ਤਰਤਖਤਾਕੇਮਿਤ੍ਰਦੁਰਾਯੋ॥
ਤਖਦੇ ਹੇਠਾਂ ਮਿਤਰ ਲੁਕਾ ਦਿੱਤਾ
ਤਾਪਰਸਵਤਿਲੋਥਕਹਿਪਾਯੋ॥
ਅਤੇ ਉਸ ਉਤੇ ਸੌਂਕਣ ਦੀ ਲੋਥ ਪਾ ਦਿੱਤੀ।
ਭੇਦਅਭੇਦਨਕਿਨੂੰਬਿਚਾਰਾ॥
(ਇਸ ਗੱਲ ਦਾ) ਭੇਦ ਅਭੇਦ ਕਿਸੇ ਨੇ ਨਾ ਵਿਚਾਰਿਆ।
ਇਹਛਲਅਪਨੋਯਾਰਨਿਕਾਰਾ॥੫॥
ਇਸ ਛਲ ਨਾਲ ਆਪਣੇ ਯਾਰ ਨੂੰ (ਬਾਹਰ) ਕਢ ਦਿੱਤਾ ॥੫॥
ਦੋਹਰਾ॥
ਦੋਹਰਾ:
ਸਵਤਿਸੰਘਾਰੀਪਤਿਛਲਾਮ੍ਰਿਤਹਿਲਯੋਉਬਾਰਿ॥
ਸੌਂਕਣ ਨੂੰ ਮਾਰ ਕੇ ਅਤੇ ਪਤੀ ਨੂੰ ਛਲ ਕੇ (ਆਪਣੇ) ਮਿਤਰ ਨੂੰ ਬਚਾ ਲਿਆ।
ਭੇਦਕਿਸੂਪਾਯੋਨਹੀਧੰਨਸੁਅਮਰਕੁਮਾਰਿ॥੬॥
ਕਿਸੇ ਨੇ ਵੀ (ਇਸ ਗੱਲ ਦਾ) ਭੇਦ ਨਾ ਪਾਇਆ। ਅਮਰ ਕੁਮਾਰੀ (ਸਚਮੁਚ) ਧੰਨ ਹੈ ॥੬॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਬਿਆਸੀਚਰਿਤ੍ਰਸਮਾਪਤਮਸਤੁਸੁਭਮਸਤੁ॥੨੮੨॥੫੩੯੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੮੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੮੨॥੫੩੯੫॥ ਚਲਦਾ॥
ਚੌਪਈ॥
ਚੌਪਈ:
ਸਹਿਰਪਲਾਊਏਕਨ੍ਰਿਪਾਰਾ॥
ਪਲਾਊ ਨਾਂ ਦੇ ਨਗਰ ਵਿਚ ਇਕ ਰਾਜਾ ਸੀ
ਜਿਹਧਨਿਭਰੇਸਕਲਭੰਡਾਰਾ॥
ਜਿਸ ਦੇ ਸਾਰੇ ਭੰਡਾਰ ਧਨ ਨਾਲ ਭਰੇ ਰਹਿੰਦੇ ਸਨ।
ਕਿੰਨ੍ਰਮਤੀਤਿਹਰਾਜਦੁਲਾਰੀ॥
ਕਿੰਨ੍ਰ ਮਤੀ ਉਸ ਦੀ ਰਾਣੀ ਸੀ,
ਜਾਨੁਕਚੰਦ੍ਰਲਈਉਜਿਯਾਰੀ॥੧॥
ਮਾਨੋ ਚੰਦ੍ਰਮਾ ਨੇ (ਉਸ ਪਾਸੋਂ) ਪ੍ਰਕਾਸ਼ ਲਿਆ ਹੋਵੇ ॥੧॥
ਬਿਕ੍ਰਮਸਿੰਘਸਾਹੁਸੁਤਇਕਤਹ॥
ਉਥੇ ਬਿਕ੍ਰਮ ਸਿੰਘ ਨਾਂ ਦੀ ਇਕ ਸ਼ਾਹ ਦਾ ਪੁੱਤਰ ਸੀ,
ਜਾਸਮਸੁੰਦਰਦੁਤਿਯਨਮਹਿਮਹ॥
ਜਿਸ ਵਰਗਾ ਧਰਤੀ ਉਤੇ ਕੋਈ ਹੋਰ ਸੁੰਦਰ ਨਹੀਂ ਸੀ।
ਅਪ੍ਰਮਾਨਤਿਹਪ੍ਰਭਾਬਿਰਾਜੈ॥
ਉਸ ਦੀ ਅਸੀਮ ਸ਼ੋਭਾ ਸ਼ੋਭਦੀ ਸੀ
ਸੁਰਨਰਅਸੁਰਨਿਰਖਿਮਨਲਾਜੈ॥੨॥
(ਜਿਸ ਨੂੰ) ਵੇਖ ਕੇ ਦੇਵਤੇ, ਦੈਂਤ ਅਤੇ ਮੱਨੁਖ ਮਨ ਵਿਚ ਸ਼ਰਮਾਉਂਦੇ ਸਨ ॥੨॥
ਕਿੰਨ੍ਰਮਤੀਵਾਸੌਹਿਤਕਿਯੌ॥
ਕਿੰਨ੍ਰ ਮਤੀ ਨੇ ਉਸ ਨਾਲ ਪ੍ਰੇਮ ਪਾਲ ਲਿਆ
ਤਾਹਿਬੋਲਿਗ੍ਰਿਹਅਪਨੇਲਿਯੋ॥
ਅਤੇ ਉਸ ਨੂੰ ਆਪਣੇ ਘਰ ਬੁਲਾ ਲਿਆ।
ਕਾਮਭੋਗਤਾਸੌਦ੍ਰਿੜਕਿਯਾ॥
ਉਸ ਨਾਲ ਚੰਗੀ ਤਰ੍ਹਾਂ ਕਾਮ ਭੋਗ ਕੀਤਾ
ਚਿਤਕੋਸੋਕਦੂਰਿਕਰਦਿਯਾ॥੩॥
ਅਤੇ ਦਿਲ ਦਾ ਦੁਖ ਦੂਰ ਕਰ ਦਿੱਤਾ ॥੩॥
ਰਾਨੀਭੋਗਮਿਤ੍ਰਕੋਰਸਿਕੈ॥
ਰਾਣੀ ਨੇ ਮਿਤਰ ਦੇ ਭੋਗ ਵਿਚ ਮਗਨ ਹੋ ਕੇ
ਇਹਬਿਧਿਬਚਨਬਖਾਨ੍ਯੋਹਸਿਕੈ॥
ਅਤੇ ਹਸ ਕੇ ਇਸ ਤਰ੍ਹਾਂ ਇਸ ਤਰ੍ਹਾਂ ਗੱਲ ਕੀਤੀ।
ਤੁਮਹਮਕਹਲੈਸੰਗਸਿਧਾਵਹੁ॥
ਤੂੰ ਮੈਨੂੰ ਨਾਲ ਲੈ ਕੇ ਇਥੋਂ ਚਲਾ ਜਾ।
ਪਿਯਚਰਿਤ੍ਰਕਛੁਐਸਬਨਾਵਹੁ॥੪॥
ਹੇ ਪ੍ਰੀਤਮ! ਕੁਝ ਇਸ ਤਰ੍ਹਾਂ ਦਾ ਚਰਿਤ੍ਰ ਕਰ ॥੪॥
ਮਿਤ੍ਰਕਹਿਯੋਮੈਕਹੌਸੁਕਰਿਯਹੁ॥
ਮਿਤਰ ਨੇ ਕਿਹਾ ਜੋ ਮੈਂ ਕਹਾਂਗਾ, ਉਹੀ ਕਰਨਾ
ਭੇਦਪੁਰਖਦੂਸਰਨਉਚਰਿਯਹੁ॥
ਅਤੇ ਕਿਸੇ ਹੋਰ ਬੰਦੇ ਨੂੰ ਭੇਦ ਨਾ ਦਸਣਾ।
ਰੁਦ੍ਰਭਵਨਪੂਜਨਤੁਮਜੈਹੌ॥
ਜਦੋਂ ਤੂੰ ਰੁਦ੍ਰ ਦੇ ਮੰਦਿਰ ਵਿਚ ਪੂਜਾ ਲਈ ਜਾਵੇਂਗੀ,
ਤਬਹੀਹਿਤੂਹਿਤੂਕਹਪੈਹੌ॥੫॥
ਤਦੋਂ ਹੀ (ਤੂੰ) ਆਪਣੇ ਹਿਤੂ ਮਿਤਰ ਨੂੰ ਪ੍ਰਾਪਤ ਕਰੇਂਗੀ ॥੫॥
ਪਤਿਤਨਭਾਖਿਦੇਹਰੇਗਈ॥
(ਉਹ) ਪਤੀ ਨੂੰ ਕਹਿ ਕੇ ਮੰਦਿਰ ਗਈ
ਤਹਤੇਜਾਤਮਿਤ੍ਰਸੰਗਭਈ॥
ਅਤੇ ਉਥੋਂ ਮਿਤਰ ਨਾਲ ਚਲੀ ਗਈ।
ਕਿਨਹੂੰਪੁਰਖਭੇਦਨਹਿਜਾਨਾ॥
ਕਿਸੇ ਵਿਅਕਤੀ ਨੇ ਭੇਦ ਨਾ ਸਮਝਿਆ
ਅਸਰਾਜਾਤਨਬਚਨਬਖਾਨਾ॥੬॥
ਅਤੇ ਰਾਜੇ ਨੂੰ ਆ ਕੇ ਇਸ ਤਰ੍ਹਾਂ ਕਿਹਾ ॥੬॥
ਰਾਨੀਰੁਦ੍ਰਭਵਨਜਬਗਈ॥
ਰਾਣੀ ਜਦੋਂ ਰੁਦ੍ਰ ਦੇ ਮੰਦਿਰ ਵਿਚ ਗਈ
ਸਿਵਜੂਬਿਖੈਲੀਨਸੋਭਈ॥
ਤਾਂ ਸ਼ਿਵ ਜੀ ਵਿਚ ਹੀ ਲੀਨ ਹੋ ਗਈ।
ਤਿਨਸਾਜੁਜਮੁਕਤਿਕਹਪਾਯੋ॥
ਉਸ ਨੇ 'ਸਾਜੁਜ' (ਅਭੇਦ ਅਵਸਥਾ ਵਾਲੀ ਮੁਕਤੀ) ਨੂੰ ਪ੍ਰਾਪਤ ਕਰ ਲਿਆ
ਜਨਮਮਰਨਕੋਤਾਪਮਿਟਾਯੋ॥੭॥
ਅਤੇ ਜਨਮ ਮਰਨ ਦੇ ਦੁਖ ਖ਼ਤਮ ਕਰ ਲਏ ॥੭॥
ਨ੍ਰਿਪਸੁਨਿਰੁਦ੍ਰਭਗਤਿਅਨੁਰਾਗਾ॥
ਰਾਜਾ (ਇਹ ਗੱਲ) ਸੁਣ ਕੇ ਰੁਦ੍ਰ ਦੀ ਭਗਤੀ ਦਾ ਪ੍ਰੇਮੀ ਹੋ ਗਿਆ
ਧਨਿਧਨਿਤ੍ਰਿਯਹਿਬਖਾਨਨਲਾਗਾ॥
ਅਤੇ ਇਸਤਰੀ ਨੂੰ 'ਧੰਨ ਧੰਨ' ਕਹਿਣ ਲਗਾ।
ਦੁਹਕਰਕਰਮਕੀਆਜਿਨਦਾਰਾ॥
ਜਿਸ ਇਸਤਰੀ ਨੇ (ਇਤਨਾ) ਕਠਿਨ ਕੰਮ ਕੀਤਾ ਹੈ,
ਪਲਿਪਲਿਪ੍ਰਤਿਤਾਕੇਬਲਿਹਾਰਾ॥੮॥
ਉਸ ਉਤੋਂ ਪਲ ਪਲ ਬਲਿਹਾਰ ਹੋਣਾ ਚਾਹੀਦਾ ਹੈ ॥੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਤਰਾਸੀਚਰਿਤ੍ਰਸਮਾਪਤਮਸਤੁਸੁਭਮਸਤੁ॥੨੮੩॥੫੪੦੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੮੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੮੩॥੫੪੦੩॥ ਚਲਦਾ॥
ਚੌਪਈ॥
ਚੌਪਈ:
ਦਛਨਿਸੈਨਦਛਨੀਰਾਜਾ॥
ਦੱਖਣ (ਦਿਸ਼ਾ) ਵਿਚ ਦਛਨਿ ਸੈਨ ਨਾਂ ਦਾ ਰਾਜਾ ਸੀ
ਦਛਨਿਦੇਰਾਨੀਸਿਰਤਾਜਾ॥
ਜੋ ਦਛਨਿ ਦੇ (ਦੇਈ) ਨਾਂ ਵਾਲੀ ਰਾਣੀ ਦਾ ਸਿਰਤਾਜ ਸੀ।
ਜਾਸਮਔਰਨਦੂਜੀਰਾਨੀ॥
ਉਸ ਵਰਗੀ ਕੋਈ ਦੂਜੀ ਰਾਣੀ ਨਹੀਂ ਸੀ।
ਦਛਿਨਵਤੀਬਸਤਰਜਧਾਨੀ॥੧॥
ਉਹ ਦਛਨਿਵਤੀ ਨਾਂ ਦੀ ਰਾਜਧਾਨੀ ਵਿਚ ਰਹਿੰਦੀ ਸੀ ॥੧॥
ਦਛਿਨੀਰਾਇਏਕਤਹਚਾਕਰ॥
ਉਥੇ ਦਛਿਨੀ ਰਾਇ ਨਾਂ ਦਾ ਇਕ ਨੌਕਰ ਸੀ।