GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1203
Display Settings
ਇਹਕਾਜੀਰਾਜੈਇਨਘਾਯੋ
(ਅਤੇ ਕਿਹਾ) ਇਸ ਰਾਜੇ ਨੇ ਇਸ ਕਾਜ਼ੀ ਨੂੰ ਮਾਰਿਆ ਹੈ।
ਹਜਰਤਿਬਾਧਿਤ੍ਰਿਯਹਿਕਹਦੀਨਾ
ਬਾਦਸ਼ਾਹ ਨੇ (ਰਾਜੇ ਨੂੰ) ਬੰਨ੍ਹ ਕੇ ਇਸਤਰੀ ਦੇ ਹਵਾਲੇ ਕਰ ਦਿੱਤਾ।
ਭੇਦਕਛੂਜਿਯਮਾਝਚੀਨਾ॥੧੬॥
ਪਰ ਕਿਸੇ ਨੇ ਵੀ (ਆਪਣੇ) ਹਿਰਦੇ ਵਿਚ (ਅਸਲ) ਭੇਦ ਨੂੰ ਨਹੀਂ ਸਮਝਿਆ ॥੧੬॥
ਮਾਰਨਕੌਲੈਤਾਹਿਸਿਧਾਈ
(ਤੁਰਕਨੀ) ਉਸ ਨੂੰ ਮਾਰਨ ਲਈ ਲੈ ਕੇ ਚਲ ਪਈ
ਆਂਖਿਨਹੀਮਹਿਨ੍ਰਿਪਹਿਜਤਾਈ
ਅਤੇ ਅੱਖਾਂ ਨਾਲ ਹੀ ਰਾਜੇ ਨੂੰ ਸਮਝਾ ਦਿੱਤਾ
ਮੁਰਜਿਯਰਾਖੁਕਹੈਸੌਕਰਿਹੌ
ਕਿ ਜੇ ਮੇਰੀ ਜਿੰਦ ਰਖ ਲਵੇਂ ਤਾਂ ਜੋ ਕਹੇਂ, ਉਹੀ ਕਰਾਂਗਾ।
ਲੈਘਟਸੀਸਪਾਨਿਕੌਭਰਿਹੌ॥੧੭॥
ਸਿਰ ਉਤੇ ਘੜਾ ਚੁਕ ਕੇ ਪਾਣੀ ਭਰਾਂਗਾ ॥੧੭॥
ਤਬਸੁੰਦਰਿਇਹਭਾਤਿਬਿਚਾਰੋ
ਤਦ ਸੁੰਦਰੀ ਨੇ ਇਸ ਤਰ੍ਹਾਂ ਵਿਚਾਰ ਕੀਤਾ
ਅਬਮਾਨਾਨ੍ਰਿਪਕਹਾਹਮਾਰੋ
ਕਿ ਹੁਣ ਰਾਜੇ ਨੇ ਮੇਰਾ ਕਿਹਾ ਮੰਨ ਲਿਆ ਹੈ।
ਤਾਕੌਛਾਡਿਹਾਥਤੇਦੀਨਾ
ਉਸ ਨੂੰ ਆਪਣੇ ਹੱਥੋਂ ਛਡ ਦਿੱਤਾ
ਖੂਨਬਖਸ੍ਯੋਮੈਇਹਕੀਨਾ॥੧੮॥
(ਅਤੇ ਕਿਹਾ) ਮੈਂ ਇਸ ਦਾ ਕੀਤਾ ਖ਼ੂਨ ਬਖ਼ਸ਼ ਦਿੱਤਾ ਹੈ ॥੧੮॥
ਪ੍ਰਥਮਹਿਛਾਡਿਮਿਤ੍ਰਕਹਦੀਨਾ
ਪਹਿਲਾਂ ਮਿਤਰ ਨੂੰ ਛਡ ਦਿੱਤਾ
ਪੁਨਇਹਭਾਤਿਉਚਾਰਨਕੀਨਾ
ਅਤੇ ਫਿਰ ਇਸ ਤਰ੍ਹਾਂ ਕਿਹਾ,
ਅਬਮੈਸੈਰਮਕਾਕੇਜੈਹੌ
ਹੁਣ ਮੈਂ ਮੱਕੇ ਦੀ ਯਾਤਰਾ ਨੂੰ ਜਾਵਾਂਗੀ।
ਮਰੀਗਈਜਿਯਤਫਿਰਿਹੌ॥੧੯॥
ਜੇ ਮਰ ਗਈ, ਤਾਂ ਵਾਹ ਭਲਾ। ਅਤੇ ਜੇ ਜੀਉਂਦੀ ਰਹੀ ਤਾਂ ਪਰਤ ਆਵਾਂਗੀ ॥੧੯॥
ਲੋਗਨਸੈਰਭਵਾਰੋਦਿਯੋ
ਲੋਕਾਂ ਨੂੰ ਯਾਤਰਾ ਦਾ ਭਰਮ ਪਾ ਦਿੱਤਾ
ਆਪੁਪੈਂਡਤਿਹਗ੍ਰਿਹਕੌਲਿਯੋ
ਅਤੇ ਆਪ ਉਸ (ਰਾਜੇ) ਦੇ ਘਰ ਦਾ ਰਸਤਾ ਲਿਆ।
ਤਾਹਿਨਿਰਖਿਰਾਜਾਡਰਪਾਨਾ
ਉਸ ਨੂੰ ਵੇਖ ਕੇ ਰਾਜਾ ਡਰ ਗਿਆ
ਕਾਮਭੋਗਤਿਹਸੰਗਕਮਾਨਾ॥੨੦॥
ਅਤੇ ਉਸ ਨਾਲ ਕਾਮ ਭੋਗ ਕੀਤਾ ॥੨੦॥
ਲੋਗਕਹੈਮਕਾਕਹਗਈ
ਲੋਕੀਂ ਕਹਿੰਦੇ ਕਿ ਮੱਕੇ ਨੂੰ ਗਈ ਹੈ,
ਹੁਆਂਕੀਸੁਧਿਕਿਨਹੂੰਨਹਿਲਈ
ਪਰ ਉਥੋਂ ਦੀ ਖ਼ਬਰ ਕਿਸੇ ਨੇ ਨਾ ਲਈ।
ਕਹਾਬਾਲਇਨਚਰਿਤਦਿਖਾਯੋ
(ਉਸ) ਇਸਤਰੀ ਨੇ ਕੀ ਚਰਿਤ੍ਰ ਵਿਖਾਇਆ
ਕਿਹਛਲਸੌਕਾਜੀਕਹਘਾਯੋ॥੨੧॥
ਅਤੇ ਕਿਸ ਛਲ ਨਾਲ ਕਾਜ਼ੀ ਨੂੰ ਕਤਲ ਕੀਤਾ ॥੨੧॥
ਇਹਛਲਸਾਥਕਾਜਿਯਹਿਮਾਰਾ
ਇਸ ਛਲ ਨਾਲ ਕਾਜ਼ੀ ਨੂੰ ਮਾਰਿਆ
ਬਹੁਰਿਮਿਤ੍ਰਕਹਚਰਿਤਦਿਖਾਰਾ
ਅਤੇ ਫਿਰ ਮਿਤਰ ਨੂੰ ਚਰਿਤ੍ਰ ਵਿਖਾਇਆ।
ਇਨਕੀਅਗਮਅਗਾਧਿਕਹਾਨੀ
ਇਨ੍ਹਾਂ (ਇਸਤਰੀਆਂ) ਦੀ ਕਹਾਣੀ ਅਗਮ ਅਤੇ ਅਗਾਧ ਹੈ।
ਦਾਨਵਦੇਵਕਿਨਹੂੰਜਾਨੀ॥੨੨॥
(ਇਸ ਨੂੰ) ਦੇਵਤਿਆਂ ਅਤੇ ਦੈਂਤਾਂ ਵਿਚੋਂ ਕਿਸੇ ਨੇ ਵੀ ਨਹੀਂ ਸਮਝਿਆ ॥੨੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਸਤਸਠਿਚਰਿਤ੍ਰਸਮਾਪਤਮਸਤੁਸੁਭਮਸਤੁ॥੨੬੭॥੫੨੧੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੬੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੬੭॥੫੨੧੭॥ ਚਲਦਾ॥
ਚੌਪਈ
ਚੌਪਈ:
ਚੰਪਾਵਤੀਨਗਰਦਿਸਿਦਛਿਨ
ਦੱਖਣ ਦਿਸ਼ਾ ਵਿਚ ਚੰਪਾਵਤੀ (ਨਾਂ ਦਾ ਇਕ) ਨਗਰ ਸੀ।
ਚੰਪਤਰਾਇਨ੍ਰਿਪਤਿਸੁਭਲਛਨ
(ਉਥੋਂ ਦਾ) ਚੰਪਤ ਰਾਇ (ਨਾਂ ਦਾ) ਸ਼ੁਭ ਲੱਛਣਾਂ ਵਾਲਾ ਰਾਜਾ ਸੀ।
ਚੰਪਾਵਤੀਧਾਮਤਿਹਦਾਰਾ
ਉਸ ਦੇ ਘਰ ਚੰਪਾਵਤੀ ਨਾਂ ਦੀ ਇਸਤਰੀ ਸੀ।
ਜਾਸਮਕਹੂੰਰਾਜਦੁਲਾਰਾ॥੧॥
ਉਸ ਵਰਗੀ ਕੋਈ ਹੋਰ ਰਾਜ ਕੁਮਾਰੀ ਨਹੀਂ ਸੀ ॥੧॥
ਚੰਪਕਲਾਦੁਹਿਤਾਤਾਕੇਗ੍ਰਿਹ
ਉਨ੍ਹਾਂ ਦੇ ਘਰ ਚੰਪਕਲਾ (ਨਾਂ ਦੀ) ਲੜਕੀ ਸੀ
ਰੂਪਮਾਨਦੁਤਿਮਾਨਅਧਿਕਵਹ
ਜੋ ਬਹੁਤ ਰੂਪਵਾਨ ਅਤੇ ਸ਼ੋਭਾਸ਼ਾਲੀ ਸੀ।
ਜਬਤਿਹਅੰਗਮੈਨਤਾਵਈ
ਜਦ ਉਸ ਦੇ ਅੰਗਾਂ ਵਿਚ ਕਾਮ ਨੇ ਹੁਲਾਰਾ ਮਾਰਿਆ,
ਲਰਿਕਾਪਨਕੀਸੁਧਿਬੁਧਿਗਈ॥੨॥
ਤਾਂ ਬਚਪਨ ਦੀ ਸਾਰੀ ਸੁੱਧ ਬੁੱਧ ਭੁਲ ਗਈ ॥੨॥
ਹੁਤੋਬਾਗਇਕਤਹਾਅਪਾਰਾ
ਉਥੇ ਇਕ ਬਹੁਤ ਵੱਡਾ ਬਾਗ਼ ਸੀ।
ਜਿਹਸਰਨੰਦਨਕਹਾਬਿਚਾਰਾ
ਉਸ ਦੇ ਬਰਾਬਰ ਨੰਦਨ ਵਿਚਾਰਾ ਕੀ ਸੀ।
ਤਹਾਗਈਵਹੁਕੁਅਰਿਮੁਦਿਤਮਨ
ਉਹ ਰਾਜ ਕੁਮਾਰੀ ਪ੍ਰਸੰਨ ਚਿਤ ਨਾਲ ਉਥੇ ਗਈ
ਲਏਸੁੰਦਰੀਸੰਗਕਰਿਅਨਗਨ॥੩॥
ਬਹੁਤ ਸੁੰਦਰੀਆਂ ਨੂੰ ਨਾਲ ਲੈ ਕੇ ॥੩॥
ਤਹਨਿਰਖਾਇਕਸਾਹਸਰੂਪਾ
ਉਥੇ ਉਸ ਨੇ ਇਕ ਸੁੰਦਰ ਸਰੂਪ ਵਾਲੇ ਸ਼ਾਹ ਨੂੰ ਵੇਖਿਆ,
ਸੂਰਤਿਸੀਰਤਿਮਾਝਿਅਨੂਪਾ
ਜੋ ਸੂਰਤ ਅਤੇ ਸ਼ੀਲ ਵਿਚ ਅਦੁੱਤੀ ਸੀ।
ਰੀਝੀਕੁਅਰਿਅਟਕਿਗੀਤਬਹੀ
ਉਸ ਸੁੰਦਰੀ ਨੇ ਜਦੋਂ ਹੀ ਉਸ ਸੁੰਦਰ ਅਤੇ ਸੁਘੜ ਨੂੰ ਵੇਖਿਆ,
ਸੁੰਦਰਸੁਘਰਨਿਹਾਰਿਯੋਜਬਹੀ॥੪॥
ਤਾਂ ਪ੍ਰਸੰਨ ਹੋ ਕੇ ਉਸ ਵਿਚ ਅਟਕ ਗਈ ॥੪॥
ਸਭਸੁਧਿਭੂਲਿਸਦਨਕੀਗਈ
ਉਸ ਨੂੰ ਘਰ ਦੀ ਸਾਰੀ ਸੁੱਧ ਬੁੱਧ ਭੁਲ ਗਈ
ਆਠਟੂਕਤਿਹਉਪਰਭਈ
ਅਤੇ ਉਸ ਉਤੋਂ ਅੱਠ ਟੋਟੇ ਹੋ ਕੇ (ਨਿਛਾਵਰ) ਹੋ ਗਈ।
ਗ੍ਰਿਹਐਬੇਕੀਬੁਧਿਆਈ
ਉਸ ਨੂੰ ਘਰ ਆਉਣ ਦੀ ਬੁੱਧੀ ਵੀ ਨਾ ਰਹੀ