ਇਹਛਲਸੌਤਾਸੌਸਦਾਨਿਸੁਦਿਨਕਰਤਬਿਹਾਰ॥
ਇਸ ਛਲ ਨਾਲ ਉਹ ਉਸ (ਰਾਜ ਕੁਮਾਰੀ) ਨਾਲ ਰਾਤ ਦਿਨ ਰਮਣ ਕਰਦਾ ਸੀ।
ਦਿਨਦੇਖਤਸਭਕੋਛਲੈਕੋਊਨਸਕੈਬਿਚਾਰ॥੧੫॥
ਉਹ ਦਿਨ ਵਿਚ ਹੀ ਸਭ ਦੇ ਵੇਖਦੇ ਹੋਇਆਂ ਛਲ ਜਾਂਦਾ ਸੀ (ਪਰ ਇਸ ਭੇਦ ਨੂੰ) ਕੋਈ ਵੀ ਵਿਚਾਰ ਨਹੀਂ ਸਕਦਾ ਸੀ ॥੧੫॥
ਚੌਪਈ॥
ਚੌਪਈ:
ਸੰਕਰਦੇਵਨਤਾਹਿਪਛਾਨੈ॥
(ਰਾਜਾ) ਸੰਕਰ ਦੇਵ ਉਸ ਨੂੰ ਨਹੀਂ ਪਛਾਣਦਾ ਸੀ
ਦੁਹਿਤਾਕੀਗਾਇਨਤਿਹਮਾਨੈ॥
ਅਤੇ ਉਸ ਨੂੰ ਪੁੱਤਰੀ ਦੀ ਗਵੈਣ ਮੰਨਦਾ ਸੀ।
ਅਤਿਸ੍ਯਾਨਪਤੇਕੈਫਨਖਾਵੈ॥
ਉਹ ਬਹੁਤ ਸਿਆਣਪ ਨਾਲ ਨਸ਼ੇ ਕਰਦਾ ਸੀ
ਮਹਾਮੂੜਨਿਤਿਮੂੰਡਮੁੰਡਾਵੈ॥੧੬॥
ਅਤੇ ਮਹਾ ਮੂਰਖ (ਰਾਜਾ) ਨਿੱਤ ਛਲਿਆ ਜਾਂਦਾ ਸੀ ॥੧੬॥
ਕਹਾਭਯੋਜੋਚਤੁਰਕਹਾਇਸਿ॥
ਕੀ ਹੋਇਆ (ਜੇ ਉਹ) ਚਤੁਰ ਅਖਵਾਉਂਦਾ ਸੀ।
ਭੂਲਿਭਾਗਭੌਦੂਨਚੜਾਇਸਿ॥
(ਉਹ) ਭੌਂਦੂ ਭੁਲ ਕੇ ਵੀ ਭੰਗ ਨਹੀਂ ਪੀਂਦਾ ਸੀ।
ਅਮਲੀਭਲੋਖਤਾਜੁਨਖਾਵੈ॥
(ਉਸ ਨਾਲੋਂ ਤਾਂ) ਅਮਲੀ ਚੰਗਾ ਹੈ ਜੋ ਗ਼ਲਤੀ (ਜਾਂ ਗੁਨਾਹ) ਨਹੀਂ ਕਰਦਾ
ਮੂੰਡਮੂੰਡਸੋਫਿਨਕੋਜਾਵੈ॥੧੭॥
ਅਤੇ ਸੋਫ਼ੀਆਂ ਨੂੰ ਠਗ ਠਗ ਲੈ ਜਾਂਦਾ ਹੈ ॥੧੭॥
ਸੰਕਰਸੈਨਨ੍ਰਿਪਹਿਅਸਛਲਾ॥
ਇਸ ਤਰ੍ਹਾਂ ਸੰਕਰ ਸੈਨ ਰਾਜੇ ਨੂੰ ਛਲਿਆ ਗਿਆ
ਕਹਕਿਯਚਰਿਤਸੰਕਰਾਕਲਾ॥
(ਅਤੇ ਇਸ ਢੰਗ ਦਾ) ਸੰਕਰਾ ਕਲਾ ਨੇ ਚਰਿਤ੍ਰ ਕੀਤਾ।
ਤਿਹਗਾਇਨਕੀਦੁਹਿਤਾਗਨਿਯੋ॥
(ਰਾਜੇ ਨੇ) ਉਸ ਨੂੰ ਪੁੱਤਰੀ ਦੀ ਗਵੈਣ ਸਮਝਿਆ।
ਮੂਰਖਭੇਦਅਭੇਦਨਜਨਿਯੋ॥੧੮॥
(ਉਸ) ਮੂਰਖ ਨੇ (ਇਸ ਗੱਲ ਦਾ) ਭੇਦ ਅਭੇਦ ਨਾ ਸਮਝਿਆ ॥੧੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਛਿਹਤਰਿਚਰਿਤ੍ਰਸਮਾਪਤਮਸਤੁਸੁਭਮਸਤੁ॥੨੭੬॥੫੩੩੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੭੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭੬॥੫੩੩੪॥ ਚਲਦਾ॥
ਅੜਿਲ॥
ਅੜਿਲ:
ਸਹਿਰਮੁਰਾਦਾਬਾਦਮੁਗਲਕੀਚੰਚਲਾ॥
ਮੁਰਾਦਾਬਾਦ ਸ਼ਹਿਰ ਵਿਚ (ਇਕ) ਮੁਗ਼ਲ ਦੀ ਇਸਤਰੀ ਸੀ
ਹੀਨਕਰੀਜਿਹਰੂਪਚੰਦ੍ਰਮਾਕੀਕਲਾ॥
ਜਿਸ ਨੇ ਚੰਦ੍ਰਮਾ ਦੀ ਕਲਾ ਦਾ ਰੂਪ ਹੀਣਾ ਕੀਤਾ ਹੋਇਆ ਸੀ।
ਰੂਪਮਤੀਤਾਕੇਸਮਸੋਈਜਾਨਿਯੈ॥
ਉਸ ਵਰਗੀ ਰੂਪਵਾਨ ਉਸ ਨੂੰ ਹੀ ਸਮਝੋ
ਹੋਤਿਹਸਮਾਨਤਿਹੁਲੋਕਨਔਰਪ੍ਰਮਾਨਿਯੈ॥੧॥
ਅਤੇ ਤਿੰਨਾਂ ਲੋਕਾਂ ਵਿਚ ਉਸ ਵਰਗੀ ਕੋਈ ਹੋਰ ਨਾ ਮੰਨੋ ॥੧॥
ਚੌਪਈ॥
ਚੌਪਈ:
ਦੂਸਰਿਏਕਤਿਸੀਕੀਨਾਰੀ॥
ਉਸ (ਮੁਗ਼ਲ) ਦੀ ਇਕ ਹੋਰ ਇਸਤਰੀ ਸੀ।
ਤਿਹਸਮਹੋਤਨਤਾਹਿਪਿਯਾਰੀ॥
ਪਰ ਉਹ ਉਸ ਨੂੰ (ਇਸ ਵਰਗੀ) ਪਿਆਰੀ ਨਹੀਂ ਸੀ।
ਤਿਨਇਹਜਾਨਿਰੋਸਜਿਯਠਾਨੋ॥
ਉਸ ਨੇ ਇਹ ਗੱਲ ਜਾਣ ਕੇ ਮਨ ਵਿਚ ਰੋਸ ਭਰ ਲਿਆ
ਔਰਪੁਰਖਸੰਗਕੀਯਾਯਰਾਨੋ॥੨॥
ਅਤੇ ਇਕ ਹੋਰ ਪੁਰਸ਼ ਨਾਲ ਯਾਰਾਨਾ ਲਗਾ ਲਿਆ ॥੨॥
ਦੋਹਰਾ॥
ਦੋਹਰਾ:
ਜੈਸੇਵਾਤ੍ਰਿਯਕੀਹੁਤੀਸਵਤਿਨਕੀਅਨੁਹਾਰਿ॥
ਜਿਹੋ ਜਿਹੀ ਉਸ (ਇਸਤਰੀ) ਦੀ ਸੌਂਕਣ ਦੀ ਨੁਹਾਰ ਸੀ,
ਤੈਸੋਈਤਿਨਖੋਜਿਨਰਤਿਹਸੰਗਕੀਯਾਪ੍ਯਾਰ॥੩॥
ਉਸ ਵਰਗੀ ਨੁਹਾਰ ਵਾਲਾ ਇਕ ਪੁਰਸ਼ ਲਭ ਕੇ ਉਸ ਨਾਲ ਪ੍ਰੇਮ ਕਰਨ ਲਗੀ ॥੩॥
ਚੌਪਈ॥
ਚੌਪਈ:
ਤ੍ਰਿਯਇਕਦਿਨਤਿਹਧਾਮਬੁਲਾਇਸਿ॥
ਉਸ ਇਸਤਰੀ ਨੇ ਉਸ (ਯਾਰ) ਨੂੰ (ਆਪਣੇ) ਘਰ ਬੁਲਾਇਆ
ਕਾਮਕੇਲਤਿਹਸੰਗਕਮਾਇਸਿ॥
ਅਤੇ ਉਸ ਨਾਲ ਕਾਮ-ਕ੍ਰੀੜਾ ਕੀਤੀ।
ਸਵਤਿਹਫਾਸਿਡਾਰਿਗਰਮਾਰਿਯੋ॥
ਸੌਂਕਣ ਦੇ ਗਲੇ ਵਿਚ ਫਾਹੀ ਪਾ ਕੇ ਮਾਰ ਦਿੱਤਾ
ਜਾਇਮੁਗਲਤਨਐਸਉਚਾਰਿਯੋ॥੪॥
ਅਤੇ ਮੁਗ਼ਲ ਪਾਸ ਜਾ ਕੇ ਇਸ ਤਰ੍ਹਾਂ ਕਿਹਾ ॥੪॥
ਅਦਭੁਤਬਾਤਨਾਥਇਕਭਈ॥
ਹੇ ਸੁਆਮੀ! ਇਕ ਅਜੀਬ ਗੱਲ ਹੋਈ ਹੈ।
ਤੁਮਰੀਨਾਰਪੁਰਖੁਹ੍ਵੈਗਈ॥
ਤੁਹਾਡੀ ਇਸਤਰੀ ਪੁਰਸ਼ ਬਣ ਗਈ ਹੈ।
ਐਸੀਬਾਤਸੁਨੀਨਹਿਹੇਰੀ॥
ਜੋ ਤੁਹਾਡੀ ਇਸਤਰੀ ਦੀ ਹਾਲਤ ਹੋਈ ਹੈ,
ਜੋਗਤਿਭਈਨਾਰਿਕੀਤੇਰੀ॥੫॥
ਇਹੋ ਜਿਹੀ ਗੱਲ ਨਾ ਸੁਣਨ ਵਿਚ ਆਈ ਹੈ ਅਤੇ ਨਾ ਅੱਖੀਂ ਵੇਖੀ ਹੈ ॥੫॥
ਸੁਨਿਏਬਚਨਚਕ੍ਰਿਤਜੜਭਯੋ॥
(ਉਹ) ਮੂਰਖ (ਮੁਗ਼ਲ) ਗੱਲ ਸੁਣ ਕੇ ਹੈਰਾਨ ਹੋ ਗਿਆ
ਉਠਿਤਿਹਆਪੁਬਿਲੋਕਨਗਯੋ॥
ਅਤੇ ਆਪ ਉਠ ਕੇ ਉਸ ਨੂੰ ਵੇਖਣ ਗਿਆ।
ਤਾਕੇਲਿੰਗਛੋਰਿਜੌਲਹਾ॥
ਜਦ ਉਸ ਦਾ ਲਿੰਗ (ਵਾਲਾ ਬਸਤ੍ਰ) ਖੁਲ੍ਹਵਾ ਕੇ ਵੇਖਿਆ,
ਕਹਿਯੋਭਯੋਜੋਮੁਹਿਤ੍ਰਿਯਕਹਾ॥੬॥
ਤਾਂ ਕਹਿਣ ਲਗਾ ਕਿ ਜੋ (ਇਸਤਰੀ ਨੇ) ਕਿਹਾ ਸੀ, ਉਹ ਸਹੀ ਨਿਕਲਿਆ ॥੬॥
ਅਤਿਚਿੰਤਾਤੁਰਚਿਤਮਹਿਭਯੋ॥
ਉਹ ਚਿਤ ਵਿਚ ਬਹੁਤ ਚਿੰਤਾਵਾਨ ਹੋਇਆ
ਬੂਡਿਸੋਕਸਾਗਰਮਹਿਗਯੋ॥
ਅਤੇ ਦੁਖ ਦੇ ਸਮੁੰਦਰ ਵਿਚ ਡੁਬ ਗਿਆ।
ਐਇਲਾਹਤੈਂਇਹਕਸਕੀਨਾ॥
(ਕਹਿਣ ਲਗਾ) ਹੇ ਅੱਲਾਹ! ਤੂੰ ਇਹ ਕੀ ਕੀਤਾ ਹੈ
ਇਸਤ੍ਰੀਕੌਮਾਨਸਕਰਦੀਨਾ॥੭॥
ਜੋ ਇਸਤਰੀ ਨੂੰ ਪੁਰਸ਼ ਬਣਾ ਦਿੱਤਾ ਹੈ ॥੭॥
ਯਹਮੋਕੋਥੀਅਧਿਕਪਿਯਾਰੀ॥
ਇਹ ਮੈਨੂੰ ਬਹੁਤ ਪਿਆਰੀ ਸੀ।
ਅਬਇਹਦੈਵਪੁਰਖਕਰਿਡਾਰੀ॥
ਹੇ ਦੈਵ! (ਤੁਸੀਂ) ਹੁਣ ਇਸ ਨੂੰ ਪੁਰਸ਼ ਬਣਾ ਦਿੱਤਾ ਹੈ।
ਦੂਸਰਨਾਰਿਇਸੈਦੇਡਾਰੂੰ॥
(ਮੈਂ ਸੋਚਦਾ ਹਾਂ ਕਿ) ਦੂਜੀ ਇਸਤਰੀ ਇਸੇ ਨੂੰ ਦੇ ਦੇਵਾਂ
ਭੇਦਨਦੂਸਰਪਾਸਉਚਾਰੂੰ॥੮॥
ਅਤੇ ਕਿਸੇ ਪਾਸ ਇਸ ਦਾ ਭੇਦ ਨਾ ਦਸਾਂ ॥੮॥
ਨਿਸਚੈਬਾਤਇਹੈਠਹਰਈ॥
ਉਸ ਨੇ ਇਹ ਗੱਲ ਨਿਸਚੈ ਕਰ ਲਈ
ਪਹਿਲੀਨਾਰਿਤਿਸੈਲੈਦਈ॥
ਅਤੇ ਪਹਿਲੀ ਇਸਤਰੀ ਉਸੇ ਨੂੰ ਹੀ ਦੇ ਦਿੱਤੀ।
ਭੇਦਅਭੇਦਜੜਕਛੂਨਪਾਯੋ॥
ਉਸ ਮੂਰਖ ਨੇ ਭੇਦ ਅਭੇਦ ਕੁਝ ਨਾ ਸਮਝਿਆ।
ਇਹਛਲਅਪਨੋਮੂੰਡਮੁੰਡਾਯੋ॥੯॥
ਇਸ ਛਲ ਨਾਲ ਆਪਣੇ ਆਪ ਨੂੰ ਛਲਵਾ ਲਿਆ ॥੯॥
ਦੋਹਰਾ॥
ਦੋਹਰਾ:
ਪੁਰਖਭਈਨਿਜੁਨਾਰਿਲਹਿਤਾਹਿਦਈਨਿਜੁਨਾਰਿ॥
ਆਪਣੀ ਇਸਤਰੀ ਨੂੰ ਪੁਰਸ਼ ਬਣੀ ਹੋਈ ਵੇਖ ਕੇ ਉਸ ਨੂੰ ਆਪਣੀ (ਦੂਜੀ) ਇਸਤਰੀ ਵੀ ਦੇ ਦਿੱਤੀ।
ਭੇਦਅਭੇਦਕੀਬਾਤਕੌਸਕਾਨਮੂੜਬਿਚਾਰਿ॥੧੦॥
ਉਹ ਮੂਰਖ ਭੇਦ ਅਭੇਦ ਦੀ ਗੱਲ ਨੂੰ ਸਮਝ ਨਾ ਸਕਿਆ ॥੧੦॥
ਚੌਪਈ॥
ਚੌਪਈ:
ਇਸਤ੍ਰੀਪੁਰਖਭਈਠਹਿਰਾਈ॥
ਇਸਤਰੀ ਨੂੰ ਪੁਰਸ਼ ਬਣਿਆ ਹੋਇਆ ਮੰਨ ਲਿਆ
ਇਸਤ੍ਰੀਤਾਕਹਦਈਬਨਾਈ॥
ਅਤੇ (ਆਪਣੀ ਦੂਜੀ) ਇਸਤਰੀ ਉਸ ਨੂੰ ਸਜਾ ਕੇ ਦੇ ਦਿੱਤੀ।
ਦੁਤਿਯਨਪੁਰਖਹਿਭੇਦਜਤਾਯੋ॥
ਕਿਸੇ ਹੋਰ ਬੰਦੇ ਨੂੰ ਇਸ ਬਾਰੇ ਨਾ ਦਸਿਆ।
ਇਹਛਲਅਪਨੋਮੂੰਡਮੁੰਡਾਯੋ॥੧੧॥
ਇਸ ਛਲ ਨਾਲ ਆਪਣਾ ਸਿਰ ਮੁੰਨਵਾ ਲਿਆ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਸਤਹਤਰਿਚਰਿਤ੍ਰਸਮਾਪਤਮਸਤੁਸੁਭਮਸਤੁ॥੨੭੭॥੫੩੪੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੭੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭੭॥੫੩੪੫॥ ਚਲਦਾ॥
ਚੌਪਈ॥
ਚੌਪਈ:
ਸਹਰਜਹਾਨਾਬਾਦਬਸਤਜਹ॥
ਜਿਥੇ ਜਹਾਨਾਬਾਦ ਸ਼ਹਿਰ ਵਸਦਾ ਸੀ,
ਸਾਹਿਜਹਾਜੂਰਾਜਕਰਤਤਹ॥
ਉਥੇ ਸ਼ਾਹਜਹਾਨ ਬਾਦਸ਼ਾਹ ਰਾਜ ਕਰਦਾ ਸੀ।
ਦੁਹਿਤਰਾਇਰੌਸਨਾਤਾਕੇ॥
ਉਸ ਦੀ ਪੁੱਤਰੀ ਦਾ ਨਾਂ ਰੌਸ਼ਨਾ ਰਾਇ ਸੀ।
ਔਰਨਾਰਿਸਮਰੂਪਨਵਾਕੇ॥੧॥
ਉਸ ਵਰਗਾ ਕਿਸੇ ਹੋਰ ਇਸਤਰੀ ਦਾ ਰੂਪ ਨਹੀਂ ਸੀ ॥੧॥
ਸਾਹਿਜਹਾਜਬਹੀਮਰਿਗਏ॥
ਜਦ ਸ਼ਾਹ ਜਹਾਨ ਮਰ ਗਿਆ ਅਤੇ
ਔਰੰਗਸਾਹਪਾਤਿਸਾਹਭਏ॥
ਔਰੰਗਜ਼ੇਬ ਬਾਦਸ਼ਾਹ ਬਣ ਗਿਆ।
ਸੈਫਦੀਨਸੰਗਯਾਕੋਪ੍ਯਾਰਾ॥
ਸੈਫ਼ਦੀਨ (ਪੀਰ) ਨਾਲ ਉਸ ਦਾ ਪਿਆਰ ਹੋ ਗਿਆ,
ਪੀਰਅਪਨਕਰਿਤਾਹਿਬਿਚਾਰਾ॥੨॥
ਪਰ ਉਸ ਨੂੰ ਆਪਣਾ ਪੀਰ ਕਰ ਕੇ (ਲੋਕਾਂ ਨੂੰ) ਦਸਿਆ ॥੨॥