ਤਬਚਲਿਬੈਦਨ੍ਰਿਪਤਿਪਹਿਗਯੋ॥
ਤਦ ਵੈਦ ਚਲ ਕੇ ਰਾਜੇ ਕੋਲ ਗਿਆ
ਰੋਗੀਬਪੁਤਿਹਕੋਠਹਰਯੋ॥੬॥
ਅਤੇ ਉਸ ਦੇ ਸ਼ਰੀਰ ਨੂੰ ਰੋਗੀ ਦਸਿਆ ॥੬॥
ਜੋਤੁਮਕਹੋਤੁਕਰੋਉਪਾਈ॥
(ਅਤੇ ਕਿਹਾ) ਜੇ ਤੁਸੀਂ ਕਹੋ, ਤਾਂ ਉਪਾ ਕਰਾਂ।
ਜ੍ਯੋਂਤ੍ਯੋਂਕਹਿਤਿਹਬਰੀਖਵਾਈ॥
ਜਿਵੇਂ ਕਿਵੇਂ ਉਸ ਨੂੰ ਇਕ ਬੱਟੀ ('ਬਰੀ') ਖਵਾ ਦਿੱਤੀ।
ਰੋਗੀਭਯੋਅਰੋਗੀਤਨਸੌ॥
(ਉਸ ਨਾਲ) ਰਾਜੇ ਦਾ ਅਰੋਗੀ ਸ਼ਰੀਰ ਰੋਗੀ ਹੋ ਗਿਆ।
ਭੇਦਅਭੇਦਨਪਾਵਤਜੜਸੌ॥੭॥
ਪਰ ਉਹ ਮੂਰਖ ਭੇਦ ਅਭੇਦ ਨੂੰ ਨਾ ਸਮਝ ਸਕਿਆ ॥੭॥
ਭਛਤਬਰੀਪੇਟਤਿਹਛੂਟਾ॥
ਬੱਟੀ ਖਾਂਦਿਆਂ ਹੀ ਉਸ ਦਾ ਪੇਟ ਚਲ ਗਿਆ,
ਸਾਵਨਜਾਨਪਨਾਰਾਫੂਟਾ॥
ਮਾਨੋ ਸਾਵਣ (ਦੇ ਮਹੀਨੇ ਵਿਚ) ਪਰਨਾਲਾ ਵਗਣ ਲਗ ਗਿਆ ਹੋਵੇ।
ਦੂਸਰਿਬਰੀਥੰਭਕੇਕਾਜੈ॥
(ਦਸਤਾਂ ਨੂੰ) ਰੋਕਣ ਲਈ ਰਾਜੇ ਨੂੰ
ਜੋਰਾਵਰੀਖਵਾਈਰਾਜੈ॥੮॥
ਮਲੋਮਲੀ ਦੂਜੀ ਬੱਟੀ ਖਵਾ ਦਿੱਤੀ ॥੮॥
ਤਾਤੇਅਧਿਕਪੇਟਛੁਟਿਗਯੋ॥
ਉਸ ਨਾਲ ਪੇਟ ਹੋਰ ਜ਼ਿਆਦਾ ਚਲ ਗਿਆ।
ਜਾਤੇਬਹੁਬਿਹਬਲਨ੍ਰਿਪਭਯੋ॥
ਜਿਸ ਕਰ ਕੇ ਰਾਜਾ ਬਹੁਤ ਨਿਢਾਲ ਹੋ ਗਿਆ।
ਸੰਨਭਯੋਇਹਬੈਦਉਚਾਰਾ॥
ਵੈਦ ਨੇ ਕਿਹਾ, ਰਾਜੇ ਨੂੰ ਸੰਨਪਾਤ (ਰੋਗ) ਹੋ ਗਿਆ ਹੈ।
ਇਹਬਿਧਕਿਯਉਪਚਾਰਬਿਚਾਰਾ॥੯॥
ਇਸ ਲਈ ਵਿਚਾਰ ਪੂਰਵਕ ਇਸ ਢੰਗ ਦਾ ਇਲਾਜ ਕੀਤਾ ਹੈ ॥੯॥
ਦਸਤੋਲੇਅਹਿਫੇਨਮੰਗਾਈ॥
(ਵੈਦ ਨੇ) ਦਸ ਤੋਲੇ ਹਫ਼ੀਮ ਮੰਗਵਾਈ
ਬਹੁਬਿਖਿਵਾਕੇਸੰਗਮਿਲਾਈ॥
ਅਤੇ ਬਹੁਤ ਸਾਰੀ ਬਿਖ ਉਸ ਵਿਚ ਮਿਲਾ ਦਿੱਤੀ।
ਧੂਰਾਕੀਯਾਤਵਨਕੇਅੰਗਾ॥
(ਉਸ ਦਵਾਈ ਦਾ) ਰਾਜੇ ਦੇ ਸ਼ਰੀਰ ਉਪਰ ਧੂੜਾ ਕੀਤਾ।
ਚਾਮਗਯੋਤਾਕੇਤਿਹਸੰਗਾ॥੧੦॥
ਉਸ ਨਾਲ (ਰਾਜੇ ਦੀ) ਚਮੜੀ ਉਤਰ ਗਈ ॥੧੦॥
ਹਾਇਹਾਇਰਾਜਾਜਬਕਰੈ॥
ਜਦ ਰਾਜਾ 'ਹਾਇ ਹਾਇ' ਕਰਦਾ,
ਤਿਮਿਤਿਮਿਬੈਦਇਹਭਾਤਿਉਚਰੈ॥
ਤਿਵੇਂ ਤਿਵੇਂ ਵੈਦ ਇਸ ਤਰ੍ਹਾਂ ਕਹਿੰਦਾ,
ਯਾਕਹੁਅਧਿਕਨਬੋਲਨਦੇਹੂ॥
ਇਸ ਨੂੰ ਅਧਿਕ ਬੋਲਣ ਨਾ ਦਿਓ
ਮੂੰਦਿਬਦਨਰਾਜਾਕੋਲੇਹੂ॥੧੧॥
ਅਤੇ ਰਾਜੇ ਦਾ ਮੂੰਹ ਬੰਦ ਕਰ ਲਵੋ ॥੧੧॥
ਜਿਮਿਜਿਮਿਧੂਰੋਤਿਹਤਨਪਰੈ॥
ਜਿਵੇਂ ਜਿਵੇਂ ਧੂੜਾ ਰਾਜੇ ਦੇ ਸ਼ਰੀਰ ਉਤੇ ਪੈਂਦਾ,
ਹਾਇਹਾਇਤਿਮਨ੍ਰਿਪਤਿਉਚਰੈ॥
ਤਿਵੇਂ ਤਿਵੇਂ ਰਾਜਾ 'ਹਾਇ ਹਾਇ' ਕਹਿੰਦਾ।
ਭੇਦਅਭੇਦਨਕਿਨਹੂੰਚੀਨੋ॥
(ਇਸ ਗੱਲ ਦਾ) ਭੇਦ ਅਭੇਦ ਕਿਸੇ ਨੇ ਨਾ ਸਮਝਿਆ
ਇਹਛਲਪ੍ਰਾਨਤਵਨਕੋਲੀਨੋ॥੧੨॥
ਅਤੇ ਇਸ ਛਲ ਨਾਲ ਉਸ ਦੇ ਪ੍ਰਾਣ ਲੈ ਲਏ ॥੧੨॥
ਇਹਛਲਸਾਥਨ੍ਰਿਪਤਿਕਹਮਾਰਾ॥
(ਰਾਣੀ ਨੇ) ਇਸ ਛਲ ਨਾਲ ਰਾਜੇ ਨੂੰ ਮਾਰ ਦਿੱਤਾ
ਅਪਨੇਛਤ੍ਰਪੁਤ੍ਰਸਿਰਢਾਰਾ॥
ਅਤੇ ਆਪਣੇ ਪੁੱਤਰ ਦੇ ਸਿਰ ਉਤੇ ਛੱਤਰ ਝੁਲਾ ਦਿੱਤਾ।
ਸਭਸੌਅਨਕਹਦੇਤਨਿਕਾਰਿਯੋ॥
ਸਾਰੀਆਂ ਸੌਂਕਣਾਂ ਨੂੰ ਕਢ ਦਿੱਤਾ,
ਭੇਦਅਭੇਦਨਕਿਨੂਬਿਚਾਰਿਯੋ॥੧੩॥
ਪਰ ਕਿਸੇ ਨੇ ਭੇਦ ਅਭੇਦ ਨੂੰ ਨਾ ਸਮਝਿਆ ॥੧੩॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਇਕਾਸੀਚਰਿਤ੍ਰਸਮਾਪਤਮਸਤੁਸੁਭਮਸਤੁ॥੨੮੧॥੫੩੮੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੮੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੮੧॥੫੩੮੯॥ ਚਲਦਾ॥
ਚੌਪਈ॥
ਚੌਪਈ:
ਅਮੀਕਰਨਇਕਸੁਨਾਨ੍ਰਿਪਾਲਾ॥
ਅਮੀ ਕਰਨ ਨਾਂ ਦਾ ਇਕ ਰਾਜਾ ਸੁਣਿਆ ਸੀ
ਅਮਰਕਲਾਜਾਕੇਗ੍ਰਿਹਬਾਲਾ॥
ਜਿਸ ਦੇ ਘਰ ਅਮਰ ਕਲਾ ਨਾਂ ਦੀ ਇਸਤਰੀ ਸੀ।
ਗੜਸਿਰਾਜਕੋਰਾਜਕਮਾਵੈ॥
(ਉਹ) ਸਿਰਾਜ ਗੜ੍ਹ ਉਤੇ ਰਾਜ ਕਰਦਾ ਸੀ।
ਸੀਰਾਜੀਜਗਨਾਮਕਹਾਵੈ॥੧॥
(ਇਸ ਲਈ ਉਹ) ਜਗਤ ਵਿਚ 'ਸੀਰਾਜੀ' ਦੇ ਨਾਂ ਨਾਲ ਬੁਲਾਇਆ ਜਾਂਦਾ ਸੀ ॥੧॥
ਅਸੁਰਕਲਾਦੂਸਰਿਤਾਕੀਤ੍ਰਿਯ॥
ਅਸੁਰ ਕਲਾ ਉਸ ਦੀ ਦੂਜੀ ਰਾਣੀ ਸੀ
ਨਿਸਿਦਿਨਰਹਤਨ੍ਰਿਪਤਿਜਾਮੈਜਿਯ॥
ਜੋ ਰਾਤ ਦਿਨ ਰਾਜੇ ਦੇ ਹਿਰਦੇ ਵਿਚ ਵਸਦੀ ਸੀ।
ਅਮਰਕਲਾਜਿਯਮਾਝਰਿਸਾਵੈ॥
ਅਮਰ ਕਲਾ ਮਨ ਵਿਚ ਬਹੁਤ ਕ੍ਰੋਧ ਕਰਦੀ ਸੀ।
ਅਸੁਰਕਲਹਿਪਿਯਰੋਜਬੁਲਾਵੈ॥੨॥
ਅਸੁਰ ਕਲਾ ਨੂੰ ਰਾਜਾ ਨਿੱਤ ਬੁਲਾਉਂਦਾ ਸੀ ॥੨॥
ਏਕਬਨਿਕਕੌਲਯੋਬੁਲਾਈ॥
(ਅਮਰ ਕਲਾ ਰਾਣੀ ਨੇ) ਇਕ ਬਨੀਏ ਨੂੰ ਬੁਲਾ ਲਿਆ
ਮਦਨਕ੍ਰੀੜਤਿਹਸਾਥਕਮਾਈ॥
ਅਤੇ ਉਸ ਨਾਲ ਕਾਮ-ਕ੍ਰੀੜਾ ਕੀਤੀ।
ਅਨਦਕੁਅਰਤਿਹਨਰਕੋਨਾਮਾ॥
ਉਸ ਪੁਰਸ਼ ਦਾ ਨਾਂ ਅਨੰਦ ਕੁਮਾਰ ਸੀ
ਜਾਕੌਭਜਾਨ੍ਰਿਪਤਿਕੀਬਾਮਾ॥੩॥
ਜਿਸ ਨਾਲ ਰਾਜੇ ਦੀ ਇਸਤਰੀ ਨੇ ਸੰਯੋਗ ਕੀਤਾ ਸੀ ॥੩॥
ਅਸੁਰਕਲਾਕੌਨਿਜੁਕਰਘਾਯੋ॥
(ਉਸ ਨੇ) ਅਸੁਰ ਕਲਾ ਨੂੰ ਆਪਣੇ ਹੱਥਾਂ ਨਾਲ ਮਾਰ ਦਿੱਤਾ
ਮਰੀਨਾਰਿਤਵਪਤਿਹਿਸੁਨਾਯੋ॥
ਅਤੇ ਫਿਰ ਪਤੀ ਨੂੰ ਦਸਿਆ ਕਿ ਤੇਰੀ ਇਸਤਰੀ ਮਰ ਗਈ ਹੈ।
ਤਰਤਖਤਾਕੇਮਿਤ੍ਰਹਿਧਰਾ॥
ਉਸ ਨੇ (ਅਰਥੀ ਦੇ) ਫਟੇ ਹੇਠਾਂ ਮਿਤਰ ਨੂੰ ਢਕ ਦਿੱਤਾ
ਤਾਪਰਬਡੋਅਡੰਬਰਕਰਾ॥੪॥
ਅਤੇ ਉਸ ਉਤੇ ਸੁੰਦਰ ਸਜਾਵਟ ਕਰ ਦਿੱਤੀ ॥੪॥