ਨਹਰਿਮਿਲਾਨਧਨਭਯੋਬ੍ਰਿਥਾਭਈਸਭਸੇਵ॥੭੯॥
ਨਾ ਪਰਮਾਤਮਾ ਮਿਲਦਾ ਹੈ ਅਤੇ ਨਾ ਹੀ ਧਨਵਾਨ ਹੁੰਦਾ ਹੈ। ਸਾਰੀ ਸੇਵਾ ਵਿਅਰਥ ਹੋ ਜਾਂਦੀ ਹੈ ॥੭੯॥
ਅੜਿਲ॥
ਅੜਿਲ:
ਏਬਿਦ੍ਯਾਬਲਕਰਹਿਜੋਗਕੀਬਾਤਨਜਾਨੈ॥
ਇਹ ਵਿਦਿਆ ਦੇ ਬਲ ਤੇ ਗੱਲ ਕਰਦੇ ਹਨ, ਪਰ ਯੋਗ ਦੀ ਗੱਲ ਨੂੰ ਨਹੀਂ ਜਾਣਦੇ।
ਏਸੁਚੇਤਕਰਿਰਹਹਿਹਮਨਿਆਚੇਤਪ੍ਰਮਾਨੈ॥
ਇਹ (ਆਪਣੇ ਆਪ ਨੂੰ) ਸੂਝਵਾਨ ਸਮਝਦੇ ਹਨ ਅਤੇ ਸਾਨੂੰ ਮੂਰਖ ਦਸਦੇ ਹਨ।
ਕਹਾਭਯੌਜੌਭਾਗਭੂਲਿਭੌਂਦੂਨਹਿਖਾਈ॥
ਕੀ ਹੋਇਆ ਜੋ ਮੂਰਖ ਨੇ ਭੁਲ ਕੇ ਵੀ ਭੰਗ ਨਹੀਂ ਖਾਈ।
ਹੋਨਿਜੁਤਨਤੇਬਿਸੰਭਾਰਰਹਤਸਭਲਖਤਲੁਕਾਈ॥੮੦॥
ਪਰ ਸਾਰੇ ਜਾਣਦੇ ਹਨ ਕਿ ਉਹ ਆਪਣੇ ਸ਼ਰੀਰ ਤੋਂ ਵੀ ਬੇਸੁਰਤ ਰਹਿੰਦੇ ਹਨ ॥੮੦॥
ਭਾਗਖਾਇਭਟਭਿੜਹਿਗਜਨਕੇਦਾਤਉਪਾਰਹਿ॥
ਭੰਗ ਖਾ ਕੇ ਸੂਰਮੇ ਲੜਦੇ ਹਨ ਅਤੇ ਹਾਥੀਆਂ ਤਕ ਦੇ ਦੰਦ ਉਖਾੜ ਦਿੰਦੇ ਹਨ।
ਸਿਮਟਿਸਾਗਸੰਗ੍ਰਹਹਿਸਾਰਸਨਮੁਖਹ੍ਵੈਝਾਰਹਿ॥
ਉਹ ਬਰਛੇ ਨੂੰ ਘੁਟ ਕੇ ਫੜਦੇ ਹਨ ਅਤੇ (ਵੈਰੀ ਦੇ) ਸਾਹਮਣੇ ਹਥਿਆਰ ('ਸਾਰ' ਲੋਹਾ) ਚਲਾਉਂਦੇ ਹਨ।
ਤੈਮੂਜੀਪੀਭਾਗਕਹੋਕਾਕਾਜਸਵਰਿਹੈਂ॥
ਹੇ ਮੂਰਖ! ਤੂੰ ਭੰਗ ਪੀ ਕੇ ਦਸ ਕੀ ਕੰਮ ਸੰਵਾਰੇਂਗਾ।
ਹੋਹ੍ਵੈਕੈਮ੍ਰਿਤਕਸਮਾਨਜਾਇਔਧੇਮੁਖਪਰਿਹੈਂ॥੮੧॥
ਮ੍ਰਿਤਕ ਵਾਂਗ ਹੋ ਕੇ ਮੂਧੇ ਮੂੰਹ ਡਿਗੇਂਗਾ ॥੮੧॥
ਭੁਜੰਗਛੰਦ॥
ਭੁਜੰਗ ਛੰਦ:
ਸੁਨੋਮਿਸ੍ਰਸਿਛਾਇਨੀਕੋਸੁਦੀਜੈ॥
ਹੇ ਬ੍ਰਾਹਮਣ! ਸੁਣੋ, (ਤੁਸੀਂ) ਸਿਖਿਆ ਇਨ੍ਹਾਂ (ਮੂਰਖਾਂ) ਨੂੰ ਹੀ ਦਿਓ।
ਮਹਾਝੂਠਤੇਰਾਖਿਕੈਮੋਹਿਲੀਜੈ॥
ਮੈਨੂੰ ਇਸ ਮਹਾ ਝੂਠ ਤੋਂ ਬਚਾ ਲਵੋ।
ਇਤੋਝੂਠਕੈਔਰਨੀਕੋਦ੍ਰਿੜਾਵੌ॥
ਇਸ ਝੂਠ ਨੂੰ ਕਿਸੇ ਹੋਰ ਢੰਗ ਨਾਲ ਦ੍ਰਿੜ੍ਹ ਕਰਾਓ
ਕਹਾਚਾਮਕੇਦਾਮਕੈਕੈਚਲਾਵੌ॥੮੨॥
ਅਤੇ ਚੰਮ ਦੇ ਦੰਮ ਕਹਿ ਕੇ ਚਲਾਓ ॥੮੨॥
ਮਹਾਘੋਰਈਨਰਕਕੇਬੀਚਜੈਹੌ॥
(ਤੁਸੀਂ) ਮਹਾ ਘੋਰ ਨਰਕ ਵਿਚ ਜਾਓਗੇ।
ਕਿਚੰਡਾਲਕੀਜੋਨਿਮੈਔਤਰੈਹੌ॥
ਜਾਂ ਚੰਡਾਲ ਦੀ ਜੂਨ ਵਿਚ ਜਨਮ ਧਾਰਨ ਕਰੋਗੇ।
ਕਿਟਾਗੇਮਰੋਗੇਬਧੇਮ੍ਰਿਤਸਾਲਾ॥
ਜਾਂ (ਤੁਸੀਂ) ਪੁਠੇ ਟੰਗੇ ਹੋਏ ਮੁਰਦਾ ਘਰ ਵਿਚ ਮਾਰੇ ਜਾਓਗੇ
ਸਨੈਬੰਧੁਪੁਤ੍ਰਾਕਲਤ੍ਰਾਨਬਾਲਾ॥੮੩॥
ਭਰਾ, ਪੁੱਤਰ, ਪਤਨੀ, ਪੁੱਤਰੀ ਸਮੇਤ ॥੮੩॥
ਕਹੋਮਿਸ੍ਰਆਗੇਕਹਾਜ੍ਵਾਬਦੈਹੋ॥
ਹੇ ਬ੍ਰਾਹਮਣ! ਦਸੋ, ਅਗੇ ਕੀ ਜਵਾਬ ਦਿਓਗੇ,
ਜਬੈਕਾਲਕੇਜਾਲਮੈਫਾਸਿਜੈਹੋ॥
ਜਦੋਂ ਕਾਲ ਦੇ ਜਾਲ ਵਿਚ ਫਸ ਜਾਓਗੇ।
ਕਹੋਕੌਨਸੋਪਾਠਕੈਹੋਤਹਾਹੀ॥
ਦਸੋ, ਉਥੇ ਕਿਹੜਾ ਪਾਠ ਕਰੋਗੇ।
ਤਊਲਿੰਗਪੂਜਾਕਰੌਗੇਉਹਾਹੀ॥੮੪॥
ਕੀ ਉਥੇ ਵੀ ਤੁਸੀਂ ਲਿੰਗ ਦੀ ਪੂਜਾ ਕਰੋਗੇ ॥੮੪॥
ਤਹਾਰੁਦ੍ਰਐਹੈਕਿਸ੍ਰੀਕ੍ਰਿਸਨਐਹੈ॥
ਉਥੇ ਰੁਦ੍ਰ ਆਵੇਗਾ ਜਾਂ ਸ੍ਰੀ ਕ੍ਰਿਸ਼ਨ ਆਵੇਗਾ,
ਜਹਾਬਾਧਿਸ੍ਰੀਕਾਲਤੋਕੌਚਲੇਹੈ॥
ਜਿਥੇ ਕਾਲ ਬੰਨ੍ਹ ਕੇ ਤੁਹਾਨੂੰ ਲੈ ਕੇ ਜਾਵੇਗਾ।
ਕਿਧੌਆਨਿਕੈਰਾਮਹ੍ਵੈਹੈਸਹਾਈ॥
ਕੀ ਉਥੇ ਤੁਹਾਡੀ ਰਾਮ ਆ ਕੇ ਮੱਦਦ ਕਰੇਗਾ?
ਜਹਾਪੁਤ੍ਰਮਾਤਾਨਤਾਤਾਨਭਾਈ॥੮੫॥
ਜਿਥੇ ਪੁੱਤਰ, ਮਾਤਾ, ਪਿਤਾ ਅਤੇ ਭਰਾ (ਤੁਹਾਡੇ ਨਾਲ) ਨਹੀਂ ਹੋਣਗੇ ॥੮੫॥
ਮਹਾਕਾਲਜੂਕੋਸਦਾਸੀਸਨ੍ਰਯੈਯੈ॥
(ਇਸ ਲਈ) ਸਦਾ ਮਹਾ ਕਾਲ ਨੂੰ ਸੀਸ ਨਿਵਾਉਂਣਾ ਚਾਹੀਦਾ ਹੈ
ਪੁਰੀਚੌਦਹੂੰਤ੍ਰਾਸਜਾਕੋਤ੍ਰਸੈਯੈ॥
ਜਿਸ ਦੇ ਡਰ ਤੋਂ ਚੌਦਾਂ ਪੁਰੀਆਂ ਡਰਦੀਆਂ ਹਨ।
ਸਦਾਆਨਿਜਾਕੀਸਭੈਜੀਵਮਾਨੈ॥
ਜਿਸ ਦੀ ਪ੍ਰਭੁਤਾ ਸਾਰੇ ਜੀਵ ਮੰਨਦੇ ਹਨ
ਸਭੈਲੋਕਖ੍ਰਯਾਤਾਬਿਧਾਤਾਪਛਾਨੈ॥੮੬॥
ਅਤੇ ਜਿਸ ਨੂੰ ਸਾਰੇ ਲੋਕ ਵਿਧਾਤਾ ਵਜੋਂ ਪਛਾਣਦੇ ਹਨ ॥੮੬॥
ਨਹੀਜਾਨਿਜਾਈਕਛੂਰੂਪਰੇਖਾ॥
ਜਿਸ ਦੀ ਕੁਝ ਵੀ ਰੂਪ-ਰੇਖਾ ਜਾਣੀ ਨਹੀਂ ਜਾ ਸਕਦੀ।
ਕਹਾਬਾਸਤਾਕੋਫਿਰੈਕੌਨਭੇਖਾ॥
ਉਸ ਦਾ ਵਾਸ ਕਿਥੇ ਹੈ ਅਤੇ ਕਿਸ ਭੇਸ ਵਿਚ ਫਿਰਦਾ ਹੈ।
ਕਹਾਨਾਮਤਾਕੋਕਹਾਕੈਕਹਾਵੈ॥
ਉਸ ਦਾ ਕੀ ਨਾਂ ਹੈ ਅਤੇ ਕਿਥੋਂ ਦਾ ਅਖਵਾਉਂਦਾ ਹੈ।
ਕਹਾਕੈਬਖਾਨੋਕਹੇਮੋਨਆਵੈ॥੮੭॥
ਕਿਥੋਂ ਤਕ ਉਸ ਦਾ ਬਖਾਨ ਕਰਾਂ, ਕਥਨ ਵਿਚ ਨਹੀਂ ਆਉਂਦਾ ॥੮੭॥
ਨਤਾਕੋਕੋਊਤਾਤਮਾਤਾਨਭਾਈ॥
ਉਸ ਦਾ ਨਾ ਕੋਈ ਪਿਤਾ ਹੈ, ਨਾ ਮਾਤਾ, ਨਾ ਭਰਾ,
ਨਪੁਤ੍ਰਾਨਪੋਤ੍ਰਾਨਦਾਯਾਨਦਾਈ॥
ਨਾ ਪੁੱਤਰ, ਨਾ ਪੋਤਰਾ ਅਤੇ ਨਾ ਹੀ ਕੋਈ ਦਾਇਆ ਅਤੇ ਨਾ ਦਾਈ ਹੈ।
ਕਛੂਸੰਗਸੈਨਾਨਤਾਕੋਸੁਹਾਵੈ॥
ਉਸ ਦੇ ਨਾਲ ਕੋਈ ਵੀ ਸੈਨਾ ਨਹੀਂ ਸ਼ੋਭਦੀ।
ਕਹੈਸਤਿਸੋਈਕਰੈਸੋਬਨ੍ਯਾਵੈ॥੮੮॥
ਉਹ ਸਤਿ ਕਹਿੰਦਾ ਹੈ ਅਤੇ ਉਹੀ ਕਰਦਾ ਹੈ ਜੋ ਬਣਦਾ ਸਰਦਾ ਹੈ ॥੮੮॥
ਕਈਊਸਵਾਰੈਕਈਊਖਪਾਵੈ॥
(ਉਸ ਨੇ) ਕਈਆਂ ਨੂੰ ਸੰਵਾਰਿਆ ਹੈ ਅਤੇ ਕਈਆ ਨੂੰ ਖਪਾ ਦਿੱਤਾ ਹੈ।
ਉਸਾਰੇਗੜੇਫੇਰਿਮੇਟੈਬਨਾਵੈ॥
(ਕਈਆਂ ਨੂੰ) ਉਸਾਰਿਆ ਹੈ, ਘੜਿਆ ਹੈ, ਫਿਰ ਮਿਟਾਇਆ ਹੈ ਅਤੇ ਬਣਾਇਆ ਹੈ।
ਘਨੀਬਾਰਲੌਪੰਥਚਾਰੋਭ੍ਰਮਾਨਾ॥
(ਉਹ) ਅਨੇਕ ਵਾਰ ਚੌਹਾਂ ਪਾਸੇ ਘੁੰਮਦਾ ਹੈ।
ਮਹਾਕਾਲਹੀਕੋਗੁਰੂਕੈਪਛਾਨਾ॥੮੯॥
ਮਹਾ ਕਾਲ ਨੂੰ ਗੁਰੂ ਰੂਪ ਵਿਚ ਪਛਾਣਿਆ ਜਾਂਦਾ ਹੈ ॥੮੯॥
ਮੁਰੀਦਹੈਉਸੀਕੀਵਹੈਪੀਰਮੇਰੋ॥
(ਮੈਂ) ਉਸੇ ਦੀ ਮੁਰੀਦ ਹਾਂ ਅਤੇ ਉਹੀ ਮੇਰਾ ਪੀਰ ਹੈ।
ਉਸੀਕਾਕਿਯਾਆਪਨਾਜੀਵਚੇਰੋ॥
ਉਸੇ ਦਾ ਹੀ (ਮੈਂ) ਆਪਣੇ ਜੀ ਨੂੰ ਚੇਲਾ ਬਣਾਇਆ ਹੋਇਆ ਹੈ।
ਤਿਸੀਕਾਕੀਆਬਾਲਕਾਮੈਕਹਾਵੌ॥
ਉਸੇ ਦੀ ਕੀਤੀ ਹੋਈ ਮੈਂ ਬਾਲਕਾ ਅਖਵਾਉਂਦੀ ਹਾਂ।
ਉਹੀਮੋਹਿਰਾਖਾਉਸੀਕੋਧਿਆਵੌ॥੯੦॥
ਉਹੀ ਮੇਰਾ ਰਾਖਾ ਹੈ ਅਤੇ ਉਸੇ ਦੀ ਮੈਂ ਆਰਾਧਨਾ ਕਰਦੀ ਹਾਂ ॥੯੦॥
ਚੌਪਈ॥
ਚੌਪਈ: