ਜਿਹਸਮਦਿਤਿਆਦਿਤਿਨਜਾਯੋ॥੪॥
ਜਿਸ ਵਰਗਾ ਸੁੰਦਰ ਦੇਵਤਿਆਂ ਅਤੇ ਦੈਂਤਾਂ ਵਿਚੋਂ ਕੋਈ ਵੀ ਨਹੀਂ ਸੀ ॥੪॥
ਅੜਿਲ॥
ਅੜਿਲ:
ਰਾਜਕੁਅਰਿਰਹੀਥਕਿਤਸੁਤਾਹਿਨਿਹਾਰਿਕਰਿ॥
ਰਾਜ ਕੁਮਾਰੀ ਉਸ ਨੂੰ ਵੇਖ ਕੇ ਨਿਢਾਲ ਹੋ ਗਈ
ਚਕ੍ਰਿਤਚਿਤਮਹਿਰਹੀਚਰਿਤ੍ਰਬਿਚਾਰਿਕਰਿ॥
ਅਤੇ ਮਨ ਵਿਚ (ਇਕ) ਚਰਿਤ੍ਰ ਵਿਚਾਰ ਕੇ ਹੈਰਾਨ ਹੋ ਗਈ।
ਸਖੀਪਠੀਤਿਹਧਾਮਮਿਲਨਕੀਆਸਕੈ॥
ਮਿਲਣ ਦੀ ਆਸ ਨਾਲ ਇਕ ਦਾਸੀ ਨੂੰ ਉਸ ਦੇ ਘਰ ਭੇਜਿਆ।
ਹੋਚਾਹਰਹੀਜਸਮੇਘਪਪਿਹਰਾਪ੍ਯਾਸਕੈ॥੫॥
(ਉਸ ਲਈ ਮਨ ਵਿਚ) ਇਹੋ ਜਿਹੀ ਚਾਹ ਪੈਦਾ ਹੋ ਗਈ ਜਿਵੇਂ ਬਦਲ ਲਈ ਪਪੀਹੇ ਦੀ ਪਿਆਸ ਹੁੰਦੀ ਹੈ ॥੫॥
ਦੋਹਰਾ॥
ਦੋਹਰਾ:
ਅਤਿਪ੍ਰਸੰਨ੍ਯਚਿਤਮਹਿਭਈਮਨਭਾਵਨਕਹਪਾਇ॥
ਉਹ ਮਨ ਪਸੰਦ (ਮਿਤਰ) ਨੂੰ ਪ੍ਰਾਪਤ ਕਰ ਕੇ ਚਿਤ ਵਿਚ ਬਹੁਤ ਖ਼ੁਸ਼ ਹੋਈ
ਸਹਚਰਿਕੋਜੁਦਰਦ੍ਰਿਥੋਤਤਛਿਨਦਿਯਾਮਿਟਾਇ॥੬॥
ਅਤੇ (ਉਸ) ਦਾਸੀ ਦੀ ਜੋ ਗ਼ਰੀਬੀ ਸੀ, ਉਹ ਛਿਣ ਵਿਚ ਮਿਟਾ ਦਿੱਤੀ ॥੬॥
ਚੌਪਈ॥
ਚੌਪਈ:
ਜਬਹੀਤਰੁਨਿਤਰੁਨਕੌਪਾਯੋ॥
ਜਦ ਉਸ ਰਾਜ ਕੁਮਾਰੀ ਨੇ ਸ਼ਾਹ ਦੇ ਪੁੱਤਰ ਨੂੰ ਪ੍ਰਾਪਤ ਕੀਤਾ
ਭਾਤਿਭਾਤਿਤਿਨਗਰੇਲਗਾਯੋ॥
ਤਾਂ ਭਾਂਤ ਭਾਂਤ ਨਾਲ ਉਸ ਨੂੰ ਗਲੇ ਨਾਲ ਲਗਾਇਆ।
ਰੈਨਿਸਗਰਿਰਤਿਕਰਤਬਿਹਾਨੀ॥
ਸਾਰੀ ਰਾਤ ਰਤੀ-ਕ੍ਰੀੜਾ ਕਰਦਿਆਂ ਗੁਜ਼ਾਰ ਦਿੱਤੀ
ਚਾਰਿਪਹਰਪਲਚਾਰਪਛਾਨੀ॥੭॥
ਅਤੇ ਚਾਰ ਪਹਿਰਾਂ (ਦੀ ਲੰਬੀ ਰਾਤ ਨੂੰ) ਚਾਰ ਪਲਾਂ ਜਿਤਨੀ (ਲੰਬੀ) ਸਮਝਿਆ ॥੭॥
ਪਿਛਲੀਪਹਰਰਾਤ੍ਰਿਜਬਰਹੀ॥
ਜਦ ਰਾਤ ਦਾ ਪਿਛਲਾ ਪਹਿਰ ਰਹਿ ਗਿਆ
ਰਾਜਕੁਅਰਿਐਸੇਤਿਹਕਹੀ॥
ਤਾਂ ਰਾਜ ਕੁਮਾਰੀ ਨੇ ਉਸ (ਸ਼ਾਹ ਦੇ ਪੁੱਤਰ ਨੂੰ) ਇਸ ਤਰ੍ਹਾਂ ਕਿਹਾ,
ਹਮਤੁਮਆਵਨਿਕਸਿਦੋਊਜਾਵੈ॥
ਆਓ ਅਸੀਂ ਤੁਸੀਂ ਦੋਵੇਂ (ਇਥੋਂ) ਭਜ ਚਲੀਏ
ਔਰਦੇਸਦੋਊਕਹੂੰਸੁਹਾਵੈ॥੮॥
ਅਤੇ ਦੋਵੇਂ ਕਿਸੇ ਹੋਰ ਦੇਸ਼ ਵਿਚ ਜਾ ਵਸੀਏ ॥੮॥
ਤੁਹਿਮੁਹਿਕਹਧਨਕੀਥੁਰਨਾਹੀ॥
ਮੈਨੂੰ ਤੈਨੂੰ ਧਨ ਦੀ ਕੋਈ ਥੁੜ ਨਹੀਂ ਹੈ।
ਤੁਮਰੀਚਹਤਕੁਸਲਮਨਮਾਹੀ॥
ਮੈਂ ਮਨ ਵਿਚ ਤੇਰੀ ਸੁਖਸਾਂਦ ਚਾਹੁੰਦੀ ਹਾਂ।
ਯੌਕਹਿਦੁਹੂੰਅਧਿਕਧਨੁਲੀਨਾ॥
ਇਸ ਤਰ੍ਹਾਂ ਕਹਿ ਕੇ ਦੋਹਾਂ ਨੇ ਬਹੁਤ ਧਨ ਲੈ ਲਿਆ
ਔਰੇਦੇਸਪਯਾਨਾਕੀਨਾ॥੯॥
ਅਤੇ ਕਿਸੇ ਹੋਰ ਦੇਸ ਵਲ ਚਲੇ ਗਏ ॥੯॥
ਚਤੁਰਿਭੇਦਸਹਚਰਿਇਕਪਾਈ॥
(ਉਸ) ਚਤੁਰ ਸਖੀ ਨੇ ਇਕ ਭੇਦ (ਦੀ ਗੱਲ) ਸੋਚੀ।
ਤਿਹਗ੍ਰਿਹਕੋਦਈਆਗਿਲਗਾਈ॥
ਉਸ ਦੇ ਘਰ ਨੂੰ ਅਗ ਲਗਾ ਦਿੱਤੀ।
ਰਨਿਯਨਿਰਾਨੀਜਰੀਸੁਨਾਈ॥
ਰਾਣੀਆਂ ਨੂੰ ਰਾਜ ਕੁਮਾਰੀ ਦੇ ਸੜਨ ਦੀ ਗੱਲ ਸੁਣਾ ਦਿੱਤੀ
ਰੋਵਤਆਪੁਨ੍ਰਿਪਹਿਪਹਿਧਾਈ॥੧੦॥
ਅਤੇ ਆਪ ਰੋਂਦੀ ਹੋਈ ਰਾਜੇ ਕੋਲ ਗਈ ॥੧੦॥
ਰਾਨੀਕਹਾਨ੍ਰਿਪਹਿਜਰਿਮਰੀ॥
ਰਾਜੇ ਨੂੰ ਕਿਹਾ ਕਿ ਰਾਜ ਕੁਮਾਰੀ ਸੜ ਮੋਈ ਹੈ।
ਤੁਮਤਾਕੀਕਛੁਸੁਧਿਨਕਰੀ॥
ਤੁਸੀਂ ਉਸ ਬਾਰੇ ਕੋਈ ਸੁੱਧ ਨਹੀਂ ਲਈ।
ਅਬਤਿਨਕੇਚਲਿਅਸਤਿਉਠਾਵੌ॥
ਹੁਣ ਚਲ ਕੇ ਉਸ ਦੀਆਂ ਅਸਥੀਆਂ ਨੂੰ ਉਠਾਓ
ਮਾਨੁਖਦੈਗੰਗਾਪਹੁਚਾਵੌ॥੧੧॥
ਅਤੇ ਬੰਦੇ ਨੂੰ ਭੇਜ ਕੇ ਗੰਗਾ ਵਿਚ ਪਹੁੰਚਾਓ ॥੧੧॥
ਨ੍ਰਿਪਸੁਨਿਬਚਨਉਤਾਇਲਧਾਯੋ॥
ਰਾਜਾ ਇਹ ਗੱਲ ਸੁਣ ਕੇ ਜਲਦੀ ਨਾਲ ਭਜ ਪਿਆ
ਜਹਗ੍ਰਿਹਜਰਤਹੁਤੋਤਹਆਯੋ॥
ਅਤੇ ਜਿਥੇ ਘਰ ਸੜ ਰਿਹਾ ਸੀ, ਉਥੇ ਆ ਗਿਆ।
ਹਹਾਕਰਤਰਾਨੀਯਹਿਨਿਕਾਰਹੁ॥
ਹਾਹਾਕਾਰ ਕਰਨ ਲਗਾ ਕਿ ਰਾਜ ਕੁਮਾਰੀ ਨੂੰ ਬਾਹਰ ਕਢੋ
ਜਰਤਿਅਗਨਿਤੇਯਾਹਿਉਬਾਰਹੁ॥੧੨॥
ਅਤੇ ਉਸ ਨੂੰ ਬਲਦੀ ਅੱਗ ਵਿਚੋਂ ਬਚਾ ਲਵੋ ॥੧੨॥
ਜਾਨੀਜਰੀਅਗਨਿਮਹਿਰਾਨੀ॥
(ਸਭ ਨੇ) ਜਾਣ ਲਿਆ ਕਿ ਰਾਜ ਕੁਮਾਰੀ ਅੱਗ ਵਿਚ ਸੜ ਗਈ ਹੈ।
ਉਧਲਿਗਈਮਨਬਿਖੈਨਆਨੀ॥
(ਪਰ ਕਿਸੇ ਨੇ) ਮਨ ਵਿਚ ਇਹ ਨਹੀਂ ਸੋਚਿਆ ਕਿ (ਉਹ) ਉਧਲ ਗਈ ਹੈ।
ਅਧਿਕਸੋਕਮਨਮਾਹਿਬਢਾਯੋ॥
(ਰਾਜੇ ਨੇ) ਮਨ ਵਿਚ ਬਹੁਤ ਦੁਖ ਮੰਨਾਇਆ
ਪ੍ਰਜਾਸਹਿਤਕਛੁਭੇਦਨਪਾਯੋ॥੧੩॥
ਅਤੇ ਪ੍ਰਜਾ ਸਮੇਤ ਕਿਸੇ ਨੇ ਵਾਸਤਵਿਕਤਾ ਨੂੰ ਨਾ ਸਮਝਿਆ ॥੧੩॥
ਧਨਿਧਨਿਇਹਰਾਨੀਕੋਧਰਮਾ॥
(ਸਾਰੇ ਕਹਿਣ ਲਗੇ ਕਿ) ਰਾਜ ਕੁਮਾਰੀ ਦਾ ਧਰਮ ਧੰਨ ਧੰਨ ਹੈ
ਜਿਨਅਸਿਕੀਨਾਦੁਹਕਰਿਕਰਮਾ॥
ਜਿਸ ਨੇ ਇਤਨਾ ਜੁਰਤ ਵਾਲਾ ਕੰਮ ਕੀਤਾ ਹੈ।
ਲਜਾਨਿਮਿਤਪ੍ਰਾਨਦੈਡਾਰਾ॥
ਉਸ ਨੇ ਲਾਜ ਲਈ ਪ੍ਰਾਣ ਦੇ ਦਿੱਤੇ।
ਜਰਿਕਰਿਮਰੀਨਰੌਰਨਪਾਰਾ॥੧੪॥
ਸੜ ਕੇ ਮਰ ਗਈ, ਪਰ ਚੀਖੀ ਤਕ ਨਹੀਂ ॥੧੪॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਉਨਹਤਰਿਚਰਿਤ੍ਰਸਮਾਪਤਮਸਤੁਸੁਭਮਸਤੁ॥੨੬੯॥੫੨੪੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੬੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੬੯॥੫੨੪੩॥ ਚਲਦਾ॥
ਚੌਪਈ॥
ਚੌਪਈ:
ਮੋਰੰਗਦਿਸਿਇਕਰਹਤਨ੍ਰਿਪਾਲਾ॥
ਮੋਰੰਗ (ਨੇਪਾਲ ਦਾ ਪੂਰਬੀ ਹਿੱਸਾ) ਦਿਸ਼ਾ ਵਲ ਇਕ ਰਾਜਾ ਰਹਿੰਦਾ ਸੀ।
ਜਾਕੇਦਿਪਤਤੇਜਕੀਜ੍ਵਾਲਾ॥
ਉਸ ਦਾ ਤੇਜ ਅਗਨੀ ਵਰਗ ਪ੍ਰਕਾਸ਼ਮਾਨ ਸੀ।
ਪੂਰਬਦੇਤਿਹਨਾਰਿਭਣਿਜੈ॥
ਉਸ ਦੀ ਨਾਰੀ ਦਾ ਨਾਂ ਪੂਰਬ ਦੇ (ਪੂਰਬ ਦੇਈ) ਸੀ।
ਕੋਅਬਲਾਪਟਤਰਤਿਹਦਿਜੈ॥੧॥
ਉਸ ਦੀ (ਸੁੰਦਰਤਾ ਦੀ) ਤੁਲਨਾ ਕਿਸ ਇਸਤਰੀ ਨਾਲ ਦਿੱਤੀ ਜਾਵੇ (ਅਰਥਾਤ-ਉਸ ਵਰਗਾ ਕੋਈ ਸੁੰਦਰ ਨਹੀਂ ਸੀ) ॥੧॥