ਤਾਕੇਸੰਗਰੋਸਨਾਰਾਈ॥
ਉਸ ਨਾਲ ਰੌਸ਼ਨਾ ਰਾਇ ਨੇ
ਬਿਬਿਧਬਿਧਨਤਨਪ੍ਰੀਤੁਪਜਾਈ॥
ਕਈ ਢੰਗਾਂ ਨਾਲ ਪ੍ਰੇਮ ਕੀਤਾ।
ਕਾਮਭੋਗਤਿਹਸੰਗਕਮਾਯੋ॥
ਉਸ ਨਾਲ ਕਾਮ-ਭੋਗ ਕੀਤਾ,
ਤਾਹਿਪੀਰਅਪਨੋਠਹਿਰਾਯੋ॥੩॥
ਪਰ ਉਸ ਨੂੰ ਆਪਣਾ ਪੀਰ ਦਰਸਾਇਆ ॥੩॥
ਔਰੰਗਸਾਹਭੇਦਨਹਿਜਾਨੈ॥
ਔਰੰਗਜ਼ੇਬ (ਇਸ) ਭੇਦ ਨੂੰ ਨਹੀਂ ਜਾਣਦਾ ਸੀ
ਵਹੈਮੁਰੀਦਭਈਤਿਹਮਾਨੈ॥
ਅਤੇ ਇਹੀ ਮੰਨਦਾ ਕਿ ਉਹ (ਰੌਸ਼ਨਾਰਾ) ਉਸ ਦੀ ਮੁਰੀਦ ਹੋ ਗਈ ਹੈ।
ਪੀਯਸਮੁਝਿਤਿਹਭੋਗਕਮਾਵੈ॥
(ਰੌਸ਼ਨਾਰਾ) ਉਸ ਨੂੰ ਪ੍ਰੀਤਮ ਸਮਝ ਕੇ ਭੋਗ ਕਰਦੀ ਸੀ,
ਪੀਰਭਾਖਿਸਭਹੂੰਨਸੁਨਾਵੈ॥੪॥
ਪਰ ਸਭ ਨੂੰ ਪੀਰ ਕਹਿ ਕੇ ਸੁਣਾਉਂਦੀ ਸੀ ॥੪॥
ਇਕਦਿਨਪੀਰਗਯੋਅਪਨੇਘਰ॥
ਇਕ ਦਿਨ ਪੀਰ ਆਪਣੇ ਘਰ ਚਲਾ ਗਿਆ।
ਤਾਹਿਬਿਨਾਤਿਹਪਰਤਨਛਿਨਕਰ॥
ਉਸ ਤੋਂ ਬਿਨਾ ਉਸ ਨੂੰ ਛਿਣ ਭਰ ਵੀ (ਚੈਨ ਨ) ਪਿਆ।
ਰੋਗਨਿਤਨਅਪਨੇਠਹਰਾਈ॥
ਉਸ ਨੇ ਆਪਣੇ ਆਪ ਨੂੰ ਰੋਗੀ ਠਹਿਰਾਇਆ
ਵਾਪਹਿਬੈਠਿਸਾਢਨੀਆਈ॥੫॥
ਅਤੇ ਸਾਂਢਨੀ ਉਤੇ ਬੈਠ ਕੇ ਉਸ ਪਾਸ ਆ ਗਈ ॥੫॥
ਤਾਕੇਰਹਤਬਹੁਤਦਿਨਭਈ॥
ਉਸ ਪਾਸ (ਉਹ) ਬਹੁਤ ਦਿਨ ਰਹੀ।
ਬਹੁਰੌਸਹਿਰਦਿਲੀਮਹਿਗਈ॥
ਫਿਰ ਦਿੱਲੀ ਸ਼ਹਿਰ ਵਿਚ ਆ ਗਈ।
ਭਈਅਰੋਗਨਿਭਾਖਿਅਨਾਈ॥
ਆ ਕੇ (ਉਸ ਨੇ) ਦਸਿਆ ਕਿ (ਹੁਣ) ਸੁਅਸਥ ਹੋ ਗਈ ਹਾਂ।
ਬਾਤਭੇਦਕੀਕਿਨੂੰਨਪਾਈ॥੬॥
ਪਰ (ਉਸ ਦੇ) ਭੇਦ ਦੀ ਗੱਲ ਕੋਈ ਵੀ ਸਮਝ ਨਾ ਸਕਿਆ ॥੬॥
ਭ੍ਰਾਤਭਏਇਹਭਾਤਿਉਚਾਰੀ॥
ਭਰਾ (ਔਰੰਗਜ਼ੇਬ) ਨੂੰ ਇਸ ਤਰ੍ਹਾਂ ਕਿਹਾ,
ਰੋਗਬਡਾਪ੍ਰਭੁਹਰੀਹਮਾਰੀ॥
(ਮੈਨੂੰ) ਵੱਡਾ ਰੋਗ ਸੀ, ਪਰਮਾਤਮਾ ਨੇ ਮੇਰੀ (ਬਿਮਾਰੀ) ਠੀਕ ਕਰ ਦਿੱਤੀ ਹੈ।
ਬੈਦਨਅਧਿਕਇਨਾਮਦਿਲਾਯੋ॥
(ਉਸ ਨੇ) ਵੈਦ ਨੂੰ ਬਹੁਤ ਇਨਾਮ ਦਿਵਾਇਆ।
ਭੇਦਅਭੇਦਨਔਰੰਗਪਾਯੋ॥੭॥
ਇਸ ਦਾ ਭੇਦ ਅਭੇਦ ਔਰੰਗਜ਼ੇਬ ਨਾ ਪਾ ਸਕਿਆ ॥੭॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਅਠਹਤਰਿਚਰਿਤ੍ਰਸਮਾਪਤਮਸਤੁਸੁਭਮਸਤੁ॥੨੭੮॥੫੩੫੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੭੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭੮॥੫੩੫੨॥ ਚਲਦਾ॥
ਚੌਪਈ॥
ਚੌਪਈ:
ਪ੍ਰੇਮਾਵਤੀਨਗਰਇਕਰਾਜਤ॥
ਪ੍ਰੇਮਾਵਤੀ ਨਾਂ ਦਾ ਇਕ ਨਗਰ ਸੀ,
ਪ੍ਰੇਮਸੈਨਜਹਨ੍ਰਿਪਤਿਬਿਰਾਜਤ॥
ਜਿਥੇ ਪ੍ਰੇਮ ਸੈਨ ਨਾਂ ਦਾ ਰਾਜਾ ਬਿਰਾਜਦਾ ਸੀ।
ਪ੍ਰੇਮਮੰਜਰੀਤਿਹਗ੍ਰਿਹਦਾਰਾ॥
ਉਸ ਦੇ ਘਰ ਪ੍ਰੇਮ ਮੰਜਰੀ ਨਾਂ ਦੀ ਇਸਤਰੀ ਸੀ
ਜਾਸਮਦਿਤਿਨਅਦਿਤਿਕੁਮਾਰਾ॥੧॥
ਜਿਸ ਵਰਗੀਆਂ ਦੇਵਤਿਆਂ ਅਤੇ ਦੈਂਤਾਂ ਦੀਆਂ ਇਸਤਰੀਆਂ ਨਹੀਂ ਸਨ ॥੧॥
ਤਹਾਸਾਹੁਕੇਪੂਤਸੁਘਰਅਤਿ॥
ਉਥੇ ਸ਼ਾਹ ਦਾ (ਇਕ) ਬਹੁਤ ਸੁਘੜ ਪੁੱਤਰ ਸੀ
ਜਾਸਮਰਾਜਕੁਅਰਨਕਹੂੰਕਤ॥
ਜਿਸ ਵਰਗਾ ਕਿਤੇ ਵੀ ਕੋਈ ਰਾਜ ਕੁਮਾਰ ਨਹੀਂ ਸੀ।
ਜਾਕੀਪ੍ਰਭਾਕਹਨਨਹਿਆਵੈ॥
ਉਸ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਹੇਰੈਪਲਕਨਜੋਰੀਜਾਵੈ॥੨॥
ਉਸ ਨੂੰ ਵੇਖਦਿਆਂ ਪਲਕਾਂ ਨਹੀਂ ਝਪਕਦੀਆਂ ਸਨ ॥੨॥
ਜਬਰਾਨੀਤਿਹਕੀਦੁਤਿਲਹੀ॥
ਜਦ ਰਾਣੀ ਨੇ ਉਸ ਦੀ ਸੁੰਦਰਤਾ ਨੂੰ ਵੇਖਿਆ,
ਐਸੀਭਾਤਿਚਿਤਮਹਿਕਹੀ॥
ਤਾਂ ਮਨ ਵਿਚ ਇਸ ਤਰ੍ਹਾਂ ਵਿਚਾਰਿਆ।
ਕੈਇਹਕੇਸੰਗਭੋਗਕਮਾਊ॥
ਜਾਂ ਤਾਂ ਮੈਂ ਇਸ ਨਾਲ ਭੋਗ ਕਰਾਂ,
ਨਾਤਰਹ੍ਵੈਜੋਗਨਿਬਨਜਾਊ॥੩॥
ਨਹੀਂ ਤਾਂ ਜੋਗਣ ਹੋ ਕੇ ਬਨ ਨੂੰ ਚਲੀ ਜਾਵਾਂ ॥੩॥
ਏਕਸਹਚਰੀਤਹਾਪਠਾਈ॥
ਉਸ ਨੇ ਇਕ ਦਾਸੀ ਨੂੰ ਉਥੇ ਭੇਜਿਆ।
ਤਾਹਿਪ੍ਰਬੋਧਿਤਹਾਲੈਆਈ॥
ਉਸ ਨੂੰ ਸਮਝਾ ਕੇ (ਦਾਸੀ) ਉਥੇ ਲੈ ਆਈ।
ਬਨਿਠਨਿਬੈਠਚੰਚਲਾਜਹਾ॥
ਜਿਥੇ ਉਹ ਇਸਤਰੀ ਬਣ ਠਣ ਕੇ ਬੈਠੀ ਸੀ,
ਲੈਆਈਸਹਚਰਿਤਿਹਜਹਾ॥੪॥
ਦਾਸੀ ਉਸ ਨੂੰ ਉਥੇ ਲੈ ਆਈ ॥੪॥
ਆਤੁਰਕੁਅਰਿਤਾਹਿਲਪਟਾਈ॥
(ਕਾਮ ਤੋਂ) ਆਤੁਰ ਹੋਈ ਰਾਣੀ ਉਸ ਨਾਲ ਲਿਪਟ ਗਈ
ਬਹੁਬਿਧਿਭਜ੍ਯੋਮਿਤ੍ਰਸੁਖਦਾਈ॥
ਅਤੇ ਸੁਖਦਾਇਕ ਮਿਤਰ ਨਾਲ ਕਈ ਤਰ੍ਹਾਂ ਨਾਲ ਭੋਗ ਕੀਤਾ।
ਚਤੁਰਪਹਰਰਜਨੀਰਤਿਮਾਨੀ॥
(ਉਸ ਨੇ) ਚਾਰ ਪਹਿਰ ਰਾਤ ਰਤੀ-ਕ੍ਰੀੜਾ ਕੀਤੀ।
ਕਰਤਕਾਮਕੀਕੇਲਕਹਾਨੀ॥੫॥
(ਸਾਰੀ ਰਾਤ ਉਹ ਦੀ) ਕਾਮ-ਕੇਲੀ ਦੀ ਕਹਾਣੀ ਕਰਦੇ ਰਹੇ ॥੫॥
ਅਟਕਿਗਈਅਬਲਾਤਿਹਸੰਗਾ॥
(ਉਹ) ਅਬਲਾ ਉਸ ਨਾਲ ਅਟਕ ਗਈ
ਰੰਗਿਤਭਈਉਹੀਕੇਰੰਗਾ॥
ਅਤੇ ਉਸੇ ਦੇ ਰੰਗ ਵਿਚ ਰੰਗੀ ਗਈ।
ਤਾਕਹਐਸਪ੍ਰਬੋਧਦ੍ਰਿੜਾਯੋ॥
ਉਸ ਨੂੰ ਇਸ ਤਰ੍ਹਾਂ ਸਮਝਾਇਆ ਅਤੇ
ਆਪੁਨ੍ਰਿਪਹਿਚਲਿਸੀਸਝੁਕਾਯੋ॥੬॥
(ਫਿਰ) ਆਪ ਚਲ ਕੇ ਰਾਜੇ ਅਗੇ ਸਿਰ ਨਿਵਾਇਆ (ਅਰਥਾਤ ਪ੍ਰਨਾਮ ਕੀਤਾ) ॥੬॥
ਜੋਮੁਹਿਭਯੋਸੁਪਨਸੁਨੁਰਾਈ॥
(ਅਤੇ ਕਹਿਣ ਲਗੀ) ਹੇ ਰਾਜਨ! ਮੈਨੂੰ (ਇਕ) ਸੁਪਨਾ ਆਇਆ ਹੈ,
ਸੋਵਤਰੁਦ੍ਰਜਗਾਇਪਠਾਈ॥
(ਉਹ) ਸੁਣੋ। (ਮੈਨੂੰ) ਸੁਤੀ ਹੋਈ ਨੂੰ ਸ਼ਿਵ ਨੇ ਜਗਾ ਕੇ (ਤੁਹਾਡੇ ਕੋਲ) ਭੇਜਿਆ ਹੈ।