GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1192
Display Settings
ਅਪਨੋਬਿਪਕਹਸੀਸਝੁਕਾਵੈ
ਤਾਂ ਆਪਣਾ ਸਿਰ ਬ੍ਰਾਹਮਣ ਅਗੇ ਝੁਕਾਉਂਦੇ।
ਜੋਸਿਖ੍ਯਾਦਿਜਦੇਤਸੁਲੇਹੀ
ਜੋ ਸਿਖਿਆ ਬ੍ਰਾਹਮਣ ਦਿੰਦਾ ਸੀ, ਉਹੀ ਪ੍ਰਾਪਤ ਕਰਦੇ ਸਨ
ਅਮਿਤਦਰਬਪੰਡਿਤਕਹਦੇਹੀ॥੮॥
ਅਤੇ ਬ੍ਰਾਹਮਣ ਨੂੰ ਬਹੁਤ ਧਨ ਦਿੰਦੇ ਸਨ ॥੮॥
ਇਕਦਿਨਕੁਅਰਿਅਗਮਨੋਗਈ
ਇਕ ਦਿਨ ਰਾਜ ਕੁਮਾਰੀ ਪਹਿਲਾਂ ਚਲੀ ਗਈ
ਦਿਜਕਹਸੀਸਝੁਕਾਵਤਭਈ
ਅਤੇ ਬ੍ਰਾਹਮਣ ਨੂੰ ਸਿਰ ਝੁਕਾਇਆ।
ਸਾਲਿਗ੍ਰਾਮਪੂਜਤਥਾਦਿਜਬਰ
ਬ੍ਰਾਹਮਣ ਭਾਂਤ ਭਾਂਤ ਨਾਲ ਸਿਰ ਨਿਵਾ ਕੇ
ਭਾਤਿਭਾਤਿਤਿਹਸੀਸਨ੍ਯਾਇਕਰਿ॥੯॥
ਸਾਲਗ੍ਰਾਮ ਦੀ ਪੂਜਾ ਕਰ ਰਿਹਾ ਸੀ ॥੯॥
ਤਾਕੌਨਿਰਖਿਕੁਅਰਿਮੁਸਕਾਨੀ
ਉਸ ਨੂੰ ਵੇਖ ਕੇ ਰਾਜ ਕੁਮਾਰੀ ਹਸ ਪਈ
ਸੋਪ੍ਰਤਿਮਾਪਾਹਨਪਹਿਚਾਨੀ
ਅਤੇ ਉਸ ਮੂਰਤੀ ਨੂੰ ਪੱਥਰ ਸਮਝਿਆ।
ਤਾਹਿਕਹਾਪੂਜਤਕਿਹਨਮਿਤਿਹ
ਉਸ (ਬ੍ਰਾਹਮਣ) ਨੂੰ ਪੁੱਛਣ ਲਗੀ ਕਿ ਇਸ ਨੂੰ ਕਿਸ ਨਿਮਿਤ ਪੂਜ ਰਹੇ ਹੋ
ਸਿਰਨਾਵਤਕਰਜੋਰਿਕਾਜਜਿਹ॥੧੦॥
ਅਤੇ ਕਿਸ ਲਈ ਹੱਥ ਜੋੜ ਕੇ ਸਿਰ ਨਿਵਾ ਰਹੇ ਹੋ ॥੧੦॥
ਦਿਜਬਾਚ
ਬ੍ਰਾਹਮਣ ਨੇ ਕਿਹਾ:
ਸਾਲਗ੍ਰਾਮਠਾਕੁਰਬਾਲਾ
ਹੇ ਰਾਜ ਕੁਮਾਰੀ! ਇਹ ਸਾਲਗ੍ਰਾਮ ਠਾਕੁਰ ਹੈ
ਪੂਜਤਜਿਨੈਬਡੇਨਰਪਾਲਾ
ਜਿਸ ਨੂੰ ਵੱਡੇ ਵੱਡੇ ਰਾਜੇ ਪੂਜਦੇ ਹਨ।
ਤੈਅਗ੍ਯਾਨਇਹਕਹਾਪਛਾਨੈ
ਤੂੰ ਮੂਰਖ ਇਸ ਨੂੰ ਕੀ ਸਮਝੇਂ।
ਪਰਮੇਸ੍ਵਰਕਹਪਾਹਨਜਾਨੈ॥੧੧॥
ਪਰਮੇਸ਼੍ਵਰ ਨੂੰ ਪੱਥਰ ਸਮਝ ਰਹੀ ਹੈਂ ॥੧੧॥
ਰਾਜਾਸੁਤਬਾਚ
ਰਾਜ ਕੁਮਾਰੀ ਨੇ ਕਿਹਾ:
ਸਵੈਯਾ
ਸਵੈਯਾ:
ਤਾਹਿਪਛਾਨਤਹੈਮਹਾਜੜਜਾਕੋਪ੍ਰਤਾਪਤਿਹੂੰਪੁਰਮਾਹੀ
ਹੇ ਮਹਾ ਮੂਰਖ! ਤੂੰ ਉਸ ਨੂੰ ਨਹੀਂ ਪਛਾਣਦਾ ਜਿਸ ਦਾ ਪ੍ਰਤਾਪ ਤਿੰਨਾਂ ਲੋਕਾਂ ਵਿਚ (ਪਸਰਿਆ ਹੋਇਆ) ਹੈ।
ਪੂਜਤਹੈਪ੍ਰਭੁਕੈਤਿਸਕੌਜਿਨਕੇਪਰਸੇਪਰਲੋਕਪਰਾਹੀ
ਉਸ ਨੂੰ ਪ੍ਰਭੂ ਕਰ ਕੇ ਪੂਜਦਾ ਹੈਂ, ਜਿਸ ਦੇ ਪੂਜਣ ਨਾਲ ਪਰਲੋਕ (ਹੋਰ ਵੀ) ਦੂਰ ਹੋ ਜਾਂਦਾ ਹੈ।
ਪਾਪਕਰੋਪਰਮਾਰਥਕੈਜਿਹਪਾਪਨਤੇਅਤਿਪਾਪਡਰਾਹੀ
ਪਰਮਾਰਥ ਲਈ ਪਾਪ ਕਰਦਾ ਹੈਂ, ਜਿਨ੍ਹਾਂ ਪਾਪਾਂ ਨੂੰ ਵੇਖ ਕੇ ਪਾਪ ਵੀ ਬਹੁਤ ਡਰਦੇ ਹਨ।
ਪਾਇਪਰੋਪਰਮੇਸ੍ਵਰਕੇਪਸੁਪਾਹਨਮੈਪਰਮੇਸ੍ਵਰਨਾਹੀ॥੧੨॥
ਹੇ ਮੂਰਖ! ਪਰਮੇਸ਼੍ਵਰ ਦੇ ਪੈਰਾਂ ਵਿਚ ਪੈ, ਪੱਥਰਾਂ ਵਿਚ ਪਰਮਾਤਮਾ ਨਹੀਂ ਹੈ ॥੧੨॥
ਬਿਜੈਛੰਦ
ਬਿਜੈ ਛੰਦ:
ਜੀਵਨਮੈਜਲਮੈਥਲਮੈਸਭਰੂਪਨਮੈਸਭਭੂਪਨਮਾਹੀ
(ਉਹ ਪਰਮਾਤਮਾ) ਸਾਰਿਆਂ ਜੀਵਾਂ ਵਿਚ, ਜਲ ਵਿਚ, ਥਲ ਵਿਚ, ਸਭ ਰੂਪਾਂ ਵਿਚ ਅਤੇ ਸਾਰਿਆਂ ਰਾਜਿਆਂ ਵਿਚ,
ਸੂਰਜਮੈਸਸਿਮੈਨਭਮੈਜਹਹੇਰੌਤਹਾਚਿਤਲਾਇਤਹਾਹੀ
ਸੂਰਜ ਵਿਚ, ਚੰਦ੍ਰਮਾ ਵਿਚ, ਆਕਾਸ਼ ਵਿਚ, ਜਿਥੇ ਵੇਖੋ, ਉਥੇ ਚਿਤ ਟਿਕਾਉਣ ਨਾਲ (ਪ੍ਰਾਪਤ ਕੀਤਾ ਜਾ ਸਕਦਾ ਹੈ)।
ਪਾਵਕਮੈਅਰੁਪੌਨਹੂੰਮੈਪ੍ਰਿਥਵੀਤਲਮੈਸੁਕਹਾਨਹਿਜਾਹੀ
ਅਗਨੀ ਵਿਚ, ਪੌਣ ਵਿਚ, ਧਰਤੀ ਉਤੇ, (ਅਤੇ ਉਹ) ਕਿਹੜੀ ਥਾਂ ਤੇ ਨਹੀਂ ਹੈ।
ਬ੍ਯਾਪਕਹੈਸਭਹੀਕੇਬਿਖੈਕਛੁਪਾਹਨਮੈਪਰਮੇਸ੍ਵਵਰਨਾਹੀ॥੧੩॥
(ਉਹ) ਸਭ ਵਿਚ ਵਿਆਪਕ ਹੈ, ਬਸ ਪੱਥਰਾਂ ਵਿਚ ਪਰਮਾਤਮਾ ਨਹੀਂ ਹੈ ॥੧੩॥
ਕਾਗਜਦੀਪਸਭੈਕਰਿਕੈਅਰੁਸਾਤਸਮੁੰਦ੍ਰਨਕੀਮਸੁਕੈਯੈ
ਸਾਰੇ ਦੀਪਾਂ (ਟਾਪੂਆਂ) ਨੂੰ ਕਾਗ਼ਜ਼ ਬਣਾ ਕੇ ਅਤੇ ਸੱਤ ਸਮੁੰਦਰਾਂ ਦੀ ਸਿਆਹੀ ਕਰ ਲਈਏ।
ਕਾਟਿਬਨਾਸਪਤੀਸਿਗਰੀਲਿਖਬੇਹੂੰਕੌਲੇਖਨਿਕਾਜਬਨੈਯੈ
ਸਾਰੀ ਬਨਸਪਤੀ ਨੂੰ ਕਟ ਕੇ ਲਿਖਣ ਲਈ ਕਲਮਾਂ ਬਣਾ ਲਈਏ।
ਸਾਰਸ੍ਵਤੀਬਕਤਾਕਰਿਕੈਸਭਜੀਵਨਤੇਜੁਗਸਾਠਿਲਿਖੈਯੈ
ਸਰਸਵਤੀ ਨੂੰ ਬੋਲਣ ਵਾਲਾ ਕਰ ਕੇ ਸਾਰਿਆਂ ਜੀਵਾਂ ਤੋਂ ਸਠ ਯੁਗਾਂ ਤਕ ਲਿਖਵਾਇਆ ਜਾਏ
ਜੋਪ੍ਰਭੁਪਾਯੁਤਹੈਨਹਿਕੈਸੇਹੂੰਸੋਜੜਪਾਹਨਮੌਠਹਰੈਯੈ॥੧੪॥
(ਤਦ ਵੀ) ਜਿਸ ਪ੍ਰਭੂ ਨੂੰ ਕਿਸੇ ਤਰ੍ਹਾਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਹੇ ਮੂਰਖ! ਉਸ ਨੂੰ ਪੱਥਰਾਂ ਵਿਚ ਸਥਿਤ ਕਰ ਰਿਹਾ ਹੈਂ ॥੧੪॥
ਚੌਪਈ
ਚੌਪਈ:
ਜਨਭੇਵਹਰਿਕੋਪਾਵੈ
ਜੋ ਪੱਥਰ ਵਿਚ ਪਰਮਾਤਮਾ ਨੂੰ ਸਥਿਤ ਮੰਨਦਾ ਹੈ,
ਪਾਹਨਮੈਹਰਿਕੌਠਹਰਾਵੈ
ਉਹ ਵਿਅਕਤੀ ਪਰਮਾਤਮਾ ਦੇ ਭੇਦ ਨੂੰ ਨਹੀਂ ਸਮਝ ਸਕਦਾ।
ਜਿਹਕਿਹਬਿਧਿਲੋਗਨਭਰਮਾਹੀ
(ਉਹ) ਜਿਵੇਂ ਕਿਵੇਂ ਲੋਕਾਂ ਨੂੰ ਭਰਮਾਉਂਦਾ ਹੈ
ਗ੍ਰਿਹਕੋਦਰਬੁਲੂਟਿਲੈਜਾਹੀ॥੧੫॥
ਅਤੇ ਘਰ ਨੂੰ ਧਨ ਲੁਟ ਕੇ ਲੈ ਜਾਂਦਾ ਹੈ ॥੧੫॥
ਦੋਹਰਾ
ਦੋਹਰਾ:
ਜਗਮੈਆਪੁਕਹਾਵਈਪੰਡਿਤਸੁਘਰਸੁਚੇਤ
ਜਗਤ ਵਿਚ (ਤੂੰ) ਆਪਣੇ ਆਪ ਨੂੰ ਵਿਦਵਾਨ, ਸੁਘੜ ਅਤੇ ਸਚੇਤ ਅਖਵਾਉਂਦਾ ਹੈਂ,
ਪਾਹਨਕੀਪੂਜਾਕਰੈਯਾਤੇਲਗਤਅਚੇਤ॥੧੬॥
ਪਰ ਪੱਥਰਾਂ ਦੀ ਪੂਜਾ ਕਰਦਾ ਹੈਂ, ਇਸ ਲਈ ਮੂਰਖ ਲਗਦਾ ਹੈਂ ॥੧੬॥
ਚੌਪਈ
ਚੌਪਈ:
ਚਿਤਭੀਤਰਆਸਾਧਨਧਾਰੈਂ
(ਤੂੰ) ਮਨ ਵਿਚ (ਧਨ ਆਦਿ ਦੀ) ਲਾਲਸਾ ਰਖਦਾ ਹੈਂ
ਸਿਵਸਿਵਸਿਵਮੁਖਤੇਉਚਾਰੈਂ
ਅਤੇ ਮੂੰਹੋਂ 'ਸ਼ਿਵ ਸ਼ਿਵ' ਦਾ ਉਚਾਰਨ ਕਰਦਾ ਹੈਂ।
ਅਧਿਕਡਿੰਭਕਰਿਜਗਿਦਿਖਾਵੈਂ
ਬਹੁਤ ਪਾਖੰਡ ਕਰ ਕੇ ਸੰਸਾਰ ਨੂੰ ਵਿਖਾਉਂਦਾ ਹੈਂ,
ਦ੍ਵਾਰਦ੍ਵਾਰਮਾਗਤਲਜਾਵੈਂ॥੧੭॥
ਪਰ ਦੁਆਰ ਦੁਆਰ ਉਤੇ ਮੰਗਣੋ ਸ਼ਰਮਾਉਂਦਾ ਨਹੀਂ ਹੈਂ ॥੧੭॥
ਅੜਿਲ
ਅੜਿਲ:
ਨਾਕਮੂੰਦਿਕਰਿਚਾਰਿਘਰੀਠਾਢੇਰਹੈ
ਨਕ ਨੂੰ ਬੰਦ ਕਰ ਕੇ ਚਾਰ ਘੜੀਆਂ ਤਕ ਖੜੋਤਾ ਰਹਿੰਦਾ ਹੈਂ
ਸਿਵਸਿਵਸਿਵਹ੍ਵੈਏਕਚਰਨਇਸਥਿਤਕਹੈ
ਅਤੇ ਇਕ ਚਰਨ ਉਤੇ ਟਿਕ ਕੇ 'ਸ਼ਿਵ ਸ਼ਿਵ' ਕਹਿੰਦਾ ਹੈਂ।
ਜੋਕੋਊਪੈਸਾਏਕਦੇਤਕਰਿਆਇਕੈ
ਜੇ ਕੋਈ ਆ ਕੇ ਇਕ ਪੈਸਾ ਦਿੰਦਾ ਹੈ