ਪੂਰਬਸੈਨਨ੍ਰਿਪਤਿਕੋਨਾਮਾ॥
ਰਾਜੇ ਦਾ ਨਾਂ ਪੂਰਬ ਸੈਨ ਸੀ,
ਜਿਨਜੀਤੇਅਨਗਨਸੰਗ੍ਰਾਮਾ॥
ਜਿਸ ਨੇ ਅਣਗਿਣਤ ਜੰਗਾਂ ਜਿਤੀਆਂ ਹੋਈਆਂ ਸਨ।
ਜਾਕੇਚੜਤਅਮਿਤਦਲਸੰਗਾ॥
ਉਸ ਨਾਲ ਅਣਗਿਣਤ ਹਾਥੀ, ਘੋੜੇ, ਰਥ
ਹੈਗੈਰਥਪੈਦਲਚਤੁਰੰਗਾ॥੨॥
ਅਤੇ ਪੈਦਲ ਚਾਰ ਪ੍ਰਕਾਰ ਦੀ ਚਤੁਰੰਗਨੀ ਸੈਨਾ ਚੜ੍ਹਦੀ ਸੀ ॥੨॥
ਤਹਇਕਆਯੋਸਾਹਅਪਾਰਾ॥
ਉਥੇ ਇਕ ਵੱਡਾ ਸ਼ਾਹ ਆਇਆ।
ਜਾਕੇਸੰਗਇਕਪੁਤ੍ਰਪ੍ਯਾਰਾ॥
ਉਸ ਨਾਲ ਇਕ ਪਿਆਰਾ ਪੁੱਤਰ ਸੀ।
ਜਾਕੋਰੂਪਕਹੈਨਹੀਆਵੈ॥
ਉਸ ਦੇ ਰੂਪ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਊਖਲਿਖਤਲੇਖਨਹ੍ਵੈਜਾਵੈ॥੩॥
(ਇਥੋਂ ਤਕ ਕਿ) ਲਿਖਦਿਆਂ ਲਿਖਦਿਆਂ ਗੰਨਾ ਵੀ ਕਲਮ ਜਿੰਨਾ ਰਹਿ ਜਾਂਦਾ ਹੈ ॥੩॥
ਪੂਰਬਦੇਤਿਹਊਪਰਅਟਕੀ॥
ਪੂਰਬ ਦੇਈ (ਨੇ ਜਦ ਉਸ ਨੂੰ ਵੇਖਿਆ ਤਾਂ) ਉਸ ਉਪਰ ਅਟਕ ਗਈ
ਭੂਲਿਗਈਸਭਹੀਸੁਧਿਘਟਿਕੀ॥
ਅਤੇ ਆਪਣੇ ਸ਼ਰੀਰ ਦੀ ਸੁੱਧ ਬੁੱਧ ਭੁਲ ਗਈ।
ਲਗਿਯੋਕੁਅਰਸੋਨੇਹਅਪਾਰਾ॥
(ਉਸ ਦਾ) ਸ਼ਾਹ ਦੇ ਲੜਕੇ ਨਾਲ ਅਪਾਰ ਪ੍ਰੇਮ ਹੋ ਗਿਆ।
ਜਿਹਬਿਨੁਰੁਚੈਨਭੋਜਨਬਾਰਾ॥੪॥
ਉਸ ਤੋਂ ਬਿਨਾ (ਉਸ ਨੂੰ) ਭੋਜਨ ਅਤੇ ਜਲ ਚੰਗੇ ਨਹੀਂ ਲਗਦੇ ਸਨ ॥੪॥
ਏਕਦਿਵਸਤਿਹਬੋਲਿਪਠਾਯੋ॥
ਇਕ ਦਿਨ ਉਸ ਨੂੰ (ਰਾਣੀ ਨੇ) ਬੁਲਾ ਭੇਜਿਆ।
ਕਾਮਕੇਲਰੁਚਿਮਾਨਿਕਮਾਯੋ॥
ਉਸ ਨਾਲ ਰੁਚੀ ਪੂਰਵਕ ਕਾਮਕ੍ਰੀੜਾ ਕੀਤੀ।
ਦੁਹੂੰਅਨਐਸੇਬਧਾਸਨੇਹਾ॥
ਦੋਹਾਂ ਵਿਚ ਇਤਨਾ ਸਨੇਹ ਵੱਧ ਗਿਆ
ਜਿਨਕੋਭਾਖਿਨਆਵਤਨੇਹਾ॥੫॥
ਕਿ ਉਸ ਪ੍ਰੇਮ ਦਾ ਵਰਣਨ ਨਹੀਂ ਕੀਤਾ ਜਾ ਸਕਦਾ ॥੫॥
ਸਾਹੁਪੁਤ੍ਰਤਬਸਾਹੁਬਿਸਾਰਿਯੋ॥
ਸ਼ਾਹ ਦੇ ਪੁੱਤਰ ਨੇ (ਆਪਣੇ ਪਿਤਾ) ਸ਼ਾਹ ਨੂੰ ਭੁਲਾ ਦਿੱਤਾ।
ਤਾਕੇਸਦਾਰਹਿਤਜਿਯਧਾਰਿਯੋ॥
(ਰਾਣੀ ਹੀ) ਉਸ ਦੇ ਹਿਰਦੇ ਵਿਚ ਸਦਾ ਛਾਈ ਰਹਿੰਦੀ।
ਪਿਤਾਸੰਗਕਛੁਕਲਹਬਢਾਯੋ॥
(ਉਸ ਦਾ) ਪਿਤਾ ਨਾਲ ਕੁਝ ਝਗੜਾ ਹੋ ਗਿਆ
ਚੜਿਘੋਰਾਪਰਦੇਸਸਿਧਾਯੋ॥੬॥
ਅਤੇ ਘੋੜੇ ਉਤੇ ਚੜ੍ਹ ਕੇ ਪਰਦੇਸ ਚਲਾ ਗਿਆ ॥੬॥
ਅੜਿਲ॥
ਅੜਿਲ:
ਤ੍ਰਿਯਨਿਮਿਤਨਿਜੁਪਿਤੁਸੌਕਲਹਬਢਾਇਕੈ॥
(ਉਸ) ਇਸਤਰੀ ਲਈ ਆਪਣੇ ਪਿਓ ਨਾਲ ਕਲੇਸ਼ ਵਧਾ ਕੇ,
ਚੜਿਬਾਜੀਪਰਚਲਾਦੇਸਕਹਧਾਇਕੈ॥
ਘੋੜੇ ਉਤੇ ਚੜ੍ਹ ਕੇ ਦੇਸ਼ ਵਲ ਚਲ ਪਿਆ।
ਪਿਤੁਜਾਨ੍ਯੋਸੁਤਮੇਰੋਦੇਸਅਪਨੇਗਯੋ॥
ਪਿਤਾ ਨੇ ਸਮਝਿਆ ਕਿ ਮੇਰਾ ਪੁੱਤਰ ਆਪਣੇ ਦੇਸ ਨੂੰ ਗਿਆ ਹੈ,
ਹੌਅਰਧਰਾਤ੍ਰਿਗੇਗ੍ਰਿਹਰਾਨੀਆਵਤਭਯੋ॥੭॥
ਪਰ ਉਹ ਅੱਧੀ ਰਾਤ ਦੇ ਬੀਤਣ ਤੇ ਰਾਣੀ ਦੇ ਘਰ ਆ ਗਿਆ ॥੭॥
ਚੌਪਈ॥
ਚੌਪਈ:
ਤਹਤੇਸਾਹੁਜਬੈਉਠਿਗਯੋ॥
ਜਦੋਂ ਉਥੋਂ ਸ਼ਾਹ ਚਲਾ ਗਿਆ,
ਤਬਰਾਨੀਅਸਚਰਿਤਬਨਯੋ॥
ਤਦ ਰਾਣੀ ਨੇ ਇਹ ਚਰਿਤ੍ਰ ਬਣਾਇਆ।
ਤਾਹਿਨਿਪੁੰਸਕਕਰਿਠਹਰਾਯੋ॥
ਉਸ (ਸ਼ਾਹ ਦੇ ਪੁੱਤਰ ਨੂੰ) ਨਪੁੰਸਕ ਦਸ ਕੇ
ਰਾਜਾਸੌਇਸਭਾਤਿਜਤਾਯੋ॥੮॥
ਰਾਜੇ ਨੂੰ ਇਸ ਤਰ੍ਹਾਂ ਕਿਹਾ ॥੮॥
ਮੈਇਕਮੋਲਨਿਪੁੰਸਕਆਨਾ॥
ਮੈਂ ਇਕ ਨਪੁੰਸਕ ਮੁੱਲ ਲਿਆਂਦਾ ਹੈ,
ਜਾਕੋਰੂਪਨਜਾਤਬਖਾਨਾ॥
ਜਿਸ ਦੇ ਰੂਪ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਤਾਤੇਅਪਨੇਕਾਜਕਰੈਹੌ॥
ਉਸ ਤੋਂ ਆਪਣੇ ਕੰਮ ਕਰਵਾਵਾਂਗੀ
ਮਨਭਾਵਤਕੇਭੋਗਕਮੈਹੌ॥੯॥
ਅਤੇ ਮਨਚਾਹੇ ਭੋਗ ਵਿਲਾਸ ਕਰਾਂਗੀ ॥੯॥
ਦੋਹਰਾ॥
ਦੋਹਰਾ:
ਭਲੀਭਲੀਰਾਜਾਕਹੀਭੇਦਨਸਕਾਬਿਚਾਰ॥
ਰਾਜੇ ਨੇ 'ਠੀਕ ਹੈ ਠੀਕ ਹੈ' ਕਿਹਾ, ਪਰ ਭੇਦ ਦੀ ਗੱਲ ਵਿਚਾਰ ਨਾ ਸਕਿਆ।
ਪੁਰਖਨਿਪੁੰਸਕਭਾਖਿਤ੍ਰਿਯਰਾਖਾਧਾਮਸੁਧਾਰਿ॥੧੦॥
ਇਸਤਰੀ ਨੇ ਉਸ ਪੁਰਸ਼ ਨੂੰ ਨਪੁੰਸਕ ਕਹਿ ਕੇ ਘਰ ਵਿਚ ਰਖ ਲਿਆ ॥੧੦॥
ਰਮ੍ਯੋਕਰਤਰਾਨੀਭਏਤਵਨਪੁਰਖਦਿਨਰੈਨਿ॥
ਰਾਣੀ ਉਸ ਮਰਦ ਨਾਲ ਦਿਨ ਰਾਤ ਰਮਣ ਕਰਦੀ ਸੀ।
ਨ੍ਰਿਪਤਿਨਿਪੁੰਸਕਤਿਹਲਖੈਕਛੂਨਭਾਖੈਬੈਨ॥੧੧॥
ਰਾਜਾ ਉਸ ਨੂੰ ਨਪੁੰਸਕ ਸਮਝ ਕੇ ਮੂੰਹੋਂ ਕੁਝ ਨਹੀਂ ਕਹਿੰਦਾ ਸੀ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਸਤਰਚਰਿਤ੍ਰਸਮਾਪਤਮਸਤੁਸੁਭਮਸਤੁ॥੨੭੦॥੫੨੫੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੭੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭੦॥੫੨੫੪॥ ਚਲਦਾ॥
ਚੌਪਈ॥
ਚੌਪਈ:
ਤੇਲੰਗਾਜਹਦੇਸਅਪਾਰਾ॥
ਤੇਲੰਗਾ ਨਾਂ ਦਾ ਜੋ ਵੱਡਾ ਦੇਸ਼ ਸੀ,
ਸਮਰਸੈਨਤਹਕੋਸਰਦਾਰਾ॥
ਉਸ ਦੇ ਸਰਦਾਰ (ਰਾਜੇ ਦਾ ਨਾਂ) ਸਮਰ ਸੈਨ ਸੀ।
ਤਾਹਿਬਿਲਾਸਦੇਇਘਰਰਾਨੀ॥
ਉਸ ਦੇ ਘਰ ਲਿਬਾਸ ਦੇਈ ਨਾਂ ਦੀ ਰਾਣੀ ਸੀ
ਜਾਕੀਜਾਤਨਪ੍ਰਭਾਬਖਾਨੀ॥੧॥
ਜਿਸ ਦੀ ਪ੍ਰਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ॥੧॥
ਤਿਹਇਕਛੈਲਪੁਰੀਸੰਨ੍ਯਾਸੀ॥
ਉਥੇ ਇਕ ਛੈਲ ਪੁਰੀ ਨਾਂ ਦਾ ਸੰਨਿਆਸੀ ਸੀ (ਅਰਥਾਂਤਰ-ਪੁਰੀ ਸੰਪ੍ਰਦਾਇ ਦਾ ਇਕ ਨੌਜਵਾਨ ਸੰਨਿਆਸੀ ਸੀ)।
ਤਿਹਪੁਰਮਦ੍ਰਦੇਸਕੌਬਾਸੀ॥
ਉਹ ਮਦ੍ਰ ਦੇਸ ਦੇ (ਕਿਸੇ) ਨਗਰ ਦਾ ਨਿਵਾਸੀ ਸੀ।
ਰਾਨੀਨਿਰਖਿਲਗਨਿਤਿਹਲਾਗੀ॥
(ਉਸ ਨੂੰ) ਵੇਖ ਕੇ ਰਾਣੀ ਦਾ ਉਸ ਨਾਲ ਪ੍ਰੇਮ ਹੋ ਗਿਆ।