GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1200
Display Settings
ਕਾਲਡੰਡਬਿਨਬਚਾਕੋਈ
ਕਾਲ ਦੇ ਡੰਡੇ ਤੋਂ ਸ਼ਿਵ, ਬ੍ਰਹਮਾ, ਵਿਸ਼ਣੂ, ਇੰਦਰ ਆਦਿ
ਸਿਵਬਿਰੰਚਬਿਸਨਿੰਦ੍ਰਸੋਈ॥੧੦੨॥
ਕੋਈ ਵੀ ਬਚ ਨਹੀਂ ਸਕਿਆ ॥੧੦੨॥
ਜੈਸਿਜੂਨਿਇਕਦੈਤਬਖਨਿਯਤ
ਜਿਵੇਂ ਇਕ ਦੈਂਤ ਜੂਨ ਕਹੀ ਜਾਂਦੀ ਹੈ,
ਤ੍ਰਯੋਇਕਜੂਨਿਦੇਵਤਾਜਨਿਯਤ
ਉਸੇ ਤਰ੍ਹਾਂ ਇਕ ਦੇਵਤਾ ਜੂਨ ਵੀ ਜਾਣੀ ਜਾਂਦੀ ਹੈ।
ਜੈਸੇਹਿੰਦੂਆਨੋਤੁਰਕਾਨਾ
ਜਿਵੇਂ ਕੋਈ ਹਿੰਦੂ ਜਾਂ ਮੁਸਲਮਾਨ ਹੈ,
ਸਭਹਿਨਸੀਸਕਾਲਜਰਵਾਨਾ॥੧੦੩॥
ਪਰ ਉਨ੍ਹਾਂ ਸਾਰਿਆਂ ਦੇ ਸਿਰ ਉਤੇ ਕਾਲ ਮਹਾਬਲੀ ਹੈ ॥੧੦੩॥
ਕਬਹੂੰਦੈਤਦੇਵਤਨਮਾਰੈਂ
ਕਦੀ ਦੇਵਤਿਆਂ ਨੇ ਦੈਂਤਾਂ ਨੂੰ ਮਾਰਿਆ ਹੈ
ਕਬਹੂੰਦੈਤਨਦੇਵਸੰਘਾਰੈਂ
ਅਤੇ ਕਦੇ ਦੈਂਤਾਂ ਨੇ ਦੇਵਤਿਆਂ ਨੂੰ ਸੰਘਾਰਿਆ ਹੈ।
ਦੇਵਦੈਤਜਿਨਦੋਊਸੰਘਾਰਾ
ਜਿਸ ਨੇ ਦੇਵਤਿਆਂ ਅਤੇ ਦੈਂਤਾਂ ਦੋਹਾਂ ਨੂੰ ਮਾਰਿਆ ਹੈ,
ਵਹੈਪੁਰਖਪ੍ਰਤਿਪਾਲਹਮਾਰਾ॥੧੦੪॥
ਉਹ (ਕਾਲ) ਪੁਰਖ ਮੇਰਾ ਪ੍ਰਤਿਪਾਲਕ ਹੈ ॥੧੦੪॥
ਅੜਿਲ
ਅੜਿਲ:
ਇੰਦ੍ਰਉਪਿੰਦ੍ਰਦਿਨਿੰਦ੍ਰਹਿਜੌਨਸੰਘਾਰਿਯੋ
ਜਿਸ ਨੇ ਇੰਦਰ, ਉਪਿੰਦਰ (ਵਾਮਨ) ਸੂਰਜ,
ਚੰਦ੍ਰਕੁਬੇਰਜਲਿੰਦ੍ਰਅਹਿੰਦ੍ਰਹਿਮਾਰਿਯੋ
ਚੰਦ੍ਰਮਾ, ਕੁਬੇਰ, ਵਰੁਣ ਅਤੇ ਸ਼ੇਸ਼ਨਾਗ ਨੂੰ ਮਾਰ ਦਿੱਤਾ ਹੈ।
ਪੁਰੀਚੌਦਹੂੰਚਕ੍ਰਜਵਨਸੁਨਿਲੀਜਿਯੈ
ਜਿਸ ਦਾ ਚੌਦਾਂ ਲੋਕਾਂ ਵਿਚ ਚੱਕਰ ਚਲਦਾ ਸੁਣੀਂਦਾ ਹੈ,
ਹੋਨਮਸਕਾਰਤਾਹੀਕੋਗੁਰਕਰਿਕੀਜਿਯੈ॥੧੦੫॥
ਉਸੇ ਨੂੰ ਪ੍ਰਨਾਮ ਕਰ ਕੇ ਗੁਰੂ ਧਾਰਨ ਕਰਨਾ ਚਾਹੀਦਾ ਹੈ ॥੧੦੫॥
ਦਿਜਬਾਚ
ਬ੍ਰਾਹਮਣ ਨੇ ਕਿਹਾ:
ਚੌਪਈ
ਚੌਪਈ:
ਬਹੁਬਿਧਿਬਿਪ੍ਰਹਿਕੋਸਮਝਾਯੋ
(ਰਾਜ ਕੁਮਾਰੀ ਨੇ) ਕਈ ਤਰ੍ਹਾਂ ਨਾਲ ਬ੍ਰਾਹਮਣ ਨੂੰ ਸਮਝਾਇਆ।
ਪੁਨਿਮਿਸ੍ਰਹਿਅਸਭਾਖਿਸੁਨਾਯੋ
ਫਿਰ ਬ੍ਰਾਹਮਣ ਨੇ ਇਸ ਤਰ੍ਹਾਂ ਕਿਹਾ,
ਜੇਪਾਹਨਕੀਪੂਜਾਕਰਿਹੈ
ਜੋ ਪੱਥਰ ਦੀ ਪੂਜਾ ਕਰਦਾ ਹੈ,
ਤਾਕੇਪਾਪਸਕਲਸਿਵਹਰਿਹੈ॥੧੦੬॥
ਉਨ੍ਹਾਂ ਦੇ ਸਾਰੇ ਪਾਪ ਸ਼ਿਵ ਖ਼ੁਦ ਦੂਰ ਕਰ ਦਿੰਦਾ ਹੈ ॥੧੦੬॥
ਜੇਨਰਸਾਲਿਗ੍ਰਾਮਕਹਧਯੈਹੈ
ਜੋ ਵਿਅਕਤੀ ਸਾਲਿਗ੍ਰਾਮ ਨੂੰ ਧਿਆਏਗਾ,
ਤਾਕੇਸਕਲਪਾਪਕੋਛੈਹੈ
ਉਸ ਦੇ ਸਾਰੇ ਪਾਪ ਖ਼ਤਮ ਹੈ ਜਾਣਗੇ।
ਜੋਇਹਛਾਡਿਅਵਰਕਹਧਯੈਹੈ
ਜੋ ਇਸ ਨੂੰ ਛਡ ਕੇ ਹੋਰ ਕਿਸੇ ਦਾ ਧਿਆਨ ਕਰੇਗਾ
ਤੇਨਰਮਹਾਨਰਕਮਹਿਜੈਹੈ॥੧੦੭॥
ਉਹ ਪੁਰਸ਼ ਮਹਾ ਨਰਕ ਵਿਚ ਪਵੇਗਾ ॥੧੦੭॥
ਜੇਨਰਕਛੁਧਨਬਿਪ੍ਰਹਿਦੈਹੈ
ਜੋ ਵਿਅਕਤੀ ਬ੍ਰਾਹਮਣ ਨੂੰ ਕੁਝ ਧਨ ਦੇਵੇਗਾ,
ਆਗੇਮਾਗਦਸਗੁਨੋਲੈਹੈ
ਉਹ ਅਗਲੇ ਜਨਮ ਵਿਚ ਦਸ ਗੁਣਾਂ ਮੰਗ ਲਵੇਗਾ।
ਜੋਬਿਪ੍ਰਨਬਿਨੁਅਨਤੈਦੇਹੀ
ਜੋ ਬ੍ਰਾਹਮਣ ਤੋਂ ਬਿਨਾ ਕਿਸੇ ਹੋਰ ਨੂੰ ਦੇਵੇਗਾ,
ਤਾਕੌਕਛੁਸੁਫਲੈਨਹਿਸੇਈ॥੧੦੮॥
ਉਸ ਨੂੰ ਉਸ ਦਾ ਕੋਈ ਫਲ ਪ੍ਰਾਪਤ ਨਹੀਂ ਹੋਵੇਗਾ ॥੧੦੮॥
ਅੜਿਲ
ਅੜਿਲ:
ਤਬੈਕੁਅਰਿਪ੍ਰਤਿਮਾਸਿਵਕੀਕਰਮੈਲਈ
ਤਦ ਰਾਜ ਕੁਮਾਰੀ ਨੇ ਸ਼ਿਵ ਦੀ ਮੂਰਤੀ ਹੱਥ ਵਿਚ ਲੈ ਲਈ
ਹਸਿਹਸਿਕਰਿਦਿਜਕੇਮੁਖਕਸਿਕਸਿਕੈਦਈ
ਅਤੇ ਹਸ ਹਸ ਕੇ ਬ੍ਰਾਹਮਣ ਦੇ ਮੂੰਹ ਉਤੇ ਕਸ ਕਸ ਕੇ ਮਾਰੀ।
ਸਾਲਿਗ੍ਰਾਮਭੇਦਾਤਿਫੋਰਿਸਭਹੀਦੀਏ
ਸਾਲਿਗ੍ਰਾਮ ਨਾਲ (ਬ੍ਰਾਹਮਣ ਦੇ) ਸਾਰੇ ਦੰਦ ਭੰਨ ਦਿੱਤੇ
ਹੋਛੀਨਿਛਾਨਿਕਰਿਬਸਤ੍ਰਮਿਸ੍ਰਕੇਸਭਲੀਏ॥੧੦੯॥
ਅਤੇ ਬ੍ਰਾਹਮਣ ਦੇ ਸਾਰੇ ਬਸਤ੍ਰ (ਅਤੇ ਦਰਬ) ਖੋਹ ਖਾਹ ਲਏ ॥੧੦੯॥
ਕਹੋਮਿਸ੍ਰਅਬਰੁਦ੍ਰਤਿਹਾਰੋਕਹਗਯੋ
(ਅਤੇ ਕਹਿਣ ਲਗੀ) ਹੇ ਬ੍ਰਾਹਮਣ! ਦਸ, ਹੁਣ ਤੇਰਾ ਸ਼ਿਵ ਕਿਥੇ ਗਿਆ ਹੈ।
ਜਿਹਸੇਵਤਥੋਸਦਾਦਾਤਿਛੈਤਿਨਕਿਯੋ
ਜਿਸ ਨੂੰ (ਤੂੰ) ਸਦਾ ਪੂਜਦਾ ਸੈਂ, ਉਸ ਨੇ (ਤੇਰੇ) ਦੰਦ ਭੰਨ ਦਿੱਤੇ ਹਨ।
ਜਿਹਲਿੰਗਹਿਕੌਜਪਤੇਕਾਲਬਤਾਇਯੋ
ਜਿਸ ਲਿੰਗ ਦੀ ਪੂਜਾ ਕਰਦਿਆਂ (ਤੂੰ ਇਤਨਾ) ਸਮਾਂ ਬਿਤਾਇਆ ਹੈ,
ਹੋਅੰਤਕਾਲਸੋਤੁਮਰੇਮੁਖਮਹਿਆਇਯੋ॥੧੧੦॥
ਉਹੀ ਅੰਤ ਨੂੰ ਤੇਰੇ ਮੂੰਹ ਵਿਚ ਆਇਆ ਹੈ (ਅਰਥਾਤ ਤੇਰੇ ਮੂੰਹ ਉਤੇ ਆ ਕੇ ਵਜਿਆ ਹੈ) ॥੧੧੦॥
ਚੌਪਈ
ਚੌਪਈ:
ਤਾਕੋਦਰਬੁਛੀਨਿਜੋਲਿਯੋ
ਉਸ (ਬ੍ਰਾਹਮਣ) ਦਾ ਜੋ ਦਰਬ (ਦੌਲਤ) ਧਨ ਖੋਹਿਆ ਸੀ,
ਜੋਸਭਦਾਨਦਿਜਨਕਰਿਦਿਯੋ
ਉਹ ਸਭ ਬ੍ਰਾਹਮਣਾਂ ਨੂੰ ਦਾਨ ਕਰ ਦਿੱਤਾ।
ਕਹਿਯੋਮਿਸ੍ਰਕਛੁਚਿੰਤਕਰਹੂੰ
ਅਤੇ ਕਿਹਾ ਹੇ ਬ੍ਰਾਹਮਣ! (ਧਨ ਦੀ) ਕੁਝ ਵੀ ਚਿੰਤਾ ਨਾ ਕਰੋ
ਦਾਨਦਸਗੁਨੋਆਗੈਫਰਹੂੰ॥੧੧੧॥
(ਕਿਉਂਕਿ) ਅਗਲੇ ਜਨਮ ਵਿਚ ਇਹ ਦਸ ਗੁਣਾਂ ਹੋ ਕੇ ਫਲੇਗਾ ॥੧੧੧॥
ਕਬਿਤੁ
ਕਬਿੱਤ:
ਔਰਨਕੋਕਹਤਲੁਟਾਵੋਤੁਮਖਾਹੁਧਨਆਪੁਪਹਿਤੀਮੈਡਾਰਿਖਾਤਬਿਸਾਰਹੈਂ
ਹੋਰਨਾਂ ਨੂੰ ਕਹਿੰਦੇ ਹਨ ਕਿ ਤੁਸੀਂ ਖੂਬ ਧਨ ਲੁਟਾਓ, ਪਰ ਆਪ ਧਨ ਨੂੰ ਖਾਉਂਦੇ ਹਨ (ਅਰਥਾਤ-ਮੌਜ ਨਾਲ ਵਰਤਦੇ ਹਨ) (ਅਤੇ ਕੰਜੂਸ ਇਤਨੇ ਹਨ ਕਿ) ਦਾਲ ('ਪਹਿਤੀ') ਵਿਚ ਹਲਦੀ ('ਬਿਸਾਰ') ਪਾ ਕੇ ਨਹੀਂ ਖਾਉਂਦੇ।
ਬਡੇਹੀਪ੍ਰਪੰਚੀਪਰਪਚੰਨਕੋਲੀਏਫਿਰੈਦਿਨਹੀਮੈਲੋਗਨਕੋਲੂਟਤਬਜਾਰਹੈਂ
ਬਹੁਤ ਵੱਡੇ ਪ੍ਰਪੰਚੀ ਹਨ ਅਤੇ ਪ੍ਰਪੰਚਾਂ (ਪਾਖੰਡਾਂ) ਦਾ ਹੀ ਪ੍ਰਦਰਸ਼ਨ ਕਰਦੇ ਫਿਰਦੇ ਹਨ ਅਤੇ ਦਿਨ ਵਿਚ ਹੀ ਲੋਕਾਂ ਨੂੰ ਬਾਜ਼ਾਰ ਵਿਚ ਲੁਟ ਲੈਂਦੇ ਹਨ।
ਹਾਥਤੇਕੌਡੀਦੇਤਕੌਡੀਕੌਡੀਮਾਗਲੇਤਪੁਤ੍ਰੀਕਹਤਤਾਸੋਕਰੈਬਿਭਚਾਰਹੈਂ
ਹੱਥੋਂ ਕੌਡੀ ਨਹੀਂ ਦਿੰਦੇ, (ਪਰ ਸਭ ਤੋਂ) ਕੌਡੀ ਕੌਡੀ ਮੰਗ ਲੈਂਦੇ ਹਨ। (ਜਿਸ ਨੂੰ) ਪੁੱਤਰੀ ਕਹਿੰਦੇ ਹਨ, ਉਸ ਨਾਲ ਵਿਭਚਾਰ ਕਰਦੇ ਹਨ।
ਲੋਭਤਾਕੇਜਏਹੈਂਕਿਮਮਤਾਕੇਭਏਹੈਂਸੂਮਤਾਕੇਪੁਤ੍ਰਕੈਧੌਦਰਿਦ੍ਰਾਵਤਾਰਹੈਂ॥੧੧੨॥
(ਇਸ ਤਰ੍ਹਾਂ ਇਹ) ਲੋਭ ਦੇ ਪੈਦਾ ਕੀਤੇ ਹੋਏ ਸੁਆਰਥੀ ਬਣੇ ਫਿਰਦੇ ਹਨ। (ਇਹ) ਕੰਜੂਸੀ ਦੇ ਪੁੱਤਰ ਜਾਂ ਦਰਿਦ੍ਰਤਾ ਦੇ ਅਵਤਾਰ ਹਨ ॥੧੧੨॥
ਚੌਪਈ
ਚੌਪਈ:
ਪਹਤੀਬਿਖੈਬਿਸਾਰਡਾਰਹਿ
(ਆਪ ਤਾਂ) ਦਾਲ ਵਿਚ ਹਲਦੀ ਨਹੀਂ ਪਾਉਂਦੇ,
ਔਰਨਪਾਸਗਾਲਕੋਮਾਰਹਿ
ਪਰ ਹੋਰਨਾਂ ਪਾਸ ਸ਼ੇਖੀ ਮਾਰਦੇ ਹਨ।
ਜਨਿਯਤਕਿਸੀਦੇਸਕੇਰਾਜਾ
ਲਗਦੇ ਤਾਂ ਕਿਸੇ ਦੇਸ਼ ਦੇ ਰਾਜੇ ਹਨ,
ਕੌਡੀਕੇਆਵਤਨਹਿਕਾਜਾ॥੧੧੩॥
ਪਰ ਕੌਡੀ ਦੇ ਕੰਮ ਵੀ ਨਹੀਂ ਆਉਂਦੇ ॥੧੧੩॥
ਜੌਇਨਮੰਤ੍ਰਜੰਤ੍ਰਸਿਧਿਹੋਈ
ਜੇ ਇਨ੍ਹਾਂ ਮੰਤ੍ਰਾਂ ਜੰਤ੍ਰਾਂ ਤੋਂ ਸਿੱਧੀ ਪ੍ਰਾਪਤ ਹੁੰਦੀ,
ਦਰਦਰਭੀਖਿਮਾਗੈਕੋਈ
ਤਾਂ ਕੋਈ ਦਰ ਦਰ ਭਿਖ ਨਾ ਮੰਗਦਾ ਫਿਰਦਾ।
ਏਕੈਮੁਖਤੇਮੰਤ੍ਰਉਚਾਰੈ
ਮੁਖ ਤੋਂ ਇਕੋ ਮੰਤ੍ਰ ਉਚਾਰਨ ਕਰ ਕੇ
ਧਨਸੌਸਕਲਧਾਮਭਰਿਡਾਰੈ॥੧੧੪॥
ਸਾਰੇ ਘਰ ਨੂੰ ਧਨ ਨਾਲ ਭਰ ਲੈਂਦੇ ਹਨ ॥੧੧੪॥
ਰਾਮਕ੍ਰਿਸਨਜਿਨੈਬਖਾਨੈ
ਰਾਮ, ਕ੍ਰਿਸ਼ਨ, ਇਹ ਜਿਤਨੇ ਹੀ ਦਸੇ ਜਾਂਦੇ ਹਨ
ਸਿਵਬ੍ਰਹਮਾਜਾਹਿਪ੍ਰਮਾਨੈ
ਸ਼ਿਵ, ਬ੍ਰਹਮਾ ਆਦਿ।
ਤੇਸਭਹੀਸ੍ਰੀਕਾਲਸੰਘਾਰੇ
ਉਨ੍ਹਾਂ ਸਭ ਨੂੰ ਕਾਲ ਨੇ ਮਾਰ ਦਿੱਤਾ ਹੈ
ਕਾਲਪਾਇਕੈਬਹੁਰਿਸਵਾਰੇ॥੧੧੫॥
ਅਤੇ ਕਾਲ ਨੇ ਹੀ ਉਨ੍ਹਾਂ ਨੂੰ ਫਿਰ ਸਾਜਿਆ ਹੈ ॥੧੧੫॥
ਕੇਤੇਰਾਮਚੰਦਅਰੁਕ੍ਰਿਸਨਾ
ਕਿਤਨੇ ਹੀ ਰਾਮ ਚੰਦ੍ਰ, ਕ੍ਰਿਸ਼ਨ,
ਕੇਤੇਚਤੁਰਾਨਨਸਿਵਬਿਸਨਾ
ਬ੍ਰਹਮਾ, ਸ਼ਿਵ ਅਤੇ ਵਿਸ਼ਣੂ ਹਨ।
ਚੰਦਸੂਰਜਕਵਨਬਿਚਾਰੇ
ਚੰਦ੍ਰਮਾ ਅਤੇ ਸੂਰਜ ਵਿਚਾਰੇ ਕੀ ਹਨ।
ਪਾਨੀਭਰਤਕਾਲਕੇਦ੍ਵਾਰੇ॥੧੧੬॥
ਇਹ ਸਾਰੇ ਕਾਲ ਦੇ ਦੁਆਰ ਉਤੇ ਪਾਣੀ ਭਰਦੇ ਹਨ ॥੧੧੬॥
ਕਾਲਪਾਇਸਭਹੀਭਏ
ਕਾਲ ਦੇ ਪ੍ਰਾਪਤ ਹੋਣ ਤੇ ਹੀ ਇਹ ਸਭ ਹੋਂਦ ਵਿਚ ਆਏ
ਕਾਲੋਪਾਇਕਾਲਹ੍ਵੈਗਏ
ਅਤੇ ਕਾਲ ਦੇ ਪ੍ਰਾਪਤ ਹੋਣ ਤੇ ਇਹ ਕਾਲ-ਵਸ ਹੋ ਗਏ।
ਕਾਲਹਿਪਾਇਬਹੁਰਿਅਵਤਰਿਹੈ
ਕਾਲ ਦੇ ਪ੍ਰਾਪਤ ਹੋਣ ਤੇ ਫਿਰ ਪ੍ਰਗਟ ਹੁੰਦੇ ਹਨ।
ਕਾਲਹਿਕਾਲਪਾਇਸੰਘਰਿਹੈ॥੧੧੭॥
ਕਾਲ ਦੇ ਪ੍ਰਾਪਤ ਹੋਣ ਤੇ ਫਿਰ ਕਾਲ ਦੁਆਰਾ ਮਾਰੇ ਜਾਂਦੇ ਹਨ ॥੧੧੭॥
ਦੋਹਰਾ
ਦੋਹਰਾ:
ਸ੍ਰਾਪਰਾਛਸੀਕੇਦਏਜੋਭਯੋਪਾਹਨਜਾਇ
(ਇਕ) ਰਾਖਸ਼ੀ ਦੇ ਸ੍ਰਾਪ ਦੇਣ ਤੇ ਜੋ ਪੱਥਰ ਬਣ ਜਾਂਦਾ ਹੈ,
ਤਾਹਿਕਹਤਪਰਮੇਸ੍ਰਤੈਮਨਮਹਿਨਹੀਲਜਾਇ॥੧੧੮॥
ਉਸ ਨੂੰ ਪਰਮੇਸ਼੍ਵਰ ਕਹਿੰਦਿਆਂ (ਇਹ) ਮਨ ਵਿਚ ਨਹੀਂ ਲਜਾਉਂਦੇ ॥੧੧੮॥