ਧੂਪਜਗਾਇਕੈਸੰਖਬਜਾਇਸੁਫੂਲਨਕੀਬਰਖਾਬਰਖੈਹੈ॥
ਧੂਪ ਜਗਾ ਕੇ ਅਤੇ ਸੰਖ ਵਜਾ ਕੇ ਫੁਲਾਂ ਦੀ ਬਰਖਾ ਕਰਦੇ ਹੋ।
ਅੰਤਉਪਾਇਕੈਹਾਰਿਹੈਂਰੇਪਸੁਪਾਹਨਮੈਪਰਮੇਸ੍ਵਰਨਪੈਹੈ॥੫੬॥
ਹੇ ਮੂਰਖੋ! ਅੰਤ ਵਿਚ (ਹਰ ਪ੍ਰਕਾਰ ਦੇ) ਉਪਾ ਕਰ ਕੇ ਹਾਰ ਜਾਓਗੇ, ਪਰ ਪੱਥਰਾਂ (ਭਾਵ-ਮੂਰਤੀਆਂ) ਵਿਚ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕੋਗੇ ॥੫੬॥
ਏਕਨਜੰਤ੍ਰਸਿਖਾਵਤਹੈਦਿਜਏਕਨਮੰਤ੍ਰਪ੍ਰਯੋਗਬਤਾਵੈ॥
ਇਹ ਬ੍ਰਾਹਮਣ ਇਕਨਾਂ ਨੂੰ ਜੰਤ੍ਰ ਸਿਖਾਉਂਦੇ ਹਨ ਅਤੇ ਇਕਨਾਂ ਨੂੰ ਮੰਤ੍ਰ ਦੀ ਵਰਤੋਂ ਕਰਨੀ ਦਸਦੇ ਹਨ।
ਜੋਨਭਿਜੈਇਨਬਾਤਨਤੇਤਿਹਗੀਤਿਕਬਿਤਸਲੋਕਸੁਨਾਵੈ॥
ਜੋ ਇਨ੍ਹਾਂ ਗੱਲਾਂ ਨਾਲ ਪ੍ਰਭਾਵਿਤ ਨਹੀਂ ਹੁੰਦਾ, ਉਨ੍ਹਾਂ ਨੂੰ ਗੀਤ, ਕਬਿੱਤ: ਅਤੇ ਸ਼ਲੋਕ ਸੁਣਾਉਂਦੇ ਹਨ।
ਦ੍ਯੋਸਹਿਰੈਧਨਲੋਗਨਕੇਗ੍ਰਿਹਚੋਰੁਚਕੈਠਗਦੇਖਿਲਜਾਵੈ॥
(ਇਹ ਬ੍ਰਾਹਮਣ) ਦਿਨ ਦਿਹਾੜੇ ਲੋਕਾਂ ਦੇ ਘਰਾਂ ਤੋਂ ਧਨ ਚੁਰਾ ਲੈਂਦੇ ਹਨ। (ਉਨ੍ਹਾਂ ਪ੍ਰਬੀਨਤਾ ਨੂੰ) ਵੇਖ ਕੇ ਚੋਰ ਹੈਰਾਨ ਹੋ ਜਾਂਦੇ ਹਨ ਅਤੇ ਠੱਗ ਵੇਖ ਕੇ ਸ਼ਰਮਸਾਰ ਹੁੰਦੇ ਹਨ।
ਕਾਨਿਕਰੈਨਹਿਕਾਜੀਕੁਟਵਾਰਕੀਮੂੰਡਿਕੈਮੂੰਡਿਮੁਰੀਦਨਖਾਵੈ॥੫੭॥
ਇਹ ਕਾਜ਼ੀ ਅਤੇ ਕੋਤਵਾਲ ਤਕ ਦੀ ਪਰਵਾਹ ਨਹੀਂ ਕਰਦੇ ਅਤੇ ਮੁਰੀਦਾਂ ਨੂੰ ਲੁਟ ਲੁਟ ਕੇ ਖਾ ਜਾਂਦੇ ਹਨ ॥੫੭॥
ਦੋਹਰਾ॥
ਦੋਹਰਾ:
ਪਾਹਨਕੀਪੂਜਾਕਰੈਂਜੋਹੈਅਧਿਕਅਚੇਤ॥
ਜੋ ਅਧਿਕ ਮੂਰਖ ਹਨ, ਉਹੀ ਪੱਥਰਾਂ ਦੀ ਪੂਜਾ ਕਰਦੇ ਹਨ।
ਭਾਗਨਏਤੇਪਰਭਖੈਜਾਨਤਆਪਸੁਚੇਤ॥੫੮॥
ਇਤਨਾ ਹੋਣ ਤੇ ਵੀ ਭੰਗ ਨਹੀਂ ਖਾਂਦੇ, ਪਰ ਆਪਣੇ ਆਪ ਨੂੰ ਸਚੇਤ (ਸਮਝਦਾਰ) ਸਮਝਦੇ ਹਨ ॥੫੮॥
ਤੋਟਕਛੰਦ॥
ਤੋਟਕ ਛੰਦ:
ਧਨਕੇਲਗਿਲੋਭਗਏਅਨਤੈ॥
ਇਹ ਮਾਤਾ, ਪਿਤਾ, ਪੁੱਤਰ ਅਤੇ ਇਸਤਰੀ ਨੂੰ ਕਿਤੇ ਛਡ ਕੇ
ਤਜਿਮਾਤਪਿਤਾਸੁਤਬਾਲਕਿਤੈ॥
ਧਨ ਦੇ ਲੋਭ ਕਰ ਕੇ ਹੋਰ ਥਾਂ ਚਲੇ ਜਾਂਦੇ ਹਨ।
ਬਸਿਕੈਬਹੁਮਾਸਤਹਾਹੀਮਰੈ॥
(ਉਹ) ਉਥੇ ਬਹੁਤ ਮਹੀਨੇ (ਲੰਬੇ ਸਮੇਂ ਤਕ) ਰਹਿ ਕੇ ਉਥੇ ਹੀ ਮਰ ਜਾਂਦੇ ਹਨ
ਫਿਰਿਕੈਗ੍ਰਿਹਿਕੇਨਹਿਪੰਥਪਰੈ॥੫੯॥
ਅਤੇ ਫਿਰ ਘਰ ਦੇ ਮਾਰਗ ਉਤੇ ਨਹੀਂ ਪੈਂਦੇ ॥੫੯॥
ਦੋਹਰਾ॥
ਦੋਹਰਾ:
ਧਨੀਲੋਗਹੈਪੁਹਪਸਮਗੁਨਿਜਨਭੌਰਬਿਚਾਰ॥
ਧਨਵਾਨ ਲੋਕ ਫੁਲਾਂ ਦੇ ਸਮਾਨ ਹਨ ਅਤੇ ਗੁਨੀ ਜਨ (ਭਾਵ ਬ੍ਰਾਹਮਣ) ਭੌਰਿਆਂ ਵਰਗੇ ਹਨ।
ਗੂੰਜਰਹਤਤਿਹਪਰਸਦਾਸਭਧਨਧਾਮਬਿਸਾਰ॥੬੦॥
ਉਹ ਘਰ ਬਾਹਰ ਸਭ ਕੁਝ ਭੁਲਾ ਕੇ, ਸਦਾ ਉਨ੍ਹਾਂ (ਧਨਵਾਨਾਂ) ਉਤੇ ਗੂੰਜਦੇ ਰਹਿੰਦੇ ਹਨ ॥੬੦॥
ਚੌਪਈ॥
ਚੌਪਈ:
ਸਭਕੋਊਅੰਤਕਾਲਬਸਿਭਯਾ॥
ਸਭ ਕੋਈ ਅੰਤ ਵਿਚ ਕਾਲ ਦੇ ਵਸ ਵਿਚ ਹੁੰਦੇ ਹਨ
ਧਨਕੀਆਸਨਿਕਰਿਤਜਿਗਯਾ॥
ਅਤੇ ਧਨ ਦੀ ਆਸ ਵਿਚ ਹੀ (ਸਭ ਕੁਝ) ਛਡ ਕੇ ਨਿਕਲ ਜਾਂਦੇ ਹਨ।
ਆਸਾਕਰਤਗਯਾਸੰਸਾਰਾ॥
(ਧਨ ਦੀ) ਇੱਛਾ ਕਰਦਾ ਹੋਇਆ ਸਾਰਾ ਸੰਸਾਰ ਚਲਾ ਗਿਆ ਹੈ,
ਇਹਆਸਾਕੋਵਾਰਨਪਾਰਾ॥੬੧॥
ਪਰ ਇਸ 'ਇੱਛਾ' ਦਾ ਕੋਈ ਉਰਾਰ ਪਾਰ ਨਹੀਂ ਹੈ ॥੬੧॥
ਏਕਨਿਰਾਸਵਹੈਕਰਤਾਰਾ॥
ਇੱਛਾ ਤੋਂ ਮੁਕਤ ਕੇਵਲ ਇਕ ਕਰਤਾਰ ਹੀ ਹੈ,
ਜਿਨਕੀਨਾਇਹਸਕਲਪਸਾਰਾ॥
ਜਿਸ ਨੇ ਇਸ ਸਾਰੀ ਸ੍ਰਿਸ਼ਟੀ ਦੀ ਸਿਰਜਨਾ ਕੀਤੀ ਹੋਈ ਹੈ।
ਆਸਾਰਹਿਤਔਰਕੋਊਨਾਹੀ॥
ਇੱਛਾ ਤੋਂ ਬਿਨਾ ਹੋਰ ਕੋਈ ਵੀ ਨਹੀਂ ਹੈ।
ਜਾਨੁਲੇਹੁਦਿਜਬਰਮਨਮਾਹੀ॥੬੨॥
ਹੇ ਸ੍ਰੇਸ਼ਠ ਬ੍ਰਾਹਮਣ! (ਤੁਸੀਂ) ਮਨ ਵਿਚ ਸਮਝ ਲਵੋ ॥੬੨॥
ਲੋਭਲਗੇਧਨਕੇਏਦਿਜਬਰ॥
ਇਹ ਸ੍ਰੇਸ਼ਠ ਬ੍ਰਾਹਮਣ ਧਨ ਦੇ ਲੋਭ ਵਿਚ ਫਸੇ ਹੋਏ ਹਨ
ਮਾਗਤਫਿਰਤਸਭਨਕੇਘਰਘਰ॥
ਅਤੇ ਸਭ ਦੇ ਘਰ ਘਰ ਮੰਗਦੇ ਫਿਰਦੇ ਹਨ।
ਯਾਜਗਮਹਿਕਰਡਿੰਭਦਿਖਾਵਤ॥
ਇਸ ਜਗਤ ਵਿਚ (ਇਹ) ਪਾਖੰਡ ਕਰਕੇ ਵਿਖਾਉਂਦੇ ਹਨ
ਤੇਠਗਿਠਗਿਸਭਕਹਧਨਖਾਵਤ॥੬੩॥
ਅਤੇ ਸਭ ਦਾ ਧਨ ਠਗ ਠਗ ਕੇ ਖਾਂਦੇ ਹਨ ॥੬੩॥
ਦੋਹਰਾ॥
ਦੋਹਰਾ:
ਆਸਾਕੀਆਸਾਲਗੇਸਭਹੀਗਯਾਜਹਾਨ॥
ਇੱਛਾ ('ਆਸਾ') ਦੀ ਇੱਛਾ ਵਿਚ ਲਗਿਆ ਹੋਇਆ ਇਹ ਸਾਰਾ ਸੰਸਾਰ ਚਲਾ ਗਿਆ ਹੈ।
ਆਸਾਜਗਜੀਵਤਬਚੀਲੀਜੈਸਮਝਿਸੁਜਾਨ॥੬੪॥
ਸਾਰੇ ਸਮਝਦਾਰ ਇਹ ਸਮਝ ਲੈਣ ਕਿ ਕੇਵਲ 'ਆਸਾ' ਹੀ ਸੰਸਾਰ ਵਿਚ ਜੀਉਂਦੀ ਬਚੀ ਹੈ ॥੬੪॥
ਚੌਪਈ॥
ਚੌਪਈ:
ਆਸਾਕਰਤਸਗਲਜਗਜਯਾ॥
ਆਸਾ ਕਰਦਿਆਂ ਹੀ ਸਾਰਾ ਸੰਸਾਰ ਜਨਮਿਆ ਹੈ।
ਆਸਹਿਉਪਜ੍ਯਾਆਸਹਿਭਯਾ॥
ਆਸਾ ਵਿਚ ਉਪਜਦਾ ਹੋਇਆ ਆਸਾ ਰੂਪ ਹੀ ਹੋ ਜਾਂਦਾ ਹੈ।
ਆਸਾਕਰਤਤਰੁਨਬ੍ਰਿਧਹੂਆ॥
ਆਸਾ ਕਰਦਿਆਂ ਜਵਾਨ ਬੁੱਢਾ ਹੋ ਜਾਂਦਾ ਹੈ।
ਆਸਾਕਰਤਲੋਗਸਭਮੂਆ॥੬੫॥
ਆਸਾ ਕਰਦਿਆਂ ਸਾਰੇ ਲੋਕ ਮਰ ਗਏ ਹਨ ॥੬੫॥
ਆਸਾਕਰਤਲੋਗਸਭਭਏ॥
ਆਸਾ ਕਰਦਿਆਂ ਸਭ ਲੋਕ
ਬਾਲਕਹੁਤੋਬ੍ਰਿਧਹ੍ਵੈਗਏ॥
ਬਾਲਕ ਤੋਂ ਬਿਰਧ ਹੋ ਗਏ ਹਨ।
ਜਿਤਿਕਿਤਧਨਆਸਾਕਰਿਡੋਲਹਿ॥
ਆਸ ਕਰ ਕੇ ਜਿਥੇ ਕਿਥੇ ਡੋਲਦੇ ਫਿਰ ਰਹੇ ਹਨ
ਦੇਸਬਿਦੇਸਧਨਾਸਕਲੋਲਹਿ॥੬੬॥
ਅਤੇ ਧਨ ਦੀ ਆਸਾ ਵਿਚ ਦੇਸਾਂ-ਵਿਦੇਸ਼ਾਂ ਵਿਚ ਘੁੰਮਦੇ ਫਿਰਦੇ ਹਨ ॥੬੬॥
ਪਾਹਨਕਹੁਧਨਾਸਸਿਰਨ੍ਯਾਵੈ॥
ਧਨ ਦੀ ਆਸਾ ਵਿਚ ਹੀ ਪੱਥਰ ਨੂੰ ਸਿਰ ਨਿਵਾਉਂਦੇ ਹਨ
ਚੇਤਅਚੇਤਨਕੌਠਹਰਾਵੈ॥
ਅਤੇ ਅਚੇਤ ਨੂੰ ਸਚੇਤ ਕਹਿੰਦੇ ਹਨ।
ਕਰਤਪ੍ਰਪੰਚਪੇਟਕੇਕਾਜਾ॥
ਉੱਚੇ ਨੀਵੇਂ, ਰਾਣਾ ਅਤੇ ਰਾਜਾ
ਊਚਨੀਚਰਾਨਾਅਰੁਰਾਜਾ॥੬੭॥
(ਸਭ) ਪੇਟ ਦੀ ਖਾਤਰ ਪ੍ਰਪੰਚ ਕਰਦੇ ਹਨ ॥੬੭॥
ਕਾਹੂਕੋਸਿਛਾਸੁਦ੍ਰਿੜਾਵੈ॥
ਕਿਸੇ ਨੂੰ ਸਿਖਿਆ ਦ੍ਰਿੜ੍ਹ ਕਰਾਉਂਦੇ ਹਨ
ਕਾਹੂੰਕੌਲੈਮੂੰਡਮੁੰਡਾਵੈ॥
ਅਤੇ ਕਿਸੇ ਦਾ ਸਿਰ ਮੁੰਨਵਾ ਦਿੰਦੇ ਹਨ।