ਬਿਨੁਬੂਝੇਅਸਿਕੋਪਪ੍ਰਮਾਨਾ॥
ਅਤੇ ਬਿਨਾ ਵਿਚਾਰੇ ਕ੍ਰੋਧਿਤ ਹੋ ਕੇ ਤਲਵਾਰ ਖਿਚ ਲਈ।
ਪ੍ਰਥਮਹਿਬਾਤਜਾਨਿਯੈਯਾਕੀ॥
ਪਹਿਲਾਂ ਇਸ ਦੀ (ਸਾਰੀ) ਗੱਲ ਜਾਣੋ,
ਬਹੁਰੌਸੁਧਿਲੀਜੈਕਛੁਤਾਕੀ॥੬॥
ਫਿਰ ਉਸ ਦੀ ਕੁਝ ਖ਼ਬਰ ਸਾਰ ਲਵੋ ॥੬॥
ਇਹਹੈਮਿਤ੍ਰਮਛਿੰਦਰਰਾਜਾ॥
ਹੇ ਰਾਜਨ! ਇਹ ਤਾ ਮਿਤਰ ਮਛਿੰਦ੍ਰ ਨਾਥ ਹੈ
ਆਯੋਨ੍ਯਾਇਲਹਨਤਵਕਾਜਾ॥
ਅਤੇ ਤੁਹਾਡਾ ਨਿਆਂ ਵੇਖਣ ਦੇ ਕੰਮ ਆਇਆ ਹੈ।
ਤਪਸ੍ਯਾਬਲਆਯੋਇਹਠੌਰਾ॥
ਇਹ ਤਪਸਿਆ ਦੇ ਬਲ ਨਾਲ ਇਥੇ ਆਇਆ ਹੈ।
ਹੈਸਭਤਪਸਿਨਕਾਸਿਰਮੌਰਾ॥੭॥
ਇਹ ਸਾਰਿਆਂ ਤਪਸਵੀਆਂ ਦਾ ਸ਼ਿਰੋਮਣੀ ਹੈ ॥੭॥
ਯਾਸੰਗਮਿਤ੍ਰਾਚਾਰਕਰੀਜੈ॥
ਇਸ ਨਾਲ ਮਿਤਰਾਂ ਵਾਲਾ ਵਿਵਹਾਰ ਕਰੋ।
ਭੁਗਤਿਜੁਗਤਿਬਹੁਬਿਧਿਤਿਹਦੀਜੈ॥
ਇਸ ਨੂੰ ਬਹੁਤ ਤਰ੍ਹਾਂ ਨਾਲ ਖਾਣ ਪੀਣ ਦੀਆਂ ਵਸਤੂਆਂ ਦਿਓ।
ਭਲੀਭਲੀਤੁਹਿਕ੍ਰਿਯਾਸਿਖੈਹੈ॥
ਇਹ ਤੁਹਾਨੂੰ ਚੰਗੀ ਤਰ੍ਹਾਂ (ਯੋਗ ਦੀਆਂ) ਵਿਧੀਆਂ ਦਸਣਗੇ
ਰਾਜਜੋਗਬੈਠੋਗ੍ਰਿਹਪੈਹੈ॥੮॥
ਅਤੇ ਘਰ ਬੈਠਿਆਂ ਹੀ ਰਾਜ ਜੋਗ ਪ੍ਰਾਪਤ ਕਰੋਗੇ ॥੮॥
ਨ੍ਰਿਪਏਬਚਨਸੁਨਤਪਗਪਰਾ॥
ਰਾਜਾ ਇਹ ਬੋਲ ਸੁਣ ਕੇ (ਮਛਿੰਦ੍ਰ ਜੋਗੀ ਬਣੇ ਵਿਅਕਤੀ ਦੇ) ਪੈਰੀਂ ਪੈ ਗਿਆ
ਮਿਤ੍ਰਾਚਾਰਤਵਨਸੰਗਕਰਾ॥
ਅਤੇ ਉਸ ਨਾਲ ਮਿਤਰਾਂ ਵਾਲਾ ਸਲੂਕ ਕੀਤਾ।
ਤਾਹਿਮਛਿੰਦ੍ਰਾਨਾਥਪਛਾਨ੍ਯੋ॥
ਉਸ ਨੂੰ ਮਛਿੰਦ੍ਰ ਨਾਥ ਵਜੋਂ ਸਮਝ ਲਿਆ।
ਮੂਰਖਭੇਵਅਭੇਵਨਜਾਨ੍ਯੋ॥੯॥
(ਉਸ) ਮੂਰਖ ਨੇ ਭੇਦ ਅਭੇਦ ਨਾ ਸਮਝਿਆ ॥੯॥
ਬਹੁਬਿਧਿਤਨਪੂਜਾਤਿਹਕਰੈ॥
ਉਸ ਦੀ ਬਹੁਤ ਢੰਗਾਂ ਨਾਲ ਪੂਜਾ ਕਰਨ ਲਗਾ
ਬਾਰੰਬਾਰਪਾਇਪਸੁਪਰੈ॥
ਅਤੇ ਮੂਰਖ ਬਾਰ ਬਾਰ ਉਸ ਦੇ ਪੈਰੀਂ ਪੈਣ ਲਗਾ।
ਤਾਹਿਸਹੀਰਿਖਿਰਾਜਪਛਾਨਾ॥
ਉਸ ਨੂੰ ਸਹੀ ਰਿਖੀ ਰਾਜ (ਮਛਿੰਦ੍ਰ) ਵਜੋਂ ਪਛਾਣਿਆ
ਸਤਿਬਚਨਤ੍ਰਿਯਕੌਕਰਿਜਾਨਾ॥੧੦॥
ਅਤੇ ਰਾਣੀ ਦੇ ਬਚਨ ਨੂੰ ਸਚ ਕਰ ਕੇ ਜਾਣ ਲਿਆ ॥੧੦॥
ਤਾਹਿਮਛਿੰਦਰਕਰਿਠਹਰਾਯੋ॥
(ਰਾਜਾ ਨੇ) ਉਸ ਨੂੰ ਮਛਿੰਦ੍ਰ ਮੰਨ ਲਿਆ
ਤ੍ਰਿਯਕਹਸੌਪਿਤਾਹਿਉਠਿਆਯੋ॥
ਅਤੇ ਆਪਣੀ ਇਸਤਰੀ ਉਸ ਨੂੰ ਸੌਂਪ ਕੇ ਆ ਗਿਆ।
ਵਹਤਾਸੌਨਿਤਿਭੋਗਕਮਾਵੈ॥
ਉਹ ਰਾਣੀ ਨਾਲ ਨਿੱਤ ਭੋਗ ਕਰਦਾ,
ਮੂਰਖਬਾਤਨਰਾਜਾਪਾਵੈ॥੧੧॥
ਪਰ ਮੂਰਖ ਰਾਜਾ (ਅਸਲੀ) ਗੱਲ ਨੂੰ ਸਮਝ ਨਾ ਸਕਿਆ ॥੧੧॥
ਇਹਛਲਸਾਥਜਾਰਭਜਿਗਯੋ॥
ਇਹ ਛਲ ਕਰ ਕੇ ਯਾਰ (ਮਛਿੰਦ੍ਰ) ਭਜ ਗਿਆ।
ਅਤਿਬਿਸਮੈਰਾਜਾਕੌਭਯੋ॥
ਰਾਜੇ ਨੂੰ ਬਹੁਤ ਹੈਰਾਨੀ ਹੋਈ।
ਤਬਰਾਨੀਰਾਜਾਢਿਗਆਈ॥
ਤਦ ਰਾਣੀ ਰਾਜੇ ਕੋਲ ਆਈ।
ਜੋਰਿਹਾਥਅਸਬਿਨੈਸੁਨਾਈ॥੧੨॥
ਹੱਥ ਜੋੜ ਕੇ ਇਸ ਤਰ੍ਹਾਂ ਬੇਨਤੀ ਕਰਨ ਲਗੀ ॥੧੨॥
ਜਿਨਨ੍ਰਿਪਰਾਜਆਪਨਾਤ੍ਯਾਗਾ॥
ਜਿਸ ਰਾਜੇ ਨੇ ਯੋਗ ਸਾਧਨਾ ਵਿਚ ਪੂਰੀ ਤਰ੍ਹਾਂ ਮਗਨ ਹੋਣ ਲਈ
ਜੋਗਕਰਨਕੇਰਸਅਨੁਰਾਗਾ॥
ਆਪਣਾ ਰਾਜ ਤਿਆਗ ਦਿੱਤਾ,
ਸੋਤੇਰੀਪਰਵਾਹਿਨਰਾਖੈ॥
ਉਹ ਤੇਰੀ ਪਰਵਾਹ ਨਹੀਂ ਰਖਦਾ।
ਇਮਿਰਾਨੀਰਾਜਾਤਨਭਾਖੈ॥੧੩॥
ਇਸ ਤਰ੍ਹਾਂ ਰਾਣੀ ਨੇ ਰਾਜੇ ਨੂੰ ਕਿਹਾ ॥੧੩॥
ਸਤਿਸਤਿਤਬਰਾਜਬਖਾਨਾ॥
ਤਦ ਰਾਜੇ ਨੇ 'ਸਤਿ ਸਤਿ' ਕਿਹਾ
ਤਾਕੋਦਰਸਸਫਲਕਰਿਮਾਨਾ॥
ਅਤੇ ਉਸ ਦੇ ਦਰਸ਼ਨ ਨੂੰ ਸਫਲਾ ਸਮਝਿਆ।
ਭੇਦਅਭੇਦਜੜਕਛੂਨਪਾਯੋ॥
ਉਸ ਮੂਰਖ ਨੇ ਭੇਦ ਅਭੇਦ ਕੁਝ ਨਾ ਸਮਝਿਆ
ਤ੍ਰਿਯਸੰਗਚੌਗੁਨਨੇਹਬਢਾਯੋ॥੧੪॥੧॥
ਅਤੇ ਇਸਤਰੀ (ਰਾਣੀ) ਨਾਲ ਚਾਰ ਗੁਣਾਂ ਅਧਿਕ ਪਿਆਰ ਕਰਨ ਲਗਾ ॥੧੪॥੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਪਚਹਤਰਿਚਰਿਤ੍ਰਸਮਾਪਤਮਸਤੁਸੁਭਮਸਤੁ॥੨੭੫॥੫੩੧੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੭੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭੫॥੫੩੧੬॥ ਚਲਦਾ॥
ਚੌਪਈ॥
ਚੌਪਈ:
ਸੰਕ੍ਰਾਵਤੀਨਗਰਇਕਰਾਜਤ॥
ਸੰਕ੍ਰਾਵਤੀ ਨਾਂ ਦਾ ਇਕ ਨਗਰ ਸੀ,
ਜਨੁਸੰਕਰਕੇਲੋਕਬਿਰਾਜਤ॥
ਮਾਨੋ ਸ਼ੰਕਰ ਦਾ ਹੀ ਲੋਕ ਸ਼ੋਭਦਾ ਹੋਵੇ।
ਸੰਕਰਸੈਨਤਹਾਕੋਰਾਜਾ॥
ਸੰਕਰ ਸੈਨ ਉਥੋਂ ਦਾ ਰਾਜਾ ਸੀ
ਜਾਸਮਦੁਤਿਯਨਬਿਧਨਾਸਾਜਾ॥੧॥
ਜਿਸ ਵਰਗਾ ਵਿਧਾਤਾ ਨੇ ਦੂਜਾ ਨਹੀਂ ਸਿਰਜਿਆ ਸੀ ॥੧॥
ਸੰਕਰਦੇਤਾਕੀਬਰਨਾਰੀ॥
ਸੰਕਰ ਦੇ (ਦੇਈ) ਉਸ ਦੀ ਸੁੰਦਰ ਇਸਤਰੀ ਸੀ,
ਜਨੁਕਆਪੁਜਗਦੀਸਸਵਾਰੀ॥
ਮਾਨੋ ਜਗਦੀਸ਼ ਨੇ ਆਪ ਸੰਵਾਰੀ ਹੋਵੇ।
ਰੁਦ੍ਰਮਤੀਦੁਹਿਤਾਤਿਹਸੋਹੈ॥
ਰੁਦ੍ਰ ਮਤੀ ਨਾਂ ਦੀ ਉਨ੍ਹਾਂ ਦੀ ਪੁੱਤਰੀ ਸੀ,
ਸੁਰਨਰਨਾਗਅਸੁਰਮਨਮੋਹੈ॥੨॥
ਜੋ ਦੇਵਤਿਆਂ, ਦੈਂਤਾਂ, ਮਨੁੱਖਾਂ ਅਤੇ ਨਾਗਾਂ ਦਾ ਮਨ ਮੋਹੰਦੀ ਸੀ ॥੨॥
ਤਹਾਛਬੀਲਦਾਸਥੋਛਤ੍ਰੀ॥
ਉਥੇ (ਇਕ) ਛਬੀਲ ਦਾਸ ਨਾਂ ਦਾ ਛਤ੍ਰੀ ਰਹਿੰਦਾ ਸੀ
ਰੂਪਵਾਨਛਬਿਮਾਨਅਤਿਅਤ੍ਰੀ॥
ਜੋ ਬਹੁਤ ਰੂਪਵਾਨ ਅਤੇ ਸੁੰਦਰ ਛਬੀ ਵਾਲਾ ਅਸਤ੍ਰਧਾਰੀ ਸੀ।
ਤਾਪਰਅਟਕਕੁਅਰਿਕੀਭਈ॥
ਉਸ ਉਤੇ ਰਾਜ ਕੁਮਾਰੀ ਮੋਹਿਤ ਹੋ ਗਈ