ਚੇਰੀਬਾਚ॥
ਦਾਸੀ ਨੇ ਕਿਹਾ:
ਮਿਲ੍ਯੋਬੈਦਮੁਹਿਏਕਨ੍ਰਿਪਾਰਾ॥
ਹੇ ਰਾਜਨ! ਮੈਨੂੰ ਇਕ ਵੈਦ ਮਿਲਿਆ ਹੈ।
ਕ੍ਰਿਯਾਦਈਤਿਨਮੋਹਿਸੁਧਾਰਾ॥
ਉਸ ਨੇ ਮੈਨੂੰ ਚੰਗੀ ਤਰ੍ਹਾਂ ਨਾਲ (ਦਵਾਈ ਦੀ ਇਕ) ਵਿਧੀ ਦਸੀ ਹੈ।
ਮੈਇਹਕਰੀਚਕਿਤਸਾਤਾਤੇ॥
ਇਸ ਲਈ ਮੈਂ ਉਹ ਚਿਕਿਤਸਾ-ਕ੍ਰਿਆ ਕੀਤੀ ਹੈ।
ਲੀਜੈਸਕਲਬ੍ਰਿਥਾਸੁਨਿਯਾਤੇ॥੭॥
ਇਸ ਬਾਰੇ (ਮੇਰੇ ਕੋਲੋਂ) ਪੂਰੀ ਵਿਥਿਆ ਸੁਣ ਲਵੋ ॥੭॥
ਖਈਰੋਗਇਹਕਹਿਯੋਰਾਜਮਹਿ॥
ਉਸ (ਵੈਦ) ਨੇ ਮੈਨੂੰ ਦਸਿਆ ਕਿ ਰਾਜੇ ਨੂੰ ਤਪੇਦਿਕ ਹੈ।
ਤਾਤੇਮਾਰਿਦਾਸਤੂਇਹਕਹਿ॥
ਇਸ ਲਈ ਤੂੰ ਇਸ ਦਾਸ ਨੂੰ ਮਾਰ ਦੇ।
ਕਰਿਮਿਮਿਯਾਈਨ੍ਰਿਪਹਿਖਵਾਵੈ॥
(ਉਸ ਦੇ ਮਗ਼ਜ਼ ਦੀ) ਚਰਬੀ ਕਢ ਕੇ ਰਾਜੇ ਨੂੰ ਖੁਆਓ।
ਤਬਤਿਹਦੋਖਦੂਰਹ੍ਵੈਜਾਵੈ॥੮॥
ਤਦ ਉਸ ਦਾ ਦੁਖ ਦੂਰ ਹੋ ਜਾਏਗਾ ॥੮॥
ਤਿਹਨਿਮਿਤਯਾਕੋਮੈਘਾਯੋ॥
ਇਸ ਲਈ ਮੈਂ ਇਸ ਨੂੰ ਮਾਰਿਆ ਹੈ
ਮਿਮਿਯਾਈਕੋਬਿਵਤਬਨਾਯੋ॥
ਅਤੇ ਚਰਬੀ (ਕਢਣ ਦੀ) ਵਿਉਂਤ ਬਣਾਈ ਹੈ।
ਜੌਤੁਮਭਛਨਕਰਹੁਤੇਕੀਜੈ॥
ਜੇ ਤੁਸੀਂ (ਇਸ ਚਰਬੀ ਨੂੰ) ਖਾਣਾ ਹੋਵੇ ਤਾਂ ਮੈਂ ਕਢਾਂ?
ਨਾਤਰਛਾਡਿਆਜੁਹੀਦੀਜੈ॥੯॥
ਨਹੀਂ ਤਾਂ ਹੁਣੇ ਹੀ (ਇਸ ਨੂੰ) ਛਡ ਦਿਆਂ ॥੯॥
ਜਬਇਹਭਾਤਿਨ੍ਰਿਪਤਿਸੁਨਿਪਾਯੋ॥
ਜਦ ਰਾਜੇ ਨੇ ਇਸ ਤਰ੍ਹਾਂ ਸੁਣਿਆ
ਤਾਹਿਬੈਦਨੀਕਰਿਠਹਰਾਯੋ॥
ਤਾਂ ਉਸ ਨੂੰ ਵੈਦਣੀ ਵਜੋਂ ਮੰਨ ਲਿਆ।
ਮਨਮਹਿਕਹਿਯੋਭਲੀਬਿਧਿਕੀਨੀ॥
ਮਨ ਵਿਚ ਕਹਿਣ ਲਗਾ ਕਿ ਵਿਧਾਤਾ ਨੇ ਚੰਗਾ ਕੀਤਾ ਹੈ
ਘਰਮਹਿਨਾਰਿਰੋਗਿਹਾਦੀਨੀ॥੧੦॥
ਕਿ ਘਰ ਵਿਚ ਹੀ ਰੋਗ ਖ਼ਤਮ ਕਰਨ ਵਾਲੀ ਇਸਤਰੀ ਦੇ ਦਿੱਤੀ ਹੈ ॥੧੦॥
ਧੰਨਿਧੰਨਿਕਹਿਤਾਹਿਬਖਾਨਾ॥
(ਰਾਜੇ ਨੇ) ਉਸ ਨੂੰ ਧੰਨ ਧੰਨ ਕਿਹਾ (ਅਤੇ ਦਸਿਆ ਕਿ)
ਤੇਰੋਗੁਨਹਮਆਜੁਪਛਾਨਾ॥
ਤੇਰਾ ਗੁਣ ਮੈਂ ਅਜ ਪਛਾਣਿਆ ਹੈ।
ਪਛਮਦਿਸਿਹਮਸੁਨੀਬਨੈਯਤ॥
ਪੱਛਮ ਦਿਸ਼ਾ (ਦੇ ਦੇਸ਼ਾਂ) ਵਿਚ (ਇਸ ਪ੍ਰਕਾਰ ਦੀ ਦਵਾਈ) ਬਣਦੀ ਸੁਣੀ ਹੈ,
ਹਮਰੇਦੇਸਨਢੂੰਡੀਪੈਯਤ॥੧੧॥
ਪਰ ਸਾਡੇ ਦੇਸ ਵਿਚ ਕਿਤੇ ਢੂੰਢਿਆਂ ਨਹੀਂ ਮਿਲਦੀ ਹੈ ॥੧੧॥
ਤੁਹਿਜਾਨਤਮੁਹਿਕਹਤਬਤਾਈ॥
ਤੂੰ ਜਾਣਦੀ ਹੈਂ ਅਤੇ ਮੈਨੂੰ ਦਸ ਰਹੀ ਹੈਂ
ਮਿਮਿਆਈਇਹਦੇਸਬਨਾਈ॥
ਕਿ ਇਸ ਦੇਸ ਵਿਚ ਵੀ ਚਰਬੀ (ਦੀ ਦਵਾਈ) ਬਣਦੀ ਹੈ।
ਕਹਾਭਯੋਇਕਦਾਸਸੰਘਾਰਾ॥
ਕੀ ਹੋਇਆ ਜੇ ਇਕ ਦਾਸ ਮਾਰ ਦਿੱਤਾ।
ਹਮਰੋਰੋਗਬਡੋਤੈਟਾਰਾ॥੧੨॥
ਤੂੰ ਤਾਂ ਮੇਰਾ ਵੱਡਾ ਰੋਗ ਖ਼ਤਮ ਕਰ ਦਿੱਤਾ ਹੈ ॥੧੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਚੌਹਤਰਚਰਿਤ੍ਰਸਮਾਪਤਮਸਤੁਸੁਭਮਸਤੁ॥੨੭੪॥੫੩੦੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੭੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭੪॥੫੩੦੨॥ ਚਲਦਾ॥
ਚੌਪਈ॥
ਚੌਪਈ:
ਬੰਦਰਬਸਤਹਬਾਸੀਜਹਾ॥
ਜਿਥੇ ਬੰਦਰ ਬਸ ਨਾਂ ਦੀ ਬਸਤੀ ਹੈ,
ਹਬਸੀਰਾਇਨਰਾਧਿਪਤਹਾ॥
ਉਥੇ ਹਬਸ਼ੀ ਰਾਇ ਨਾਂ ਦਾ ਰਾਜਾ ਸੀ।
ਹਬਸਮਤੀਤਾਕੈਘਰਰਾਨੀ॥
ਉਸ ਦੇ ਘਰ ਹਬਸ਼ ਮਤੀ ਨਾਂ ਦੀ ਰਾਣੀ ਸੀ,
ਜਨੁਪੁਰਖੋਜਿਚੌਦਹੂੰਆਨੀ॥੧॥
ਮਾਨੋ ਚੌਦਾਂ ਲੋਕਾਂ ਨੂੰ ਖੋਜ ਕੇ ਲਿਆਂਦੀ ਹੋਵੇ ॥੧॥
ਹਾਸਿਮਖਾਨਪਠਾਨਇਕਤਹਾ॥
ਉਥੇ ਇਕ ਹਾਸ਼ਿਮ ਖ਼ਾਨ ਨਾਂ ਦਾ ਪਠਾਣ ਸੀ
ਜਾਸਮਸੁੰਦਰਕੋਊਨਕਹਾ॥
ਜਿਸ ਵਰਗਾ ਕਿਤੇ ਕੋਈ ਸੁੰਦਰ ਨਹੀਂ ਸੀ।
ਰਾਨੀਤਾਹਿਨਿਰਖਿਉਰਝਾਨੀ॥
ਰਾਣੀ ਉਸ ਨੂੰ ਵੇਖ ਕੇ ਉਲਝ ਗਈ।
ਬਿਰਹਬਿਕਲਹ੍ਵੈਗਈਦਿਵਾਨੀ॥੨॥
(ਅਤੇ ਉਸ ਦੇ) ਵਿਯੋਗ ਵਿਚ ਵਿਆਕੁਲ ਹੋ ਕੇ ਦੀਵਾਨੀ ਹੋ ਗਈ ॥੨॥
ਰਾਨੀਜਤਨਅਨੇਕਬਨਾਏ॥
ਰਾਣੀ ਨੇ ਅਨੇਕ ਤਰ੍ਹਾਂ ਦੇ ਯਤਨ ਕੀਤੇ
ਛਲਬਲਸੌਗ੍ਰਿਹਮਿਤ੍ਰਬੁਲਾਏ॥
ਅਤੇ ਵਲ ਛਲ ਨਾਲ ਮਿਤਰ ਨੂੰ ਘਰ ਬੁਲਾਇਆ।
ਕਾਮਭੋਗਤਿਹਸੰਗਕਮਾਨਾ॥
ਉਸ ਨਾਲ ਕਾਮ ਭੋਗ ਕੀਤਾ
ਆਸਨਚੁੰਬਨਕੀਏਪ੍ਰਮਾਨਾ॥੩॥
ਅਤੇ ਬਹੁਤ ਚੰਬਨ ਅਤੇ ਆਸਣ ਕੀਤੇ ॥੩॥
ਦੋਹਰਾ॥
ਦੋਹਰਾ:
ਅਨਿਕਭਾਤਿਭਜਿਮਿਤ੍ਰਕਹਗਰੇਰਹੀਲਪਟਾਇ॥
(ਆਪਣੇ) ਮਿਤਰ ਨਾਲ ਅਨੇਕ ਤਰ੍ਹਾਂ ਦੀ ਰਤੀ-ਕ੍ਰੀੜਾ ਕਰ ਕੇ ਉਸ ਦੇ ਗਲੇ ਨਾਲ ਲਿਪਟ ਗਈ।
ਜਾਨੁਨਿਰਧਨੀਪਾਇਧਨਰਹਿਯੋਹੀਯਸੌਲਾਇ॥੪॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਕੋਈ ਨਿਰਧਨ ਵਿਅਕਤੀ, ਧਨ ਦੇ ਪ੍ਰਾਪਤ ਹੋ ਜਾਣ ਤੇ ਉਸ ਨੂੰ ਹਿਰਦੇ ਨਾਲ ਲਗਾਈ ਰਖਦਾ ਹੋਵੇ ॥੪॥
ਚੌਪਈ॥
ਚੌਪਈ:
ਤਬਰਾਜਾਤਾਕੇਗ੍ਰਿਹਆਯੋ॥
ਤਦ ਰਾਜਾ ਉਸ ਦੇ ਘਰ ਆਇਆ।
ਨਿਰਖਿਸੇਜਪਰਤਾਹਿਰਿਸਾਯੋ॥
ਉਸ ਨੂੰ ਸੇਜ ਉਤੇ ਬੈਠਾ ਵੇਖ ਕੇ ਬਹੁਤ ਕ੍ਰੋਧਿਤ ਹੋਇਆ।
ਅਸਿਗਹਿਧਯੋਹਾਥਗਹਿਨਾਰੀ॥
(ਉਹ) ਤਲਵਾਰ ਪਕੜ ਕੇ ਝਪਟਿਆ ਪਰ ਇਸਤਰੀ ਨੇ (ਉਸ ਦਾ) ਹੱਥ ਪਕੜ ਲਿਆ
ਇਹਬਿਧਿਸੌਹਸਿਬਾਤਉਚਾਰੀ॥੫॥
ਅਤੇ ਹਸ ਕੇ ਇਸ ਤਰ੍ਹਾਂ ਗੱਲ ਕਹੀ ॥੫॥
ਤੈਰਾਜਾਇਹਭੇਦਨਜਾਨਾ॥
ਹੇ ਰਾਜਨ! ਤੁਸੀਂ ਇਸ (ਗੱਲ) ਦਾ ਭੇਦ ਨਹੀਂ ਸਮਝਿਆ