GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1195
Display Settings
ਤਾਨਰਕਹਬਹੁਭਾਤਿਬਡਾਈਦੇਵਹੀ
ਉਸ ਵਿਅਕਤੀ ਨੂੰ ਬਹੁਤ ਢੰਗਾਂ ਨਾਲ ਵਡਿਆਈ ਦਿੰਦੇ ਹਨ।
ਮਿਥਯਾਉਪਮਾਬਕਿਕਰਿਤਹਿਪ੍ਰਸੰਨਕਰੈ
ਝੂਠੀ ਉਪਮਾ ਕਰ ਕੇ ਉਸ ਨੂੰ ਪ੍ਰਸੰਨ ਕਰਦੇ ਹਨ।
ਹੋਘੋਰਨਰਕਕੇਬੀਚਅੰਤਦੋਊਪਰੈ॥੪੬॥
ਪਰ ਅੰਤ ਵਿਚ ਦੋਵੇਂ ਘੋਰ ਨਰਕ ਵਿਚ ਪੈਂਦੇ ਹਨ ॥੪੬॥
ਚੌਪਈ
ਚੌਪਈ:
ਧਨਕੇਕਾਜਕਰਤਸਭਕਾਜਾ
ਧਨ (ਦੀ ਪ੍ਰਾਪਤੀ) ਲਈ ਸਭ
ਊਚਨੀਚਰਾਨਾਅਰੁਰਾਜਾ
ਉੱਚੇ ਨੀਵੇਂ, ਰਾਣਾ ਅਤੇ ਰਾਜਾ ਕੰਮ ਕਰਦੇ ਹਨ।
ਖ੍ਯਾਲਕਾਲਕੋਕਿਨੂੰਪਾਯੋ
ਕਿਸੇ ਨੇ ਵੀ ਕਾਲ (ਪ੍ਰਭੂ) ਦਾ ਧਿਆਨ ਨਹੀਂ ਕੀਤਾ,
ਜਿਨਇਹਚੌਦਹਲੋਕਬਨਾਯੋ॥੪੭॥
ਜਿਸ ਨੇ ਇਨ੍ਹਾਂ ਚੌਦਾਂ ਲੋਕਾਂ ਦੀ ਸਿਰਜਨਾ ਕੀਤੀ ਹੈ ॥੪੭॥
ਅੜਿਲ
ਅੜਿਲ:
ਇਹੀਦਰਬਕੇਲੋਭਬੇਦਬ੍ਯਾਕਰਨਪੜਤਨਰ
ਇਸੇ ਧਨ ਦੇ ਲੋਭ ਕਰ ਕੇ ਲੋਕੀਂ ਵੇਦ ਅਤੇ ਵਿਆਕਰਨ ਪੜ੍ਹਦੇ ਹਨ।
ਇਹੀਦਰਬਕੇਲੋਭਮੰਤ੍ਰਜੰਤ੍ਰਨਉਪਦਿਸਕਰ
ਇਸੇ ਧਨ ਦੇ ਲੋਭ ਕਰ ਕੇ ਮੰਤ੍ਰ ਅਤੇ ਜੰਤ੍ਰ ਉਪਦੇਸੇ ਜਾਂਦੇ ਹਨ।
ਇਹੀਦਰਬਕੇਲੋਭਦੇਸਪਰਦੇਸਸਿਧਾਏ
ਇਸੇ ਧਨ ਦੇ ਲਾਲਚ ਕਰ ਕੇ ਦੇਸ ਪਰਦੇਸ ਵਿਚ ਜਾਂਦੇ ਹਨ
ਹੋਪਰੇਦੂਰਿਕਹਜਾਇਬਹੁਰਿਨਿਜੁਦੇਸਨਆਏ॥੪੮॥
ਅਤੇ ਦੂਰ ਦੂਰ ਤਕ ਜਾ ਕੇ ਫਿਰ ਦੇਸ ਪਰਤ ਆਉਂਦੇ ਹਨ ॥੪੮॥
ਕਬਿਤੁ
ਕਬਿੱਤ:
ਏਹੀਧਨਲੋਭਤੇਪੜਤਬ੍ਯਾਕਰਨਸਭੈਏਹੀਧਨਲੋਭਤੇਪੁਰਾਨਹਾਥਧਰੇਹੈਂ
ਇਸੇ ਧਨ ਦੇ ਲੋਭ ਕਰ ਕੇ ਸਾਰੇ ਵਿਆਕਰਣ ਪੜ੍ਹਦੇ ਹਨ ਅਤੇ ਇਸੇ ਧਨ ਦੇ ਲਾਲਚ ਕਰ ਕੇ ਪੁਰਾਣਾਂ ਨੂੰ ਹੱਥ ਵਿਚ ਲੈਂਦੇ ਹਨ।
ਧਨਹੀਕੇਲੋਭਦੇਸਛਾਡਿਪਰਦੇਸਬਸੇਤਾਤਅਰੁਮਾਤਕੇਦਰਸਹੂਕਰੇਹੈਂ
ਧਨ ਦੇ ਲਾਲਚ ਕਰ ਕੇ ਦੇਸ਼ ਛਡ ਕੇ ਪਰਦੇਸ ਵਸਦੇ ਹਨ ਅਤੇ ਮਾਤਾ ਪਿਤਾ ਦੇ ਦਰਸ਼ਨ ਤਕ ਨਹੀਂ ਕਰਦੇ।
ਊਚੇਦ੍ਰੁਮਸਾਲਤਹਾਲਾਬੇਬਟਤਾਲਜਹਾਤਿਨਮੈਸਿਧਾਤਹੈਜੀਮੈਨੈਕੁਡਰੇਹੈਂ
ਜਿਥੇ ਉੱਚੇ ਉੱਚੇ ਸਾਲ ਅਤੇ ਲੰਬੇ ਲੰਬੇ ਬੋਹੜ ਅਤੇ ਤਾੜ ਦੇ ਬ੍ਰਿਛ ਹਨ, ਉਨ੍ਹਾਂ ਵਿਚ ਜਾਂਦੇ ਹਨ ਅਤੇ ਹਿਰਦੇ ਵਿਚ ਬਿਲਕੁਲ ਨਹੀਂ ਡਰਦੇ।
ਧਨਕੈਨੁਰਾਗੀਹੈਂਕਹਾਵਤਤਿਆਗੀਆਪੁਕਾਸੀਬੀਚਜਏਤੇਕਮਾਊਜਾਇਮਰੇਹੈਂ॥੪੯॥
(ਸਭ) ਧਨ ਨੂੰ ਪਿਆਰ ਕਰਦੇ ਹਨ, ਪਰ ਆਪਣੇ ਆਪ ਨੂੰ ਅਖਵਾਉਂਦੇ ਤਿਆਗੀ ਹਨ। (ਉਹ) ਕਾਸ਼ੀ ਵਿਚ ਜੰਮਦੇ ਹਨ ਅਤੇ ਕਮਾਊਂ ਵਿਚ ਜਾ ਮਰਦੇ ਹਨ ॥੪੯॥
ਬਿਜੈਛੰਦ
ਬਿਜੈ ਛੰਦ:
ਲਾਲਚਏਕਲਗੈਧਨਕੇਸਿਰਮਧਿਜਟਾਨਕੇਜੂਟਸਵਾਰੈਂ
ਧਨ ਦੇ ਲਾਲਚ ਵਿਚ ਲਗੇ ਹੋਏ ਕਈ ਸਿਰ ਉਤੇ ਜਟਾਵਾਂ ਦੇ ਜੂੜੇ ਸੰਵਾਰਦੇ ਹਨ।
ਕਾਠਕੀਕੰਠਿਨਕੌਧਰਿਕੈਇਕਕਾਨਨਮੈਬਿਨੁਕਾਨਿਪਧਾਰੈਂ
ਲਕੜੀ ਦੀ ਮਾਲਾ (ਕੰਠੀ) ਧਾਰਨ ਕਰ ਕੇ ਕਈ ਜੰਗਲਾਂ ਵਿਚ ਬਿਨਾ ਗ਼ੈਰਤ ਦੇ ਚਲੇ ਜਾਂਦੇ ਹਨ।
ਮੋਚਨਕੌਗਹਿਕੈਇਕਹਾਥਨਸੀਸਹੂਕੇਸਭਕੇਸਉਪਾਰੈਂ
ਕਈ ਹੱਥ ਵਿਚ ਮੋਚਨਾ ਪਕੜ ਕੇ ਸਿਰ ਦੇ ਸਾਰੇ ਵਾਲ ਪੁਟ ਸੁਟਦੇ ਹਨ।
ਡਿੰਭੁਕਰੈਜਗਡੰਡਨਕੌਇਹਲੋਕਗਯੋਪਰਲੋਕਬਿਗਾਰੈਂ॥੫੦॥
ਜਗਤ ਨੂੰ ਦੰਡ ਦੇਣ ਲਈ ਪਾਖੰਡ ਕਰਦੇ ਹਨ। (ਉਨ੍ਹਾਂ ਦਾ) ਇਹ ਲੋਕ ਤਾਂ ਚਲਾ ਗਿਆ ਹੈ, ਪਰਲੋਕ ਵੀ ਨਸ਼ਟ ਕਰ ਲੈਂਦੇ ਹਨ ॥੫੦॥
ਮਾਟੀਕੇਲਿੰਗਬਨਾਇਕੈਪੂਜਤਤਾਮੈਕਹੋਇਨਕਾਸਿਧਿਪਾਈ
ਮਿੱਟੀ ਦੇ ਲਿੰਗ ਬਣਾ ਕੇ ਪੂਜਦੇ ਹਨ। ਦਸੋ, ਉਨ੍ਹਾਂ ਵਿਚ ਇਨ੍ਹਾਂ ਨੇ ਕੀ ਸਿੱਧੀ ਪ੍ਰਾਪਤ ਕੀਤੀ ਹੈ।
ਜੋਨਿਰਜੋਤਿਭਯੋਜਗਜਾਨਤਤਾਹਿਕੇਆਗੇਲੈਜੋਤਿਜਗਾਈ
ਜਗਤ ਜਾਣਦਾ ਹੈ ਕਿ ਜੋ (ਮੂਰਤੀਆਂ) ਨਿਰਜੋਤਿ ਹਨ, ਉਨ੍ਹਾਂ ਦੇ ਅਗੇ ਜੋਤਿ ਜਗਾਉਂਦੇ ਹਨ।
ਪਾਇਪਰੇਪਰਮੇਸ੍ਵਰਜਾਨਿਅਜਾਨਬਡੈਕਰਿਕੈਹਠਤਾਈ
(ਉਹ ਪੱਥਰ ਨੂੰ) ਪਰਮੇਸਰ ਸਮਝ ਕੇ ਉਸ ਦੇ ਪੈਰੀਂ ਪੈਂਦੇ ਹਨ ਅਤੇ ਹਠ ਕਰ ਕੇ ਅਜਾਣ ਬਣਦੇ ਹਨ।
ਚੇਤਅਚੇਤਸੁਚੇਤਨਕੋਚਿਤਕੀਤਜਿਕੈਚਟਦੈਦੁਚਿਤਾਈ॥੫੧॥
ਹੇ ਮੂਰਖੋ! ਜ਼ਰਾ ਸਮਝੋ, ਸੁਚੇਤ ਹੋਵੋ ਅਤੇ ਤੁਰਤ ਚਿਤ ਦੀ ਦੁਬਿਧਾ ਨੂੰ ਛਡ ਦਿਓ ॥੫੧॥
ਕਾਸੀਕੇਬੀਚਪੜੈਬਹੁਕਾਲਭੁਟੰਤਮੈਅੰਤਮਰੈਪੁਨਿਜਾਈ
ਕਾਸ਼ੀ ਵਿਚ ਬਹੁਤ ਸਮੇਂ ਤਕ ਪੜ੍ਹਦੇ ਹਨ ਅਤੇ ਫਿਰ ਅੰਤ ਵਿਚ ਭੂਟਾਨ ('ਭੁਟੰਤ') ਵਿਚ ਜਾ ਮਰਦੇ ਹਨ।
ਤਾਤਰਹਾਅਰੁਮਾਤਕਹੂੰਬਨਿਤਾਸੁਤਪੁਤ੍ਰਕਲਤ੍ਰਨਭਾਈ
ਪਿਤਾ ਕਿਥੇ ਰਿਹਾ ਹੈ ਅਤੇ ਮਾਤ ਕਿਤੇ ਹੈ, ਇਸਤਰੀ, ਪੁੱਤਰ, ਪੁੱਤਰ ਦੀ ਇਸਤਰੀ ਅਤੇ ਭਰਾ (ਸਭ ਹੋਰਾਂ ਥਾਂਵਾਂ ਤੇ ਹਨ)।
ਦੇਸਬਿਦੇਸਫਿਰੈਤਜਿਕੈਘਰਥੋਰੀਸੀਸੀਖਿਕੈਚਾਤੁਰਤਾਈ
ਥੋੜੀ ਜਿਨੀ ਚਾਲਾਕੀ ਸਿਖ ਕੇ, ਘਰ ਨੂੰ ਛਡ ਕੇ ਦੇਸ਼ ਵਿਦੇਸ਼ ਫਿਰਦੇ ਹਨ।
ਲੋਭਕੀਲੀਕਲਾਘੀਕਿਸੂਨਰਲੋਭਰਹਾਸਭਲੋਗਲੁਭਾਈ॥੫੨॥
ਕਿਸੇ ਵਿਅਕਤੀ ਨੇ ਵੀ ਲੋਭ ਦੀ ਲਕੀਰ ਨਹੀਂ ਲੰਘੀ, ਲੋਭ ਸਾਰਿਆਂ ਲੋਕਾਂ ਨੂੰ ਲੁਭਾ ਰਿਹਾ ਹੈ ॥੫੨॥
ਕਬਿਤੁ
ਕਬਿੱਤ:
ਏਕਨਕੋਮੂੰਡਿਮਾਡਿਏਕਨਸੌਲੇਹਿਡਾਡਏਕਨਕੈਕੰਠੀਕਾਠਕੰਠਮੈਡਰਤਹੈਂ
ਇਕਨਾਂ ਦੇ ਸਿਰ ਮੁੰਨ ਲੈਂਦੇ ਹਨ (ਭਾਵ ਲੁਟ ਪੁਟ ਲੈਂਦੇ ਹਨ) ਇਕਨਾਂ ਤੋਂ ਦੰਡ ਲੈਂਦੇ ਹਨ ਅਤੇ ਇਕਨਾਂ ਦੇ ਗਲੇ ਵਿਚ ਕਾਠ ਦੀ ਮਾਲਾ ਪਾ ਦਿੰਦੇ ਹਨ।
ਏਕਨਦ੍ਰਿੜਾਵੈਮੰਤ੍ਰਏਕਨਲਿਖਾਵੈਜੰਤ੍ਰਏਕਨਕੌਤੰਤ੍ਰਨਪ੍ਰਬੋਧ੍ਰਯੋਕਰਤਹੈਂ
ਇਕਨਾਂ ਨੂੰ ਮੰਤ੍ਰ ਦ੍ਰਿੜ੍ਹ ਕਰਦੇ ਹਨ, ਇਕਨਾਂ ਨੂੰ ਜੰਤ੍ਰ ਲਿਖਵਾਉਂਦੇ ਹਨ ਅਤੇ ਇਕਨਾਂ ਨੂੰ ਤੰਤ੍ਰ ਦੀ ਸਿਖਿਆ ਦਿੰਦੇ ਹਨ।
ਏਕਨਕੌਬਿਦ੍ਯਾਕੋਬਿਵਾਦਨਬਤਾਵੈਡਿੰਭਜਗਕੋਦਿਖਾਇਜ੍ਯੋਂਕ੍ਯੋਨਮਾਤ੍ਰਾਕੌਹਰਤਹੈ
ਇਕਨਾਂ ਨੂੰ ਵਿਦਿਆ ਦਾ ਵਿਵਾਦ ਦਸਦੇ ਹਨ ਅਤੇ ਜਗਤ ਨੂੰ ਪਾਖੰਡ ਵਿਖਾ ਕੇ ਜਿਵੇਂ ਕਿਵੇਂ ਧਨ ਨੂੰ ਹਰ ਲੈਂਦੇ ਹਨ।
ਮੈਯਾਕੌਮਾਨੈਮਹਾਕਾਲੈਮਨਾਵੈਮੂੜਮਾਟੀਕੌਮਾਨਤਤਾਤੇਮਾਗਤਮਰਤਹੈ॥੫੩॥
ਮਾਤਾ (ਦੇਵੀ) ਨੂੰ ਨਹੀਂ ਮੰਨਦੇ ਅਤੇ ਨਾ ਮਹਾ ਕਾਲ ਨੂੰ ਮੰਨਦੇ ਹਨ (ਬਸ) ਮੂਰਖ ਮਿੱਟੀ ਦੀ ਪੂਜਾ ਕਰਦੇ ਹਨ ਅਤੇ ਉਸ ਤੋਂ ਮੰਗਦੇ ਮੰਗਦੇ ਮਰੀ ਜਾ ਰਹੇ ਹਨ ॥੫੩॥
ਸਵੈਯਾ
ਸਵੈਯਾ:
ਚੇਤਅਚੇਤੁਕੀਏਜਿਨਚੇਤਨਤਾਹਿਅਚੇਤਕੋਠਹਰਾਵੈਂ
ਜਿਸ ਚੇਤਨ ਸੱਤਾ ਨੇ ਚੇਤ ਅਤੇ ਅਚੇਤ (ਜੜ-ਚੇਤਨ) ਨੂੰ ਸਿਰਜਿਆ ਹੈ, ਉਸ ਨੂੰ ਮੂਰਖ ਕੁਝ ਨਹੀਂ ਪਛਾਣਦਾ।
ਤਾਹਿਕਹੈਪਰਮੇਸ੍ਵਰਕੈਮਨਮਾਹਿਕਹੇਘਟਿਮੋਲਬਿਕਾਵੈਂ
ਉਸ ਨੂੰ ਮਨ ਵਿਚ ਪਰਮੇਸ਼੍ਵਰ ਕਹਿੰਦੇ ਹਨ ਜੋ ਬਹੁਤ ਘਟ ਮੁੱਲ ਤੇ ਵਿਕਦਾ ਹੈ।
ਜਾਨਤਹੈਅਜਾਨਬਡੈਸੁਇਤੇਪਰਪੰਡਿਤਆਪੁਕਹਾਵੈਂ
ਇਹ ਵੱਡੇ ਅਜਾਣ ਹਨ, ਕੁਝ ਵੀ ਨਹੀਂ ਜਾਣਦੇ, ਪਰ (ਤਾਂ ਵੀ) ਆਪਣੇ ਆਪ ਨੂੰ ਪੰਡਿਤ ਅਖਵਾਉਂਦੇ ਹਨ।
ਲਾਜਕੇਮਾਰੇਮਰੈਮਹਾਲਟਐਂਠਹਿਐਂਠਅਮੈਠਿਗਵਾਵੈਂ॥੫੪॥
ਸ਼ਰਮ ਦੇ ਮਾਰੇ ਇਹ ਢੀਠ ਮਰਦੇ ਨਹੀਂ ਹਨ ਅਤੇ ਅਭਿਮਾਨ ਵਿਚ ਹੀ ਆਕੜ ਕੇ (ਜੀਵਨ) ਨਸ਼ਟ ਕਰ ਲੈਂਦੇ ਹਨ ॥੫੪॥
ਬਿਜੈਛੰਦ
ਬਿਜੈ ਛੰਦ:
ਗਤਮਾਨਕਹਾਵਤਗਾਤਸਭੈਕਛੂਜਾਨੈਬਾਤਗਤਾਗਤਹੈ
ਸਾਰੇ ਮਨੁੱਖ ਆਪਣੇ ਆਪ ਨੂੰ ਮੁਕਤ ਸਮਝਦੇ ਹਨ, ਪਰ ਉਹ ਆਵਾਗਵਣ ('ਗਤਾਗਤ') ਦੀ ਕੁਝ ਵੀ ਗੱਲ ਨਹੀਂ ਸਮਝਦੇ।
ਦੁਤਿਮਾਨਘਨੇਬਲਵਾਨਬਡੇਹਮਜਾਨਤਜੋਗਮਧੇਜਤਹੈ
ਅਸੀਂ ਜਾਣਦੇ ਹਾਂ ਕਿ ਬਹੁਤ ਤੇਜਸਵੀ ਅਤੇ ਬਲਵਾਨ ਜੋਗ ਵਿਚ ਜਕੜੇ ਹੋਏ ਹਨ।
ਪਾਹਨਕੈਕਹੈਬੀਚਸਹੀਸਿਵਜਾਨੈਮੂੜਮਹਾਮਤਹੈ
ਉਹ ਪੱਥਰ ਵਿਚ ਹੀ ਸਹੀ ਸ਼ਿਵ ਨੂੰ ਮੰਨਦੇ ਹਨ ਪਰ (ਸਹੀ ਸ਼ਿਵ ਨੂੰ ਉਹ) ਮੂਰਖ ਸਮਝਦੇ ਨਹੀਂ ਹਨ।
ਤੁਮਹੂੰਬਿਚਾਰਿਸੁਜਾਨਕਹੋਇਨਮੈਕਹਾਪਾਰਬਤੀਪਤਿਹੈ॥੫੫॥
ਤੁਸੀਂ ਹੀ ਵਿਚਾਰ ਕੇ ਕਿਉਂ ਨਹੀਂ ਕਹਿੰਦੇ ਕਿ ਇਨ੍ਹਾਂ ਪੱਥਰਾਂ ਵਿਚ ਕੀ ਪਾਰਬਤੀ ਦੇ ਪਤੀ ਸ਼ਿਵ ਮੌਜੂਦ ਹਨ? ॥੫੫॥
ਮਾਟੀਕੌਸੀਸਨਿਵਾਵਤਹੈਜੜਯਾਤੇਕਹੋਤੁਹਿਕਾਸਿਧਿਹੈ
ਮੂਰਖ (ਲੋਕ) ਮਿੱਟੀ ਅਗੇ ਸਿਰ ਨਿਵਾਉਂਦੇ ਹਨ। ਭਲਾ ਦਸੋ ਇਸ ਤੋਂ ਤੁਸੀਂ ਕੀ ਸਿੱਧੀ ਹਾਸਲ ਕਰੋਗੇ।
ਜੌਨਰਿਝਾਇਲਯੋਜਗਕੌਤਵਚਾਵਰਡਾਰਤਰੀਝਿਜੈਹੈ
ਜਿਸ (ਪਰਮ ਸੱਤਾ) ਨੇ ਸਾਰੇ ਸੰਸਾਰ ਨੂੰ ਪ੍ਰਸੰਨ ਕਰ ਰਖਿਆ ਹੈ (ਰਿਝਾਇਆ ਹੋਇਆ ਹੈ) (ਉਹ) ਤੁਹਾਡੇ ਚਾਵਲ ਭੇਂਟ ਕਰਨ ਨਾਲ ਪ੍ਰਸੰਨ ਨਹੀਂ ਹੋ ਜਾਵੇਗਾ।