GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1201
Display Settings
ਦਿਜਬਾਚ
ਬ੍ਰਾਹਮਣ ਨੇ ਕਿਹਾ:
ਚੌਪਈ
ਚੌਪਈ:
ਤਬਦਿਜਅਧਿਕਕੋਪਹ੍ਵੈਗਯੋ
ਤਦ ਬ੍ਰਾਹਮਣ ਬਹੁਤ ਕ੍ਰੋਧਵਾਨ ਹੋ ਗਿਆ
ਭਰਭਰਾਇਠਾਢਾਉਠਿਭਯੋ
ਅਤੇ ਘਬਰਾ ('ਭਰਭਰਾਇ') ਕੇ ਉਠ ਖੜੋਤਾ।
ਅਬਮੈਇਹਰਾਜਾਪੈਜੈਹੌ
(ਅਤੇ ਕਹਿਣ ਲਗਿਆ) ਹੁਣ ਮੈਂ ਇਸ ਰਾਜੇ ਕੋਲ ਜਾਂਦਾ ਹਾਂ
ਤਹੀਬਾਧਿਕਰਿਤੋਹਿਮੰਗੈਹੌ॥੧੧੯॥
ਅਤੇ ਤੈਨੂੰ ਬੰਨ੍ਹਵਾ ਕੇ ਉਥੇ ਹੀ ਮੰਗਵਾਉਂਦਾ ਹਾਂ ॥੧੧੯॥
ਕੁਅਰਿਬਾਚ
ਰਾਜ ਕੁਮਾਰੀ ਨੇ ਕਿਹਾ:
ਤਬਤਿਨਕੁਅਰਿਦਿਜਹਿਗਹਿਲਿਆ
ਤਦ ਉਸ ਰਾਜ ਕੁਮਾਰੀ ਨੇ ਬ੍ਰਾਹਮਣ ਨੂੰ ਪਕੜ ਲਿਆ
ਡਾਰਨਦੀਕੇਭੀਤਰਦਿਯਾ
ਅਤੇ ਨਦੀ ਵਿਚ ਸੁਟ ਦਿੱਤਾ।
ਗੋਤਾਪਕਰਿਆਠਸੈਦੀਨਾ
(ਉਸ ਨੂੰ) ਪਕੜ ਕੇ ਅੱਠ ਸੌ ਗ਼ੋਤੇ ਦਿੱਤੇ
ਤਾਹਿਪਵਿਤ੍ਰਭਲੀਬਿਧਿਕੀਨਾ॥੧੨੦॥
ਅਤੇ ਉਸ ਨੂੰ ਚੰਗੀ ਤਰ੍ਹਾਂ ਨਾਲ ਪਵਿਤ੍ਰ ਕੀਤਾ ॥੧੨੦॥
ਕਹੀਕੁਅਰਿਪਿਤੁਪਹਿਮੈਜੈਹੌਂ
ਰਾਜ ਕੁਮਾਰੀ ਕਹਿਣ ਲਗੀ ਕਿ ਮੈਂ ਪਿਤਾ ਕੋਲ ਜਾਵਾਂਗੀ
ਤੈਮੁਹਿਡਾਰਾਹਾਥਬਤੈਹੌਂ
ਅਤੇ ਦਸਾਂਗੀ ਕਿ ਤੂੰ ਮੈਨੂੰ ਹੱਥ ਪਾਇਆ ਹੈ।
ਤੇਰੇਦੋਨੋਹਾਥਕਟਾਊਾਂ
ਤੇਰੇ ਦੋਵੇਂ ਹੱਥ ਕਟਵਾਵਾਂਗੀ।
ਤੌਰਾਜਾਕੀਸੁਤਾਕਹਾਊਾਂ॥੧੨੧॥
ਤਦ ਹੀ ਰਾਜੇ ਦੀ ਪੁੱਤਰੀ ਅਖਵਾਵਾਂਗੀ ॥੧੨੧॥
ਦਿਜਵਾਚ
ਬ੍ਰਾਹਮਣ ਨੇ ਕਿਹਾ:
ਇਹਸੁਨਿਬਾਤਮਿਸ੍ਰਡਰਪਯੋ
ਇਹ ਗੱਲ ਸੁਣ ਕੇ ਬ੍ਰਾਹਮਣ ਡਰ ਗਿਆ
ਲਾਗਤਪਾਇਕੁਅਰਿਕੇਭਯੋ
ਅਤੇ ਰਾਜ ਕੁਮਾਰੀ ਦੇ ਪੈਰੀਂ ਪੈ ਗਿਆ।
ਸੋਊਕਰੋਜੁਮੋਹਿਉਚਾਰੋ
(ਕਹਿਣ ਲਗਿਆ ਕਿ ਮੈਂ) ਉਹੀ ਕਰਾਂਗਾ ਜੋ (ਤੂੰ) ਮੈਨੂੰ ਕਹੇਂਗੀ।
ਤੁਮਨਿਜੁਜਿਯਤੇਕੋਪਨਿਵਾਰੋ॥੧੨੨॥
ਤੂੰ ਆਪਣੇ ਮਨ ਤੋਂ ਕ੍ਰੋਧ ਦੂਰ ਕਰ ਦੇ ॥੧੨੨॥
ਕੁਅਰਿਬਾਚ
ਰਾਜ ਕੁਮਾਰੀ ਨੇ ਕਿਹਾ:
ਤੁਮਕਹਿਯਹੁਮੈਪ੍ਰਥਮਅਨਾਯੋ
ਤੂੰ ਕਹੀਂ ਕਿ (ਮੈਂ) ਪਹਿਲਾਂ ਇਸ਼ਨਾਨ ਕੀਤਾ ਹੈ
ਧਨਨਿਮਿਤਿਮੈਦਰਬੁਲੁਟਾਯੋ
ਅਤੇ (ਅਗਲੇ ਜਨਮ ਵਿਚ ਅਧਿਕ) ਧਨ ਪ੍ਰਾਪਤ ਕਰਨ ਲਈ ਦਰਬ ਲੁਟਾਇਆ ਹੈ।
ਪਾਹਨਕੀਪੂਜਾਨਹਿਕਰਿਯੈ
(ਤੂੰ ਹੁਣ) ਪੱਥਰ ਦੀ ਪੂਜਾ ਨਹੀਂ ਕਰੇਂਗਾ
ਮਹਾਕਾਲਕੇਪਾਇਨਪਰਿਯੈ॥੧੨੩॥
ਅਤੇ ਮਹਾ ਕਾਲ ਦੇ ਚਰਨੀਂ ਲਗੇਂਗਾ ॥੧੨੩॥
ਕਬਿਯੋਬਾਚ
ਕਵੀ ਦਾ ਕਥਨ ਹੈ:
ਤਬਦਿਜਮਹਾਕਾਲਕੋਧ੍ਰਯਾਯੋ
ਤਦ ਬ੍ਰਾਹਮਣ ਨੇ ਮਹਾ ਕਾਲ ਦੀ ਪੂਜਾ ਕੀਤੀ
ਸਰਿਤਾਮਹਿਪਾਹਨਨਬਹਾਯੋ
ਅਤੇ ਪੱਥਰ (ਸਾਲਿਗ੍ਰਾਮ) ਨੂੰ ਨਦੀ ਵਿਚ ਵਹਾ ਦਿੱਤਾ।
ਦੂਜੇਕਾਨਕਿਨਹੂੰਜਾਨਾ
ਦੂਜੇ ਕੰਨ ਤਕ ਕਿਸੇ ਨੇ ਨਾ ਜਾਣਿਆ
ਕਹਾਮਿਸ੍ਰਪਰਹਾਲਬਿਹਾਨਾ॥੧੨੪॥
ਕਿ ਬ੍ਰਾਹਮਣ ਉਤੇ ਕੀ ਬੀਤੀ ਹੈ ॥੧੨੪॥
ਦੋਹਰਾ
ਦੋਹਰਾ:
ਇਹਛਲਸੌਮਿਸਰਹਿਛਲਾਪਾਹਨਦਏਬਹਾਇ
ਇਸ ਛਲ ਨਾਲ (ਰਾਜ ਕੁਮਾਰੀ ਨੇ) ਬ੍ਰਾਹਮਣ ਨੂੰ ਛਲ ਲਿਆ ਅਤੇ ਪੱਥਰ ਨੂੰ ਰੋੜ ਦਿੱਤਾ।
ਮਹਾਕਾਲਕੋਸਿਖ੍ਯਕਰਿਮਦਰਾਭਾਗਪਿਵਾਇ॥੧੨੫॥
(ਉਸ ਨੂੰ) ਸ਼ਰਾਬ ਅਤੇ ਭੰਗ ਪਿਆ ਕੇ ਮਹਾ ਕਾਲ ਦਾ ਸੇਵਕ ਬਣਾ ਦਿੱਤਾ ॥੧੨੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਛਿਆਸਠਿਚਰਿਤ੍ਰਸਮਾਪਤਮਸਤੁਸੁਭਮਸਤੁ॥੨੬੬॥੫੧੯੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੬੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੬੬॥੫੧੯੫॥ ਚਲਦਾ॥
ਚੌਪਈ
ਚੌਪਈ:
ਰੂਪਸੈਨਇਕਨ੍ਰਿਪਤਿਸੁਲਛਨ
ਰੂਪ ਸੈਨ ਨਾਂ ਦਾ ਇਕ ਰਾਜਾ ਸੀ
ਤੇਜਵਾਨਬਲਵਾਨਬਿਚਛਨ
ਜੋ ਚੰਗਿਆਂ ਲੱਛਣਾਂ ਵਾਲਾ, ਤੇਜਵਾਨ, ਬਲਵਾਨ ਅਤੇ ਸੂਝਵਾਨ ਸੀ।
ਸਕਲਮਤੀਤਾਕੇਘਰਦਾਰਾ
ਸਕਲ ਮਤੀ ਉਸ ਦੀ ਇਸਤਰੀ ਸੀ,
ਜਾਸਮਕਹੂੰਰਾਜਕੁਮਾਰਾ॥੧॥
ਜਿਸ ਵਰਗੀ ਕਿਤੇ ਕੋਈ ਰਾਜ ਕੁਮਾਰੀ ਵੀ ਨਹੀਂ ਸੀ ॥੧॥
ਤਹਿਇਕਬਸੈਤੁਰਕਨੀਨਾਰੀ
ਉਥੇ ਇਕ ਤੁਰਕ (ਮੁਸਲਮਾਨ) ਇਸਤਰੀ ਰਹਿੰਦੀ ਸੀ।
ਤਿਹਸਮਰੂਪਮੈਨਦੁਲਾਰੀ
ਉਸ ਵਰਗਾ ਕਾਮ ਦੇਵ ਦੀ ਪਤਨੀ (ਰਤੀ) ਦਾ ਵੀ ਰੂਪ ਨਹੀਂ ਸੀ।
ਤਿਨਰਾਜਾਕੀਛਬਿਨਿਰਖੀਜਬ
ਉਸ ਨੇ ਜਦ ਰਾਜੇ ਦੀ ਸੁੰਦਰਤਾ ਨੂੰ ਵੇਖਿਆ,
ਮੋਹਿਰਹੀਤਰੁਨੀਤਾਪਰਤਬ॥੨॥
ਤਦ ਉਹ ਨੌਜਵਾਨ ਇਸਤਰੀ ਉਸ ਉਤੇ ਮੋਹਿਤ ਹੋ ਗਈ ॥੨॥
ਰੂਪਸੈਨਪਹਿਸਖੀਪਠਾਈ
(ਉਸ ਤੁਰਕਨੀ ਨੇ) ਰੂਪ ਸੈਨ ਪ੍ਰਤਿ ਆਪਣੀ ਸਖੀ ਭੇਜੀ
ਲਗੀਲਗਨਤੁਹਿਸਾਥਜਤਾਈ
ਅਤੇ ਉਸ ਨੂੰ (ਆਪਣੀ) ਪ੍ਰੇਮ-ਲਗਨ ਬਾਰੇ ਜਾਣਕਾਰ ਕੀਤਾ।
ਇਕਦਿਨਮੁਰਿਕਹਿਯੋਸੇਜਸੁਹੈਯੈ
ਅਤੇ ਕਿਹਾ ਕਿ ਇਕ ਦਿਨ ਮੇਰੀ ਸੇਜ ਨੂੰ ਸੁਸ਼ੋਭਿਤ ਕਰੋ।
ਨਾਥਸਨਾਥਅਨਾਥਹਿਕੈਯੈ॥੩॥
ਹੇ ਨਾਥ! (ਮੈਨੂੰ) ਅਨਾਥ ਨੂੰ ਸਨਾਥ ਕਰ ਦਿਓ ॥੩॥
ਇਮਿਦੂਤੀਪ੍ਰਤਿਨ੍ਰਿਪਤਿਉਚਾਰਾ
ਰਾਜੇ ਨੇ ਦੂਤੀ ਪ੍ਰਤਿ ਇਸ ਤਰ੍ਹਾਂ ਕਿਹਾ,