GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1197
Display Settings
ਕਾਹੂੰਪਠੈਤੀਰਥਨਦੇਹੀ
ਕਈਆਂ ਨੂੰ ਤੀਰਥਾਂ (ਦੀ ਯਾਤ੍ਰਾ) ਉਤੇ ਭੇਜ ਦਿੰਦੇ ਹਨ
ਗ੍ਰਿਹਕੋਦਰਬੁਮਾਗਸਭਲੇਹੀ॥੬੮॥
ਅਤੇ ਘਰ ਦਾ ਸਾਰਾ ਧਨ (ਆਪ) ਮੰਗ ਲੈਂਦੇ ਹਨ ॥੬੮॥
ਜਿਹਨਰਕੋਧਨਵਾਨਤਕਾਵੈ
ਜਿਸ ਵਿਅਕਤੀ ਨੂੰ (ਇਹ) ਧਨਵਾਨ ਵੇਖ ਲੈਂਦੇ ਹਨ,
ਜੋਨਿਸਿਲਾਮਹਿਤਾਹਿਫਸਾਵੈ
ਉਸ ਨੂੰ ਜੂਨਾਂ ਦੇ ਚੱਕਰ (ਸਿਲਸਿਲੇ) ਵਿਚ ਫਸਾ ਦਿੰਦੇ ਹਨ।
ਬਹੁਰਿਡੰਡਤਿਹਮੂੰਡਿਚੁਕਾਹੀ
ਫਿਰ ਉਸ ਦੇ ਸਿਰ ਉਤੇ ਬਹੁਤ ਦੰਡ ਕਢ ਦਿੰਦੇ ਹਨ
ਕਾਢਿਦੇਤਤਾਕੇਪੁਨਿਮਾਹੀ॥੬੯॥
ਅਤੇ ਫਿਰ ਉਸ ਨੂੰ ਚੁਕਤਾ ਕਰਾ ਲੈਂਦੇ ਹਨ (ਭਾਵ ਵਸੂਲ ਕਰਦੇ ਹਨ) ॥੬੯॥
ਇਨਲੋਗਨਧਨਹੀਕੀਆਸਾ
ਇਨ੍ਹਾਂ ਲੋਕਾਂ ਨੂੰ ਧਨ ਦੀ ਹੀ ਆਸ ਹੈ।
ਸ੍ਰੀਹਰਿਜੀਕੀਨਾਹਿਪ੍ਯਾਸਾ
ਸ੍ਰੀ ਭਗਵਾਨ ਲਈ ਕੋਈ ਪਿਆਸ ਨਹੀਂ ਹੈ।
ਡਿੰਭਿਜਗਤਕਹਕਰਿਪਰਚਾਵੈ
(ਉਹ) ਪਾਖੰਡ ਕਰ ਕੇ ਜਗਤ ਨੂੰ ਪਰਚਾਉਂਦੇ ਹਨ
ਲਛਿਮੀਹਰਜ੍ਯੋਂਤ੍ਯੋਂਲੈਆਵੈ॥੭੦॥
ਅਤੇ ਜਿਵੇਂ ਕਿਵੇਂ ਧਨ ਹਰ ਕੇ ਲੈ ਆਉਂਦੇ ਹਨ ॥੭੦॥
ਦਿਜਬਾਚ
ਬ੍ਰਾਹਮਣ ਨੇ ਕਿਹਾ:
ਸੁਨੁਪੁਤ੍ਰੀਤੈਬਾਤਜਾਨੈ
ਹੇ ਪੁੱਤਰੀ! ਸੁਣ, ਤੂੰ (ਅਸਲ) ਗੱਲ ਨਹੀਂ ਜਾਣਦੀ ਹੈਂ
ਸਿਵਕਹਕਰਿਪਾਹਨਪਹਿਚਾਨੈ
ਅਤੇ ਸ਼ਿਵ ਨੂੰ ਪੱਥਰ ਸਮਝਦੀ ਹੈਂ।
ਬਿਪ੍ਰਨਕੌਸਭਹੀਸਿਰਨ੍ਯਾਵੈ
ਬ੍ਰਾਹਮਣਾਂ ਨੂੰ ਤਾਂ ਸਾਰੇ ਸਿਰ ਨਿਵਾਉਂਦੇ ਹਨ
ਚਰਨੋਦਕਲੈਮਾਥਚੜਾਵੈ॥੭੧॥
ਅਤੇ ਉਨ੍ਹਾਂ ਤੋਂ ਚਰਨੋਦਕ (ਚਰਨਾਮ੍ਰਿਤ) ਲੈ ਕੇ ਮੱਥੇ ਉਤੇ ਚੜ੍ਹਾਉਂਦੇ ਹਨ ॥੭੧॥
ਪੂਜਾਕਰਤਸਗਲਜਗਇਨਕੀ
ਇਨ੍ਹਾਂ ਦੀ ਸਾਰਾ ਜਗਤ ਪੂਜਾ ਕਰਦਾ ਹੈ
ਨਿੰਦ੍ਯਾਕਰਤਮੂੜਤੈਜਿਨਕੀ
ਜਿਨ੍ਹਾਂ ਦੀ ਹੇ ਮੂਰਖ! ਤੂੰ ਨਿੰਦਿਆ ਕਰਦੀ ਹੈਂ।
ਹੈਪਰਮਪੁਰਾਤਨਦਿਜਬਰ
ਇਹ ਬ੍ਰਾਹਮਣ ਪਰਮ ਪੁਰਾਤਨ ਹਨ
ਸਦਾਸਰਾਹਤਜਿਨਕਹਨ੍ਰਿਪਬਰ॥੭੨॥
ਜਿਨ੍ਹਾਂ ਨੂੰ ਸਦਾ ਮਹਾਨ ਰਾਜੇ ਸਲਾਹੁੰਦੇ ਰਹਿੰਦੇ ਹਨ ॥੭੨॥
ਕੁਅਰਿਬਾਚ
ਰਾਜ ਕੁਮਾਰੀ ਨੇ ਕਿਹਾ:
ਸੁਨਮੂਰਖਦਿਜਤੈਨਹਿਜਾਨੀ
ਹੇ ਮੂਰਖ ਬ੍ਰਾਹਮਣ! ਸੁਣ, ਤੂੰ ਨਹੀਂ ਜਾਣਦਾ
ਪਰਮਜੋਤਿਪਾਹਨਪਹਿਚਾਨੀ
ਅਤੇ ਪੱਥਰ ਨੂੰ ਪਰਮ ਜੋਤਿ ਮੰਨ ਰਿਹਾ ਹੈਂ।
ਇਨਮਹਿਪਰਮਪੁਰਖਤੈਜਾਨਾ
ਇਨ੍ਹਾਂ (ਪੱਥਰਾਂ) ਵਿਚ ਤੂੰ ਪਰਮ ਪੁਰਖ ਨੂੰ ਸਮਝ ਰਖਿਆ ਹੈ।
ਤਜਿਸ੍ਯਾਨਪਹ੍ਵੈਗਯੋਅਯਾਨਾ॥੭੩॥
ਸਿਆਣਪ ਛਡ ਕੇ ਇਆਣਾ ਹੋ ਗਿਆ ਹੈਂ ॥੭੩॥
ਅੜਿਲ
ਅੜਿਲ:
ਲੈਨੌਹੋਇਸੁਲੈਦਿਜਮੁਹਿਝੁਠਾਇਯੈ
ਹੇ ਬ੍ਰਾਹਮਣ! ਜੋ (ਤੂੰ) ਲੈਣਾ ਹੈ, ਲੈ ਲੈ, ਪਰ ਮੈਨੂੰ ਝੂਠ ਮੂਠ ਨਾ ਦਸ
ਪਾਹਨਮੈਪਰਮੇਸ੍ਵਰਭਾਖਿਸੁਨਾਇਯੈ
ਅਤੇ ਮੈਨੂੰ ਪੱਥਰ ਵਿਚ ਪਰਮਾਤਮਾ ਕਹਿ ਕੇ ਨਾ ਸੁਣਾ।
ਇਨਲੋਗਨਪਾਹਨਮਹਿਸਿਵਠਹਰਾਇਕੈ
ਇਨ੍ਹਾਂ ਲੋਕਾਂ ਨੂੰ ਪੱਥਰਾਂ ਵਿਚ ਸ਼ਿਵ ਦਸ ਕੇ
ਹੋਮੂੜਨਲੀਜਹੁਲੂਟਹਰਖਉਪਜਾਇਕੈ॥੭੪॥
ਮੂਰਖਾਂ ਨੂੰ ਪ੍ਰਸੰਨਤਾ ਪੂਰਵਕ ਲੁਟ ਲੈ ॥੭੪॥
ਕਾਹੂਕਹਪਾਹਨਮਹਿਬ੍ਰਹਮਬਤਾਤਹੈ
ਕਿਸੇ ਨੂੰ (ਤੂੰ) ਪੱਥਰ ਵਿਚ ਪਰਮਾਤਮਾ ਦਸਦਾ ਹੈਂ।
ਜਲਡੂਬਨਹਿਤਕਿਸਹੂੰਤੀਰਥਪਠਾਤਹੈ
ਕਿਸੇ ਨੂੰ ਜਲ ਵਿਚ ਡੁਬਕੀ ਮਾਰਨ ਲਈ ਤੀਰਥਾਂ ਉਤੇ ਭੇਜਦਾ ਹੈਂ।
ਜ੍ਯੋਂਤ੍ਯੋਂਧਨਹਰਲੇਤਜਤਨਅਨਗਨਿਤਕਰ
ਜਿਵੇਂ ਕਿਵੇਂ ਅਣਗਿਣਤ ਯਤਨ ਕਰ ਕੇ ਧਨ ਹਰ ਲੈਂਦਾ ਹੈ।
ਹੋਟਕਾਗਾਠਿਮਹਿਲਏਦੇਹੀਜਾਨਘਰ॥੭੫॥
(ਜਿਸ ਦੀ) ਗੰਢ ਵਿਚ ਪੈਸਾ (ਜਾਣ ਲੈਂਦਾ ਹੈ) ਉਸ ਤੋਂ ਲਏ ਬਿਨਾ ਘਰ ਜਾਣ ਨਹੀਂ ਦਿੰਦਾ ॥੭੫॥
ਧਨੀਪੁਰਖਕਹਲਖਿਦਿਜਦੋਖਲਗਾਵਹੀ
ਧਨਵਾਨ ਵਿਅਕਤੀ ਨੂੰ ਵੇਖ ਕੇ ਬ੍ਰਾਹਮਣ (ਕੋਈ ਨਾ ਕੋਈ) ਦੋਸ਼, (ਪਾਪ) ਲਗਾ ਦਿੰਦੇ ਹਨ।
ਹੋਮਜਗ੍ਯਤਾਤੇਬਹੁਭਾਤਕਰਾਵਹੀ
ਉਸ ਤੋਂ ਬਹੁਤ ਤਰ੍ਹਾਂ ਦੇ ਹੋਮ ਅਤੇ ਯੱਗ ਕਰਵਾਉਂਦੇ ਹਨ।
ਧਨਿਯਹਿਕਰਿਨਿਰਧਨੀਜਾਤਧਨਖਾਇਕੈ
ਧਨਵਾਨ ਦਾ ਧਨ ਖਾ ਕੇ (ਉਸ ਨੂੰ) ਨਿਰਧਨ ਬਣਾ ਦਿੰਦੇ ਹਨ।
ਹੋਬਹੁਰਿਤਾਕੌਬਦਨਦਿਖਾਵਤਆਇਕੈ॥੭੬॥
ਫਿਰ ਉਸ ਨੂੰ ਆ ਕੇ ਮੂੰਹ ਤਕ ਨਹੀਂ ਵਿਖਾਉਂਦੇ ॥੭੬॥
ਚੌਪਈ
ਚੌਪਈ:
ਕਾਹੂਲੌਤੀਰਥਨਸਿਧਾਵੈ
ਕਈਆਂ ਨੂੰ ਤੀਰਥਾਂ ਉਤੇ ਭੇਜ ਦਿੰਦੇ ਹਨ
ਕਾਹੂਅਫਲਪ੍ਰਯੋਗਬਤਾਵੈ
ਅਤੇ ਕਈਆਂ ਦੀ ਸਾਧਨਾ (ਉਪਾ, 'ਪ੍ਰਯੋਗ') ਨੂੰ ਅਫਲ ਦਸਦੇ ਹਨ।
ਕਾਕਨਜ੍ਯੋਂਮੰਡਰਾਤਧਨੂਪਰ
ਕਾਂਵਾਂ ਵਾਂਗ ਧਨ ਉਤੇ ਮੰਡਰਾਉਂਦੇ ਹਨ।
ਜ੍ਯੋਂਕਿਲਕਿਲਾਮਛਰੀਯੈਦੂਪਰ॥੭੭॥
(ਜਾਂ) ਜਿਵੇਂ ਦੁਧੀਰਾ ਮਛਲੀਆ ਉਤੇ (ਗੇੜੇ ਕਢਦਾ ਹੈ) ॥੭੭॥
ਜ੍ਯੋਦ੍ਵੈਸ੍ਵਾਨਏਕਹਡਿਯਾਪਰ
ਜਿਵੇਂ ਦੋ ਕੁੱਤੇ ਇਕ ਹੱਡੀ ਉਤੇ (ਲੜ ਮਰਦੇ ਹਨ)
ਭੂਸਤਮਨੋਬਾਦਿਬਿਦ੍ਰਯਾਧਰ
ਉਸੇ ਤਰ੍ਹਾਂ ਮਾਨੋ ਦੋ ਵਿਦਵਾਨ ਕਿਸੇ ਵਾਦ-ਵਿਵਾਦ ਵੇਲੇ ਭੌਂਕਦੇ ਹਨ।
ਬਾਹਰਕਰਤਬੇਦਕੀਚਰਚਾ
ਬਾਹਰੋਂ ਤਾਂ ਵੇਦ ਦੀ ਗੱਲ ਕਰਦੇ ਹਨ,
ਤਨਅਰੁਮਨਧਨਹੀਕੀਅਰਚਾ॥੭੮॥
ਪਰ ਮਨ ਅਤੇ ਤਨ ਧਨ ਦੀ ਪੂਜਾ ਉਤੇ ਲਗਿਆ ਰਹਿੰਦਾ ਹੈ ॥੭੮॥
ਦੋਹਰਾ
ਦੋਹਰਾ:
ਧਨਕੀਆਸਾਮਨਰਹੇਬਾਹਰਪੂਜਤਦੇਵ
ਮਨ ਵਿਚ ਧਨ ਦੀ ਆਸਾ ਰਹਿੰਦੀ ਹੈ ਅਤੇ ਬਾਹਰੋਂ ਦੇਵਤਾ ਦੀ ਪੂਜਾ ਕਰਦਾ ਹੈ।