ਆਠਟੂਕਵਾਪਰਹ੍ਵੈਗਈ॥੩॥
ਅਤੇ ਅੱਠ ਟੋਟੇ ਹੋ ਕੇ ਨਿਛਾਵਰ ਹੋ ਗਈ ॥੩॥
ਦੋਹਰਾ॥
ਦੋਹਰਾ:
ਲਗਨਨਿਗੋਡੀਲਗਿਗਈਛੁਟਿਤਛੁਟਾਈਨਾਹਿ॥
ਭੈੜੀ ਪ੍ਰੀਤ (ਜੋ ਇਕ ਵਾਰ) ਲਗ ਗਈ, (ਉਹ ਫਿਰ) ਛਡਿਆਂ ਛਡੀ ਨਹੀਂ ਜਾ ਸਕਦੀ।
ਮਤਭਈਮਨੁਮਦਪੀਆਮੋਹਿਰਹੀਮਨਮਾਹਿ॥੪॥
ਉਹ ਮਸਤ ਹੋ ਗਈ ਮਾਨੋ ਸ਼ਰਾਬ ਪੀਤੀ ਹੋਵੇ ਅਤੇ ਮਨ ਵਿਚ ਮੋਹੀ ਗਈ ॥੪॥
ਚੌਪਈ॥
ਚੌਪਈ:
ਏਕਸਹਚਰੀਤਹਾਪਠਾਈ॥
(ਉਸ ਨੇ) ਇਕ ਦਾਸੀ ਉਥੇ (ਯਾਰ ਪਾਸ) ਭੇਜੀ
ਚਿਤਜੁਹੁਤੀਕਹਿਤਾਹਿਸੁਨਾਈ॥
ਅਤੇ ਜੋ (ਗੱਲ ਉਸ ਦੇ) ਮਨ ਵਿਚ ਸੀ, ਉਸ ਨੂੰ ਦਸ ਦਿੱਤੀ।
ਸੋਚਲਿਸਖੀਸਜਨਪਹਿਗਈ॥
ਉਹ ਸਖੀ ਚਲ ਕੇ ਯਾਰ ਪਾਸ ਪਹੁੰਚੀ
ਬਹੁਬਿਧਿਤਾਹਿਪ੍ਰਬੋਧਤਭਈ॥੫॥
ਅਤੇ ਕਈ ਤਰ੍ਹਾਂ ਨਾਲ ਉਸ ਨੂੰ ਸਮਝਾਉਣ ਲਗੀ ॥੫॥
ਅੜਿਲ॥
ਅੜਿਲ:
ਤਬੈਛਬੀਲੋਛੈਲਤਹਾਚਲਿਆਇਯੋ॥
ਤਦ ਉਹ ਸੁੰਦਰ (ਛਬੀਲ ਦਾਸ) ਨੌਜਵਾਨ ਉਥੇ ਚਲ ਕੇ ਆ ਗਿਆ।
ਰਮਿਯੋਤਰੁਨਬਹੁਭਾਤਿਕੁਅਰਿਸੁਖਪਾਇਯੋ॥
(ਉਸ) ਯੁਵਕ ਨਾਲ ਕਈ ਤਰ੍ਹਾਂ ਨਾਲ ਸੰਯੋਗ ਕਰ ਕੇ ਰਾਜ ਕੁਮਾਰੀ ਨੇ ਬਹੁਤ ਸੁਖ ਪ੍ਰਾਪਤ ਕੀਤਾ।
ਲਪਟਿਲਪਟਿਤਰਜਾਇਪਿਯਰਵਹਿਭੁਜਨਭਰਿ॥
ਉਹ ਪ੍ਰੀਤਮ ਨੂੰ ਭੁਜਾਵਾਂ ਵਿਚ ਲੈ ਕੇ ਬਹੁਤ ਲਿਪਟ ਰਹੀ ਸੀ (ਅਤੇ ਛਬੀਲ ਦਾਸ ਨੇ ਵੀ ਉਸ ਨੂੰ)
ਹੋਦ੍ਰਿੜਆਸਨਦੈਰਹਿਯੋਨਇਤਉਤਜਾਤਿਟਰਿ॥੬॥
ਦ੍ਰਿੜ੍ਹਤਾ ਪੂਰਵਕ ਆਸਣ ਦਿੱਤਾ ਹੋਇਆ ਸੀ ਅਤੇ ਇਧਰ ਉਧਰ ਹਿਲਣ ਨਹੀਂ ਦਿੰਦਾ ਸੀ ॥੬॥
ਦੋਹਰਾ॥
ਦੋਹਰਾ:
ਏਕਸੁਘਰਦੂਜੇਤਰੁਨਿਤ੍ਰਿਤੀਏਸੁੰਦਰਮੀਤ॥
(ਉਸ ਦਾ) ਮਿਤਰ ਇਕ ਸੁਘੜ, ਦੂਜਾ ਜਵਾਨ ਅਤੇ ਤੀਜਾ ਸੁੰਦਰ ਸੀ।
ਬਸਿਯੋਰਹਤਨਿਸਦਿਨਸਦਾਪਲਪਲਚਿਤਜਿਮਿਚੀਤਿ॥੭॥
ਉਹ ਸਦਾ ਰਾਤ ਦਿਨ ਪਲ ਪਲ ਉਸ ਦੇ ਚਿਤ ਵਿਚ ਵਸਿਆ ਰਹਿੰਦਾ ਸੀ ॥੭॥
ਚੌਪਈ॥
ਚੌਪਈ:
ਇਕਦਿਨਮਿਤਿਇਮਿਬਚਨਬਖਾਨਾ॥
ਇਕ ਦਿਨ ਮਿਤਰ ਨੇ ਇਸ ਤਰ੍ਹਾਂ ਕਿਹਾ,
ਤਵਪਿਤਕੇਹੌਤ੍ਰਾਸਤ੍ਰਸਾਨਾ॥
ਤੇਰੇ ਪਿਤਾ ਦੇ ਡਰ ਕਰ ਕੇ (ਮੈਂ) ਬਹੁਤ ਡਰਿਆ ਹੋਇਆ ਹਾਂ।
ਜੌਤੁਹਿਭਜਤਨ੍ਰਿਪਤਿਮੁਹਿਪਾਵੈ॥
ਜੇ ਤੇਰੇ ਨਾਲ ਸੰਯੋਗ ਕਰਦਿਆਂ ਰਾਜਾ ਮੈਨੂੰ ਵੇਖ ਲਏ
ਪਕਰਿਕਾਲਕੇਧਾਮਪਠਾਵੈ॥੮॥
ਤਾਂ ਪਕੜ ਕੇ ਯਮਲੋਕ ਭੇਜ ਦੇਵੇਗਾ ॥੮॥
ਬਿਹਸਿਕੁਅਰਿਅਸਤਾਹਿਬਖਾਨਾ॥
ਰਾਜ ਕੁਮਾਰੀ ਨੇ ਹਸ ਕੇ ਕਿਹਾ,
ਤੈਇਸਤ੍ਰਿਨਕੇਚਰਿਤਨਜਾਨਾ॥
ਤੁਸੀਂ ਇਸਤਰੀਆਂ ਦੇ ਚਰਿਤ੍ਰ ਨੂੰ ਨਹੀਂ ਜਾਣਦੇ।
ਪੁਰਖਭੇਖਤੁਹਿਸੇਜਬੁਲਾਊ॥
ਮੈਂ ਤੈਨੂੰ ਪੁਰਸ਼ ਭੇਸ ਵਿਚ ਸੇਜ ਉਤੇ ਬੁਲਾਵਾਂਗੀ,
ਤੌਮੈਤੁਮਰੀਯਾਰਕਹਾਊ॥੯॥
ਤਦ ਹੀ ਮੈਂ ਤੇਰੀ ਯਾਰ ਅਖਵਾਵਾਂਗੀ ॥੯॥
ਰੋਮਨਾਸਨੀਤਾਹਿਲਗਾਈ॥
ਉਸ (ਯਾਰ) ਨੂੰ ਰੋਮ ਨਾਸ ਕਰਨ ਵਾਲਾ (ਤੇਲ) ਲਗਾਇਆ
ਸਕਲਸਮਸਤਿਹਦੂਰਿਕਰਾਈ॥
ਅਤੇ ਉਸ ਦੀ ਦਾੜ੍ਹੀ ਮੁੱਛਾਂ (ਦੇ ਸਾਰੇ ਵਾਲ) ਸਾਫ਼ ਕਰ ਦਿੱਤੇ।
ਕਰਮਹਿਤਾਹਿਤੰਬੂਰਾਦੀਯਾ॥
ਉਸ ਦੇ ਹੱਥ ਵਿਚ ਤੂੰਬੀ ਦੇ ਦਿੱਤੀ
ਗਾਇਨਭੇਸਸਜਨਕੋਕੀਯਾ॥੧੦॥
ਅਤੇ ਮਿਤਰ ਦਾ (ਇਕ) ਗਵੈਣ ਵਾਲਾ ਰੂਪ ਕਰ ਦਿੱਤਾ ॥੧੦॥
ਪਿਤਿਬੈਠੇਤਿਹਬੋਲਿਪਠਾਯੋ॥
(ਫਿਰ ਉਸ ਨੂੰ ਉਥੇ) ਬੁਲਵਾ ਲਿਆ, ਜਿਥੇ ਪਿਤਾ ਬੈਠਿਆ ਸੀ।
ਭਲੇਭਲੇਗੀਤਾਨਗਵਾਯੋ॥
(ਉਸ ਗਵੈਣ) ਤੋਂ ਚੰਗੇ ਚੰਗੇ ਗੀਤ ਗਵਾਏ।
ਸੁਨਿਸੁਨਿਨਾਦਰੀਝਿਨ੍ਰਿਪਰਹਿਯੋ॥
ਉਸ ਦਾ ਸੰਗੀਤ ਸੁਣ ਕੇ ਰਾਜਾ ਬਹੁਤ ਰੀਝ ਗਿਆ
ਭਲੀਭਲੀਗਾਇਨਇਹਕਹਿਯੋ॥੧੧॥
ਅਤੇ ਉਸ ਗਵੈਣ ਨੂੰ 'ਚੰਗਾ ਚੰਗਾ' ਕਿਹਾ ॥੧੧॥
ਸੰਕਰਦੇਇਹਭਾਤਿਉਚਾਰੀ॥
ਸੰਕਰ ਦੇਈ ਨੇ ਇਸ ਤਰ੍ਹਾਂ ਕਿਹਾ,
ਸੁਨਗਾਇਨਤੈਬਾਤਹਮਾਰੀ॥
ਹੇ ਗਵੈਣ! ਤੂੰ ਮੇਰੀ (ਇਕ) ਗੱਲ ਸੁਣ।
ਪੁਰਖਭੇਸਧਰਿਤੁਮਨਿਤਿਐਯਹੁ॥
ਤੂੰ ਪੁਰਸ਼ ਦਾ ਭੇਸ ਧਾਰ ਕੇ ਨਿੱਤ ਇਥੇ ਆਇਆ ਕਰ
ਇਹਠਾਗੀਤਿਮਧੁਰਿਧੁਨਿਗੈਯਹੁ॥੧੨॥
ਅਤੇ ਇਥੇ ਮਿਠੀ ਧੁਨ ਵਾਲੇ ਗੀਤ ਗਾਇਆ ਕਰ ॥੧੨॥
ਯੌਸੁਨਿਪੁਰਖਭੇਸਤਿਨਧਰਾ॥
ਇਹ ਸੁਣ ਕੇ ਉਸ ਨੇ ਪੁਰਸ਼ ਦਾ ਭੇਸ ਧਾਰਨ ਕਰ ਲਿਆ।
ਪ੍ਰਾਚੀਦਿਸਾਚਾਦਜਨਚਰਾ॥
(ਇੰਜ ਲਗਦਾ ਸੀ) ਮਾਨੋ ਪੂਰਬ ਦਿਸ਼ਾ ਵਿਚ ਚੰਨ ਚੜ੍ਹਿਆ ਹੋਵੇ।
ਸਕਲਲੋਗਇਸਤ੍ਰੀਤਿਹਜਾਨੈ॥
ਸਾਰੇ ਲੋਕ ਉਸ ਨੂੰ ਇਸਤਰੀ ਸਮਝਦੇ ਸਨ,
ਤ੍ਰਿਯਾਚਰਿਤ੍ਰਨਮੂੜਪਛਾਨੈ॥੧੩॥
ਪਰ ਮੂਰਖ ਇਸਤਰੀ ਚਰਿਤ੍ਰ ਨੂੰ ਨਹੀਂ ਸਮਝਦੇ ਸਨ ॥੧੩॥
ਅੜਿਲ॥
ਅੜਿਲ:
ਮਿਤ੍ਰਪੁਰਖਕੌਭੇਸਧਰੇਨਿਤਆਵਈ॥
(ਉਹ) ਮਿਤਰ ਪੁਰਸ਼ ਦਾ ਭੇਸ ਧਾਰ ਕੇ ਆਉਂਦਾ ਸੀ
ਆਨਕੁਅਰਿਸੌਕਾਮਕਲੋਲਕਮਾਵਈ॥
ਅਤੇ ਆ ਕੇ ਰਾਜ ਕੁਮਾਰੀ ਨਾਲ ਕਾਮ-ਕ੍ਰੀੜਾ ਕਰਦਾ ਸੀ।
ਕੋਊਨਤਾਕਹਰੋਕਤਗਾਇਨਜਾਨਿਕੈ॥
ਉਸ ਨੂੰ ਗਵੈਣ ਸਮਝ ਕੇ ਕੋਈ ਵੀ ਨਹੀਂ ਰੋਕਦਾ ਸੀ।
ਹੋਤ੍ਰਿਯਚਰਿਤ੍ਰਕਹਮੂੜਨਸਕਹਿਪਛਾਨਿਕੈ॥੧੪॥
(ਕੋਈ ਵੀ) ਮੂਰਖ ਇਸਤਰੀ ਦੇ ਚਰਿਤ੍ਰ ਨੂੰ ਨਹੀਂ ਸਮਝਦਾ ਸੀ ॥੧੪॥
ਦੋਹਰਾ॥
ਦੋਹਰਾ: