱਠ ਜਨਮਾਂ ਤਕ ਪਲ ਪਲ ਬਲਿਹਾਰ ਜਾਈਏ ॥੬॥
ਚੌਪਈ
ਚੌਪਈ:
ਉਤੈਕੁਅਰਿਕਹਚਾਹਿਭਈਇਹ
ਉਧਰ ਕੁੰਵਰ (ਦੇ ਮਨ) ਵਿਚ ਇਹ ਇੱਛਾ ਪੈਦਾ ਹੋਈ
ਇਹਕੌਬਾਛਾਭਈਅਧਿਕਤਿਹ
ਅਤੇ ਇਧਰ ਰਾਣੀ ਦੇ ਮਨ ਵਿਚ ਵੀ ਚਾਹ ('ਬਾਛਾ') ਪੈਦਾ ਹੋ ਗਈ।
ਪ੍ਰਗਟਠਾਢਹ੍ਵੈਹੇਰਤਦੋਊ
ਦੋਵੇਂ ਪ੍ਰਗਟ ਤੌਰ ਤੇ ਖੜੋ ਕੇ (ਇਕ ਦੂਜੇ ਨੂੰ) ਵੇਖਣ ਲਗੇ
ਇਤਉਤਪਲਟਰਤਭਯੋਕੋਊ॥੭॥
ਅਤੇ ਪਲ ਭਰ ਲਈ ਕੋਈ ਵੀ ਇਧਰ ਉਧਰ ਨਾ ਹੋਇਆ ॥੭॥
ਦੋਹਰਾ
ਦੋਹਰਾ:
ਇਤਉਤਠਾਢੇਹੇਰਦ੍ਵੈਪ੍ਰੇਮਾਤੁਰਹ੍ਵੈਤੌਨ
ਇਧਰ ਉਧਰ ਉਹ ਦੋਵੇਂ ਖੜੋ ਕੇ ਪ੍ਰੇਮ ਵਿਚ ਵਿਆਕੁਲ ਹੋਏ ਵੇਖ ਰਹੇ ਸਨ।
ਜਨੁਸਨਮੁਖਰਨਭਟਭਏਭਾਜਿਚਲੇਕਹੁਕੌਨ॥੮॥
(ਇੰਜ ਲਗਦਾ ਸੀ) ਮਾਨੋ ਯੁੱਧ ਵਿਚ ਦੋਵੇਂ ਸੂਰਮੇ ਸਾਹਮਣੇ ਡਟੇ ਹੋਣ, (ਵੇਖੋ ਹੁਣ) ਕਿਹੜਾ ਭਜ ਕੇ ਜਾਂਦਾ ਹੈ ॥੮॥
ਚੌਪਈ
ਚੌਪਈ:
ਲਾਗਤਿਪ੍ਰੀਤਿਦੁਹੁਨਕੀਭਈ
ਦੋਹਾਂ ਵਿਚ ਪ੍ਰੀਤ ਲਗ ਗਈ।
ਅਥਿਯੋਸੂਰਰੈਨਿਹ੍ਵੈਗਈ
ਸੂਰਜ ਡੁਬ ਗਿਆ ਅਤੇ ਰਾਤ ਹੋ ਗਈ।
ਰਾਨੀਦੂਤਿਕਤਹਾਪਠਾਯੋ
ਰਾਣੀ ਨੇ ਇਕ ਦੂਤੀ ਨੂੰ ਉਥੇ ਭੇਜਿਆ
ਅਧਿਕਸਜਨਸੌਨੇਹਜਤਾਯੋ॥੯॥
ਅਤੇ ਸੱਜਨ (ਰਾਜ ਕੁਮਾਰ) ਪ੍ਰਤਿ ਬਹੁਤ ਸਨੇਹ ਪ੍ਰਗਟ ਕੀਤਾ ॥੯॥
ਤਿਹਰਾਨੀਸੌਪਤਿਕੋਅਤਿਹਿਤ
ਉਸ ਰਾਣੀ ਨਾਲ ਪਤੀ ਦਾ ਬਹੁਤ ਪ੍ਰੇਮ ਸੀ।
ਨਿਸਿਕਹਤਾਹਿਛਾਡਤਇਤਉਤ
ਰਾਤ ਨੂੰ ਇਧਰ ਉਧਰ ਜਾਣ ਲਈ ਉਸ ਨੂੰ ਨਹੀਂ ਛਡਦਾ ਸੀ।
ਸੋਤਸਦਾਤਿਹਗਰੇਲਗਾਏ
ਉਸ ਨੂੰ ਗਲੇ ਨਾਲ ਲਗਾ ਕੇ ਸੌਂਦਾ ਸੀ
ਭਾਤਿਅਨਿਕਸੌਹਰਖਬਢਾਏ॥੧੦॥
ਅਤੇ ਅਨੇਕ ਤਰ੍ਹਾਂ ਨਾਲ ਆਨੰਦ ਵਧਾਉਂਦਾ ਸੀ ॥੧੦॥
ਰਾਨੀਘਾਤਕੋਊਨਹਿਪਾਵੈ
ਰਾਣੀ ਨੂੰ ਕੋਈ ਮੌਕਾ ਨਹੀਂ ਮਿਲ ਰਿਹਾ ਸੀ
ਜਿਹਛਲਤਾਸੌਭੋਗਕਮਾਵੈ
ਕਿ ਜਿਸ ਛਲ ਨਾਲ ਉਸ ਨਾਲ ਭੋਗ ਕਰ ਸਕੇ।
ਰਾਜਾਸਦਾਸੋਤਸੰਗਤਾਕੇ
ਰਾਜਾ ਸਦਾ ਉਸ ਦੇ ਨਾਲ ਸੌਂਦਾ ਸੀ।
ਕਿਹਬਿਧਿਸੰਗਮਿਲੈਇਹਵਾਕੇ॥੧੧॥
(ਹੁਣ) ਉਹ ਕਿਸ ਤਰ੍ਹਾਂ ਉਸ ਨਾਲ ਜਾ ਕੇ ਮਿਲੇ ॥੧੧॥
ਬਿਨਾਮਿਲੇਤਿਹਕਲਨਹਿਪਰਈ
(ਉਸ ਨੂੰ) ਮਿਲੇ ਬਿਨਾ ਉਸ (ਰਾਣੀ) ਨੂੰ ਚੈਨ ਨਹੀਂ ਪੈ ਰਿਹਾ ਸੀ।
ਰਾਜਾਸੋਤਸੰਗਤੇਡਰਈ
ਰਾਜੇ ਦੇ ਨਾਲ ਸੌਣ ਕਾਰਨ ਡਰਦੀ ਸੀ।
ਜਬਸ੍ਵੈਗਯੋਪਤਿਹਿਲਖਿਪਾਯੋ
ਜਦ (ਉਸ ਨੇ) ਪਤੀ ਨੂੰ ਸੁਤਾ ਹੋਇਆ ਵੇਖਿਆ,
ਵਹੈਘਾਤਲਖਿਤਾਹਿਬੁਲਾਯੋ॥੧੨॥
ਤਾਂ ਉਹ ਮੌਕਾ ਤਾੜ ਕੇ ਉਸ ਨੂੰ ਬੁਲਾ ਲਿਆ ॥੧੨॥
ਪਠੈਸਹਚਰੀਲਯੋਬੁਲਾਈ
ਦਾਸੀ ਨੂੰ ਭੇਜ ਕੇ ਉਸ ਨੂੰ ਬੁਲਾ ਲਿਆ।
ਬਹੁਬਿਧਿਤਾਹਿਕਹਾਸਮੁਝਾਈ
ਉਸ ਨੂੰ ਬਹੁਤ ਤਰ੍ਹਾਂ ਨਾਲ ਕਹਿ ਕੇ ਸਮਝਾ ਦਿੱਤਾ।
ਰਾਨੀਕਹਾਰਾਵਸੋਸੋਈ
ਰਾਣੀ ਨੇ (ਪ੍ਰੇਮੀ) ਰਾਜੇ ਨੂੰ ਇਸ ਤਰ੍ਹਾਂ ਸਮਝਾਇਆ
ਯੌਭਜਿਯਹੁਜ੍ਯੋਂਜਗੈਕੋਈ॥੧੩॥
ਕਿ ਇੰਜ ਰਮਣ ਕਰਨਾ ਕਿ ਕੋਈ ਜਾਗ ਨਾ ਪਏ ॥੧੩॥
ਚਿਤ੍ਰਕੌਚਤਿਹਠਾਤਬਆਯੋ
ਤਦ ਚਿਤ੍ਰ ਕੌਚ (ਰਾਜਾ) ਉਸ ਥਾਂ ਉਤੇ ਆਇਆ।
ਰਾਜਾਰਾਨੀਜਾਨਿਪਾਯੋ
(ਹਨੇਰੇ ਕਰ ਕੇ) ਜਾਣ ਨਾ ਸਕਿਆ ਕਿ ਰਾਜਾ ਕਿਹੜਾ ਹੈ ਅਤੇ ਰਾਣੀ ਕਿਹੜੀ ਹੈ?