ਆਠਬਰਸਿਹਮਸੌਤੁਮਸੋਵੌ॥
(ਅਤੇ ਕਿਹਾ ਹੈ ਕਿ) ਤੁਸੀਂ ਅੱਠ ਸਾਲ ਮੇਰੇ ਨਾਲ ਸੌਂਵੋ
ਰੈਨਿਦਿਵਸਮੋਰੇਗ੍ਰਿਹਖੋਵੌ॥੭॥
ਅਤੇ ਰਾਤ ਦਿਨ ਮੇਰੇ ਹੀ ਘਰ ਬਤੀਤ ਕਰੋ ॥੭॥
ਪਟੀਬਾਧਿਦ੍ਰਿਗਨਦੁਹੂੰਸੋਵੌ॥
ਦੋਹਾਂ ਅੱਖਾਂ ਉਤੇ ਪਟੀ ਬੰਨ੍ਹ ਕੇ ਸੌਂਵੋ
ਆਠਬਰਸਿਲਗਿਜਗਹਿਨਜੋਵੌ॥
ਅਤੇ ਅੱਠ ਸਾਲ ਤਕ ਜਗਤ ਨੂੰ ਨਾ ਵੇਖੋ।
ਉਪਜੋਪੂਤਧਾਮਬਿਨਸਾਸਾ॥
ਤੁਹਾਡੇ ਘਰ ਬਿਨਾ ਕਿਸੇ ਸ਼ੰਸੇ ਦਾ ਪੁੱਤਰ ਪੈਦਾ ਹੋਵੇਗਾ
ਸਕਲਖਲਨਕੋਹ੍ਵੈਹੈਨਾਸਾ॥੮॥
ਅਤੇ ਸਾਰਿਆਂ ਦੁਸ਼ਟਾਂ ਦਾ ਨਾਸ ਹੋਵੇਗਾ ॥੮॥
ਕਿਲਬਿਖਏਕਨਤਵਤਨਰਹੈ॥
ਤੁਹਾਡੇ ਸ਼ਰੀਰ ਵਿਚ ਇਕ ਵੀ ਪਾਪ ਨਹੀਂ ਰਹੇਗਾ।
ਮੁਹਿਸਿਵਸੁਪਨਬਿਖੈਇਮਿਕਹੈ॥
ਸ਼ਿਵ ਨੇ ਮੈਨੂੰ ਸੁਪਨੇ ਵਿਚ ਇੰਜ ਕਿਹਾ,
ਅਪ੍ਰਮਾਨਧਨਭਰੇਭੰਡਾਰਾ॥
(ਤੁਹਾਡੇ) ਭੰਡਾਰੇ ਅਸੀਮ ਧਨ ਨਾਲ ਭਰ ਜਾਣਗੇ
ਸਕਲਕਾਜਸਭਹੋਇਤਿਹਾਰਾ॥੯॥
ਅਤੇ ਤੁਹਾਡੇ ਸਾਰੇ ਕੰਮ ਸੰਵਰ ਜਾਣਗੇ ॥੯॥
ਰਾਜੈਸਤਿਇਹੀਦ੍ਰਿੜਕੀਨੀ॥
ਰਾਜੇ ਨੇ ਇਸ ਨੂੰ ਸਚ ਮੰਨ ਲਿਆ
ਪਟੀਬਾਧਿਦੁਹੂੰਦ੍ਰਿਗਲੀਨੀ॥
ਅਤੇ ਦੋਹਾਂ ਅੱਖਾਂ ਉਤੇ ਪਟ ਬੰਨ੍ਹ ਲਈ।
ਆਠਬਰਸਰਾਨੀਸੰਗਸੋਯੋ॥
ਅੱਠ ਸਾਲ ਰਾਣੀ ਨਾਲ ਸੁਤਾ
ਚਿਤਜੁਹੁਤੋਸਕਲਦੁਖੁਖੋਯੋ॥੧੦॥
ਅਤੇ ਚਿਤ ਵਿਚ ਜੋ ਦੁਖ ਸਨ, ਸਭ ਨਸ਼ਟ ਕਰ ਦਿੱਤੇ ॥੧੦॥
ਆਖੈਬਾਧਿਤਹਾਨ੍ਰਿਪਸੋਵੈ॥
ਅੱਖਾਂ ਬੰਨ੍ਹ ਕੇ ਰਾਜਾ ਉਥੇ ਸੌਂਦਾ
ਆਵਤਜਾਤਨਕਾਹੂਜੋਵੈ॥
ਅਤੇ ਆਉਂਦੇ ਜਾਉਂਦੇ ਕਿਸੇ ਨੂੰ ਵੀ ਨਾ ਵੇਖ ਸਕਦਾ।
ਉਤਰਾਨੀਕਹਜੋਨਰਭਾਵੈ॥
ਉਧਰ ਰਾਣੀ ਨੂੰ ਜੋ ਪੁਰਸ਼ ਚੰਗਾ ਲਗਦਾ,
ਤਾਹਿਤੁਰਤਗ੍ਰਿਹਬੋਲਿਪਠਾਵੈ॥੧੧॥
ਉਸ ਨੂੰ ਤੁਰਤ ਘਰ ਬੁਲਾ ਲੈਂਦੀ ॥੧੧॥
ਬਹੁਬਿਧਿਕਰੈਕੇਲਸੰਗਤਾਕੇ॥
ਜੋ ਪੁਰਸ਼ ਉਸ (ਰਾਣੀ) ਦੇ ਮਨ ਨੂੰ ਚੰਗਾ ਲਗਦਾ,
ਜੋਨਰਰੁਚੈਚਿਤਤ੍ਰਿਯਵਾਕੇ॥
ਉਸ ਨਾਲ ਬਹੁਤ ਤਰ੍ਹਾਂ ਨਾਲ ਭੋਗ ਬਿਲਾਸ ਕਰਦੀ।
ਬਾਤਕਰਤਪਤਿਸੋਇਤਜਾਵੈ॥
(ਉਹ) ਇਧਰ ਪਤੀ ਨਾਲ ਗੱਲਾਂ ਕਰਦੀ ਰਹਿੰਦੀ
ਉਤੈਜਾਰਤਰਪਰੀਠੁਕਾਵੈ॥੧੨॥
ਅਤੇ ਉਧਰ ਯਾਰ ਦੇ ਹੇਠਾਂ ਪਈ ਕਾਮ-ਕ੍ਰੀੜਾ ਵਿਚ ਰੁਝੀ ਰਹਿੰਦੀ ॥੧੨॥
ਜੋਤ੍ਰਿਯਚਹੈਵਹੈਤਹਆਵੈ॥
ਜੋ ਇਸਤਰੀ ਚਾਹੁੰਦੀ, ਉਹੀ ਉਥੇ ਆਉਂਦਾ।
ਖੈਚਿਤਰੁਨਿਤਰੁਐਚਿਬਜਾਵੈ॥
(ਉਹ) ਇਸਤਰੀ ਨੂੰ ਹੇਠਾਂ ਖਿਚ ਕੇ ਚੰਗੀ ਤਰ੍ਹਾਂ ਭੋਗ ਕਰਦਾ।
ਬਹੁਨਰਜਾਸੌਭੋਗਕਮਾਹੀ॥
ਜਿਸ ਨਾਲ ਬਹੁਤ ਵਿਅਕਤੀ ਭੋਗ ਕਰਨ
ਏਕੋਪੂਤਹੋਇਗ੍ਰਿਹਨਾਹੀ॥੧੩॥
(ਉਸ ਦੇ) ਘਰ ਇਕ ਵੀ ਪੁੱਤਰ ਨਹੀਂ ਹੁੰਦਾ ॥੧੩॥
ਕਿਤਕਦਿਨਨਮਹਿਸੁਤਇਕਜਾਯੋ॥
ਕਈ ਦਿਨਾਂ (ਭਾਵ ਵਰ੍ਹਿਆਂ) ਬਾਦ (ਰਾਣੀ ਨੇ) ਇਕ ਪੁੱਤਰ ਨੂੰ ਜਨਮ ਦਿੱਤਾ।
ਨ੍ਰਿਪਕੋਸਾਚਹਿਯੇਮਹਿਆਯੋ॥
(ਇਸਤਰੀ ਦੀ ਦਸੀ ਗੱਲ ਦਾ) ਰਾਜੇ ਦੇ ਮਨ ਵਿਚ ਯਕੀਨ ਹੋ ਗਿਆ।
ਆਗੈਜੋਤ੍ਰਿਯਕਹੈਸੁਮਾਨੈ॥
ਅਗੋਂ ਜੋ ਇਸਤਰੀ ਕਹਿੰਦੀ ਸੀ, ਉਹ ਮੰਨ ਲੈਂਦਾ ਸੀ।
ਭੇਦਅਭੇਦਨਮੂੜਪਛਾਨੈ॥੧੪॥
(ਉਹ) ਮੂਰਖ ਭੇਦ ਅਭੇਦ ਦੀ ਗੱਲ ਨਹੀਂ ਸਮਝਦਾ ਸੀ ॥੧੪॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਉਨਾਸੀਚਰਿਤ੍ਰਸਮਾਪਤਮਸਤੁਸੁਭਮਸਤੁ॥੨੭੯॥੫੩੬੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੭੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭੯॥੫੩੬੬॥ ਚਲਦਾ॥
ਚੌਪਈ॥
ਚੌਪਈ:
ਬਿਸਨਚੰਦਇਕਨ੍ਰਿਪਤਫਿਰੰਗਾ॥
ਬਿਸਨ ਚੰਦ ਇਕ ਫਿਰੰਗੀ (ਦੇਸ਼) ਦਾ ਰਾਜਾ ਸੀ।
ਜਾਕੇਦਿਪਤਅਧਿਕਛਬਿਅੰਗਾ॥
ਉਸ ਦੇ ਸ਼ਰੀਰ ਉਤੇ ਸੁੰਦਰਤਾ ਬਹੁਤ ਚਮਕਦੀ ਸੀ।
ਸ੍ਰੀਜੁਗਰਾਜਮੰਜਰੀਰਾਨੀ॥
ਜੁਗਰਾਜ ਮੰਜਰੀ ਉਸ ਦੀ ਰਾਣੀ ਸੀ
ਸੁੰਦਰਿਭਵਨਚਤੁਰਦਸਜਾਨੀ॥੧॥
ਜੋ ਚੌਦਾਂ ਲੋਕਾਂ ਵਿਚ ਸੁੰਦਰ ਮੰਨੀ ਜਾਂਦੀ ਸੀ ॥੧॥
ਸੁਕ੍ਰਿਤਨਾਥਜੋਗੀਇਕਤਹਾ॥
ਉਥੇ ਇਕ ਸੁਕ੍ਰਿਤ ਨਾਥ ਜੋਗੀ (ਰਹਿੰਦਾ) ਸੀ
ਸ੍ਰੀਜੁਗਰਾਜਮਤੀਤ੍ਰਿਯਜਹਾ॥
ਜਿਥੇ ਜੁਗਰਾਜ ਮਤੀ ਇਸਤਰੀ (ਰਹਿੰਦੀ) ਸੀ।
ਜੋਗੀਦ੍ਰਿਸਟਿਜਬੈਤਿਹਆਯੋ॥
ਰਾਣੀ ਨੇ ਜਦ ਜੋਗੀ ਨੂੰ ਵੇਖਿਆ,
ਸਦਨਚੰਚਲੈਬੋਲਿਪਠਾਯੋ॥੨॥
ਤਾਂ ਚੰਚਲਾ ਨੇ ਉਸ ਨੂੰ ਘਰ ਬੁਲਾ ਲਿਆ ॥੨॥
ਦੋਹਰਾ॥
ਦੋਹਰਾ:
ਕਾਮਭੋਗਤਾਸੋਕਿਯੋਹ੍ਰਿਦੈਹਰਖਉਪਜਾਇ॥
ਹਿਰਦੇ ਵਿਚ ਪ੍ਰਸੰਨ ਹੋ ਕੇ ਉਸ ਨਾਲ ਕਾਮ-ਭੋਗ ਕੀਤਾ
ਪਕਰਿਭੁਜਨਆਸਨਤਰੇਜਾਤਭਈਲਪਟਾਇ॥੩॥
ਅਤੇ (ਉਸ ਦੀਆਂ) ਭੁਜਾਵਾਂ ਨੂੰ ਪਕੜ ਕੇ ਆਸਣ ਹੇਠਾਂ ਲਿਪਟ ਗਈ ॥੩॥
ਚੌਪਈ॥
ਚੌਪਈ:
ਬਹੁਬਿਧਿਭੋਗਤਾਹਿਤਿਨਕੀਯਾ॥
ਉਸ (ਰਾਣੀ) ਨਾਲ ਉਸ ਨੇ ਕਈ ਤਰ੍ਹਾਂ ਦਾ ਭੋਗ ਕੀਤਾ
ਮੋਹਿਹ੍ਰਿਦੈਰਾਨੀਕੋਲੀਯਾ॥
ਅਤੇ ਰਾਣੀ ਦੇ ਹਿਰਦੇ ਨੂੰ ਮੋਹ ਲਿਆ।
ਤ੍ਰਿਯਤਾਸੌਅਤਿਹਿਤਉਪਜਾਯੋ॥
ਇਸਤਰੀ ਨੇ ਉਸ ਨਾਲ ਬਹੁਤ ਹਿਤ ਪੈਦਾ ਕਰ ਲਿਆ
ਰਾਜਾਕਹਚਿਤਤੇਬਿਸਰਾਯੋ॥੪॥
ਅਤੇ ਰਾਜੇ ਨੂੰ ਚਿਤ ਤੋਂ ਭੁਲਾ ਦਿੱਤਾ ॥੪॥