GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1216
Display Settings
ਤ੍ਰਿਯਐਸੀਬਿਧਿਚਿਤਹਿਬਿਚਾਰਾ
ਰਾਣੀ ਨੇ ਇਸ ਤਰ੍ਹਾਂ ਚਿਤ ਵਿਚ ਵਿਚਾਰ ਕੀਤਾ
ਇਹਰਾਜਾਕਹਚਹਿਯਤਮਾਰਾ
ਕਿ ਇਸ ਰਾਜੇ ਨੂੰ ਮਾਰ ਦੇਣਾ ਚਾਹੀਦਾ ਹੈ।
ਲੈਤਿਹਰਾਜਜੋਗਿਯਹਿਦੀਜੈ
ਇਸ ਤੋਂ ਰਾਜ ਲੈ ਕੇ ਜੋਗੀ ਨੂੰ ਦਿੱਤਾ ਜਾਵੇ।
ਕਛੂਚਰਿਤ੍ਰਐਸਿਬਿਧਿਕੀਜੈ॥੫॥
ਅਜਿਹੇ ਢੰਗ ਦਾ ਕੁਝ ਚਰਿਤ੍ਰ ਕੀਤਾ ਜਾਵੇ ॥੫॥
ਸੋਵਤਸਮੈਨ੍ਰਿਪਤਿਕਹਮਾਰਿਯੋ
(ਉਸ ਨੇ) ਸੁਤੇ ਪਏ ਰਾਜੇ ਨੂੰ ਮਾਰ ਦਿੱਤਾ।
ਗਾਡਿਤਾਹਿਇਹਭਾਤਿਉਚਾਰਿਯੋ
ਉਸ ਨੂੰ (ਭੂਮੀ ਵਿਚ) ਗਡ ਕੇ ਇਸ ਤਰ੍ਹਾਂ ਕਿਹਾ,
ਰਾਜੈਰਾਜਜੋਗਿਯਹਿਦੀਨਾ
ਰਾਜੇ ਨੇ ਰਾਜ ਜੋਗੀ ਨੂੰ ਦੇ ਦਿੱਤਾ ਹੈ
ਆਪਨਭੇਸਜੋਗਕੋਲੀਨਾ॥੬॥
ਅਤੇ ਆਪ ਯੋਗ ਦਾ ਭੇਸ ਧਾਰਨ ਕਰ ਲਿਆ ਹੈ ॥੬॥
ਜੋਗਭੇਸਧਾਰਤਨ੍ਰਿਪਭਏ
ਰਾਜੇ ਨੇ ਜੋਗ ਭੇਸ ਲੈ ਲਿਆ ਹੈ
ਦੈਇਹਰਾਜਬਨਹਿਉਠਗਏ
ਅਤੇ ਇਸ ਨੂੰ ਰਾਜ ਦੇ ਕੇ ਬਨ ਨੂੰ ਉਠ ਗਿਆ ਹੈ।
ਹਮਹੂੰਰਾਜਜੋਗਿਯਹਿਦੈਹੈ
ਮੈਂ ਵੀ ਰਾਜ ਜੋਗੀ ਨੂੰ ਦਿੰਦੀ ਹਾਂ
ਨਾਥਗਏਜਿਤਤਹੀਸਿਧੈਹੈ॥੭॥
ਅਤੇ ਜਿਥੇ ਰਾਜਾ ਗਿਆ ਹੈ, ਉਧਰ ਨੂੰ ਜਾਂਦੀ ਹਾਂ ॥੭॥
ਸਤਿਸਤਿਸਭਪ੍ਰਜਾਬਖਾਨਿਯੋ
(ਰਾਣੀ ਦੀ ਗੱਲ ਸੁਣ ਕੇ) ਸਾਰੀ ਪ੍ਰਜਾ ਨੇ 'ਸਤਿ ਸਤਿ' ਕਿਹਾ
ਜੋਨ੍ਰਿਪਕਹਿਯੋਵਹੈਹਮਮਾਨਿਯੋ
ਅਤੇ ਰਾਜੇ ਨੇ ਜੋ ਕਿਹਾ, ਉਸ ਨੂੰ ਅਸੀਂ ਮੰਨ ਲਿਆ।
ਸਭਹਿਨਰਾਜਜੋਗਯਹਿਦੀਨਾ
ਸਾਰਿਆਂ ਨੇ ਜੋਗੀ ਨੂੰ ਰਾਜ ਦੇ ਦਿੱਤਾ
ਭੇਦਅਭੇਦਮੂੜਨਹਿਚੀਨਾ॥੮॥
ਅਤੇ ਮੂਰਖਾਂ ਨੇ ਭੇਦ ਅਭੇਦ ਨੂੰ ਨਾ ਸਮਝਿਆ ॥੮॥
ਦੋਹਰਾ
ਦੋਹਰਾ:
ਮਾਰਿਨ੍ਰਿਪਤਿਕਹਚੰਚਲੈਕਿਯੋਆਪਨੇਕਾਜ
ਰਾਣੀ ਨੇ ਰਾਜੇ ਨੂੰ ਮਾਰ ਕੇ ਆਪਣਾ ਕੰਮ ਕਰ ਲਿਆ
ਸਕਲਪ੍ਰਜਾਡਾਰੀਪਗਨਦੈਜੋਗੀਕਹਰਾਜ॥੯॥
ਅਤੇ ਜੋਗੀ ਨੂੰ ਰਾਜ ਦੇ ਕੇ ਸਾਰੀ ਪ੍ਰਜਾ ਉਸ ਦੇ ਪੈਰੀਂ ਪਾ ਦਿੱਤੀ ॥੯॥
ਚੌਪਈ
ਚੌਪਈ:
ਇਹਬਿਧਿਰਾਜਜੋਗਿਯਹਿਦੀਯਾ
ਇਸ ਤਰ੍ਹਾਂ ਜੋਗੀ ਨੂੰ ਰਾਜ ਦੇ ਦਿੱਤਾ
ਇਹਛਲਸੌਪਤਿਕੋਬਧਕੀਯਾ
ਅਤੇ ਇਸ ਛਲ ਨਾਲ ਪਤੀ ਨੂੰ ਕਤਲ ਕਰ ਦਿੱਤਾ।
ਮੂਰਖਅਬਲਗਭੇਦਪਾਵੈ
ਮੂਰਖਾਂ ਨੇ ਅਜੇ ਤਕ ਭੇਦ ਨਹੀਂ ਸਮਝਿਆ ਹੈ
ਅਬਤਕਆਇਸੁਰਾਜਕਮਾਵੈ॥੧੦॥
ਅਤੇ ਹੁਣ ਤਕ ਉਹ ਰਾਜ ਕਮਾਉਂਦਾ ਆ ਰਿਹਾ ਹੈ ॥੧੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਅਸੀਚਰਿਤ੍ਰਸਮਾਪਤਮਸਤੁਸੁਭਮਸਤੁ॥੨੮੦॥੫੩੭੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੮੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੮੦॥੫੩੭੬॥ ਚਲਦਾ॥
ਚੌਪਈ
ਚੌਪਈ:
ਬਿਜੈਨਗਰਇਕਰਾਇਬਖਨਿਯਤ
ਬਿਜੈ ਨਗਰ ਦਾ ਇਕ ਰਾਜਾ ਦਸਿਆ ਜਾਂਦਾ ਸੀ
ਜਾਕੋਤ੍ਰਾਸਦੇਸਸਭਮਨਿਯਤ
ਜਿਸ ਦਾ ਡਰ ਸਾਰੇ ਦੇਸ ਮੰਨਦੇ ਸਨ।
ਬਿਜੈਸੈਨਜਿਹਨਾਮਨ੍ਰਿਪਤਿਬਰ
ਉਸ ਸ੍ਰੇਸ਼ਠ ਰਾਜੇ ਦਾ ਨਾਂ ਬਿਜੈ ਸੈਨ ਸੀ।
ਬਿਜੈਮਤੀਰਾਨੀਜਿਹਕੇਘਰ॥੧॥
ਉਸ ਦੇ ਘਰ ਬਿਜੈ ਮਤੀ (ਨਾਂ ਦੀ) ਰਾਣੀ ਸੀ ॥੧॥
ਅਜੈਮਤੀਦੂਸਰਿਤਿਹਰਾਨੀ
ਅਜੈ ਮਤੀ ਉਸ ਦੀ ਦੂਜੀ ਰਾਣੀ ਸੀ
ਜਾਕੇਕਰਨ੍ਰਿਪਦੇਹਿਬਿਕਾਨੀ
ਜਿਸ ਦੇ ਹੱਥ ਵਿਚ ਰਾਜਾ ਵਿਕਿਆ ਹੋਇਆ ਸੀ।
ਬਿਜੈਮਤੀਕੇਸੁਤਇਕਧਾਮਾ
ਬਿਜੈ ਮਤੀ ਦੇ ਘਰ ਇਕ ਪੁੱਤਰ ਸੀ।
ਸ੍ਰੀਸੁਲਤਾਨਸੈਨਤਿਹਨਾਮਾ॥੨॥
ਉਸ ਦਾ ਨਾਂ ਸੁਲਤਾਨ ਸੈਨ ਸੀ ॥੨॥
ਬਿਜੈਮਤੀਕੋਰੂਪਅਪਾਰਾ
ਬਿਜੈ ਮਤੀ ਦਾ ਰੂਪ ਅਪਾਰ ਸੀ,
ਜਾਸੰਗਨਹੀਨ੍ਰਿਪਤਿਕੋਪ੍ਯਾਰਾ
ਪਰ ਉਸ ਨਾਲ ਰਾਜੇ ਦਾ ਪਿਆਰ ਨਹੀਂ ਸੀ।
ਅਜੈਮਤੀਕੀਸੁੰਦਰਿਕਾਯਾ
ਅਜੈ ਮਤੀ ਦਾ ਸ਼ਰੀਰ ਬਹੁਤ ਸੁੰਦਰ ਸੀ,
ਜਿਨਰਾਜਾਕੋਚਿਤਲੁਭਾਯਾ॥੩॥
ਜਿਸ ਨੇ ਰਾਜੇ ਦਾ ਚਿਤ ਲੁਭਾਇਆ ਹੋਇਆ ਸੀ ॥੩॥
ਤਾਕੇਰਹਤਰੈਨਿਦਿਨਪਰਾ
(ਰਾਜਾ) ਰਾਤ ਦਿਨ ਉਸੇ ਦੇ ਹੀ ਪਿਆ ਰਹਿੰਦਾ ਸੀ,
ਜੈਸੀਭਾਤਿਗੋਰਮਹਿਮਰਾ
ਜਿਸ ਤਰ੍ਹਾਂ ਕਿ ਕਬਰ ਵਿਚ ਮਰਿਆ ਪਿਆ ਹੋਵੇ।
ਦੁਤਿਯਨਾਰਿਕੇਧਾਮਜਾਵੈ
(ਉਹ) ਦੂਜੀ ਰਾਣੀ ਦੇ ਘਰ ਨਹੀਂ ਜਾਂਦਾ ਸੀ,
ਤਾਤੇਤਰੁਨਿਅਧਿਕਕੁਰਰਾਵੈ॥੪॥
ਜਿਸ ਕਰ ਕੇ ਉਹ ਇਸਤਰੀ ਬਹੁਤ ਕੁੜ੍ਹਦੀ ਸੀ ॥੪॥
ਆਗ੍ਯਾਚਲਤਤਵਨਕੀਦੇਸਾ
ਉਸ (ਦੂਜੀ ਰਾਣੀ ਦਾ) ਹੁਕਮ ਹੀ ਦੇਸ ਵਿਚ ਚਲਦਾ ਸੀ।
ਰਾਨੀਭਈਨ੍ਰਿਪਤਿਕੇਭੇਸਾ
(ਅਸਲ ਵਿਚ) ਰਾਣੀ ਹੀ ਰਾਜੇ ਦੇ ਭੇਸ ਵਿਚ (ਰਾਜ ਕਰਦੀ ਸੀ)।
ਯਹਿਰਿਸਿਨਾਰਿਦੁਤਿਯਜਿਯਰਾਖੀ
ਦੂਜੀ ਰਾਣੀ ਨੇ (ਸਾੜੇ ਕਾਰਨ) ਮਨ ਵਿਚ ਇਹ ਰੋਸ ਪਾਲ ਲਿਆ।
ਬੋਲਿਕਬੈਦਪ੍ਰਗਟਅਸਿਭਾਖੀ॥੫॥
ਇਕ ਵੈਦ ਨੂੰ ਬੁਲਾ ਕੇ ਇਸ ਤਰ੍ਹਾਂ ਸਾਫ਼ ਕਿਹਾ ॥੫॥
ਯਾਰਾਜਾਕਹਜੁਤੈਖਪਾਵੈਂ
ਜੇ ਤੂੰ ਇਸ ਰਾਜੇ ਨੂੰ ਖਪਾ ਦੇਵੇਂ
ਮੁਖਮਾਗੈਮੋਤੇਸੋਪਾਵੈਂ
ਤਾਂ ਮੇਰੇ ਕੋਲੋਂ ਮੂੰਹ ਮੰਗਿਆ (ਇਨਾਮ) ਪ੍ਰਾਪਤ ਕਰੇਂ।