GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1208
Display Settings
ਬਹੁਤਦਰਬਤਾਕਹਤਿਨਦੀਨਾ
ਰਾਣੀ ਨੇ ਉਸ ਨੂੰ ਬਹੁਤ ਸਾਰਾ ਧਨ ਦਿੱਤਾ
ਤਾਕੇਮੋਹਿਚਿਤਕਹਲੀਨਾ
ਅਤੇ ਉਸ ਦੇ ਚਿਤ ਨੂੰ ਮੋਹ ਲਿਆ।
ਇਹਬਿਧਿਸੌਤਿਹਭੇਵਦ੍ਰਿੜਾਯੋ
ਉਸ ਨੂੰ (ਰਾਣੀ ਨੇ) ਇਸ ਤਰ੍ਹਾਂ ਭੇਦ ਪੱਕਾ ਕੀਤਾ
ਬ੍ਰਾਹਮਨਕੋਤਿਹਭੇਸਧਰਾਯੋ॥੬॥
ਅਤੇ ਉਸ ਨੂੰ ਬ੍ਰਾਹਮਣ ਦਾ ਭੇਸ ਧਾਰਨ ਕਰਵਾਇਆ ॥੬॥
ਆਪਨ੍ਰਿਪਤਿਸੰਗਕੀਯਾਗਿਆਨਾ
(ਉਸ ਨੇ) ਰਾਜੇ ਨਾਲ ਆਪ ਗਿਆਨ ਚਰਚਾ ਕੀਤੀ
ਕਿਯਉਪਦੇਸਪਤਿਹਿਬਿਧਿਨਾਨਾ
ਅਤੇ ਪਤੀ ਨੂੰ ਬਹੁਤ ਤਰ੍ਹਾਂ ਨਾਲ ਉਪਦੇਸ਼ ਕੀਤਾ।
ਜੈਸੋਪੁਰਖਦਾਨਜਗਦ੍ਰਯਾਵੈ
ਜਗਤ ਵਿਚ ਜਿਸ ਤਰ੍ਹਾਂ ਦਾ ਦਾਨ ਪੁਰਸ਼ ਦਿੰਦਾ ਹੈ,
ਤੈਸੋਹੀਆਗੇਬਰੁਪਾਵੈ॥੭॥
ਉਸੇ ਤਰ੍ਹਾਂ ਹੀ ਅਗੇ ਵਰ ਪ੍ਰਾਪਤ ਕਰਦਾ ਹੈ ॥੭॥
ਮੈਤੁਹਿਬਾਰਦਾਨਬਹੁਕੀਨਾ
ਮੈਂ ਤੇਰੇ ਲਈ ਬਹੁਤ ਵਾਰ ਦਾਨ ਕੀਤਾ ਸੀ,
ਤਾਤੇਪਤਿਤੋਸੋਨ੍ਰਿਪਲੀਨਾ
ਤਾਂ ਹੀ ਤੇਰੇ ਵਰਗਾ ਰਾਜਾ ਪਤੀ ਵਜੋਂ ਪ੍ਰਾਪਤ ਕੀਤਾ ਹੈ।
ਤੁਮਹੌਪੁੰਨਿਬਾਰਬਹੁਕੀਨੀ
ਤੁਸੀਂ ਵੀ ਬਹੁਤ ਵਾਰ ਪੁੰਨ ਕੀਤਾ ਸੀ,
ਤਬਮੋਸੀਸੁੰਦਰਿਤਿਯਲੀਨੀ॥੮॥
ਤਦ ਹੀ ਮੇਰੇ ਵਰਗੀ ਸੁੰਦਰ ਇਸਤਰੀ ਪ੍ਰਾਪਤ ਕਰ ਲਈ ਹੈ ॥੮॥
ਅਬਜੌਪੁੰਨ੍ਯਬਹੁਰਿਮੁਹਿਕਰਿਹੋ
ਹੁਣ ਜੇ ਤੁਸੀਂ ਮੈਨੂੰ ਦਾਨ ਕਰ ਦਿਓਗੇ,
ਮੋਸੀਤ੍ਰਿਯਆਗੇਪੁਨਿਬਰਿਹੋ
ਤਾਂ ਮੇਰੇ ਵਰਗੀ ਇਸਤਰੀ ਅਗੇ ਜਾ ਕੇ ਪ੍ਰਾਪਤ ਕਰੋਗੇ।
ਧਰਮਕਰਤਕਛੁਢੀਲਕੀਜੈ
ਧਰਮ ਕਾਰਜ ਕਰਨ ਵਿਚ ਢਿਲ ਨਹੀਂ ਕਰਨੀ ਚਾਹੀਦੀ
ਦਿਜਕੌਦੈਜਗਮੌਜਸੁਲੀਜੈ॥੯॥
ਅਤੇ ਬ੍ਰਾਹਮਣ ਨੂੰ ਦਾਨ ਕਰ ਕੇ ਜਗਤ ਵਿਚ ਜਸ ਲੈਣਾ ਚਾਹੀਦਾ ਹੈ ॥੯॥
ਇਹਸੁਨਿਯੌਨ੍ਰਿਪਕੇਮਨਆਈ
ਇਹ ਸੁਣ ਕੇ ਰਾਜੇ ਨੇ ਇਸਤਰੀ ਨੂੰ
ਪੁੰਨ੍ਯਕਰਨਇਸਤ੍ਰੀਠਹਰਾਈ
ਦਾਨ ਕਰਨ ਦਾ ਮਨ ਬਣਾ ਲਿਆ।
ਜੋਰਾਨੀਕੇਮਨਮਹਿਭਾਯੋ
ਰਾਣੀ ਦੇ ਮਨ ਵਿਚ ਜੋ ਚੰਗਾ ਲਗਾ ਸੀ,
ਵਹੈਜਾਨਿਦਿਜਬੋਲਿਪਠਾਯੋ॥੧੦॥
ਉਹੀ ਜਾਣ ਕੇ ਬ੍ਰਾਹਮਣ ਨੂੰ (ਰਾਜੇ ਨੇ) ਬੁਲਾ ਲਿਆ ॥੧੦॥
ਤਾਕਹਨਾਰਿਦਾਨਕਰਿਦੀਨੀ
ਉਸ ਨੂੰ ਇਸਤਰੀ ਦਾਨ ਕਰ ਦਿੱਤੀ
ਮੂੜਭੇਦਕੀਕ੍ਰਿਯਾਚੀਨੀ
ਅਤੇ ਮੂਰਖ ਨੇ ਭੇਦ ਦੀ ਕ੍ਰਿਆ ਨੂੰ ਨਾ ਸਮਝਿਆ।
ਸੋਲੈਜਾਤਤਰੁਨਿਕਹਭਯੋ
ਉਹ (ਬ੍ਰਾਹਮਣ) ਇਸਤਰੀ ਨੂੰ ਲੈ ਕੇ ਚਲਾ ਗਿਆ
ਮੂੰਡਿਮੂੰਡਿਮੂਰਖਕੋਗਯੋ॥੧੧॥
ਅਤੇ ਮੂਰਖ (ਰਾਜੇ) ਦੇ ਸਿਰ ਨੂੰ ਚੰਗੀ ਤਰ੍ਹਾਂ ਮੁੰਨ ਗਿਆ ਅਰਥਾਤ ਛਲ ਗਿਆ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੋਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਬਹਤਰਿਚਰਿਤ੍ਰਸਮਾਪਤਮਸਤੁਸੁਭਮਸਤੁ॥੨੭੨॥੫੨੭੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੭੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭੨॥੫੨੭੯॥ ਚਲਦਾ॥
ਚੌਪਈ
ਚੌਪਈ:
ਸੁਕ੍ਰਿਤਸੈਨਇਕਸੁਨਾਨਰੇਸਾ
ਸੁਕ੍ਰਿਤ ਸੈਨ ਨਾਂ ਦਾ ਇਕ ਰਾਜਾ ਸੁਣਿਆ ਸੀ,
ਜਿਹਕੋਡੰਡਭਰਤਸਭਦੇਸਾ
ਜਿਸ ਦਾ ਸਾਰੇ ਦੇਸ ਦੰਡ ਭਰਦੇ ਸਨ (ਭਾਵ ਅਧੀਨਗੀ ਸਵੀਕਾਰ ਕਰਦੇ ਸਨ)।
ਸੁਕ੍ਰਿਤਮੰਜਰੀਤਿਹਕੀਦਾਰਾ
ਸੁਕ੍ਰਿਤ ਮੰਜਰੀ ਉਸ ਦੀ ਇਸਤਰੀ ਸੀ।
ਜਾਸਮਦੇਵਦੇਵਕੁਮਾਰਾ॥੧॥
ਉਸ ਵਰਗੀ ਨਾ ਦੇਵ-ਇਸਤਰੀ ਸੀ ਅਤੇ ਨਾ ਹੀ ਦੇਵ ਕੁਮਾਰੀ ॥੧॥
ਅਤਿਭੁਤਸੈਨਸਾਹੁਸੁਤਇਕਤਹ
ਉਥੇ ਅਤਿਭੁਤ ਸੈਨ ਨਾਂ ਦਾ ਇਕ ਸ਼ਾਹ ਦਾ ਪੁੱਤਰ ਸੀ
ਜਾਸਮਦੁਤਿਯਉਪਜ੍ਯੋਮਹਿਮਹ
ਜਿਸ ਵਰਗਾ ਦੂਜਾ ਕੋਈ ਧਰਤੀ ਉਤੇ ਪੈਦਾ ਨਹੀਂ ਹੋਇਆ ਸੀ।
ਜਗਮਗਾਤਤਿਹਰੂਪਅਪਾਰਾ
ਉਸ ਦਾ ਅਪਾਰ ਰੂਪ ਬਹੁਤ ਜਗਮਗਾਉਂਦਾ ਸੀ।
ਜਿਹਸਮਇੰਦ੍ਰਚੰਦ੍ਰਕੁਮਾਰਾ॥੨॥
ਉਸ ਕੁਮਾਰ ਦੇ ਸਮਾਨ ਨਾ ਇੰਦਰ ਸੀ ਅਤੇ ਨਾ ਹੀ ਚੰਦ੍ਰਮਾ ਸੀ ॥੨॥
ਰਾਨੀਅਟਕਿਤਵਨਪਰਗਈ
ਰਾਣੀ ਉਸ ਦੀ (ਸੁੰਦਰਤਾ ਨੂੰ ਵੇਖ ਕੇ) ਮੋਹਿਤ ਹੋ ਗਈ
ਤਿਹਗ੍ਰਿਹਜਾਤਿਆਪਿਚਲਿਭਈ
ਅਤੇ ਉਸ ਦੇ ਘਰ ਆਪ ਹੀ ਚਲ ਕੇ ਗਈ।
ਤਾਸੋਪ੍ਰੀਤਿਕਪਟਤਜਿਲਾਗੀ
ਉਸ ਨਾਲ ਨਿਸ਼ਕਪਟ ਪ੍ਰੀਤ ਲਗਾ ਲਈ।
ਛੂਟੋਕਹਾਅਨੋਖੀਜਾਗੀ॥੩॥
(ਉਹ) ਅਨੋਖੀ (ਪ੍ਰੀਤ) ਜਾਗੀ ਹੋਈ ਕਿਥੇ ਹਟਦੀ ਸੀ ॥੩॥
ਬਹੁਬਿਧਿਤਿਨਸੰਗਭੋਗਕਮਾਨਾ
ਉਸ ਨਾਲ (ਰਾਣੀ ਨੇ) ਬਹੁਤ ਤਰ੍ਹਾਂ ਨਾਲ ਸੰਯੋਗ ਕੀਤਾ।
ਕੇਲਕਰਤਬਹੁਕਾਲਬਿਹਾਨਾ
ਕਾਮ-ਕੇਲ ਕਰਦਿਆਂ ਬਹੁਤ ਸਮਾਂ ਬੀਤ ਗਿਆ।
ਸੁੰਦਰਔਰਤਹਾਇਕਆਯੋ
ਉਥੇ ਇਕ ਹੋਰ ਸੁੰਦਰ ਵਿਅਕਤੀ ਆ ਗਿਆ।
ਵਹੈਪੁਰਖਰਾਨੀਕਹਲਾਯੋ॥੪॥
ਉਸ ਪੁਰਸ਼ ਨੂੰ ਵੀ ਰਾਣੀ ਨੇ ਬੁਲਵਾ ਲਿਆ ॥੪॥
ਵਹੈਪੁਰਖਰਾਨੀਕਹਭਾਇਸਿ
ਉਹ ਪੁਰਖ ਵੀ ਰਾਣੀ ਨੂੰ ਚੰਗਾ ਲਗਿਆ।
ਕਾਮਕੇਲਗ੍ਰਿਹਬੋਲਿਕਮਾਇਸਿ
ਉਸ ਨੂੰ ਘਰ ਬੁਲਾ ਕੇ ਕਾਮ-ਕ੍ਰੀੜਾ ਕੀਤੀ।
ਪ੍ਰਥਮਮਿਤ੍ਰਤਿਹਠਾਤਬਆਯੋ
ਤਦ ਉਸ ਥਾਂ ਤੇ ਪਹਿਲਾ ਮਿਤਰ ਵੀ ਆ ਗਿਆ।
ਰਮਤਨਿਰਖਿਰਾਨੀਕੁਰਰਾਯੋ॥੫॥
ਰਾਣੀ ਨੂੰ (ਉਸ ਨਾਲ) ਰਮਣ ਕਰਦਿਆਂ ਵੇਖ ਕੇ ਕ੍ਰੋਧ ਨਾਲ ਬੁੜਬੁੜਾਇਆ ॥੫॥
ਅਧਿਕਕੋਪਕਰਿਖੜਗੁਨਿਕਾਰਿਯੋ
ਬਹੁਤ ਕ੍ਰੋਧਿਤ ਹੋ ਕੇ ਉਸ ਨੇ ਤਲਵਾਰ ਖਿਚ ਲਈ
ਰਾਨੀਰਾਖਿਜਾਰਕਹਮਾਰਿਯੋ
ਅਤੇ ਰਾਣੀ ਨੂੰ ਬਚਾ ਕੇ ਯਾਰ ਨੂੰ ਮਾਰ ਦਿੱਤੀ।