ਦਿਜਹਮਮਹਾਕਾਲਕੋਮਾਨੈ॥
ਹੇ ਬ੍ਰਾਹਮਣ! ਮੈਂ (ਕੇਵਲ) ਮਹਾ ਕਾਲ ਨੂੰ ਮੰਨਦੀ ਹਾਂ
ਪਾਹਨਮੈਮਨਕੋਨਹਿਆਨੈ॥
ਅਤੇ ਪੱਥਰਾਂ (ਦੀ ਪੂਜਾ ਵਿਚ ਆਪਣਾ) ਮਨ ਨਹੀਂ ਲਗਾਉਂਦੀ।
ਪਾਹਨਕੋਪਾਹਨਕਰਿਜਾਨਤ॥
(ਮੈਂ) ਪੱਥਰ ਨੂੰ ਪੱਥਰ ਕਰ ਕੇ ਹੀ ਮੰਨਦੀ ਹਾਂ।
ਤਾਤੇਬੁਰੋਲੋਗਏਮਾਨਤ॥੯੧॥
ਇਸੇ ਲਈ (ਇਹ) ਲੋਕ ਬੁਰਾ ਮੰਨਦੇ ਹਨ ॥੯੧॥
ਝੂਠਾਕਹਝੂਠਾਹਮਕੈਹੈ॥
ਝੂਠੇ ਨੂੰ ਤਾਂ ਮੈਂ ਝੂਠਾ ਕਹਾਂਗੀ
ਜੋਸਭਲੋਗਮਨੈਕੁਰਰੈਹੈ॥
ਭਾਵੇਂ ਸਾਰੇ ਲੋਕ ਮਨ ਵਿਚ (ਕਿਉਂ ਨ) ਖਿਝਣ।
ਹਮਕਾਹੂਕੀਕਾਨਿਨਰਾਖੈ॥
ਮੈਂ ਕਿਸੇ ਦੀ ਪਰਵਾਹ ਨਹੀਂ ਰਖਦੀ ਹਾਂ
ਸਤਿਬਚਨਮੁਖਊਪਰਭਾਖੈ॥੯੨॥
ਅਤੇ ਮੂੰਹ ਉਤੇ ਸੱਚੀ ਗੱਲ ਕਹਿੰਦੀ ਹਾਂ ॥੯੨॥
ਸੁਨੁਦਿਜਤੁਮਧਨਕੇਲਬਲਾਗੇ॥
ਹੇ ਬ੍ਰਾਹਮਣ! ਸੁਣੋ, ਤੁਸੀਂ ਧਨ ਦੇ ਲੋਭ ਵਿਚ ਲਗੇ ਹੋਏ
ਮਾਗਤਫਿਰਤਸਭਨਕੇਆਗੇ॥
ਸਭ ਦੇ ਅਗੇ ਮੰਗਦੇ ਫਿਰਦੇ ਹੋ।
ਆਪਨੇਮਨਭੀਤਰਿਨਲਜਾਵਹੁ॥
ਆਪਣੇ ਮਨ ਵਿਚ ਲਜਿਤ ਨਹੀਂ ਹੁੰਦੇ
ਇਕਟਕਹ੍ਵੈਹਰਿਧ੍ਯਾਨਨਲਾਵਹੁ॥੯੩॥
ਅਤੇ ਇਕ ਟਕ ਹੋ ਕੇ ਹਰਿ ਵਲ ਧਿਆਨ ਨਹੀਂ ਲਗਾਉਂਦੇ ॥੯੩॥
ਦਿਜਬਾਚ॥
ਬ੍ਰਾਹਮਣ ਨੇ ਕਿਹਾ:
ਤਬਦਿਜਬੋਲਾਤੈਕ੍ਯਾਮਾਨੈ॥
ਤਦ ਬ੍ਰਾਹਮਣ ਬੋਲਿਆ ਕਿ ਤੂੰ ਕੀ ਮੰਨ ਸਕਦੀ ਹੈਂ,
ਸੰਭੂਕੋਪਾਹਨਕਰਿਮਾਨੈ॥
ਜੋ ਸ਼ਿਵ ਨੂੰ ਪੱਥਰ ਸਮਝ ਰਹੀ ਹੈਂ।
ਜੋਇਨਕੋਕਰਿਆਨਬਖਾਨੈ॥
ਜੋ ਇਨ੍ਹਾਂ ਨੂੰ ਕੁਝ ਹੋਰ ਹੀ (ਭਾਵ ਉਲਟ) ਸਮਝਦਾ ਹੈ,
ਤਾਕੋਬ੍ਰਹਮਪਾਤਕੀਜਾਨੈ॥੯੪॥
ਉਸ ਨੂੰ ਪਰਮਾਤਮਾ ਪਾਪੀ ਸਮਝਦਾ ਹੈ ॥੯੪॥
ਜੋਇਨਕਹਕਟੁਬਚਨਉਚਾਰੈ॥
ਜੋ ਇਨ੍ਹਾਂ ਪ੍ਰਤਿ ਕੌੜੇ ਬੋਲ ਬੋਲਦਾ ਹੈ,
ਤਾਕੌਮਹਾਨਰਕਬਿਧਿਡਾਰੈ॥
ਉਨ੍ਹਾਂ ਨੂੰ ਵਿਧਾਤਾ ਭਿਆਨਕ ਨਰਕ ਵਿਚ ਸੁਟਦਾ ਹੈ।
ਇਨਕੀਸਦਾਕੀਜਿਯੈਸੇਵਾ॥
ਇਨ੍ਹਾਂ ਦੀ ਸਦਾ ਸੇਵਾ ਕਰਨੀ ਚਾਹੀਦੀ ਹੈ
ਏਹੈਪਰਮਪੁਰਾਤਨਦੇਵਾ॥੯੫॥
ਕਿਉਂਕਿ ਇਹ ਪਰਮ ਪੁਰਾਤਨ ਦੇਵਤੇ ਹਨ ॥੯੫॥
ਕੁਅਰਿਬਾਚ॥
ਰਾਜ ਕੁਮਾਰੀ ਨੇ ਕਿਹਾ:
ਏਕੈਮਹਾਕਾਲਹਮਮਾਨੈ॥
ਮੈਂ ਇਕੋ ਮਹਾ ਕਾਲ ਨੂੰ ਮੰਨਦੀ ਹਾਂ।
ਮਹਾਰੁਦ੍ਰਕਹਕਛੂਨਜਾਨੈ॥
ਮੈਂ ਮਹਾ ਰੁਦ੍ਰ ਨੂੰ ਕੁਝ ਨਹੀਂ ਸਮਝਦੀ।
ਬ੍ਰਹਮਬਿਸਨਕੀਸੇਵਨਕਰਹੀ॥
(ਮੈਂ) ਬ੍ਰਹਮਾ ਅਤੇ ਵਿਸ਼ਣੂ ਦੀ ਸੇਵਾ ਵੀ ਨਹੀਂ ਕਰਦੀ
ਤਿਨਤੇਹਮਕਬਹੂੰਨਹੀਡਰਹੀ॥੯੬॥
ਅਤੇ ਇਨ੍ਹਾਂ ਤੋਂ ਮੈਂ ਕਦੇ ਵੀ ਨਹੀਂ ਡਰਦੀ ॥੯੬॥
ਬ੍ਰਹਮਬਿਸਨਜਿਨਪੁਰਖਉਚਾਰਿਯੋ॥
ਜਿਸ ਵਿਅਕਤੀ ਨੇ ਬ੍ਰਹਮਾ ਅਤੇ ਵਿਸ਼ਣੂ (ਦੇ ਨਾਮ ਦਾ) ਉਚਾਰਨ ਕੀਤਾ ਹੈ,
ਤਾਕੌਮ੍ਰਿਤੁਜਾਨਿਯੈਮਾਰਿਯੋ॥
ਸਮਝੋ ਉਸ ਨੂੰ ਮ੍ਰਿਤੂ ਨੇ ਮਾਰ ਸੁਟਿਆ ਹੈ।
ਜਿਨਨਰਕਾਲਪੁਰਖਕੋਧ੍ਰਯਾਯੋ॥
ਜਿਸ ਬੰਦੇ ਨੇ ਕਾਲ ਪੁਰਖ ਦੀ ਆਰਾਧਨਾ ਕੀਤੀ ਹੈ,
ਤਾਕੇਨਿਕਟਕਾਲਨਹਿਆਯੋ॥੯੭॥
ਉਸ ਦੇ ਨੇੜੇ 'ਕਾਲ' (ਮ੍ਰਿਤੂ) ਨਹੀਂ ਆਉਂਦਾ ॥੯੭॥
ਜੇਨਰਕਾਲਪੁਰਖਕੋਧ੍ਯਾਵੈ॥
ਜੋ ਪੁਰਸ਼ ਕਾਲ ਪੁਰਖ ਨੂੰ ਧਿਆਉਂਦਾ ਹੈ,
ਤੇਨਰਕਾਲਫਾਸਨਹਿਜਾਵੈ॥
ਉਹ ਪੁਰਸ਼ ਕਾਲ ਦੀ ਫਾਹੀ ਵਿਚ ਨਹੀਂ ਫਸਦਾ।
ਤਿਨਕੇਰਿਧਸਿਧਸਭਘਰਮੌ॥
ਉਸ ਦੇ ਘਰ ਵਿਚ ਸਭ ਰਿੱਧੀਆਂ ਸਿੱਧੀਆਂ (ਰਹਿੰਦੀਆਂ ਹਨ)
ਕੋਬਿਦਸਭਹੀਰਹਤਹੁਨਰਮੌ॥੯੮॥
ਅਤੇ (ਉਹ) ਸਾਰਿਆਂ ਹੁਨਰਾਂ ਵਿਚ ਪ੍ਰਬੀਨ ਰਹਿੰਦਾ ਹੈ ॥੯੮॥
ਕਾਲਪੁਰਖਇਕਦਾਜਿਨਕਹਾ॥
ਜੋ ਇਕ ਵਾਰ ਵੀ ਕਾਲ ਪੁਰਖ ਦਾ (ਨਾਮ) ਲੈਂਦਾ ਹੈ,
ਤਾਕੇਰਿਧਿਸਿਧਿਹ੍ਵੈਰਹਾ॥
(ਸਭ) ਰਿੱਧੀਆਂ ਸਿੱਧੀਆਂ ਉਸ ਦੀਆਂ ਹੋ ਜਾਂਦੀਆਂ ਹਨ।
ਭਾਤਿਭਾਤਿਧਨਭਰੇਭੰਡਾਰੂ॥
(ਉਸ ਦੇ) ਭਾਂਤ ਭਾਂਤ ਦੇ ਧਨ ਦੇ ਭੰਡਾਰ ਭਰ ਜਾਂਦੇ ਹਨ,
ਜਿਨਕਾਆਵਤਵਾਰਨਪਾਰੂ॥੯੯॥
ਜਿਨ੍ਹਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ॥੯੯॥
ਜਿਨਨਰਕਾਲਪੁਰਖਕਹਧ੍ਰਯਾਯੋ॥
ਜਿਸ ਪੁਰਸ਼ ਨੇ ਕਾਲ ਪੁਰਖ ਨੂੰ ਧਿਆਇਆ ਹੈ,
ਸੋਨਰਕਲਿਮੋਕਬਹੂਨਆਯੋ॥
ਉਹ ਪੁਰਸ਼ ਫਿਰ ਕਲਿਯੁਗ ਨੂੰ ਕਦੇ ਵੀ ਨਹੀਂ ਆਉਂਦਾ।
ਯਾਜਗਮੈਤੇਅਤਿਸੁਖਪਾਵੈ॥
(ਉਹ) ਇਸ ਜਗਤ ਵਿਚ ਬਹੁਤ ਸੁਖ ਪ੍ਰਾਪਤ ਕਰਦਾ ਹੈ
ਭੋਗਕਰੈਬੈਰਨਿਕਹਘਾਵੈ॥੧੦੦॥
ਅਤੇ ਵੈਰੀਆਂ ਨੂੰ ਮਾਰਦਾ ਹੋਇਆ ਸੰਸਾਰਿਕਤਾ ਨੂੰ ਮਾਣਦਾ ਹੈ ॥੧੦੦॥
ਜਬਤੋਕੋਦਿਜਕਾਲਸਤੈਹੈ॥
ਹੇ ਬ੍ਰਾਹਮਣ! ਜਦੋਂ ਤੈਨੂੰ ਕਾਲ ਦੁਖੀ ਕਰੇਗਾ,
ਤਬਤੂਕੋਪੁਸਤਕਕਰਲੈਹੈ॥
ਤਦ ਤੂੰ ਕਿਹੜੀ ਪੁਸਤਕ ਹੱਥ ਵਿਚ ਲਵੇਂਗਾ।
ਭਾਗਵਤਪੜੋਕਿਗੀਤਾਕਹਿਹੋ॥
ਕੀ ਭਾਗਵਤ ਪੁਰਾਣ ਪੜ੍ਹੋਗੇ ਜਾਂ ਭਗਵਦ ਗੀਤਾ ਨੂੰ ਉਚਾਰੋਗੇ।
ਰਾਮਹਿਪਕਰਿਕਿਸਿਵਕਹਗਹਿਹੋ॥੧੦੧॥
ਰਾਮ ਨੂੰ ਪਕੜੋਗੇ ਕਿ ਸ਼ਿਵ ਨੂੰ ਫੜੋਗੇ ॥੧੦੧॥
ਜੇਤੁਮਪਰਮਪੁਰਖਠਹਰਾਏ॥
ਜਿਨ੍ਹਾਂ ਨੂੰ ਤੂੰ ਪਰਮ ਪੁਰਖ ਵਜੋਂ ਸਥਾਪਿਤ ਕੀਤਾ ਹੈ
ਤੇਸਭਡੰਡਕਾਲਕੇਘਾਏ॥
ਉਹ ਸਭ ਕਾਲ ਦੇ ਡੰਡੇ ਦੇ ਮਾਰੇ ਹੋਏ ਹਨ।