GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1204
Display Settings
ਤਹੀਉਧਰਿਤਿਹਸੰਗਸਿਧਾਈ॥੫॥
ਅਤੇ ਉਸ ਨਾਲ ਉਥੋਂ ਹੀ ਚਲੀ ਗਈ ॥੫॥
ਸਹਚਰਿਭੇਦਚਰਿਤਇਕਜਾਨਾ
ਇਕ ਸਖੀ ਨੇ (ਉਸ ਦਾ ਇਹ) ਚਰਿਤ੍ਰ ਸਮਝ ਲਿਆ
ਇਹਬਿਧਿਸਾਥਚਰਿਤ੍ਰਪ੍ਰਮਾਨਾ
ਅਤੇ ਇਸ ਢੰਗ ਨਾਲ ਚਰਿਤ੍ਰ ਖੇਡਿਆ।
ਰੋਇਰੋਇਧੁਨਿਊਚਪੁਕਾਰੈ
(ਉਹ) ਰੋ ਰੋ ਕੇ ਉੱਚੀ ਆਵਾਜ਼ ਵਿਚ ਪੁਕਾਰਨ ਲਗੀ
ਦੈਦੈਮੂੰਡਧਰਨਿਸੌਮਾਰੈ॥੬॥
ਅਤੇ ਸਿਰ ਨੂੰ ਚੁਕ ਚੁਕ ਕੇ ਧਰਤੀ ਉਤੇ ਮਾਰਨ ਲਗੀ ॥੬॥
ਚੰਪਕਲਾਰਾਜਾਕੀਜਾਈ
(ਕਹਿਣ ਲਗੀ ਕਿ) ਰਾਜ ਕੁਮਾਰੀ ਚੰਪਕਲਾ ਨੂੰ
ਰਾਛਸਗਹੀਆਨਿਦੁਖਦਾਈ
ਇਕ ਦੁਖਦਾਇਕ ਰਾਖਸ਼ ਚੁਕ ਕੇ ਲੈ ਗਿਆ ਹੈ।
ਤਾਹਿਛੁਰੈਯੈਜਾਨਦੀਜੈ
ਉਸ ਨੂੰ ਛੁੜਾ ਲਵੋ ਅਤੇ ਜਾਣ ਨਾ ਦਿਓ
ਬੇਗਹਿਬਧਦਾਨਵਕੋਕੀਜੈ॥੭॥
ਅਤੇ ਜਲਦੀ ਹੀ ਦਾਨਵ ਦਾ ਕਤਲ ਕਰ ਦਿਓ ॥੭॥
ਸੁਨਿਬੈਨਲੋਗਸਭਧਾਏ
ਇਹ ਗੱਲ ਸੁਣ ਕੇ ਸਾਰੇ ਲੋਗ ਤਲਵਾਰਾਂ ਕਢ ਕੇ
ਕਾਢੇਖੜਗਬਾਗਮੈਆਏ
ਬਾਗ਼ ਵਿਚ ਆ ਪਹੁੰਚੇ।
ਦੈਤਵੈਤਤਹਕਛੁਨਿਹਾਰਾ
(ਉਨ੍ਹਾਂ ਨੇ) ਉਥੇ ਕੋਈ ਦੈਂਤ ਵੈਂਤ ਨਾ ਵੇਖਿਆ
ਚਕ੍ਰਿਤਭੇਜਿਯਮਾਝਬਿਚਾਰਾ॥੮॥
ਅਤੇ ਹੈਰਾਨ ਹੋ ਕੇ ਮਨ ਵਿਚ ਵਿਚਾਰਨ ਲਗੇ ॥੮॥
ਹਰਿਦਾਨਵਤਿਹਗਯੋਅਕਾਸਾ
(ਕਿ) ਰਾਖਸ਼ ਉਸ ਨੂੰ ਚੁਕ ਕੇ ਆਕਾਸ਼ ਵਲ ਚਲਾ ਗਿਆ ਹੈ।
ਰਾਜਕੁਅਰਿਤੇਭਏਨਿਰਾਸਾ
ਉਹ ਰਾਜ ਕੁਮਾਰੀ ਵਲੋਂ ਨਿਰਾਸ਼ ਹੋ ਗਏ।
ਰੋਇਪੀਟਦੁਹਿਤਾਕਹਹਾਰੇ
ਰਾਜਾ ਰਾਜ ਕੁਮਾਰੀ ਨੂੰ ਖੁਹਾ ਕੇ ਬਹੁਤ ਦੁਖੀ ਹੋਇਆ
ਰਾਜਾਭਏਅਧਿਕਦੁਖਿਯਾਰੇ॥੯॥
ਅਤੇ ਰੋ ਪਿਟ ਕੇ ਬੈਠ ਗਿਆ ॥੯॥
ਕੇਤਿਕਦਿਨਨਸਕਲਧਨਖਾਯੋ
ਕੁਝ ਦਿਨਾਂ ਤਕ (ਉਨ੍ਹਾਂ ਨੇ) ਸਾਰਾ ਧਨ ਖ਼ਰਚ ਕਰ ਲਿਆ
ਦੇਸਬਿਦੇਸਫਿਰਤਦੁਖਪਾਯੋ
ਅਤੇ ਦੇਸ ਵਿਦੇਸ਼ ਵਿਚ ਫਿਰ ਕੇ ਬਹੁਤ ਦੁਖ-ਪ੍ਰਾਪਤ ਕੀਤਾ।
ਰਾਜਕੁਅਰਿਮਿਤ੍ਰਹਿਕੌਤ੍ਯਾਗੀ
ਰਾਜ ਕੁਮਾਰੀ ਮਿਤਰ ਨੂੰ ਤਿਆਗ ਕੇ
ਆਧੀਰਤਿਦੇਸਕੌਭਾਗੀ॥੧੦॥
ਅੱਧੀ ਰਾਤ ਨੂੰ ਆਪਣੇ ਦੇਸ ਵਲ ਭਜ ਗਈ ॥੧੦॥
ਲਿਖਿਪਤ੍ਰੀਪਿਤਪਾਸਪਠਾਈ
ਉਸ ਨੇ ਚਿੱਠੀ ਲਿਖ ਕੇ ਪਿਤਾ ਪਾਸ ਭੇਜੀ
ਦਾਨਵਤੇਮੈਦੇਵਛੁਰਾਈ
ਕਿ ਮੈਨੂੰ ਪ੍ਰਭੂ ਨੇ ਰਾਖਸ਼ ਤੋਂ ਛੁੜਵਾ ਲਿਆ ਹੈ।
ਪਠੈਮਨੁਛਅਬਬੋਲਿਪਠਾਵਹੁ
ਹੁਣ ਬੰਦਾ ਭੇਜ ਕੇ (ਮੈਨੂੰ) ਬੁਲਵਾ ਲਵੋ
ਮੋਹਿਮਿਲਾਇਅਧਿਕਸੁਖਪਾਵਹੁ॥੧੧॥
ਅਤੇ ਮੈਨੂੰ ਮਿਲ ਕੇ ਅਧਿਕ ਸੁਖ ਪ੍ਰਾਪਤ ਕਰੋ ॥੧੧॥
ਪੜਿਪਤ੍ਰੀਪਿਤਕੰਠਲਗਾਈ
ਪਿਤਾ ਨੇ ਚਿੱਠੀ ਪੜ੍ਹ ਕੇ (ਆਪਣੇ) ਗਲੇ ਨਾਲ ਲਗਾਈ
ਅਧਿਕਪਾਲਕੀਤਹਾਪਠਾਈ
ਅਤੇ ਬਹੁਤ ਸਾਰੀਆਂ ਪਾਲਕੀਆਂ ਉਥੇ ਭੇਜ ਦਿੱਤੀਆਂ।
ਚੰਪਕਲਾਕਹਗ੍ਰਿਹਲੈਆਯੋ
(ਉਹ) ਚੰਪਕਲਾ ਨੂੰ ਘਰ ਲੈ ਆਇਆ।
ਮੂਰਖਭੇਦਅਭੇਦਪਾਯੋ॥੧੨॥
ਮੂਰਖ ਭੇਦ ਅਭੇਦ ਨੂੰ ਕੁਝ ਨਾ ਸਮਝ ਸਕਿਆ ॥੧੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਅਠਸਠਚਰਿਤ੍ਰਸਮਾਪਤਮਸਤੁਸੁਭਮਸਤੁ॥੨੬੮॥੫੨੨੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੬੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੬੮॥੫੨੨੯॥ ਚਲਦਾ॥
ਚੌਪਈ
ਚੌਪਈ:
ਗੂਆਬੰਦਰਇਕਰਹਤਨ੍ਰਿਪਾਲਾ
ਗੋਆ ਬੰਦਰਗਾਹ ਵਿਚ ਇਕ ਰਾਜਾ ਰਹਿੰਦਾ ਸੀ
ਜਾਕੋਡੰਡਭਰਤਭੂਆਲਾ
ਜਿਸ ਦਾ ਸਾਰੇ ਰਾਜੇ ਦੰਡ ਭਰਦੇ ਸਨ (ਅਰਥਾਤ ਅਧੀਨਗੀ ਸਵੀਕਾਰ ਕਰਦੇ ਸਨ)।
ਅਪ੍ਰਮਾਨਤਾਕੇਘਰਮੈਧਨ
ਉਸ ਦੇ ਘਰ ਬੇਹਿਸਾਬ ਧਨ ਸੀ,
ਚੰਦ੍ਰਸੂਰਕੈਇੰਦ੍ਰਦੁਤਿਯਜਨੁ॥੧॥
ਮਾਨੋ ਦੂਜਾ ਸੂਰਜ ਜਾਂ ਚੰਦ੍ਰਮਾ ਜਾਂ ਇੰਦਰ ਹੋਵੇ ॥੧॥
ਮਿਤ੍ਰਮਤੀਤਾਕੀਅਰਧੰਗਾ
ਮਿਤ੍ਰ ਮਤੀ (ਨਾਂ ਦੀ) ਉਸ ਦੀ ਇਸਤਰੀ ਸੀ
ਪੁੰਨ੍ਰਯਮਾਨਦੂਸਰਜਨੁਗੰਗਾ
ਜੋ ਮਾਨੋ ਦੂਜੀ ਪਵਿਤ੍ਰ ਗੰਗਾ ਹੋਵੇ।
ਮੀਨਕੇਤੁਰਾਜਾਤਹਰਾਜੈ
ਉਥੇ ਇਕ ਮੀਨ ਕੇਤੁ ਨਾਂ ਦਾ ਰਾਜਾ ਸੀ
ਜਾਕੋਨਿਰਖਿਮੀਨਧੁਜਲਾਜੈ॥੨॥
ਜਿਸ ਨੂੰ ਵੇਖ ਕੇ ਕਾਮ ਦੇਵ ਵੀ ਸ਼ਰਮਸਾਰ ਹੁੰਦਾ ਸੀ ॥੨॥
ਅੜਿਲ
ਅੜਿਲ:
ਸ੍ਰੀਝਖਕੇਤੁਮਤੀਦੁਹਿਤਾਤਿਹਜਾਨਿਯੈ
ਉਸ ਦੀ ਝਖਕੇਤੁ ਮਤੀ ਨਾਂ ਦੀ ਪੁੱਤਰੀ ਸੀ।
ਅਪ੍ਰਮਾਨਅਬਲਾਕੀਪ੍ਰਭਾਪ੍ਰਮਾਨਿਯੈ
ਉਸ ਅਬਲਾ ਦੀ ਅਸੀਮ ਸੁੰਦਰਤਾ ਸੀ।
ਜਾਸਮਸੁੰਦਰਿਕਹੂੰਜਗਮਹਿਜਾਨਿਯਤ
ਉਸ ਵਰਗਾ ਕੋਈ ਵੀ ਜਗਤ ਵਿਚ ਸੁੰਦਰ ਨਹੀਂ ਸੀ।
ਹੋਰੂਪਮਾਨਉਹਿਕੀਸੀਵਹੀਬਖਾਨਿਯਤ॥੩॥
ਉਸ ਵਰਗੀ ਰੂਪਮਾਨ ਉਹੀ ਦਸੀ ਜਾਂਦੀ ਸੀ ॥੩॥
ਚੌਪਈ
ਚੌਪਈ:
ਪ੍ਰਾਤਭਏਨ੍ਰਿਪਸਭਾਲਗਾਈ
(ਇਕ ਦਿਨ) ਸਵੇਰ ਵੇਲੇ ਰਾਜੇ ਨੇ ਸਭਾ ਲਗਾਈ।
ਊਚਨੀਚਸਭਲਿਯਾਬੁਲਾਈ
(ਜਿਸ ਵਿਚ ਉਸ ਨੇ) ਉੱਚੇ ਨੀਵੇਂ ਸਭ ਬੁਲਾ ਲਏ।
ਤਹਇਕਪੁਤ੍ਰਸਾਹੁਕੋਆਯੋ
ਉਥੇ ਇਕ ਸ਼ਾਹ ਦਾ ਪੁੱਤਰ ਵੀ ਆਇਆ,