GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1209
Display Settings
ਆਪੁਭਾਜਪੁਨਿਤਹਤੇਗਯੋ
ਉਹ ਆਪ ਉਥੋਂ ਭਜ ਗਿਆ।
ਤੇਜਭਏਤ੍ਰਿਯਕੋਤਨਤਯੋ॥੬॥
ਕ੍ਰੋਧ ਨਾਲ ਰਾਣੀ ਦਾ ਸ਼ਰੀਰ ਤਪ ਗਿਆ ॥੬॥
ਲਿਖਿਪਤਿਯਾਅਸਿਤਾਹਿਪਠਾਈ
ਉਸ ਨੂੰ ਇਸ ਤਰ੍ਹਾਂ ਚਿੱਠੀ ਲਿਖ ਕੇ ਭੇਜੀ
ਤੋਹਿਮਿਤ੍ਰਮੁਹਿਤਜਾਜਾਈ
ਕਿ ਹੇ ਮਿਤਰ! ਮੇਰੇ ਤੋਂ ਤੂੰ ਛਡਿਆ ਨਹੀਂ ਜਾਂਦਾ।
ਛਿਮਾਕਰਹੁਇਹਭੂਲਿਹਮਾਰੀ
ਮੇਰੀ ਇਹ ਭੁਲ ਮਾਫ਼ ਕਰ ਦਿਓ।
ਅਬਦਾਸੀਮੈਭਈਤਿਹਾਰੀ॥੭॥
ਹੁਣ ਮੈਂ ਤੁਹਾਡੀ ਦਾਸੀ ਹੋ ਗਈ ਹਾਂ ॥੭॥
ਜੌਆਗੇਫਿਰਿਐਸਨਿਹਰਿਯਹੁ
ਜੇ ਤੁਸੀਂ ਅਗੋਂ ਫਿਰ (ਮੈਨੂੰ) ਇਸ ਤਰ੍ਹਾਂ ਵੇਖੋ
ਮੋਹੂਸਹਿਤਮਾਰਿਤਿਹਡਰਿਯਹੁ
ਤਾਂ ਉਸ ਨਾਲ ਹੀ ਮੈਨੂੰ ਵੀ ਮਾਰ ਦੇਣਾ।
ਭਲਾਕਿਯਾਤੁਮਤਾਹਿਸੰਘਾਰਾ
ਤੁਸੀਂ ਚੰਗਾ ਕੀਤਾ ਜੋ ਉਸ ਨੂੰ ਮਾਰ ਦਿੱਤਾ
ਆਗੇਰਾਹਮਿਤ੍ਰਮੁਹਿਡਾਰਾ॥੮॥
ਅਤੇ ਹੇ ਮਿਤਰ! ਮੈਨੂੰ ਅਗੋਂ ਲਈ (ਸਹੀ) ਰਸਤੇ ਉਤੇ ਪਾ ਦਿੱਤਾ ॥੮॥
ਦੋਹਰਾ
ਦੋਹਰਾ:
ਪਤਿਯਾਬਾਚਤਮੂੜਮਤਿਫੂਲਗਯੋਮਨਮਾਹਿ
(ਉਹ) ਮੂਰਖ ਮਤ ਵਾਲਾ ਚਿੱਠੀ ਪੜ੍ਹ ਕੇ ਮਨ ਵਿਚ ਫੁਲ ਗਿਆ
ਬਹੁਰਿਤਹਾਆਵਤਭਯੋਭੇਦਪਛਾਨਿਯੋਨਾਹਿ॥੯॥
ਅਤੇ ਭੇਦ ਜਾਣੇ ਬਿਨਾ ਫਿਰ ਉਸ ਕੋਲ ਆ ਗਿਆ ॥੯॥
ਚੌਪਈ
ਚੌਪਈ:
ਪ੍ਰਥਮਮਿਤ੍ਰਤਿਹਠਾਜਬਆਯੋ
ਜਦੋਂ ਪਹਿਲਾ ਮਿਤਰ ਉਸ ਥਾਂ ਤੇ ਆਇਆ
ਦੁਤਿਯਮਿਤ੍ਰਸੌਬਾਧਿਜਰਾਯੋ
(ਤਾਂ ਉਸ ਨੂੰ) ਦੂਜੇ ਮਿਤਰ (ਦੀ ਲੋਥ ਨਾਲ) ਬੰਨ੍ਹ ਕੇ ਸਾੜ ਦਿੱਤਾ।
ਜਿਨਮੇਰੇਮਿਤਵਾਕਹਮਾਰਿਯੋ
(ਉਸ ਨੇ ਮਨ ਵਿਚ ਸੋਚਿਆ ਕਿ) ਜਿਸ ਨੇ ਮੇਰੇ ਮਿਤਰ ਨੂੰ ਮਾਰਿਆ ਹੈ,
ਵਹੈਚਾਹਿਯਤਪਕਰਿਸੰਘਾਰਿਯੋ॥੧੦॥
ਉਸ ਨੂੰ ਵੀ ਪਕੜ ਕੇ ਮਾਰ ਦੇਣਾ ਚਾਹੀਦਾ ਹੈ ॥੧੦॥
ਅਸਤ੍ਰਿਯਪ੍ਰਥਮਭਜਤਭੀਜਾਕੋ
ਇਸ ਤਰ੍ਹਾਂ ਜਿਸ ਨਾਲ ਇਸਤਰੀ ਪਹਿਲਾਂ ਸੰਯੋਗ ਕਰਦੀ ਸੀ।
ਇਹਚਰਿਤ੍ਰਪੁਨਿਮਾਰਿਯੋਤਾਕੋ
ਇਸ ਚਰਿਤ੍ਰ ਨਾਲ ਉਸ ਨੂੰ ਮਾਰ ਦਿੱਤਾ।
ਇਨਅਬਲਨਕੀਰੀਤਿਅਪਾਰਾ
ਇਨ੍ਹਾਂ ਇਸਤਰੀਆਂ ਦੀ ਰੀਤ ਅਪਾਰ ਹੈ
ਜਿਨਕੋਆਵਤਵਾਰਪਾਰਾ॥੧੧॥
ਜਿਸ ਦਾ ਆਰਪਾਰ ਨਹੀਂ ਪਾਇਆ ਜਾ ਸਕਦਾ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਤਿਹਤਰਚਰਿਤ੍ਰਸਮਾਪਤਮਸਤੁਸੁਭਮਸਤੁ॥੨੭੩॥੫੨੯੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੭੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭੩॥੫੨੯੦॥ ਚਲਦਾ॥
ਚੌਪਈ
ਚੌਪਈ:
ਇਕਅੰਬਸਟਕੇਦੇਸਨ੍ਰਿਪਾਲਾ
ਅੰਬਸਟ ਦੇਸ ਦਾ ਇਕ ਰਾਜਾ ਸੀ।
ਪਦੁਮਿਨਿਦੇਜਾਕੇਗ੍ਰਿਹਬਾਲਾ
ਉਸ ਦੇ ਘਰ ਪਦਮਨੀ ਦੇ (ਦੇਈ) ਨਾਂ ਦੀ ਇਸਤਰੀ ਸੀ।
ਅਪ੍ਰਮਾਨਤਿਹਪ੍ਰਭਾਭਨਿਜੈ
ਉਸ ਦੀ ਸੁੰਦਰਤਾ ਬਹੁਤ ਅਧਿਕ ਸੀ
ਜਿਹਕੋਕੋਪਤਟਰਤ੍ਰਿਯਦਿਜੈ॥੧॥
ਜਿਸ ਦੀ ਤੁਲਨਾ ਕਿਸ ਇਸਤਰੀ ਨਾਲ ਦੇਈਏ ॥੧॥
ਤਾਕੇਏਕਦਾਸਘਰਮਾਹੀ
ਉਸ ਦੇ ਘਰ ਇਕ ਦਾਸ ਸੀ
ਜਿਹਸਮਸ੍ਯਾਮਬਰਨਕਹੂੰਨਾਹੀ
ਜਿਸ ਵਰਗੇ ਕਾਲੇ ਰੰਗ ਵਾਲਾ ਹੋਰ ਕੋਈ ਨਹੀਂ ਸੀ।
ਨਾਮਾਫਿਕਸੰਖ੍ਯਾਤਿਹਰਹੈ
ਉਸ ਦਾ ਨਾਂ 'ਨਾਮਾਫਿਕ' ਸੀ।
ਮਾਨੁਖਜੋਨਿਕਵਨਤਿਹਕਹੈ॥੨॥
ਉਸ ਨੂੰ ਮਨੁੱਖ ਜੂਨ ਵਾਲਾ ਕੋਈ ਕਿਵੇਂ ਕਹਿ ਸਕਦਾ ਸੀ ॥੨॥
ਚੇਰੀਏਕਹੁਤੀਤਾਸੌਰਤਿ
ਇਕ ਦਾਸੀ ਉਸ ਵਿਚ ਮਗਨ ਸੀ
ਜਾਕੇਹੁਤੀਕਛੁਘਟਮਹਿਮਤਿ
ਜਿਸ ਤੋਂ ਘਟ ਮੂਰਖ ਇਸ ਧਰਤੀ ਉਤੇ ਕੋਈ ਨਹੀਂ ਸੀ।
ਨਾਮਾਫਿਕਤਿਨਨਾਰਿਬੁਲਾਯੋ
ਨਾਮਾਫਿਕ ਨੂੰ ਉਸ ਇਸਤਰੀ ਨੇ ਬੁਲਾਇਆ
ਕਾਮਭੋਗਮਨਖੋਲਿਮਚਾਯੋ॥੩॥
ਅਤੇ ਮਨ ਭਰ ਕੇ ਉਸ ਨਾਲ ਕਾਮ ਭੋਗ ਕੀਤਾ ॥੩॥
ਤਬਲਗਿਆਇਨ੍ਰਿਪਤਿਗਯੋਤਹਾ
ਤਦ ਤਕ ਉਥੇ ਰਾਜਾ ਆ ਗਿਆ
ਚੇਰੀਰਮਤਦਾਸਿਸੰਗਜਹਾ
ਜਿਥੇ ਦਾਸੀ (ਉਸ) ਦਾਸ ਨਾਲ ਰਮਣ ਕਰ ਰਹੀ ਸੀ।
ਲਟਪਟਾਇਦਾਸੀਤਬਗਈ
ਤਦ ਦਾਸੀ ਘਬਰਾ ਗਈ
ਚਟਪਟਜਾਤਸਕਲਸੁਧਿਭਈ॥੪॥
ਅਤੇ ਝਟਪਟ ਸਾਰੀ ਹੋਸ਼ ਚਲੀ ਗਈ ॥੪॥
ਜਤਨਅਵਰਕਛੁਹਾਥਆਯੋ
ਉਸ ਨੂੰ ਹੋਰ ਕੁਝ ਉਪਾ ਨਾ ਫੁਰਿਆ।
ਮਾਰਿਦਾਸਉਲਟੋਲਟਕਾਯੋ
ਦਾਸ ਨੂੰ ਮਾਰ ਕੇ ਉਲਟਾ ਲਟਕਾ ਦਿੱਤਾ।
ਹਰੇਹਰੇਤਰਆਗਿਜਰਾਈ
(ਉਸ ਦੇ ਹੇਠਾਂ) ਮਠੀ ਮਠੀ ਅੱਗ ਬਾਲ ਦਿੱਤੀ,
ਕਾਢਤਹੈਜਨੁਕਰਿਮਿਮਿਯਾਈ॥੫॥
ਮਾਨੋ ਉਸ ਦੀ ਚਰਬੀ ਕਢ ਰਹੀ ਹੋਵੇ ॥੫॥
ਨ੍ਰਿਪਤਿਮ੍ਰਿਤਕਜਬਦਾਸਨਿਹਾਰਾ
ਜਦ ਰਾਜੇ ਨੇ ਦਾਸ ਨੂੰ ਮਰਿਆ ਹੋਇਆ ਵੇਖਿਆ
ਅਦਭੁਦਹ੍ਵੈਇਹਭਾਤਿਉਚਾਰਾ
ਤਾਂ ਹੈਰਾਨ ਹੋ ਕੇ ਪੁਛਿਆ,
ਕ੍ਯੋਇਹਹਨਿਤੈਦਿਯਲਟਕਾਈ
ਇਸ ਨੂੰ ਮਾਰ ਕੇ ਤੂੰ ਪੁਠਾ ਕਿਉਂ ਲਟਕਾਇਆ ਹੋਇਆ ਹੈ
ਕਿਹਕਾਰਨਤਰਆਗਿਜਰਾਈ॥੬॥
ਅਤੇ ਇਸ ਦੇ ਹੇਠਾਂ ਅੱਗ ਕਿਸ ਲਈ ਬਾਲੀ ਹੋਈ ਹੈ ॥੬॥