GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1207
Display Settings
ਜਾਤੇਨੀਂਦਭੂਖਸਭਭਾਗੀ॥੨॥
ਜਿਸ ਕਰ ਕੇ ਉਸ ਦੀ ਨੀਂਦਰ ਅਤੇ ਭੁਖ ਚਲੀ ਗਈ ॥੨॥
ਰਾਨੀਕੀਤਾਹੂਸੌਲਾਗੀ
ਰਾਣੀ ਦੀ ਉਸ ਨਾਲ (ਪ੍ਰੀਤ) ਲਗ ਗਈ ਹੈ।
ਛੂਟੈਕਹਾਅਨੋਖੀਜਾਗੀ
ਜਾਗੀ ਹੋਈ ਉਹ ਅਨੋਖੀ (ਪ੍ਰੀਤ ਭਲਾ) ਕਿਵੇਂ ਛੁਟੇ।
ਇਕਦਿਨਤਿਹਸੌਭੋਗਕਮਾਯੋ
ਇਕ ਦਿਨ ਰਾਣੀ ਨੇ ਉਸ ਨਾਲ ਭੋਗ ਕੀਤਾ।
ਭੋਗਕਿਯਾਤਿਮਦ੍ਰਿੜਤ੍ਰਿਯਭਾਯੋ॥੩॥
ਉਸ ਨੇ ਦ੍ਰਿੜ੍ਹਤਾ ਨਾਲ ਭੋਗ ਕੀਤਾ, (ਜਿਸ ਕਰ ਕੇ) ਰਾਣੀ ਨੂੰ ਚੰਗਾ ਲਗਣ ਲਗਾ ॥੩॥
ਬਹੁਦਿਨਭੋਗਤਵਨਸੰਗਿਕਿਯਾ
ਉਸ ਨਾਲ (ਰਾਣੀ ਨੇ) ਬਹੁਤ ਦਿਨਾਂ ਤਕ ਭੋਗ ਕੀਤਾ।
ਐਸੁਪਦੇਸਤਵਨਕਹਦਿਯਾ
(ਫਿਰ) ਉਸ ਨੂੰ ਇਸ ਤਰ੍ਹਾਂ ਸਮਝਾਇਆ।
ਜੌਮੈਕਹੌਮਿਤ੍ਰਸੋਕੀਜਹੁ
ਹੇ ਮਿਤਰ! ਜੋ ਮੈਂ ਕਹਾਂ, ਉਸੇ ਤਰ੍ਹਾਂ ਕਰੋ
ਮੇਰੋਕਹਿਯੋਮਾਨਿਕਰਿਲੀਜਹੁ॥੪॥
ਅਤੇ ਮੇਰਾ ਕਿਹਾ ਮੰਨ ਲਵੋ ॥੪॥
ਕਹੂੰਜੁਮ੍ਰਿਤਕਪਰਿਯੋਲਖਿਪੈਯੌ
ਜੇ ਕਿਤੇ ਤੁਹਾਨੂੰ ਮੁਰਦਾ ਨਜ਼ਰ ਆਵੇ
ਤਾਕੋਕਾਟਿਲਿੰਗਲੈਐਯੌ
(ਤਾਂ) ਉਸ ਦਾ ਲਿੰਗ ਕਟ ਲਿਆਣਾ।
ਤਾਹਿਕੁਪੀਨਬਿਖੈਦ੍ਰਿੜਰਖਿਯਹੁ
ਉਸ ਨੂੰ ਆਪਣੀ ਲੰਗੋਟੀ ਵਿਚ ਚੰਗੀ ਤਰ੍ਹਾਂ ਰਖ ਲੈਣਾ
ਭੇਦਦੂਸਰੇਨਰਹਿਭਖਿਯਹੁ॥੫॥
ਅਤੇ ਇਹ ਭੇਦ ਕਿਸੇ ਹੋਰ ਪੁਰਸ਼ ਨੂੰ ਨਾ ਦੇਣਾ ॥੫॥
ਅੜਿਲ
ਅੜਿਲ:
ਜਬਮੈਦੇਹੋਤੁਮੈਉਰਾਭੇਲਾਇਕੈ
ਜਦੋਂ ਮੈਂ ਤੁਹਾਡੇ ਉਤੇ ਦੂਸ਼ਣ ਲਗਾਵਾਂਗੀ
ਤਬਤੁਮਹਮਪਰਉਠਿਯਹੁਅਧਿਕਰਿਸਾਇਕੈ
(ਕਿਸੇ ਪ੍ਰਕਾਰ ਦੇ ਵਿਭਚਾਰ ਦਾ) ਤਾਂ ਤੁਸੀਂ ਮੇਰੇ ਉਤੇ ਬਹੁਤ ਕ੍ਰੋਧਿਤ ਹੋਣਾ।
ਕਾਢਿਕੁਪੀਨਤੇਹਮਪਰਲਿੰਗਚਲਾਇਯੋ
ਲੰਗੋਟੀ ਤੋਂ ਲਿੰਗ ਕਢ ਕੇ ਮੇਰੇ ਉਤੇ ਸੁਟਣਾ
ਹੋਊਚਨੀਚਰਾਜਾਕਹਚਰਿਤਦਿਖਾਇਯੋ॥੬॥
ਅਤੇ ਰਾਜੇ ਤੋਂ ਲੈ ਕੇ ਸਾਰਿਆਂ ਉਚਿਆਂ ਨੀਵਿਆਂ ਨੂੰ ਇਹ ਚਰਿਤ੍ਰ ਵਿਖਾਣਾ ॥੬॥
ਚੌਪਈ
ਚੌਪਈ:
ਸੋਈਕਾਮਮਿਤ੍ਰਤਿਹਕੀਨਾ
ਉਸ ਦੇ ਮਿਤਰ ਨੇ ਉਹੀ ਕੰਮ ਕੀਤਾ
ਜਿਹਬਿਧਿਸੌਤਵਨੈਸਿਖਦੀਨਾ
ਜਿਸ ਤਰ੍ਹਾਂ ਨਾਲ ਉਸ ਨੂੰ ਸਿਖਾਇਆ ਗਿਆ ਸੀ।
ਰਾਨੀਪ੍ਰਾਤਪਤਿਹਿਦਿਖਰਾਈ
ਰਾਣੀ ਨੇ ਸਵੇਰੇ (ਸੰਨਿਆਸੀ ਨੂੰ ਆਪਣਾ) ਪਤੀ ਵਿਖਾਇਆ।
ਸੰਨ੍ਯਾਸੀਪਹਿਸਖੀਪਠਾਈ॥੭॥
(ਨਾਲ ਹੀ) ਸਖੀ ਨੂੰ ਸੰਨਿਆਸੀ ਪਾਸ ਭੇਜ ਦਿੱਤਾ ॥੭॥
ਸੰਨ੍ਯਾਸੀਜੁਤਸਖੀਗਹਾਈ
ਸੰਨਿਆਸੀ ਸਹਿਤ ਸਖੀ ਨੂੰ ਫੜ ਲਿਆ
ਰਾਜਾਦੇਖਤਨਿਕਟਬੁਲਾਈ
ਅਤੇ ਰਾਜੇ ਨੂੰ ਵੇਖ ਕੇ ਕੋਲ ਬੁਲਾਇਆ।
ਛੈਲਗਿਰਹਿਬਹੁਤਭਾਤਿਦੁਖਾਯੋ
ਛੈਲ ਗਿਰੀ ਨੂੰ (ਉਸ ਨੇ ਬੋਲ ਕੁਬੋਲ) ਕਰ ਕੇ ਬਹੁਤ ਦੁਖਾਇਆ
ਤੈਚੇਰੀਸੰਗਭੋਗਕਮਾਯੋ॥੮॥
ਕਿ ਤੂੰ ਦਾਸੀ ਨਾਲ ਭੋਗ ਕੀਤਾ ਹੈ ॥੮॥
ਯੌਸੁਨਿਬਚਨਤੇਜਮਨਤਯੋ
ਇਹ ਗੱਲ ਸੁਣ ਕੇ (ਸੰਨਿਆਸੀ) ਦੇ ਮਨ ਵਿਚ ਬਹੁਤ ਕ੍ਰੋਧ ਵੱਧ ਗਿਆ
ਕਰਮਹਿਕਾਢਿਛੁਰਾਕਹਲਯੋ
ਅਤੇ (ਉਸ ਨੇ) ਹੱਥ ਵਿਚ ਛੁਰਾ ਕਢ ਲਿਆ।
ਕਟਿਯੋਲਿੰਗਬਸਤ੍ਰਤੇਨਿਕਾਰਾ
(ਉਸ ਨੇ) ਕਟਿਆ ਹੋਇਆ ਲਿੰਗ ਲੰਗੋਟੀ ਵਿਚੋਂ ਕਢਿਆ
ਰਾਜਤਰੁਨਿਕੇਮੁਖਪਰਮਾਰਾ॥੯॥
ਅਤੇ ਰਾਣੀ ਦੇ ਮੂੰਹ ਉਤੇ ਮਾਰਿਆ ॥੯॥
ਹਾਇਹਾਇਰਾਨੀਕਹਿਭਾਗੀ
ਰਾਣੀ 'ਹਾਇ ਹਾਇ' ਕਰਦੀ ਭਜੀ
ਤਾਕੇਉਠਿਚਰਨਨਸੰਗਲਾਗੀ
ਅਤੇ ਉਠ ਕੇ ਉਸ (ਸੰਨਿਆਸੀ) ਦੇ ਚਰਨਾਂ ਨਾਲ ਲਗ ਗਈ।
ਹਮਿਰਿਖਿਤੁਮਰੋਚਰਿਤਜਾਨਾ
(ਕਹਿਣ ਲਗੀ) ਹੇ ਰਿਖੀ! ਮੈਂ ਤੁਹਾਡੇ ਚਰਿਤ੍ਰ (ਆਚਰਣ) ਨੂੰ ਨਹੀਂ ਸਮਝਿਆ ਸੀ।
ਬਿਨੁਸਮੁਝੇਤੁਹਿਝੂਠਬਖਾਨਾ॥੧੦॥
ਬਿਨਾ ਸਮਝੇ ਤੁਹਾਨੂੰ ਝੂਠਾ ਠਹਿਰਾਇਆ ਸੀ ॥੧੦॥
ਤਬਰਾਜੇਇਹਭਾਤਿਬਿਚਾਰੀ
ਤਦ ਰਾਜੇ ਨੇ ਇਸ ਤਰ੍ਹਾਂ ਵਿਚਾਰ ਕੀਤਾ
ਇੰਦ੍ਰੀਕਾਟਿਸੰਨ੍ਯਾਸੀਡਾਰੀ
ਕਿ ਸੰਨਿਆਸੀ ਨੇ ਇੰਦਰੀ ਕਟ ਕੇ ਸੁਟ ਦਿੱਤੀ ਹੈ।
ਧ੍ਰਿਗਧ੍ਰਿਗਕੁਪਿਰਾਨਿਯਹਿਉਚਾਰਾ
ਉਸ ਨੇ ਕ੍ਰੋਧਿਤ ਹੋ ਕੇ ਰਾਣੀ ਨੂੰ 'ਧ੍ਰਿਗ ਧ੍ਰਿਗ' ਕਿਹਾ,
ਤੈਤ੍ਰਿਯਕਿਯਾਦੋਖਯਹਭਾਰਾ॥੧੧॥
ਹੇ ਰਾਣੀ! ਤੂੰ ਇਹ ਵੱਡਾ ਅਨਰਥ ਕੀਤਾ ਹੈ ॥੧੧॥
ਅਬਇਹਰਾਖੁਆਪਨੇਧਾਮਾ
ਹੁਣ ਇਸ ਨੂੰ ਆਪਣੇ ਘਰ ਰਖ
ਸੇਵਾਕਰਹੁਸਕਲਮਿਲਿਬਾਮਾ
ਅਤੇ ਸਾਰੀਆਂ ਇਸਤਰੀਆਂ ਮਿਲ ਕੇ ਇਸ ਦੀ ਸੇਵਾ ਕਰੋ।
ਜਬਲਗਿਜਿਯੈਜਾਨਨਹਿਦੀਜੈ
ਜਦ ਤਕ ਇਹ ਜੀਉਂਦਾ ਰਹੇ, (ਇਸ ਨੂੰ) ਜਾਣ ਨਾ ਦਿਓ
ਸਦਾਜਤੀਕੀਪੂਜਾਕੀਜੈ॥੧੨॥
ਅਤੇ ਸਦਾ (ਇਸ) ਜਤੀ ਦੀ ਪੂਜਾ ਕਰੋ ॥੧੨॥
ਰਾਨੀਬਚਨਨ੍ਰਿਪਤਿਕੋਮਾਨਾ
ਰਾਣੀ ਨੇ ਰਾਜੇ ਦਾ ਬਚਨ ਮੰਨ ਲਿਆ।
ਬਹੁਬਿਧਿਸਾਥਤਾਹਿਗ੍ਰਿਹਆਨਾ
ਬਹੁਤ ਤਰ੍ਹਾਂ ਨਾਲ (ਆਦਰ ਸਤਿਕਾਰ ਕਰ ਕੇ ਉਸ ਨੂੰ) ਘਰ ਲੈ ਆਈ।
ਭੋਗਕਰੈਬਹੁਹਰਖਬਢਾਈ
ਬਹੁਤ ਖ਼ੁਸ਼ ਹੋ ਕੇ ਉਸ ਨਾਲ ਭੋਗ ਕਰਦੀ।
ਮੂਰਖਬਾਤਰਾਜੈਪਾਈ॥੧੩॥
ਪਰ ਮੂਰਖ ਰਾਜਾ ਗੱਲ ਨੂੰ ਸਮਝ ਨਾ ਸਕਿਆ ॥੧੩॥
ਦੋਹਰਾ
ਦੋਹਰਾ:
ਇਹਬਿਧਿਚਰਿਤਬਨਾਇਕੈਤਾਹਿਭਜਾਰੁਚਿਮਾਨ
(ਰਾਣੀ ਨੇ) ਇਸ ਤਰ੍ਹਾਂ ਦਾ ਚਰਿਤ੍ਰ ਬਣਾ ਕੇ ਉਸ ਨਾਲ ਰੁਚੀ ਪੂਰਵਕ ਸੰਯੋਗ ਕੀਤਾ।
ਜੀਵਤਲਗਿਰਾਖਾਸਦਨਸਕਾਨ੍ਰਿਪਤਿਪਛਾਨ॥੧੪॥
ਉਸ ਨੂੰ ਜੀਉਂਦੇ ਜੀ ਮਹੱਲ ਵਿਚ ਰਖਿਆ, ਪਰ ਰਾਜਾ (ਇਸ ਭੇਦ ਨੂੰ) ਨਹੀਂ ਸਮਝ ਸਕਿਆ ॥੧੪॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਇਕਹਤਰਿਚਰਿਤ੍ਰਸਮਾਪਤਮਸਤੁਸੁਭਮਸਤੁ॥੨੭੧॥੫੨੬੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੭੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭੧॥੫੨੬੭॥ ਚਲਦਾ॥
ਚੌਪਈ
ਚੌਪਈ:
ਏਕਸੁਗੰਧਸੈਨਨ੍ਰਿਪਨਾਮਾ
ਇਕ ਸੁਗੰਧ ਸੈਨ ਨਾਂ ਦਾ ਰਾਜਾ ਸੀ
ਗੰਧਾਗਿਰਪਰਬਤਜਿਹਧਾਮਾ
ਜਿਸ ਦਾ ਘਰ ਗੰਧਾਗਿਰ ਪਰਬਤ ਵਿਚ ਸੀ।
ਸੁਗੰਧਮਤੀਤਾਕੀਚੰਚਲਾ
ਉਸ ਦੀ ਇਸਤਰੀ ਦਾ ਨਾਂ ਸੁੰਗਧ ਮਤੀ ਸੀ
ਹੀਨਕਰੀਸਸਿਕੀਜਿਨਕਲਾ॥੧॥
ਜਿਸ ਨੇ ਚੰਦ੍ਰਮਾ ਦੀ ਕਲਾ ਨੂੰ ਵੀ ਹੀਣਾ ਕੀਤਾ ਹੋਇਆ ਸੀ ॥੧॥
ਬੀਰਕਰਨਇਕਸਾਹੁਬਿਖ੍ਯਾਤਾ
ਬੀਰ ਕਰਨ ਨਾਂ ਦਾ ਇਕ ਪ੍ਰਸਿੱਧ ਸ਼ਾਹ ਸੀ
ਜਿਹਸਮਦੁਤਿਯਰਚਾਬਿਧਾਤਾ
ਜਿਸ ਵਰਗਾ ਵਿਧਾਤਾ ਨੇ ਕੋਈ ਹੋਰ ਨਹੀਂ ਰਚਿਆ ਸੀ।
ਧਨਕਰਿਸਕਲਭਰੇਜਿਹਧਾਮਾ
ਜਿਸ ਦੇ ਸਾਰੇ ਘਰ ਧਨ ਨਾਲ ਭਰੇ ਹੋਏ ਸਨ।
ਰੀਝਿਰਹਤਦੁਤਿਲਖਿਸਭਬਾਮਾ॥੨॥
(ਉਸ ਦੀ) ਸੁੰਦਰਤਾ ਨੂੰ ਵੇਖ ਕੇ ਸਾਰੀਆਂ ਇਸਤਰੀਆਂ ਮੋਹਿਤ ਹੋ ਜਾਂਦੀਆਂ ਸਨ ॥੨॥
ਸੌਦਾਨਮਿਤਿਤਹਾਵਹਆਯੋ
ਉਹ ਸੌਦਾਗਰੀ ਲਈ ਉਥੇ ਆਇਆ।
ਜਾਕਹਨਿਰਖਿਰੂਪਸਿਰਨ੍ਯਾਯੋ
ਉਸ ਦੇ ਰੂਪ ਨੂੰ ਵੇਖ ਕੇ (ਰਾਣੀ ਨੇ) ਸਿਰ ਨਿਵਾ ਦਿੱਤਾ।
ਜਾਸਮਸੁੰਦਰਸੁਨਾਸੂਰਾ
ਉਸ ਵਰਗਾ ਸੁੰਦਰ ਅਤੇ ਸੂਰਮਾ (ਅਗੇ) ਨਹੀਂ ਸੁਣਿਆ ਸੀ।
ਦੇਗਤੇਗਸਾਚੋਭਰਪੂਰਾ॥੩॥
ਉਹ ਸਚਮੁਚ ਦੇਗ ਅਤੇ ਤੇਗ (ਦੇ ਗੁਣਾਂ ਨਾਲ) ਭਰਪੂਰ ਸੀ ॥੩॥
ਦੋਹਰਾ
ਦੋਹਰਾ:
ਰਾਨੀਤਾਕੋਰੂਪਲਖਿਮਨਮਹਿਰਹੀਲੁਭਾਇ
ਰਾਣੀ ਉਸ ਦਾ ਰੂਪ ਵੇਖ ਕੇ ਮਨ ਵਿਚ ਮੋਹਿਤ ਹੋ ਗਈ।
ਮਿਲਿਬੇਕੇਜਤਨਨਕਰੈਮਿਲ੍ਯੋਤਾਸੋਜਾਇ॥੪॥
(ਉਹ ਉਸ ਨੂੰ) ਮਿਲਣ ਦੇ ਯਤਨ ਕਰਦੀ, ਪਰ ਉਸ ਨਾਲ ਮੇਲ ਨਹੀਂ ਹੋ ਰਿਹਾ ਸੀ ॥੪॥
ਚੌਪਈ
ਚੌਪਈ:
ਰਾਨੀਬਹੁਉਪਚਾਰਬਨਾਏ
ਰਾਣੀ ਨੇ ਬਹੁਤ ਉਪਾ ਕੀਤੇ
ਬਹੁਤਮਨੁਖਤਿਹਠੌਰਪਠਾਏ
ਅਤੇ ਬਹੁਤ ਸਾਰੇ ਬੰਦੇ ਉਸ ਕੋਲ ਭੇਜੇ।
ਬਹੁਕਰਿਜਤਨਏਕਦਿਨਆਨਾ
ਬਹੁਤ ਯਤਨ ਕਰ ਕੇ (ਉਸ ਨੂੰ) ਇਕ ਦਿਨ ਲਿਆਂਦਾ।
ਕਾਮਭੋਗਤਿਹਸੰਗਕਮਾਨਾ॥੫॥
ਉਸ ਨਾਲ ਕਾਮ ਭੋਗ ਕੀਤਾ ॥੫॥