ਰਾਜਾਕੀਜਾਘੈਗਹਿਲੀਨੀ॥
(ਗ਼ਲਤੀ ਨਾਲ ਉਸ ਨੇ) ਰਾਜੇ ਦੀਆਂ ਟੰਗਾਂ ਪਕੜ ਲਈਆਂ
ਬਲਸੋਐਂਚਿਆਪੁਤਰਕੀਨੀ॥੧੪॥
ਅਤੇ ਜ਼ੋਰ ਨਾਲ ਖਿਚ ਕੇ ਆਪਣੇ ਹੇਠਾਂ ਕਰ ਲਈਆਂ ॥੧੪॥
ਤਬਨ੍ਰਿਪਜਗਾਕੋਪਕਰਿਭਾਰਾ॥
ਤਦ ਰਾਜਾ ਬਹੁਤ ਰੋਹ ਵਿਚ ਆ ਕੇ ਜਾਗ ਪਿਆ
ਚੋਰਚੋਰਕਹਿਖੜਗਸੰਭਾਰਾ॥
ਅਤੇ ਚੋਰ ਚੋਰ ਕਰ ਕੇ (ਆਪਣੀ) ਤਲਵਾਰ ਸੰਭਾਲ ਲਈ।
ਰਾਨੀਜਗੀਹਾਥਗਹਿਲੀਨਾ॥
ਰਾਣੀ ਵੀ ਜਾਗ ਗਈ ਅਤੇ (ਉਸ ਨੇ ਰਾਜੇ ਦਾ) ਹੱਥ ਪਕੜ ਲਿਆ।
ਯੌਜੜਕੌਪ੍ਰਤਿਉਤਰਦੀਨਾ॥੧੫॥
ਉਸ ਮੂਰਖ (ਰਾਜੇ) ਨੂੰ ਇਸ ਤਰ੍ਹਾਂ ਉੱਤਰ ਦਿੱਤਾ ॥੧੫॥
ਦੋਹਰਾ॥
ਦੋਹਰਾ:
ਤੀਰਥਨਿਮਿਤਆਯੋਹੁਤੋਯਹਢਾਕਾਕੋਰਾਇ॥
ਇਹ ਢਾਕਾ ਦਾ ਰਾਜਾ ਤੀਰਥ-ਯਾਤ੍ਰਾ ਲਈ ਆਇਆ ਹੋਇਆ ਸੀ।
ਕਹਾਪ੍ਰਥਮਨ੍ਰਿਪਪਦਪਰਸਿਬਹੁਰਿਅਨੈਹੋਜਾਇ॥੧੬॥
ਕਹਿੰਦਾ ਸੀ ਕਿ ਪਹਿਲਾਂ ਰਾਜੇ ਦੇ ਪੈਰ ਛੋਹ ਕੇ ਫਿਰ ਨਹਾਣ ਲਈ ਜਾਵਾਂਗਾ ॥੧੬॥
ਚੌਪਈ॥
ਚੌਪਈ:
ਤੁਮਰੇਪਗਪਰਸਨਕੇਕਾਜਾ॥
ਹੇ ਰਾਜਨ! ਉਹ ਤਾ ਤੁਹਾਡੇ ਚਰਨਾਂ ਨੂੰ
ਇਹਕਾਰਨਆਯੋਇਹਰਾਜਾ॥
ਛੋਹਣ ਲਈ ਹੀ ਇਥੇ ਆਇਆ ਸੀ।
ਤਿਹਨਹਨੋਇਹਬਹੁਧਨਦੀਜੈ॥
ਇਸ ਨੂੰ ਮਾਰੋ ਨ, ਸਗੋਂ ਬਹੁਤ ਸਾਰਾ ਧਨ ਦਿਓ
ਚਰਨਲਗਾਪਤਿਬਿਦਾਕਰੀਜੈ॥੧੭॥
ਅਤੇ ਹੇ ਪਤੀ ਦੇਵ! ਚਰਨਾਂ ਨੂੰ ਛੋਹਾ ਕੇ ਵਿਦਾ ਕਰ ਦਿਓ ॥੧੭॥
ਦੋਹਰਾ॥
ਦੋਹਰਾ:
ਬਿਦਾਕਿਯਾਨ੍ਰਿਪਦਰਬਦੈਤਾਕੋਚਰਨਲਗਾਇ॥
ਰਾਜੇ ਨੇ ਉਸ ਨੂੰ ਆਪਣੇ ਚਰਨਾਂ ਨਾਲ ਲਗਾ ਕੇ ਬਹੁਤ ਧਨ ਦੇ ਕੇ ਵਿਦਾ ਕੀਤਾ।
ਇਹਛਲਸੌਮੂਰਖਛਲਾਸਕਾਨਛਲਕੋਪਾਇ॥੧੮॥
ਇਸ ਛਲ ਨਾਲ (ਰਾਣੀ ਨੇ) ਮੂਰਖ ਰਾਜੇ ਨੂੰ ਛਲ ਲਿਆ, (ਪਰ ਉਹ) ਛਲ ਨੂੰ ਨਾ ਸਮਝ ਸਕਿਆ ॥੧੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਪੈਸਠਿਚਰਿਤ੍ਰਸਮਾਪਤਮਸਤੁਸੁਭਮਸਤੁ॥੨੬੫॥੫੦੭੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੬੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੬੫॥੫੦੭੦॥ ਚਲਦਾ॥
ਚੌਪਈ॥
ਚੌਪਈ:
ਸੁਮਤਿਸੈਨਇਕਨ੍ਰਿਪਤਿਸੁਨਾਬਰ॥
ਸੁਮਤਿ ਸੈਨ ਨਾਂ ਦਾ ਇਕ ਮਹਾਨ ਰਾਜਾ ਸੁਣੀਂਦਾ ਸੀ।
ਦੁਤਿਯਦਿਵਾਕਰਕਿਧੌਕਿਰਨਿਧਰ॥
(ਇੰਜ ਪ੍ਰਤੀਤ ਹੁੰਦਾ ਸੀ) ਕਿਤੇ ਦੂਜਾ ਸੂਰਜ ਜਾਂ ਚੰਦ੍ਰਮਾ ਹੋਵੇ।
ਸਮਰਮਤੀਰਾਨੀਗ੍ਰਿਹਤਾਕੇ॥
ਉਸ ਦੇ ਘਰ ਸਮਰ ਮਤੀ ਨਾਂ ਦੀ ਰਾਣੀ ਸੀ
ਸੁਰੀਆਸੁਰੀਸਮਨਹਿਜਾਕੇ॥੧॥
ਜਿਸ ਵਰਗੀਆਂ ਦੇਵ ਇਸਤਰੀਆਂ ਤੇ ਮਨੁੱਖ ਇਸਤਰੀਆਂ ਨਹੀਂ ਸਨ ॥੧॥
ਸ੍ਰੀਰਨਖੰਭਕਲਾਦੁਹਿਤਾਤਿਹ॥
ਉਨ੍ਹਾਂ ਦੀ ਰਨਖੰਭ ਕਲਾ (ਨਾਂ ਦੀ ਇਕ) ਧੀ ਸੀ
ਜੀਤਿਲਈਸਸਿਅੰਸਕਲਾਜਿਹ॥
ਜਿਸ ਨੇ ਚੰਦ੍ਰਮਾ ਦੀਆਂ ਕਲਾਵਾਂ ਨੂੰ ਜਿਤ ਲਿਆ ਸੀ।
ਨਿਰਖਿਭਾਨਜਿਹਪ੍ਰਭਾਰਹਤਦਬਿ॥
ਜਿਸ ਦੀ ਸੁੰਦਰਤਾ ਨੂੰ ਵੇਖ ਕੇ ਸੂਰਜ ਵੀ ਦਬਿਆ ਦਬਿਆ ਰਹਿੰਦਾ ਸੀ।
ਸੁਰੀਆਸੁਰਿਨਕੀਨਹਿਸਮਛਬਿ॥੨॥
ਦੇਵ ਇਸਤਰੀਆਂ ਅਤੇ ਦੈਂਤ ਇਸਤਰੀਆਂ ਦੀ ਸੁੰਦਰਤਾ ਵੀ (ਉਸ ਦੇ) ਸਮਾਨ ਨਹੀਂ ਸੀ ॥੨॥
ਦੋਹਰਾ॥
ਦੋਹਰਾ:
ਤਰੁਨਿਭਈਤਰੁਨੀਜਬੈਅਧਿਕਸੁਖਨਕੇਸੰਗ॥
ਜਦ ਰਾਜ ਕੁਮਾਰੀ ਬਹੁਤ ਸੁਖਾਂ ਨਾਲ ਪਲ ਕੇ ਵੱਡੀ ਹੋ ਗਈ
ਲਰਿਕਾਪਨਮਿਟਿਜਾਤਭਯੋਦੁੰਦਭਿਦਿਯੋਅਨੰਗ॥੩॥
ਤਦ ਉਸ ਦਾ ਬਚਪਨਾ ਖ਼ਤਮ ਹੋ ਗਿਆ ਅਤੇ ਕਾਮ ਦੇਵ ਨੇ ਨਗਾਰਾ ਵਜਾ ਦਿੱਤਾ (ਭਾਵ ਭਰ ਜਵਾਨ ਹੋ ਗਈ) ॥੩॥
ਚੌਪਈ॥
ਚੌਪਈ:
ਚਾਰਿਭ੍ਰਾਤਤਾਕੇਬਲਵਾਨਾ॥
ਉਸ ਦੇ ਚਾਰ ਬਹੁਤ ਬਲਵਾਨ ਭਰਾ ਸਨ।
ਸੂਰਬੀਰਸਭਸਸਤ੍ਰਨਿਧਾਨਾ॥
(ਉਹ) ਸਾਰੇ ਸ਼ੂਰਵੀਰ ਅਤੇ ਸ਼ਸਤ੍ਰ ਵਿਦਿਆ ਦੇ ਧਨੀ ਸਨ।
ਤੇਜਵਾਨਦੁਤਿਮਾਨਅਤੁਲਬਲ॥
(ਉਹ) ਬਹੁਤ ਤੇਜਵਾਨ, ਸੁੰਦਰ ਅਤੇ ਅਦੁੱਤੀ ਬਲ ਵਾਲੇ ਸਨ।
ਅਰਿਅਨੇਕਜੀਤੇਜਿਹਦਲਿਮਲਿ॥੪॥
ਉਨ੍ਹਾਂ ਨੇ ਅਨੇਕ ਵੈਰੀਆਂ ਨੂੰ ਮਸਲ ਕੇ ਜਿਤ ਲਿਆ ਸੀ ॥੪॥
ਸਾਰਦੂਲਧੁਜਨਾਹਰਧੁਜਭਨ॥
ਸਾਰਦੂਲ ਧੁਜ, ਨਾਹਰ ਧੁਜ,
ਸਿੰਘਕੇਤੁਹਰਿਕੇਤੁਮਹਾਮਨ॥
ਸਿੰਘ ਕੇਤੁ ਅਤੇ ਹਰਿ ਕੇਤੁ ਨਾਂ ਵਾਲੇ ਬਹੁਤ ਮਹਾਨ ਸਨ।
ਚਾਰੌਸੂਰਬੀਰਬਲਵਾਨਾ॥
ਉਹ ਚਾਰੇ ਸੂਰਮੇ ਬਹੁਤ ਬਲਵਾਨ ਸਨ।
ਮਾਨਤਸਤ੍ਰੁਸਕਲਜਿਹਆਨਾ॥੫॥
ਉਨ੍ਹਾਂ ਦੀ ਅਧੀਨਗੀ ਨੂੰ ਸਾਰੇ ਵੈਰੀ ਮੰਨਦੇ ਸਨ ॥੫॥
ਚਾਰੌਕੁਅਰਿਪੜਨਕੇਕਾਜਾ॥
ਚੌਹਾਂ ਰਾਜ ਕੁਮਾਰਾਂ ਨੂੰ ਪੜ੍ਹਾਉਣ ਲਈ
ਦਿਜਇਕਬੋਲਿਪਠਾਯੋਰਾਜਾ॥
ਰਾਜੇ ਨੇ ਇਕ ਬ੍ਰਾਹਮਣ ਨੂੰ ਬੁਲਾ ਲਿਆ।
ਭਾਖ੍ਰਯਾਦਿਕਬ੍ਯਾਕਰਨਪੜੇਜਿਨ॥
ਜਿਸ ਨੇ ਭਾਸ਼੍ਯ, ਵਿਆਕਰਣ ਆਦਿ ਪੜ੍ਹੇ ਹੋਏ ਸਨ
ਔਗਾਹਨਸਭਕਿਯਪੁਰਾਨਤਿਨ॥੬॥
ਅਤੇ ਜਿਸ ਨੇ ਸਾਰਿਆਂ ਪੁਰਾਣਾਂ ਦਾ ਅਧਿਐਨ ਕੀਤਾ ਹੋਇਆ ਸੀ ॥੬॥
ਅਧਿਕਦਰਬਨ੍ਰਿਪਬਰਤਿਹਦੀਯਾ॥
ਮਹਾਨ ਰਾਜੇ ਨੇ ਉਸ ਨੂੰ ਬਹੁਤ ਧਨ ਦਿੱਤਾ
ਬਿਬਿਧਬਿਧਨਕਰਿਆਦਰਕੀਯਾ॥
ਅਤੇ ਬਹੁਤ ਤਰ੍ਹਾਂ ਨਾਲ ਮਾਣ ਸਤਿਕਾਰ ਕੀਤਾ।
ਸੁਤਾਸਹਿਤਸੌਪੇਸੁਤਤਿਹਘਰ॥
ਪੁੱਤਰੀ ਸਮੇਤ ਚਾਰੇ ਪੁੱਤਰ ਉਸ ਦੇ ਘਰ ਭੇਜ ਦਿੱਤੇ ਅਤੇ ਕਿਹਾ,
ਕਛੁਬਿਦ੍ਯਾਦਿਜਿਦੇਹੁਕ੍ਰਿਪਾਕਰਿ॥੭॥
ਹੇ ਸ੍ਰੇਸ਼ਠ ਪੰਡਿਤ! ਮਿਹਰਬਾਨੀ ਕਰ ਕੇ ਇਨ੍ਹਾਂ ਨੂੰ ਕੁਝ ਵਿਦਿਆ ਦਾ ਦਾਨ ਦਿਓ ॥੭॥
ਜਬਤੇਤਹਪੜਬੇਕਹਆਵੈ॥
ਜਦ ਉਹ ਉਥੇ ਪੜ੍ਹਨ ਲਈ ਆਉਂਦੇ