GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1202
Display Settings
ਤ੍ਰਿਯਆਗੇਪਤਿਜਿਯਤਤਿਹਾਰਾ
ਹੇ ਇਸਤਰੀ! ਤੇਰਾ ਅਗਲਾ ਪਤੀ ਜੀਉਂਦਾ ਹੈ।
ਜੌਤੌਪ੍ਰਥਮਕਾਜਿਯਹਿਮਾਰੈ
ਜੇ ਤੂੰ ਪਹਿਲਾਂ ਕਾਜ਼ੀ ਨੂੰ ਮਾਰ ਦੇਏਂ,
ਤਿਹਪਾਛੇਮੁਹਿਸੰਗਿਬਿਹਾਰੈ॥੪॥
(ਤਦ) ਉਸ ਪਿਛੋਂ ਮੇਰੇ ਨਾਲ ਵਿਹਾਰ ਕਰੀਂ ॥੪॥
ਸੁਨਿਸਹਚਰਿਤਿਹਜਾਇਜਤਾਈ
(ਇਹ ਗੱਲ) ਸੁਣ ਕੇ ਸਖੀ ਨੇ ਉਸ ਨੂੰ ਜਾ ਦਸਿਆ
ਨ੍ਰਿਪਹਮਕੋਇਮਿਭਾਖਸੁਨਾਈ
ਕਿ ਰਾਜੇ ਨੇ ਮੈਨੂੰ ਇਸ ਤਰ੍ਹਾਂ ਕਿਹਾ ਹੈ।
ਜੌਤੈਪ੍ਰਥਮਕਾਜਿਯਹਿਘਾਵੈ
ਜੇ ਤੂੰ ਪਹਿਲਾਂ ਕਾਜ਼ੀ ਨੂੰ ਮਾਰ ਦੇਏਂ,
ਤਿਹਉਪਰਾਤਬਹੁਰਿਮੁਹਿਪਾਵੈ॥੫॥
ਉਸ ਉਪਰੰਤ ਫਿਰ ਮੈਨੂੰ ਪ੍ਰਾਪਤ ਕਰੀਂ ॥੫॥
ਸੁਨਿਤ੍ਰਿਯਬਾਤਚਿਤਮਹਿਰਾਖੀ
(ਉਸ) ਇਸਤਰੀ ਨੇ ਇਹ ਗੱਲ ਸੁਣ ਕੇ ਚਿਤ ਵਿਚ ਹੀ ਰਖੀ
ਔਰਕਿਸੀਔਰਤਹਿਭਾਖੀ
ਅਤੇ ਕਿਸੇ ਹੋਰ ਇਸਤਰੀ ਨਾਲ ਸਾਂਝੀ ਨਾ ਕੀਤੀ।
ਰੈਨਿਸਮੈਕਾਜੀਜਬਆਯੋ
ਰਾਤ ਵੇਲੇ ਜਦ ਕਾਜ਼ੀ ਆਇਆ
ਕਾਢਿਕ੍ਰਿਪਾਨਸੋਵਤਹਿਘਾਯੋ॥੬॥
ਤਾਂ ਤਲਵਾਰ ਕਢ ਕੇ ਸੁੱਤੇ ਹੋਏ ਨੂੰ ਮਾਰ ਦਿੱਤਾ ॥੬॥
ਤਾਕੋਕਾਟਿਮੂੰਡਕਰਿਲਿਯੋ
ਉਸ ਦਾ ਸਿਰ ਕਟ ਲਿਆ
ਲੈਰਾਜਾਕੇਹਾਜਰਕਿਯੋ
ਅਤੇ ਰਾਜੇ ਦੇ (ਸਾਹਮਣੇ) ਹਾਜ਼ਰ ਕਰ ਦਿੱਤਾ।
ਤਵਨਿਮਿਤਕਾਜੀਮੈਘਾਯੋ
(ਅਤੇ ਕਹਿਣ ਲਗੀ) ਤੇਰੇ ਲਈ ਮੈਂ ਕਾਜ਼ੀ ਨੂੰ ਮਾਰ ਦਿੱਤਾ ਹੈ।
ਅਬਮੁਹਿਸੰਗਕਰੋਮਨਭਾਯੋ॥੭॥
ਹੁਣ ਮੇਰੇ ਨਾਲ ਮਨ ਚਾਹਿਆ ਰਮਣ ਕਰੋ ॥੭॥
ਜਬਸਿਰਨਿਰਖਿਨ੍ਰਿਪਤਿਤਿਹਲਯੋ
ਜਦ ਉਸ ਦਾ ਸਿਰ ਰਾਜੇ ਨੇ ਵੇਖਿਆ
ਮਨਕੇਬਿਖੈਅਧਿਕਡਰਪਯੋ
ਤਾਂ ਮਨ ਵਿਚ ਬਹੁਤ ਡਰ ਗਿਆ।
ਪਤਿਮਾਰਤਜਿਹਲਗੀਬਾਰਾ
(ਸੋਚਣ ਲਗਾ ਕਿ) ਜਿਸ ਨੂੰ ਪਤੀ ਮਾਰਨ ਲਗਿਆਂ ਦੇਰ ਨਹੀਂ ਲਗੀ,
ਕਾਉਪਪਤਿਤਿਹਅਗ੍ਰਬਿਚਾਰਾ॥੮॥
ਤਾਂ ਉਸ ਸਾਹਮਣੇ ਉਪ-ਪਤੀ (ਪ੍ਰੇਮੀ) ਵਿਚਾਰਾ ਕੀ ਹੈ ॥੮॥
ਧਿਕਧਿਕਬਚਤਿਹਤ੍ਰਿਯਹਉਚਾਰਾ
ਉਸ ਨੇ (ਉਸ) ਇਸਤਰੀ ਪ੍ਰਤਿ 'ਧਿਕਾਰ ਧਿਕਾਰ' ਦੇ ਬਚਨ ਕਹੇ
ਭੋਗਕਰਬਮੈਤਜਾਤਿਹਾਰਾ
(ਅਤੇ ਫਿਰ ਕਿਹਾ) ਮੈਂ ਤੇਰੇ ਨਾਲ ਭੋਗ ਕਰਨਾ ਤਿਆਗ ਦਿੱਤਾ ਹੈ।
ਤ੍ਰਿਯਪਾਪਨਿਤੈਭਰਤਾਘਾਯੋ
ਹੇ ਪਾਪਣ ਇਸਤਰੀ! ਤੂੰ ਆਪਣਾ ਪਤੀ ਮਾਰ ਦਿੱਤਾ ਹੈ,
ਤਾਤੇਮੋਹਿਅਧਿਕਡਰਆਯੋ॥੯॥
ਇਸ ਲਈ ਮੈਨੂੰ ਬਹੁਤ ਡਰ ਲਗ ਗਿਆ ਹੈ ॥੯॥
ਅਬਤੈਜਾਹਿਪਾਪਨੀਤਹੀ
ਹੇ ਪਾਪਣੇ! ਹੁਣ ਤੂੰ ਉਥੇ ਹੀ ਜਾ,
ਨਿਜਕਰਨਾਥਸੰਘਾਰਾਜਹੀ
ਜਿਥੇ ਤੂੰ ਆਪਣੇ ਹੱਥ ਨਾਲ ਪਤੀ ਨੂੰ ਮਾਰਿਆ ਹੈ।
ਅਬਤੇਰੋਸਭਹੀਧ੍ਰਿਗਸਾਜਾ
ਹੁਣ ਤੇਰਾ ਸਾਰਾ ਸਾਜ ਸ਼ਿੰਗਾਰ ਲਾਹਨਤ ਪਾਣ ਯੋਗ ਹੈ।
ਅਬਹੀਲਗਿਜੀਵਤਨਿਰਲਾਜਾ॥੧੦॥
ਹੇ ਨਿਰਲਜ! ਤੂੰ ਹੁਣ ਤਕ ਜੀਉਂਦੀ ਹੈਂ ॥੧੦॥
ਦੋਹਰਾ
ਦੋਹਰਾ:
ਹਿਤਮੇਰੇਜਿਨਪਤਿਹਨਾਕੀਨਾਬਡਾਕੁਕਾਜ
ਮੇਰੇ ਲਈ ਜਿਸ ਨੇ ਆਪਣਾ ਪਤੀ ਮਾਰ ਕੇ ਬੜਾ ਮਾੜਾ ਕੰਮ ਕੀਤਾ ਹੈ,
ਜਮਧਰਮਾਰਿਮਰਤਹੈਅਬਲੌਜਿਯਤਨਿਲਾਜ॥੧੧॥
(ਉਹ) ਜਮਧਾੜ (ਕਟਾਰ) ਮਾਰ ਕੇ ਮਰਦੀ (ਕਿਉਂ) ਨਹੀਂ ਅਤੇ ਨਿਰਲਜ ਅਜੇ ਤਕ ਜੀਉਂਦੀ ਹੈ ॥੧੧॥
ਚੌਪਈ
ਚੌਪਈ:
ਸੁਨਤਬਚਨਨਾਰਿਰਿਸਾਈ
ਇਹ ਬਚਨ ਸੁਣ ਕੇ (ਉਹ) ਇਸਤਰੀ ਬਹੁਤ ਕ੍ਰੋਧਿਤ ਹੋਈ
ਲਜਿਤਭਈਘਰਕੋਫਿਰੀਆਈ
ਅਤੇ ਲਜਿਤ ਹੋ ਕੇ ਘਰ ਨੂੰ ਪਰਤ ਆਈ।
ਪਤਿਕੋਮੂੰਡਤਿਸੀਘਰਡਾਰਾ
ਪਤੀ ਦਾ ਸਿਰ ਉਸੇ (ਰਾਜੇ) ਦੇ ਘਰ ਛਡ ਦਿੱਤਾ
ਆਇਧਾਮਇਸਭਾਤਿਪੁਕਾਰਾ॥੧੨॥
ਅਤੇ ਘਰ ਆ ਕੇ ਇਸ ਤਰ੍ਹਾਂ ਪੁਕਾਰਨ ਲਗੀ ॥੧੨॥
ਪ੍ਰਾਤਭਏਸਭਲੋਗਬੁਲਾਏ
ਸਵੇਰ ਹੁੰਦਿਆਂ ਹੀ ਸਭ ਲੋਕ ਬੁਲਾ ਲਏ
ਸਭਹਿਨਕਾਜੀਮ੍ਰਿਤਕਦਿਖਾਏ
ਅਤੇ ਸਾਰਿਆਂ ਨੂੰ ਮਰਿਆ ਹੋਇਆ ਕਾਜ਼ੀ ਵਿਖਾਇਆ।
ਸ੍ਰੋਨਤਧਾਰਪਰਤਜਿਹਗਈ
ਜਿਥੇ ਲਹੂ ਦੀ ਧਾਰ ਪਈ ਹੋਈ ਸੀ,
ਸੋਮਗੁਹ੍ਵੈਕਰਿਖੋਜਤਭਈ॥੧੩॥
ਉਸੇ ਰਸਤੇ ਉਤੇ ਖੋਜਣ ਲਈ ਚਲ ਪਈ ॥੧੩॥
ਜਹਜਹਜਾਇਸ੍ਰੋਨਕੀਧਾਰਾ
ਜਿਥੇ ਜਿਥੇ ਲਹੂ ਦੀ ਧਾਰ ਚਲਦੀ ਗਈ,
ਤਿਹਹੇਰਤਜਨਚਲੇਅਪਾਰਾ
ਉਸੇ ਵਲ ਵੇਖਦੇ ਹੋਇਆਂ ਬਹੁਤ ਸਾਰੇ ਲੋਕ ਚਲ ਪਏ।
ਤਹਸਭਹੂੰਲੈਠਾਢੋਕੀਨਾ
ਸਭ ਨੂੰ ਉਥੇ ਲਿਆ ਖੜਾ ਕੀਤਾ
ਜਹਨਿਜੁਹਾਥਡਾਰਿਸਿਰਦੀਨਾ॥੧੪॥
ਜਿਥੇ (ਉਸ ਨੇ) ਆਪਣੇ ਹੱਥ ਨਾਲ (ਕਾਜ਼ੀ ਦਾ) ਸਿਰ ਸੁਟਿਆ ਸੀ ॥੧੪॥
ਮੂੰਡਕਟ੍ਯੋਸਭਹਿਨਲਖਿਪਾਯੋ
ਕਟਿਆ ਹੋਇਆ ਸਿਰ ਸਾਰਿਆਂ ਨੇ ਵੇਖਿਆ
ਇਹਕਾਜੀਯਾਹੀਨ੍ਰਿਪਘਾਯੋ
(ਅਤੇ ਸੋਚਿਆ ਕਿ) ਇਸੇ ਰਾਜੇ ਨੇ ਕਾਜ਼ੀ ਨੂੰ ਕਤਲ ਕੀਤਾ ਹੈ।
ਤਾਕਹਬਾਧਿਲੈਗਏਤਹਾ
ਉਸ ਨੂੰ ਬੰਨ੍ਹ ਕੇ ਉਥੇ ਲੈ ਗਏ,
ਜਹਾਗੀਰਬੈਠਾਥੋਜਹਾ॥੧੫॥
ਜਿਥੇ ਜਹਾਂਗੀਰ (ਦਰਬਾਰ ਲਗਾ ਕੇ) ਬੈਠਾ ਸੀ ॥੧੫॥
ਸਭਬ੍ਰਿਤਾਤਕਹਿਪ੍ਰਥਮਸੁਨਾਯੋ
(ਸਭ ਨੇ) ਪਹਿਲਾਂ (ਬਾਦਸ਼ਾਹ ਨੂੰ) ਸਾਰਾ ਬ੍ਰਿਤਾਂਤ ਸੁਣਾ ਦਿੱਤਾ