ਤਾਕਹਕਛੂਗ੍ਯਾਨਨਹਿਆਵੈ॥
ਉਨ੍ਹਾਂ ਨੂੰ ਕੋਈ ਗਿਆਨ ਹਾਸਲ ਨਹੀਂ ਹੁੰਦਾ
ਮੂਰਖਅਪਨਾਮੂੰਡਮੁੰਡਾਵੈ॥੨੯॥
ਅਤੇ ਮੂਰਖ (ਤੁਹਾਡੇ ਤੋਂ) ਆਪਣਾ ਸਿਰ ਮੁੰਨਵਾ ਲੈਂਦੇ ਹਨ ॥੨੯॥
ਤਿਹਤੁਮਕਹੁਮੰਤ੍ਰਸਿਧਿਹ੍ਵੈਹੈ॥
ਤੁਸੀਂ ਉਨ੍ਹਾਂ ਨੂੰ ਕਹਿੰਦੇ ਹੋ (ਕਿ ਜਦੋਂ ਤੁਹਾਡਾ) ਮੰਤ੍ਰ ਸਿੱਧ ਹੋਵੇਗਾ
ਮਹਾਦੇਵਤੋਕੌਬਰੁਦੈਹੈ॥
ਤਾਂ ਮਹਾਦੇਵ ਤੁਹਾਨੂੰ ਵਰ ਦੇਵੇਗਾ।
ਜਬਤਾਤੇਨਹਿਹੋਤਮੰਤ੍ਰਸਿਧਿ॥
ਜਦੋਂ ਉਨ੍ਹਾਂ ਤੋਂ ਮੰਤ੍ਰ ਸਿੱਧ ਨਹੀਂ ਹੁੰਦਾ,
ਤਬਤੁਮਬਚਨਕਹਤਹੌਇਹਬਿਧਿ॥੩੦॥
ਤਾਂ ਤੁਸੀਂ (ਉਨ੍ਹਾਂ ਨੂੰ) ਇਸ ਤਰ੍ਹਾਂ ਬਚਨ ਕਹਿੰਦੇ ਹੋ ॥੩੦॥
ਕਛੂਕੁਕ੍ਰਿਯਾਤੁਮਤੇਭਯੋ॥
ਤੁਹਾਡੇ ਤੋਂ ਕੁਝ ਚੂਕ ਹੋ ਗਈ ਹੈ,
ਤਾਤੇਦਰਸਨਸਿਵਜੂਦਯੋ॥
ਇਸ ਲਈ ਸ਼ਿਵ ਜੀ ਨੇ ਦੀਦਾਰ ਨਹੀਂ ਦਿੱਤਾ।
ਅਬਤੈਪੁੰਨ੍ਯਦਾਨਦਿਜਕਰਰੇ॥
ਓਏ! ਹੁਣ ਤੂੰ ਬ੍ਰਾਹਮਣਾਂ ਨੂੰ ਪੁੰਨ ਦਾਨ ਕਰ
ਪੁਨਿਸਿਵਕੇਮੰਤ੍ਰਹਿਅਨੁਸਰੁਰੇ॥੩੧॥
ਅਤੇ ਫਿਰ ਸ਼ਿਵ ਦੇ ਮੰਤ੍ਰਾਂ ਨੂੰ ਜਪ ॥੩੧॥
ਉਲਟੋਡੰਡਤਿਸੀਤੇਲੇਹੀ॥
(ਤੁਸੀਂ) ਉਲਟਾ ਉਸੇ ਤੋਂ ਹੀ ਦੰਡ ਲੈਂਦੇ ਹੋ
ਪੁਨਿਤਿਹਮੰਤ੍ਰਰੁਦ੍ਰਕੋਦੇਹੀ॥
ਅਤੇ ਉਨ੍ਹਾਂ ਨੂੰ ਫਿਰ ਰੁਦ੍ਰ ਦਾ ਮੰਤ੍ਰ ਦਿੰਦੇ ਹੋ।
ਭਾਤਿਭਾਤਿਤਾਕੌਭਟਕਾਵੈ॥
ਉਸ ਨੂੰ ਕਈਆਂ ਤਰ੍ਹਾਂ ਨਾਲ ਭਟਕਾਉਂਦੇ ਹੋ
ਅੰਤਬਾਰਇਮਿਭਾਖਸੁਨਾਵੈ॥੩੨॥
ਅਤੇ ਅੰਤ ਵਿਚ ਇਸ ਤਰ੍ਹਾਂ ਕਹਿ ਦਿੰਦੇ ਹੋ ॥੩੨॥
ਤੋਤੇਕਛੁਅਛਰਰਹਿਗਯੋ॥
ਤੇਰੇ ਕੋਲੋਂ (ਜਾਪ ਕਰਦਿਆਂ) ਕੋਈ ਅੱਖਰ ਰਹਿ ਗਿਆ ਹੋਵੇਗਾ।
ਤੈਕਛੁਭੰਗਕ੍ਰਿਯਾਤੇਭਯੋ॥
ਤੇਰੇ ਤੋਂ (ਜਾਪ) ਕ੍ਰਿਆ ਭੰਗ ਹੋ ਗਈ ਹੋਵੇਗੀ।
ਤਾਤੇਤੁਹਿਬਰੁਰੁਦ੍ਰਨਦੀਨਾ॥
ਇਸ ਲਈ ਤੈਨੂੰ ਰੁਦ੍ਰ ਨੇ ਵਰ ਨਹੀਂ ਦਿੱਤਾ।
ਪੁੰਨ੍ਯਦਾਨਚਹਿਯਤਪੁਨਿਕੀਨਾ॥੩੩॥
(ਇਸ ਲਈ) ਫਿਰ ਪੁੰਨ ਦਾਨ ਕਰਨਾ ਚਾਹੀਦਾ ਹੈ ॥੩੩॥
ਇਹਬਿਧਿਮੰਤ੍ਰਸਿਖਾਵਤਤਾਕੋ॥
ਹੇ ਬ੍ਰਾਹਮਣ! ਇਸ ਤਰ੍ਹਾਂ (ਤੁਸੀਂ) ਉਸ ਨੂੰ ਮੰਤ੍ਰ ਸਿਖਾਉਂਦੇ ਹੋ
ਲੂਟਾਚਾਹਤਬਿਪ੍ਰਘਰਜਾਕੋ॥
ਜਿਸ ਦਾ ਘਰ ਲੁਟਣਾ ਚਾਹੁੰਦੇ ਹੋ।
ਜਬਵਹੁਦਰਬਰਹਤਹ੍ਵੈਜਾਈ॥
ਜਦ ਉਹ ਧਨ-ਰਹਿਤ ਹੋ ਜਾਂਦਾ ਹੈ,
ਔਰਧਾਮਤਬਚਲਤਤਕਾਈ॥੩੪॥
ਤਦ ਤੁਸੀਂ ਹੋਰ ਘਰ ਤਕਣ ਲਗ ਜਾਂਦੇ ਹੋ ॥੩੪॥
ਦੋਹਰਾ॥
ਦੋਹਰਾ:
ਮੰਤ੍ਰਜੰਤ੍ਰਅਰੁਤੰਤ੍ਰਸਿਧਿਜੌਇਨਿਮਹਿਕਛੁਹੋਇ॥
ਜੇ ਇਨ੍ਹਾਂ ਮੰਤ੍ਰਾਂ, ਜੰਤ੍ਰਾਂ ਅਤੇ ਤੰਤ੍ਰਾਂ ਵਿਚ ਕੁਝ ਸਿੱਧੀ ਹੁੰਦੀ,
ਹਜਰਤਿਹ੍ਵੈਆਪਹਿਰਹਹਿਮਾਗਤਫਿਰਤਨਕੋਇ॥੩੫॥
ਤਾਂ ਤੁਸੀਂ ਆਪ ਬਾਦਸ਼ਾਹ ਬਣ ਜਾਂਦੇ ਅਤੇ ਕੋਈ ਵੀ ਮੰਗਦਾ ਨਾ ਫਿਰਦਾ ॥੩੫॥
ਦਿਜਬਾਜ॥
ਬ੍ਰਾਹਮਣ ਨੇ ਕਿਹਾ:
ਚੌਪਈ॥
ਚੌਪਈ:
ਸੁਨਿਏਬਚਨਮਿਸਰਰਿਸਿਭਰਾ॥
ਇਹ ਬੋਲ ਸੁਣ ਕੇ ਬ੍ਰਾਹਮਣ ਰੋਹ ਨਾਲ ਭਰ ਗਿਆ
ਧਿਕਧਿਕਤਾਕਹਿਬਚਨਉਚਰਾ॥
ਅਤੇ ਉਸ ਨੂੰ 'ਧਿਕਾਰ, ਧਿਕਾਰ' ਦੇ ਬਚਨ ਕਹਿਣ ਲਗਾ।
ਤਾਂੈਹਮਰੀਬਾਤਕਹਜਾਨੈ॥
ਤੂੰ ਮੇਰੀਆਂ ਗੱਲਾਂ ਨੂੰ ਕੀ ਸਮਝੇਂਗੀ
ਭਾਗਖਾਇਕੈਬੈਨਪ੍ਰਮਾਨੈ॥੩੬॥
ਜੋ ਭੰਗ ਖਾ ਕੇ ਬੋਲ ਉਚਾਰ ਰਹੀ ਹੈਂ ॥੩੬॥
ਕੁਅਰਿਬਾਚ॥
ਰਾਜ ਕੁਮਾਰੀ ਨੇ ਕਿਹਾ:
ਸੁਨੋਮਿਸਰਤੁਮਬਾਤਨਜਾਨਤ॥
ਹੇ ਬ੍ਰਾਹਮਣ! ਸੁਣੋ, ਤੁਸੀਂ ਗੱਲ ਨੂੰ ਨਹੀਂ ਸਮਝਦੇ
ਅਹੰਕਾਰਕੈਬਚਨਪ੍ਰਮਾਨਤ॥
ਅਤੇ ਹੰਕਾਰ ਭਰੇ ਬੋਲ ਬੋਲਦੇ ਹੋ।
ਭਾਗਪੀਏਬੁਧਿਜਾਤਨਹਰੀ॥
ਭੰਗ ਪੀਣ ਨਾਲ ਬੁੱਧੀ ਹਰੀ ਨਹੀਂ ਜਾਂਦੀ।
ਬਿਨੁਪੀਏਤਵਬੁਧਿਕਹਪਰੀ॥੩੭॥
ਬਿਨਾ ਪੀਤਿਆਂ ਤੁਹਾਨੂੰ ਕਿਹੜੀ ਬੁੱਧੀ ਪ੍ਰਾਪਤ ਹੋ ਗਈ ਹੈ ॥੩੭॥
ਤੁਮਆਪਨਸ੍ਯਾਨੇਕਹਲਾਵਤ॥
ਤੁਸੀਂ ਆਪਣੇ ਆਪ ਨੂੰ ਸਿਆਣਾ ਅਖਵਾਉਂਦੇ ਹੋ
ਕਬਹੀਭੂਲਿਨਭਾਗਚੜਾਵਤ॥
ਅਤੇ ਕਦੇ ਭੁਲ ਕੇ ਵੀ ਭੰਗ ਨਹੀਂ ਚੜ੍ਹਾਉਂਦੇ।
ਜਬਪੁਨਜਾਹੁਕਾਜਭਿਛਾਕੇ॥
ਫਿਰ ਜਦ (ਤੁਸੀਂ) ਭਿਖਿਆ ਲਈ ਜਾਓਗੇ
ਕਰਹੋਖ੍ਵਾਰਰਹਤਗ੍ਰਿਹਜਾਕੇ॥੩੮॥
ਤਾਂ ਜਿਸ ਦੇ ਘਰ ਵੀ ਰਹੋਗੇ, (ਉਸ ਨੂੰ) ਖੁਆਰ ਕਰੋਗੇ ॥੩੮॥
ਜਿਹਧਨਕੋਤੁਮਤ੍ਯਾਗਦਿਖਾਵਤ॥
ਜਿਸ ਧਨ ਨੂੰ ਤੁਸੀਂ ਤਿਆਗ ਕੇ ਵਿਖਾਉਂਦੇ ਹੋ,
ਦਰਦਰਤਿਹਮਾਗਨਕਸਜਾਵਤ॥
(ਫਿਰ) ਉਸ ਨੂੰ ਮੰਗਣ ਲਈ ਦੁਆਰ ਦੁਆਰ ਉਤੇ ਕਿਉਂ ਜਾਂਦੇ ਹੋ।
ਮਹਾਮੂੜਰਾਜਨਕੇਪਾਸਨ॥
(ਤੁਸੀਂ) ਮਹਾ ਮੂਰਖ ਰਾਜਿਆਂ ਪਾਸੋਂ
ਲੇਤਫਿਰਤਹੋਮਿਸ੍ਰਜੂਕਨਕਨ॥੩੯॥
ਹੇ ਮਿਸ਼ਰ ਜੀ! ਕਣ ਕਣ ਲੈਣ ਲਈ ਘੁੰਮਦੇ ਫਿਰਦੇ ਹੋ ॥੩੯॥
ਤੁਮਜਗਮਹਿਤ੍ਯਾਗੀਕਹਲਾਵਤ॥
ਤੁਸੀਂ ਜਗਤ ਵਿਚ ਤਿਆਗੀ ਅਖਵਾਉਂਦੇ ਹੋ
ਸਭਲੋਕਨਕਹਤ੍ਯਾਗਦ੍ਰਿੜਾਵਤ॥
ਅਤੇ ਸਾਰਿਆਂ ਲੋਕਾਂ ਨੂੰ ਤਿਆਗ (ਕਰਨ ਦੀ ਗੱਲ) ਦ੍ਰਿੜ੍ਹ ਕਰਾਉਂਦੇ ਹੋ।
ਜਾਕਹਮਨਬਚਕ੍ਰਮਤਜਿਦੀਜੈ॥
ਜਿਸ ਨੂੰ (ਤੁਸੀਂ) ਮਨ, ਬਚ ਅਤੇ ਕਰਮ ਕਰ ਕੇ ਛਡ ਦਿੱਤਾ ਹੈ,
ਤਾਕਹਹਾਥਉਠਾਇਕਸਲੀਜੈ॥੪੦॥
(ਫਿਰ) ਉਸ ਨੂੰ ਹੱਥ ਉਠਾ ਕੇ ਕਿਉਂ ਗ੍ਰਹਿਣ ਕਰਦੇ ਹੋ ॥੪੦॥
ਕਾਹੂਧਨਤ੍ਯਾਗਦ੍ਰਿੜਾਵਹਿ॥
ਕਿਸੇ ਨੂੰ ਧਨ ਤਿਆਗਣ ਲਈ ਪਕਿਆਈ ਕਰਦੇ ਹੋ
ਕਾਹੂਕੋਕੋਊਗ੍ਰਹਿਲਾਵਹਿ॥
ਅਤੇ ਕਿਸੇ ਨੂੰ ਕੋਈ ਗ੍ਰਹਿ ਲਗਾ ਦਿੰਦੇ ਹੋ।
ਮਨਮਹਿਦਰਬਠਗਨਕੀਆਸਾ॥
(ਤੁਹਾਡੇ) ਮਨ ਵਿਚ ਧਨ ਠਗਣ ਦੀ ਲਾਲਸਾ ਹੈ
ਦ੍ਵਾਰਦ੍ਵਾਰਡੋਲਤਇਹਪ੍ਯਾਸਾ॥੪੧॥
ਅਤੇ ਇਸੇ ਪਿਆਸ (ਨੂੰ ਤ੍ਰਿਪਤਾਉਣ ਲਈ) ਘਰ ਘਰ ਡੋਲਦੇ ਫਿਰਦੇ ਹੋ ॥੪੧॥
ਅੜਿਲ॥
ਅੜਿਲ:
ਬੇਦਬ੍ਯਾਕਰਨਸਾਸਤ੍ਰਸਿੰਮ੍ਰਿਤਇਮਉਚਰੈ॥
ਵੇਦ, ਵਿਆਕਰਣ, ਸ਼ਾਸਤ੍ਰ ਅਤੇ ਸਮ੍ਰਿਤੀਆਂ ਇਸ ਤਰ੍ਹਾਂ ਉਚਾਰਦੇ ਹੋ
ਜਿਨਿਕਿਸਹੂਤੇਏਕਟਕਾਮੋਕੌਝਰੈ॥
ਤਾਂ ਜੋ ਕਿਸੇ ਤੋਂ ਮੈਨੂੰ ਇਕ ਟਕਾ ਝੜ ਪਏ।
ਜੇਤਿਨਕੋਕਛੁਦੇਤਉਸਤਤਿਤਾਕੀਕਰੈ॥
ਜੋ ਉਨ੍ਹਾਂ ਨੂੰ (ਭਾਵ ਤੁਹਾਨੂੰ) ਕੁਝ ਦਿੰਦਾ ਹੈ, ਉਸ ਦੀ ਉਸਤਤ ਕਰਦੇ ਹੋ
ਹੋਜੋਧਨਦੇਤਨਤਿਨੈਨਿੰਦਤਾਕੀਰਰੈ॥੪੨॥
ਅਤੇ ਜੋ ਉਨ੍ਹਾਂ ਨੂੰ ਧਨ ਨਹੀਂ ਦਿੰਦਾ, ਉਸ ਦੀ ਨਿੰਦਿਆ ਕਰਦੇ ਹੋ ॥੪੨॥
ਦੋਹਰਾ॥
ਦੋਹਰਾ:
ਨਿੰਦਿਆਅਰੁਉਸਤਤਿਦੋਊਜੀਵਤਹੀਜਗਮਾਹਿ॥
ਨਿੰਦਿਆ ਅਤੇ ਉਸਤਤ ਦੋਵੇਂ ਜਗਤ ਵਿਚ ਜੀਉਂਦੇ ਤਕ ਹੀ ਹਨ।
ਜਬਮਾਟੀਮਾਟੀਮਿਲੀਨਿੰਦੁਸਤਤਿਕਛੁਨਾਹਿ॥੪੩॥
ਜਦ ਮਿੱਟੀ ਨਾਲ ਮਿੱਟੀ ਮਿਲ ਗਈ, ਤਾਂ ਨਿੰਦਿਆ ਜਾਂ ਉਸਤਤ ਕੁਝ ਵੀ ਨਹੀਂ (ਰਹਿ ਜਾਂਦੀ) ॥੪੩॥
ਅੜਿਲ॥
ਅੜਿਲ:
ਦੇਨਹਾਰਦਾਇਕਹਿਮੁਕਤਿਨਹਿਕਰਿਦਿਯੋ॥
ਮੁਕਤੀ ਪ੍ਰਦਾਨ ਕਰਨ ਵਾਲੇ ਪਰਮਾਤਮਾ ਨੇ (ਮੁਕਤੀ) ਕਿਸ ਹੋਰ ਦੇ ਹੱਥ ਨਹੀਂ ਦਿੱਤੀ ਹੋਈ।
ਅਨਦਾਇਕਤਿਹਪੁਤ੍ਰਨਪਿਤਕੋਬਧਕਿਯੋ॥
ਨਾ ਦੇਣ ਵਾਲਾ ਪਿਤਾ ਪੁੱਤਰ ਦਾ ਬਧ ਨਾ ਕਰ ਦਿੰਦਾ।
ਜਾਤੇਧਨਕਰਪਰੈਸੁਜਸਤਾਕੋਕਰੈ॥
ਜਿਸ ਤੋਂ (ਤੁਹਾਡੇ) ਹੱਥ ਧਨ ਲਗਦਾ ਹੈ, (ਤੁਸੀਂ) ਉਸ ਦਾ ਜਸ ਕਰਦੇ ਹੋ।
ਹੋਜਾਤੇਕਛੁਨਲਹੈਨਿੰਦਤਿਹਉਚਰੈ॥੪੪॥
ਜਿਸ ਤੋਂ ਕੁਝ ਨਹੀਂ ਲੈਂਦੇ, ਉਸ ਦੀ ਨਿੰਦਿਆ ਕਰਦੇ ਹੋ ॥੪੪॥
ਚੌਪਈ॥
ਚੌਪਈ:
ਦੁਹੂੰਅਨਸਮਜੋਊਕਰਿਜਾਨੈ॥
ਉਸਤਤ ਅਤੇ ਨਿੰਦਿਆ ਦੋਹਾਂ ਨੂੰ
ਨਿੰਦ੍ਯਾਉਸਤਤਿਸਮਕਰਿਮਾਨੈ॥
ਜੋ ਇਕ ਸਮਾਨ ਸਮਝ ਕੇ ਮੰਨਦਾ ਹੈ,
ਹਮਤਾਹੀਕਹਬ੍ਰਹਮਪਛਾਨਹਿ॥
ਅਸੀਂ ਉਸੇ ਨੂੰ ਬ੍ਰਹਮ ਸਮਝਦੇ ਹਾਂ
ਵਾਹੀਕਹਿਦਿਜਕੈਅਨੁਮਾਨਹਿ॥੪੫॥
ਅਤੇ ਉਸੇ ਨੂੰ ਸੱਚੇ ਬ੍ਰਾਹਮਣ ਵਜੋਂ ਅਨੁਮਾਨ ਕਰਦੇ ਹਾਂ ॥੪੫॥
ਅੜਿਲ॥
ਅੜਿਲ:
ਏਦਿਜਜਾਤੇਜਤਨਪਾਇਧਨਲੇਵਹੀ॥
ਇਹ ਬ੍ਰਾਹਮਣ ਜਿਸ ਤੋਂ ਯਤਨ ਕਰ ਕੇ ਧਨ ਪ੍ਰਾਪਤ ਕਰ ਲੈਂਦੇ ਹਨ,