ਹੋਦਾਤਨਲੇਤਉਠਾਇਸਿਵਹਿਬਿਸਰਾਇਕੈ॥੧੮॥
ਤਾਂ ਸ਼ਿਵ ਨੂੰ ਭੁਲਾ ਕੇ ਦੰਦਾਂ ਨਾਲ ਉਠਾ ਲੈਂਦਾ ਹੈਂ ॥੧੮॥
ਕਬਿਤੁ॥
ਕਬਿੱਤ:
ਔਰਨੁਪਦੇਸਕਰੈਆਪੁਧ੍ਯਾਨਕੌਨਧਰੈਲੋਗਨਕੌਸਦਾਤ੍ਯਾਗਧਨਕੋਦ੍ਰਿੜਾਤਹੈ॥
ਹੋਰਾਂ ਨੂੰ ਉਪਦੇਸ਼ ਕਰਦਾ ਹੈਂ, ਪਰ ਆਪ ਧਿਆਨ ਨੂੰ ਧਾਰਨ ਨਹੀਂ ਕਰਦਾ ਹੈਂ ਅਤੇ ਲੋਕਾਂ ਨੂੰ ਸਦਾ ਧਨ ਦਾ ਤਿਆਗ ਦ੍ਰਿੜ੍ਹ ਕਰਾਉਂਦਾ ਹੈਂ।
ਤੇਹੀਧਨਲੋਭਊਚਨੀਚਨਕੇਦ੍ਵਾਰਦ੍ਵਾਰਲਾਜਕੌਤ੍ਯਾਗਜੇਹੀਤੇਹੀਪੈਘਿਘਾਤਹੈ॥
ਉਸ ਧਨ ਦੇ ਲੋਭ ਕਰ ਕੇ, ਊਚ ਨੀਚ ਦੇ ਦੁਆਰ ਦੁਆਰ ਤੇ ਸ਼ਰਮ ਨੂੰ ਤਿਆਗ ਕੇ ਹਰ ਕਿਸੇ ਅਗੇ ਗਿੜਗਿੜਾਉਂਦਾ ਫਿਰਦਾ ਹੈਂ।
ਕਹਤਪਵਿਤ੍ਰਹਮਰਹਤਅਪਵਿਤ੍ਰਖਰੇਚਾਕਰੀਮਲੇਛਨਕੀਕੈਕੈਟੂਕਖਾਤਹੈ॥
ਕਹਿੰਦਾ ਹੈਂ ਕਿ ਮੈਂ ਪਵਿਤ੍ਰ ਰਹਿੰਦਾ ਹਾਂ, (ਪਰ ਹੁੰਦਾ) ਬਹੁਤ ਅਪਵਿਤ੍ਰ ਹੈਂ (ਕਿਉਂਕਿ) ਮਲੇਛਾਂ ਦੀ ਨੌਕਰੀ ਕਰ ਕੇ ਟੁਕੜੇ ਖਾਉਂਦਾ ਹੈਂ।
ਬਡੇਅਸੰਤੋਖੀਹੈਂਕਹਾਵਤਸੰਤੋਖੀਮਹਾਏਕਦ੍ਵਾਰਛਾਡਿਮਾਗਿਦ੍ਵਾਰੇਦ੍ਵਾਰਜਾਤਹੈ॥੧੯॥
(ਤੂੰ) ਬਹੁਤ ਅਸੰਤੋਖੀ ਹੈਂ, (ਪਰ ਆਪਣੇ ਆਪ ਨੂੰ) ਵੱਡਾ ਸੰਤੋਖੀ ਅਖਵਾਉਂਦਾ ਹੈਂ (ਕਿਉਂਕਿ ਤੂੰ) ਪਰਮਾਤਮਾ ਦੇ ਇਕ ਦੁਆਰ ਨੂੰ ਛਡ ਕੇ ਦੁਆਰ ਦੁਆਰ ਉਤੇ ਮੰਗਦਾ ਫਿਰਦਾ ਹੈਂ ॥੧੯॥
ਮਾਟੀਕੇਸਿਵਬਨਾਏਪੂਜਿਕੈਬਹਾਇਆਏਆਇਕੈਬਨਾਏਫੇਰਿਮਾਟੀਕੇਸੁਧਾਰਿਕੈ॥
(ਤੂੰ) ਮਿੱਟੀ ਦੇ ਸ਼ਿਵ ਬਣਾ ਕੇ ਪੂਜ ਕੇ ਰੋੜ੍ਹ ਆਉਂਦਾ ਹੈਂ ਅਤੇ ਫਿਰ ਆ ਕੇ ਮਿੱਟੀ ਨੂੰ ਗੁੰਨ੍ਹ ਕੇ (ਹੋਰ) ਬਣਾਉਂਦਾ ਹੈਂ।
ਤਾਕੇਪਾਇਪਰਿਯੋਮਾਥੋਘਰੀਦ੍ਵੈਰਗਰਿਯੋਐਰੇਤਾਮੈਕਹਾਹੈਰੇਦੈਹੈਤੋਹਿਕੌਬਿਚਾਰਿਕੈ॥
ਉਸ (ਮੂਰਤੀ) ਦੇ ਪੈਰੀਂ ਪੈਂਦਾ ਹੈਂ ਅਤੇ ਦੋ ਘੜੀਆਂ ਤਕ ਮੱਥੇ ਨੂੰ ਰਗੜਦਾ ਹੈਂ, ਓਏ (ਮੂਰਖ!) ਵਿਚਾਰ ਕਰ ਲੈ ਕਿ ਉਨ੍ਹਾਂ ਵਿਚ ਕੀ ਹੈ ਜੋ ਤੈਨੂੰ ਦੇਣਗੇ।
ਲਿੰਗਕੀਤੂਪੂਜਾਕਰੈਸੰਭੁਜਾਨਿਪਾਇਪਰੈਸੋਈਅੰਤਦੈਹੈਤੇਰੇਕਰਮੈਨਿਕਾਰਿਕੈ॥
ਤੂੰ (ਉਸ ਦੇ) ਲਿੰਗ ਦੀ ਪੂਜਾ ਕਰਦਾ ਹੈਂ ਅਤੇ ਸ਼ਿਵ ਸਮਝ ਕੇ ਪੈਰੀਂ ਪੈਂਦਾ ਹੈਂ। (ਫਿਰ) ਉਹੀ ਅੰਤ ਵਿਚ ਕਢ ਕੇ ਤੇਰੇ ਹੱਥ ਵਿਚ ਦੇਵੇਗਾ।
ਦੁਹਿਤਾਕੌਦੈਹੈਕੀਤੂਆਪਨਖਬੈਹੈਤਾਕੌਯੌਹੀਤੋਹਿਮਾਰਿਹੈਰੇਸਦਾਸਿਵਖ੍ਵਾਰਿਕੈ॥੨੦॥
ਕੀ ਤੂੰ ਉਸ (ਲਿੰਗ) ਨੂੰ ਧੀ ਨੂੰ ਦੇਵੇਂਗਾ, ਜਾਂ ਉਸ ਨੂੰ ਆਪ ਖਾਏਂਗਾ। ਇਸ ਤਰ੍ਹਾਂ ਹੀ ਤੈਨੂੰ ਸਦਾ ਸ਼ਿਵ (ਪਰਮਾਤਮਾ) ਖੁਆਰ ਕਰ ਕੇ ਮਾਰੇਗਾ ॥੨੦॥
ਬਿਜੈਛੰਦ॥
ਬਿਜੈ ਛੰਦ:
ਪਾਹਨਕੌਸਿਵਤੂਜੋਕਹੈਪਸੁਯਾਤੇਕਛੂਤੁਹਿਹਾਥਨਐਹੈ॥
ਹੇ ਮੂਰਖ! ਤੂੰ ਜੋ ਪੱਥਰ ਨੂੰ ਸ਼ਿਵ ਕਹਿੰਦਾ ਹੈਂ, ਪਰ ਉਸ ਕੋਲੋਂ ਤੇਰੇ ਹੱਥ ਕੁਝ ਨਹੀਂ ਲਗਣਾ।
ਤ੍ਰੈਯਕਜੋਨਿਜੁਆਪੁਪਰਾਹਸਿਕੈਤੁਹਿਕੋਕਹੁਕਾਬਰੁਦੈਹੈ॥
ਜੋ ਆਪ ਟੇਢਾ ਚਲਣ ਵਾਲੀ ਜੂਨ ਵਿਚ ਪਿਆ ਹੋਇਆ ਹੈ, ਉਹ ਖ਼ੁਸ਼ ਹੋ ਕੇ ਤੈਨੂੰ ਕੀ ਵਰ ਦੇਵੇਗਾ।
ਆਪਨਸੋਕਰਿਹੈਕਬਹੂੰਤੁਹਿਪਾਹਨਕੀਪਦਵੀਤਬਪੈਹੈ॥
ਤੈਨੂੰ ਕਿਤੇ ਆਪਣੇ ਵਰਗਾ ਕਰ ਦੇਵੇਗਾ, ਤਦ (ਤੂੰ) ਪੱਥਰ ਦੀ ਪਦਵੀ ਪਾਏਂਗਾ।
ਜਾਨੁਰੇਜਾਨੁਅਜਾਨਮਹਾਫਿਰਿਜਾਨਗਈਕਛੁਜਾਨਿਨਜੈਹੈ॥੨੧॥
ਹੇ ਮਹਾ ਮੂਰਖ! ਸਮਝ ਲੈ। ਜੇ ਜਾਨ ਚਲੀ ਗਈ, ਫਿਰ ਤੂੰ ਕੁਝ ਵੀ ਜਾਣ ਨਹੀਂ ਸਕੇਂਗਾ ॥੨੧॥
ਬੈਸਗਈਲਰਿਕਾਪਨਮੋਤਰੁਨਾਪਨਮੈਨਹਿਨਾਮਲਯੋਰੇ॥
ਓਏ! (ਪਹਿਲਾਂ ਤੇਰੀ) ਬਾਲਪਣੇ ਵਿਚ ਉਮਰ ਬੀਤ ਗਈ ਅਤੇ ਜਵਾਨੀ ਵਿਚ (ਤੂੰ) ਉਸ ਦਾ ਨਾਮ ਨਹੀਂ ਲਿਆ।
ਔਰਨਦਾਨਕਰਾਤਰਹਾਕਰਆਪਉਠਾਇਨਦਾਨਦਯੋਰੇ॥
(ਤੂੰ) ਹੋਰਨਾਂ ਤੋਂ ਦਾਨ ਕਰਾਉਂਦਾ ਰਿਹਾ, ਪਰ ਆਪ ਹੱਥ ਚੁਕ ਕੇ ਕਿਸੇ ਨੂੰ ਦਾਨ ਨਹੀਂ ਦਿੱਤਾ।
ਪਾਹਨਕੋਸਿਰਨ੍ਰਯਾਤਨਤੈਪਰਮੇਸ੍ਵਰਕੌਸਿਰਨ੍ਰਯਾਤਭਯੋਰੇ॥
ਤੂੰ ਪੱਥਰ ਅਗੇ ਸਿਰ ਝੁਕਾ ਕੇ ਪਰਮੇਸ਼੍ਵਰ ਦੇ ਸਿਰ ਨੂੰ ਨੀਵਾਂ ਕਰ ਦਿੱਤਾ।
ਕਾਮਹਿਕਾਮਫਸਾਘਰਕੇਜੜਕਾਲਹਿਕਾਲਕੈਕਾਲਗਯੋਰੇ॥੨੨॥
ਹੇ ਮੂਰਖ! (ਤੂੰ) ਘਰ ਦੇ ਕੰਮਾਂ ਵਿਚ ਹੀ ਫਸਿਆ ਰਿਹਾ ਅਤੇ ਕਲ੍ਹ ਕਲ੍ਹ ਕਰਦਿਆਂ ਸਮਾਂ ਬਤੀਤ ਕਰ ਦਿੱਤਾ ॥੨੨॥
ਦ੍ਵੈਕਪੁਰਾਨਨਕੌਪੜਿਕੈਤੁਮਫੂਲਿਗਏਦਿਜਜੂਜਿਯਮਾਹੀ॥
ਹੇ ਬ੍ਰਾਹਮਣ! ਤੂੰ ਦੋ ਕੁ ਪੁਰਾਣ ਪੜ੍ਹ ਕੇ ਮਨ ਵਿਚ ਫੁਲ ਗਿਆ ਹੈਂ।
ਸੋਨਪੁਰਾਨਪੜਾਜਿਹਕੇਇਹਠੌਰਪੜੇਸਭਪਾਪਪਰਾਹੀ॥
ਪਰ ਉਹ ਪੁਰਾਣ ਨਹੀਂ ਪੜ੍ਹਿਆ, ਜਿਸ ਦੇ ਪੜ੍ਹਿਆਂ ਇਸ ਸੰਸਾਰ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ।
ਡਿੰਭਦਿਖਾਇਕਰੋਤਪਸਾਦਿਨਰੈਨਿਬਸੈਜਿਯਰਾਧਨਮਾਹੀ॥
ਤੂੰ ਪਾਖੰਡ ਵਿਖਾ ਕੇ ਤਪਸਿਆ ਕਰਦਾ ਹੈਂ, (ਪਰ ਤੇਰਾ) ਮਨ ਦਿਨ ਰਾਤ ਧਨ ਵਿਚ ਵਸਦਾ ਹੈ।
ਮੂਰਖਲੋਗਪ੍ਰਮਾਨਕਰੈਇਨਬਾਤਨਕੌਹਮਮਾਨਤਨਾਹੀ॥੨੩॥
ਮੂਰਖ ਲੋਗ (ਤੇਰੀਆਂ ਗੱਲਾਂ ਨੂੰ) ਪ੍ਰਮਾਣਿਕ ਮੰਨਣ, ਪਰ ਅਸੀਂ ਇਨ੍ਹਾਂ ਗੱਲਾਂ ਨੂੰ ਨਹੀਂ ਮੰਨਦੇ ॥੨੩॥
ਕਾਹੇਕੋਕਾਜਕਰੋਇਤਨੀਤੁਮਪਾਹਨਕੋਕਿਹਕਾਜਪੁਜਾਵੋ॥
ਤੂੰ ਕਿਸ ਕੰਮ ਲਈ ਇਤਨੀ (ਪੂਜਾ) ਕਰਦਾ ਹੈਂ ਅਤੇ ਪੱਥਰ ਨੂੰ ਕਿਸ ਲਈ ਪੂਜਦਾ ਹੈਂ।
ਕਾਹੇਕੋਡਿੰਭਕਰੋਜਗਮੈਇਹਲੋਕਗਯੋਪਰਲੋਕਗਵਾਵੋ॥
ਜਗਤ ਵਿਚ ਕਿਸ ਲਈ ਪਾਖੰਡ ਕਰਦਾ ਹੈਂ। (ਤੇਰਾ) ਇਹ ਲੋਕ ਤਾਂ ਨਸ਼ਟ ਹੋ ਗਿਆ (ਹੁਣ) ਪਰਲੋਕ ਵੀ ਗੰਵਾ ਲਵੇਂਗਾ।
ਝੂਠੇਨਮੰਤ੍ਰਉਪਦੇਸਕਰੋਜੋਊਚਾਹਤਹੋਧਨਲੌਹਰਖਾਵੋ॥
(ਮੈਨੂੰ) ਝੂਠੇ ਮੰਤ੍ਰਾਂ ਦਾ ਉਪਦੇਸ਼ ਨਾ ਕਰ। ਜਿਤਨਾ ਚਾਹੁੰਦਾ ਹੈਂ, (ਉਤਨਾ) ਧਨ ਲੈ ਕੇ ਪ੍ਰਸੰਨ ਹੋ ਜਾ।
ਰਾਜਕੁਮਾਰਨਮੰਤ੍ਰਦਿਯੋਸੁਦਿਯੋਬਹੁਰੌਹਮਕੌਨਸਿਖਾਵੋ॥੨੪॥
ਰਾਜ ਕੁਮਾਰਾਂ ਨੂੰ ਜੋ ਮੰਤ੍ਰ ਦਿੱਤਾ ਗਿਆ, ਸੋ ਦਿੱਤਾ ਗਿਆ, ਪਰ ਫਿਰ ਸਾਨੂੰ ਕੋਈ (ਮੰਤ੍ਰ) ਨਾ ਸਿਖਾਣਾ ॥੨੪॥
ਦਿਜਬਾਚ॥
ਬ੍ਰਾਹਮਣ ਨੇ ਕਿਹਾ:
ਚੌਪਈ॥
ਚੌਪਈ:
ਕਹਾਬਿਪ੍ਰਸੁਨੁਰਾਜਦੁਲਾਰੀ॥
ਬ੍ਰਾਹਮਣ ਨੇ ਆਖਿਆ, ਹੇ ਰਾਜ ਕੁਮਾਰੀ! ਸੁਣ,
ਤੈਸਿਵਕੀਮਹਿਮਾਨਬਿਚਾਰੀ॥
ਤੂੰ ਸ਼ਿਵ ਦੀ ਮਹਿਮਾ ਨੂੰ ਨਹੀਂ ਵਿਚਾਰਿਆ ਹੈ।
ਬ੍ਰਹਮਾਬਿਸਨਰੁਦ੍ਰਜੂਦੇਵਾ॥
ਬ੍ਰਹਮਾ, ਵਿਸ਼ਣੂ ਅਤੇ ਸ਼ਿਵ ਆਦਿ, ਜੋ ਦੇਵਤੇ ਹਨ,
ਇਨਕੀਸਦਾਕੀਜਿਯੈਸੇਵਾ॥੨੫॥
ਇਨ੍ਹਾਂ (ਦੇਵਤਿਆਂ) ਦੀ ਸਦਾ ਸੇਵਾ ਕਰਨੀ ਚਾਹੀਦੀ ਹੈ ॥੨੫॥
ਤੈਯਾਕੇਭੇਵਹਿਨਪਛਾਨੈ॥
ਤੂੰ ਇਨ੍ਹਾਂ ਦੇ ਭੇਦ ਨੂੰ ਨਹੀਂ ਪਛਾਣਿਆ
ਮਹਾਮੂੜਇਹਭਾਤਿਬਖਾਨੈ॥
ਅਤੇ ਮਹਾ ਮੂਰਖਾਂ ਵਾਂਗ ਇਸ ਤਰ੍ਹਾਂ ਬਖਾਨ ਕਰਦੀ ਹੈਂ।
ਇਨਕੋਪਰਮਪੁਰਾਤਨਜਾਨਹੁ॥
ਇਨ੍ਹਾਂ (ਦੇਵਤਿਆਂ) ਨੂੰ ਪਰਮ ਪੁਰਾਤਨ ਜਾਣੋ
ਪਰਮਪੁਰਖਮਨਮਹਿਪਹਿਚਾਨਹੁ॥੨੬॥
ਅਤੇ (ਇਨ੍ਹਾਂ ਨੂੰ) ਮਨ ਵਿਚ ਪਰਮ ਪੁਰਸ਼ ਸਮਝੋ ॥੨੬॥
ਹਮਹੈਕੁਅਰਿਬਿਪ੍ਰਬ੍ਰਤਧਾਰੀ॥
ਹੇ ਰਾਜ ਕੁਮਾਰੀ! ਮੈਂ ਬ੍ਰਤਧਾਰੀ ਬ੍ਰਾਹਮਣ ਹਾਂ
ਊਚਨੀਚਸਭਕੇਹਿਤਕਾਰੀ॥
ਅਤੇ ਉਚੇ ਨੀਵੇਂ ਸਭ ਦਾ ਹਿਤੈਸ਼ੀ ਹਾਂ।
ਜਿਸੀਕਿਸੀਕਹਮੰਤ੍ਰਸਿਖਾਵੈ॥
ਜਿਸ ਕਿਸੇ ਨੂੰ ਮੰਤ੍ਰ (ਵਿਦਿਆ) ਸਿਖਾਉਂਦਾ ਹਾਂ,
ਮਹਾਕ੍ਰਿਪਨਤੇਦਾਨਕਰਾਵੈ॥੨੭॥
ਅਤੇ ਵੱਡੇ ਕੰਜੂਸਾਂ ਤੋਂ ਦਾਨ ਕਰਵਾਉਂਦਾ ਹਾਂ ॥੨੭॥
ਕੁਅਰਿਬਾਚ॥
ਰਾਜ ਕੁਮਾਰੀ ਨੇ ਕਿਹਾ:
ਮੰਤ੍ਰਦੇਤਸਿਖਅਪਨਕਰਤਹਿਤ॥
ਤੁਸੀਂ ਆਪਣੇ ਸੇਵਕ ਬਣਾਉਣ ਲਈ ਮੰਤ੍ਰ ਦਿੰਦੇ ਹੋ
ਜ੍ਯੋਂਤ੍ਯੋਂਭੇਟਲੈਤਤਾਤੇਬਿਤ॥
ਅਤੇ ਜਿਵੇਂ ਕਿਵੇਂ ਉਨ੍ਹਾਂ ਤੋਂ ਦਾਨ ਲੈਂਦੇ ਹੋ।
ਸਤਿਬਾਤਤਾਕਹਨਸਿਖਾਵਹੁ॥
ਉਨ੍ਹਾਂ ਨੂੰ ਸੱਚੀ (ਵਾਸਤਵਿਕ) ਗੱਲ ਨਹੀਂ ਸਿਖਾਉਂਦੇ।
ਤਾਹਿਲੋਕਪਰਲੋਕਗਵਾਵਹੁ॥੨੮॥
(ਇਸ ਤਰ੍ਹਾਂ) ਉਨ੍ਹਾਂ ਦੇ ਲੋਕ ਅਤੇ ਪਰਲੋਕ ਗੰਵਾ ਦਿੰਦੇ ਹੋ ॥੨੮॥
ਸੁਨਹੁਬਿਪਤੁਮਮੰਤ੍ਰਦੇਤਜਿਹ॥
ਹੇ ਬ੍ਰਾਹਮਣ! ਸੁਣੋ। ਜਿਨ੍ਹਾਂ ਨੂੰ ਤੁਸੀਂ ਮੰਤ੍ਰ ਦਿੰਦੇ ਹੋ,
ਲੂਟਿਲੇਤਤਿਹਘਰਬਿਧਿਜਿਹਕਿਹ॥
ਉਨ੍ਹਾਂ ਦੇ ਘਰਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਲੁਟ ਲੈਂਦੇ ਹੋ।