ਰੂਪਮਾਨਜਨੁਦੁਤਿਯਦਿਵਾਕਰ॥
(ਉਹ ਬਹੁਤ) ਰੂਪਵਾਨ ਸੀ, ਮਾਨੋ ਦੂਜਾ ਸੂਰਜ ਹੋਵੇ।
ਤਾਕੀਜਾਤਪ੍ਰਭਾਨਹਿਕਹੀ॥
ਉਸ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਜਾਨੁਕਫੂਲਿਚੰਬੇਲੀਰਹੀ॥੨॥
(ਇੰਜ ਲਗਦਾ ਸੀ) ਮਾਨੋ ਚੰਬੇਲੀ ਦਾ ਫੁਲ ਹੋਵੇ ॥੨॥
ਰੂਪਤਵਨਕੋਦਿਪਤਅਪਾਰਾ॥
ਉਸ ਦੇ ਰੂਪ ਦੀ ਅਪਾਰ ਚਮਕ ਸਾਹਮਣੇ
ਤਿਹਆਗੇਕ੍ਯਾਸੂਰਬਿਚਾਰਾ॥
ਸੂਰਜ ਵਿਚਾਰਾ ਕੀ ਸੀ।
ਸੋਭਾਕਹੀਨਹਮਤੇਜਾਈ॥
ਸਾਡੇ ਤੋਂ (ਉਸ ਦੀ) ਸ਼ੋਭਾ ਕਹੀ ਨਹੀਂ ਜਾਂਦੀ।
ਸਕਲਤ੍ਰਿਯਾਲਖਿਰਹਤਬਿਕਾਈ॥੩॥
ਸਾਰੀਆਂ ਇਸਤਰੀਆਂ ਉਸ ਨੂੰ ਵੇਖ ਕੇ ਵਿਕੀਆਂ ਰਹਿ ਜਾਂਦੀਆਂ ॥੩॥
ਰਾਨੀਦਰਸਤਵਨਕੋਪਾਯੋ॥
ਰਾਣੀ ਨੇ ਜਦੋਂ ਉਸ ਨੂੰ ਵੇਖਿਆ,
ਪਠੈਸਹਚਰੀਧਾਮਬੁਲਾਯੋ॥
ਤਾਂ ਦਾਸੀ ਨੂੰ ਭੇਜ ਕੇ ਘਰ ਬੁਲਾਇਆ।
ਕਾਮਕੇਲਤਾਸੌਹਸਿਮਾਨੀ॥
ਉਸ ਨਾਲ ਹਸ ਕੇ ਕਾਮ-ਕ੍ਰੀੜਾ ਕੀਤੀ
ਰਮਤਰਮਤਸਭਨਿਸਾਬਿਹਾਨੀ॥੪॥
ਅਤੇ ਰਮਣ ਕਰਦਿਆਂ ਸਾਰੀ ਰਾਤ ਗੁਜ਼ਰ ਗਈ ॥੪॥
ਜੈਸੇਹੁਤੋਨ੍ਰਿਪਤਿਕੇਰੂਪਾ॥
ਜਿਸ ਤਰ੍ਹਾਂ ਰਾਜੇ ਦਾ ਰੂਪ ਸੀ,
ਤੈਸੋਤਾਕੋਹੁਤੋਸਰੂਪਾ॥
ਉਸੇ ਤਰ੍ਹਾਂ ਦਾ ਉਸ ਦਾ ਸਰੂਪ ਸੀ।
ਜਾਸੌਅਟਕਕੁਅਰਿਕੀਭਈ॥
ਜਦ ਉਸ ਨਾਲ ਰਾਣੀ ਦੀ ਪ੍ਰੀਤ ਹੋ ਗਈ,
ਨ੍ਰਿਪਕੀਬਾਤਬਿਸਰਿਕਰਿਗਈ॥੫॥
ਤਾਂ ਰਾਜੇ ਦੀ ਗੱਲ ਭੁਲਾ ਦਿੱਤੀ ॥੫॥
ਤਾਸੌਹਿਤਰਾਨੀਕੋਭਯੋ॥
ਉਸ ਨਾਲ ਰਾਣੀ ਦਾ ਪ੍ਰੇਮ ਹੋ ਗਿਆ
ਰਾਜਾਸਾਥਹੇਤੁਤਜਿਦਯੋ॥
ਅਤੇ ਰਾਜੇ ਨਾਲ ਹਿਤ ਕਰਨਾ ਛਡ ਦਿੱਤਾ।
ਮਦਰਾਅਧਿਕਨ੍ਰਿਪਤਿਕਹਪ੍ਰਯਾਯੋ॥
(ਉਸ ਨੇ) ਰਾਜੇ ਨੂੰ ਬਹੁਤ ਸ਼ਰਾਬ ਪਿਲਾਈ
ਰਾਜਸਿੰਘਾਸਨਜਾਰਬੈਠਾਯੋ॥੬॥
ਅਤੇ ਰਾਜ ਸਿੰਘਾਸਨ ਉਤੇ ਯਾਰ ਨੂੰ ਬਿਠਾ ਦਿੱਤਾ ॥੬॥
ਮਤਭਏਨ੍ਰਿਪਸੋਧਨਪਾਯੋ॥
ਬੇਹੋਸ਼ ਹੋਏ ਰਾਜੇ ਤੋਂ ਧਨ ਖੋਹ ਲਿਆ
ਬਾਧਿਮ੍ਰਿਤਕੇਧਾਮਪਠਾਯੋ॥
ਅਤੇ (ਉਸ ਨੂੰ) ਬੰਨ੍ਹ ਕੇ ਮਿਤਰ ਦੇ ਘਰ ਭੇਜ ਦਿੱਤਾ।
ਤਾਕੋਪ੍ਰਜਾਨ੍ਰਿਪਤਿਕਰਿਮਾਨਾ॥
ਉਸ (ਨੌਕਰ) ਨੂੰ ਪ੍ਰਜਾ ਨੇ ਰਾਜਾ ਕਰ ਕੇ ਮੰਨਿਆ
ਰਾਜਾਕਹਚਾਕਰਪਹਿਚਾਨਾ॥੭॥
ਅਤੇ ਰਾਜੇ ਨੂੰ ਨੌਕਰ ਸਮਝ ਲਿਆ ॥੭॥
ਦੁਹੂੰਅਨਕੀਏਕੈਅਨੁਹਾਰਾ॥
ਦੋਹਾਂ ਦੀ ਇਕੋ ਜਿਹੀ ਨੁਹਾਰ ਸੀ।
ਰਾਵਰੰਕਨਹਿਜਾਤਬਿਚਾਰਾ॥
(ਦੋਹਾਂ) ਰਾਜੇ ਅਤੇ ਨੌਕਰ (ਵਿਚ ਕੋਈ ਭੇਦ) ਵਿਚਾਰਿਆ ਨਹੀਂ ਜਾ ਸਕਦਾ ਸੀ।
ਤਾਕੌਲੋਗਨ੍ਰਿਪਤਿਕਰਿਮਾਨੈ॥
ਉਸ ਨੂੰ ਲੋਕੀਂ ਰਾਜਾ ਕਰ ਕੇ ਮੰਨਦੇ ਸਨ
ਲਜਤਬਚਨਨਨ੍ਰਿਪਤਿਬਖਾਨੈ॥੮॥
ਅਤੇ ਲਜਾ ਦਾ ਮਾਰਿਆ ਰਾਜਾ ਕੁਝ ਨਹੀਂ ਬੋਲਦਾ ਸੀ ॥੮॥
ਦੋਹਰਾ॥
ਦੋਹਰਾ:
ਰੰਕਰਾਜਐਸੇਕਰਾਦਿਯਾਰੰਕਕੌਰਾਜ॥
ਇਸ ਤਰ੍ਹਾਂ ਰੰਕ ਨੂੰ ਰਾਜਾ ਕਰ ਦਿੱਤਾ ਅਤੇ ਰੰਕ ਨੂੰ ਰਾਜ ਦੇ ਦਿੱਤਾ।
ਹ੍ਵੈਅਤੀਤਪਤਿਬਨਗਯੋਤਜਿਗਯੋਸਕਲਸਮਾਜ॥੯॥
ਪਤੀ (ਰਾਜਾ) ਸਾਰੇ ਰਾਜ-ਸਮਾਜ ਨੂੰ ਛਡ ਕੇ ਅਤੇ ਸਾਧ ਬਣ ਕੇ ਬਨ ਵਿਚ ਚਲਾ ਗਿਆ ॥੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਚੌਰਾਸੀਚਰਿਤ੍ਰਸਮਾਪਤਮਸਤੁਸੁਭਮਸਤੁ॥੨੮੪॥੫੪੧੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੮੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੮੪॥੫੪੧੨॥ ਚਲਦਾ॥
ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ:
ਹੁਤੋਏਕਰਾਜਾਪ੍ਰਜਾਸੈਨਨਾਮਾ॥
ਪ੍ਰਜਾ ਸੈਨ ਨਾਂ ਦਾ ਇਕ ਰਾਜਾ ਹੁੰਦਾ ਸੀ।
ਪ੍ਰਜਾਪਾਲਨੀਧਾਮਤਾਕੇਸੁਬਾਮਾ॥
ਉਸ ਦੇ ਘਰ ਪ੍ਰਜਾ ਪਾਲਨੀ ਨਾਂ ਦੀ ਇਸਤਰੀ ਸੀ।
ਪ੍ਰਜਾਲੋਗਜਾਕੀਸਭੈਆਨਿਮਾਨੈ॥
ਪ੍ਰਜਾ ਦੇ ਸਾਰੇ ਲੋਗ ਉਸ ਦੀ ਅਧੀਨਗੀ ਮੰਨਦੇ ਸਨ
ਤਿਸੈਦੂਸਰੋਜਾਨਰਾਜਾਪ੍ਰਮਾਨੈ॥੧॥
ਅਤੇ ਉਸ ਨੂੰ ਦੂਜਾ ਰਾਜਾ ਸਮਝਦੇ ਸਨ ॥੧॥
ਸੁਧਾਸੈਨਨਾਮਾਰਹੈਭ੍ਰਿਤਤਾਕੇ॥
ਉਸ ਕੋਲ ਇਕ ਸੁਧਾ ਸੈਨ ਨਾਂ ਦਾ ਨੌਕਰ ਸੀ।
ਰਹੈਰੀਝਿਬਾਲਾਲਖੈਨੈਨਵਾਕੇ॥
ਉਸ ਦੇ ਨੈਣਾਂ ਨੂੰ ਵੇਖ ਕੇ ਰਾਣੀ ਮੋਹਿਤ ਹੋ ਗਈ।
ਨਹ੍ਵੈਹੈਨਹੈਨਬਿਧਾਤਾਬਨਾਯੋ॥
(ਉਸ ਵਰਗਾ) ਨਾ ਕੋਈ ਹੋਇਆ ਹੈ, ਨਾ ਕੋਈ ਹੈ ਅਤੇ ਨਾ ਹੀ ਵਿਧਾਤਾ ਨੇ ਬਣਾਇਆ ਹੈ।
ਨਰੀਨਾਗਨੀਗੰਧ੍ਰਬੀਕੋਨਜਾਯੋ॥੨॥
ਕਿਸੇ ਨਰੀ, ਨਾਗਨੀ ਜਾਂ ਗੰਧਰਬੀ ਨੇ (ਇਸ ਪ੍ਰਕਾਰ ਦਾ ਬੰਦਾ) ਪੈਦਾ ਨਹੀਂ ਕੀਤਾ ਹੈ ॥੨॥
ਚੌਪਈ॥
ਚੌਪਈ:
ਬਨਿਕਏਕਧਨਵਾਨਰਹਤਤਹ॥
ਜਿਥੇ ਪ੍ਰਜਾ ਸੈਨ ਰਾਜਾ ਰਾਜ ਕਰਦਾ ਸੀ,
ਪ੍ਰਜਾਸੈਨਨ੍ਰਿਪਰਾਜਕਰਤਜਹ॥
ਉਥੇ ਇਕ ਧਨਵਾਨ ਬਨੀਆ ਰਹਿੰਦਾ ਸੀ।
ਸੁਮਤਿਮਤੀਤਾਕੀਇਕਕੰਨ੍ਯਾ॥
ਉਸ ਦੀ ਸੁਮਤਿ ਮਤੀ ਨਾਂ ਦੀ ਇਕ ਕੰਨਿਆ ਸੀ
ਧਰਨੀਤਲਕੇਭੀਤਰਧੰਨ੍ਰਯਾ॥੩॥
ਜੋ ਧਰਤੀ ਉਤੇ ਧੰਨ ਸੀ ॥੩॥
ਸੁਧਾਸੈਨਤਿਨਜਬੈਨਿਹਾਰਾ॥
ਸੁਧਾ ਸੈਨ ਨੂੰ ਜਦ ਉਸ ਨੇ ਵੇਖਿਆ
ਹਰਿਅਰਿਸਰਤਾਕੇਤਨਮਾਰਾ॥
ਤਾਂ ਕਾਮ ਦੇਵ ਨੇ ਉਸ ਦੇ ਸ਼ਰੀਰ ਵਿਚ ਬਾਣ ਮਾਰਿਆ।
ਪਠੌਸਹਚਰੀਤਾਹਿਬੁਲਾਯੋ॥
(ਉਸ ਨੇ) ਦਾਸੀ ਨੂੰ ਭੇਜ ਕੇ ਉਸ ਨੂੰ ਬੁਲਾਇਆ।
ਸੋਨਰਧਾਮਨਵਾਕੇਆਯੋ॥੪॥
ਪਰ ਉਹ ਪੁਰਸ਼ ਉਸ ਦੇ ਘਰ ਨਾ ਆਇਆ ॥੪॥
ਨਾਹਿਨਾਹਿਜਿਮਿਜਿਮਿਵਹਕਹੈ॥
ਜਿਵੇਂ ਜਿਵੇਂ ਉਹ ਨਾਂਹ ਨਾਂਹ ਕਰਦਾ ਸੀ,
ਤਿਮਿਤਿਮਿਹਠਿਇਸਤ੍ਰੀਕਰਗਹੈ॥
ਤਿਵਂ ਤਿਵੇਂ ਇਸਤਰੀ ਦਾ ਹਠ ਹੋਰ ਵੀ ਵਧਦਾ ਜਾਂਦਾ ਸੀ।
ਅਧਿਕਦੂਤਕਾਤਹਾਪਠਾਵੈ॥
(ਉਸ ਨੇ) ਬਹੁਤ ਸਾਰੀਆਂ ਦਾਸੀਆਂ ਉਸ ਵਲ ਭੇਜੀਆਂ,
ਕ੍ਯੋਹੂੰਧਾਮਮਿਤ੍ਰਨਹਿਆਵੈ॥੫॥
ਪਰ ਕਿਵੇਂ ਵੀ (ਉਹ) ਮਿਤਰ ਉਸ ਦੇ ਘਰ ਨਾ ਆਇਆ ॥੫॥
ਜ੍ਯੋਂਜ੍ਯੋਂਮਿਤ੍ਰਨਆਵੈਧਾਮਾ॥
ਜਿਉਂ ਜਿਉਂ ਉਹ ਮਿਤਰ ਘਰ ਨਹੀਂ ਆ ਰਿਹਾ ਸੀ,
ਤ੍ਯੋਂਤ੍ਯੋਂਅਤਿਬ੍ਯਾਕੁਲਹ੍ਵੈਬਾਮਾ॥
ਤਿਉਂ ਤਿਉਂ ਉਹ ਇਸਤਰੀ ਬਹੁਤ ਵਿਆਕੁਲ ਹੁੰਦੀ ਜਾਂਦੀ ਸੀ।
ਬਹੁਦੂਤਿਨਤੇਧਾਮਲੁਟਾਵੈ॥
(ਉਹ) ਦਾਸੀਆਂ ਉਤੇ ਬਹੁਤ ਘਰ (ਭਾਵ ਧਨ) ਲੁਟਾ ਰਹੀ ਸੀ
ਪਲਪਲਪ੍ਰਤਿਤਿਹਧਾਮਪਠਾਵੈ॥੬॥
ਅਤੇ ਪਲ ਪ੍ਰਤਿਪਲ ਉਸ ਦੇ ਘਰ (ਦਾਸੀਆਂ ਨੂੰ) ਭੇਜਦੀ ਰਹਿੰਦੀ ਸੀ ॥੬॥
ਸਾਹਸੁਤਾਬਹੁਬਿਧਿਕਰਿਹਾਰੀ॥
ਸ਼ਾਹ ਦੀ ਪੁੱਤਰੀ ਬਹੁਤ ਯਤਨ ਕਰ ਕੇ ਹਾਰ ਗਈ,
ਸੁਧਾਸੈਨਸੌਭਈਨਯਾਰੀ॥
ਪਰ ਸੁਧਾ ਸੈਨ ਨਾਲ ਉਸ ਦੀ ਯਾਰੀ ਨਾ ਹੋ ਸਕੀ।
ਤਬਅਬਲਾਇਹਮੰਤ੍ਰਪਕਾਯੋ॥
ਤਦ (ਉਸ) ਅਬਲਾ ਨੇ ਇਹ ਵਿਚਾਰ ਕੀਤਾ
ਇਕਦੂਤੀਕਹਤਹਾਪਠਾਯੋ॥੭॥
ਅਤੇ ਇਕ ਦੂਤੀ ਨੂੰ ਉਸ ਕੋਲ ਭੇਜਿਆ ॥੭॥
ਚਲੀਚਲੀਸਹਚਰਿਤਹਗਈ॥
ਉਹ ਦਾਸੀ ਚਲਦੀ ਚਲਦੀ ਉਥੇ ਗਈ
ਜਿਹਗ੍ਰਿਹਸੁਧਿਮਿਤਵਾਕੀਭਈ॥
ਜਿਸ ਘਰ ਵਿਚ ਉਸ ਮਿਤਰ ਦੇ ਹੋਣ ਦਾ ਪਤਾ ਲਗਿਆ।
ਪਕਰਿਭੁਜਾਤੇਸੋਤਜਗਾਯੋ॥
ਉਸ ਨੇ ਸੁਤੇ ਹੋਏ ਨੂੰ ਬਾਹੋਂ ਪਕੜ ਕੇ ਉਠਾਇਆ
ਚਲਹੁਅਬੈਨ੍ਰਿਪਤ੍ਰਿਯਹਿਬੁਲਾਯੋ॥੮॥
(ਅਤੇ ਕਿਹਾ) ਚਲੋ, ਤੁਹਾਨੂੰ ਰਾਜੇ ਦੀ ਇਸਤਰੀ (ਰਾਣੀ) ਨੇ ਬੁਲਾਇਆ ਹੈ ॥੮॥
ਮੂਰਖਕਛੂਬਾਤਨਹਿਪਾਈ॥
ਮੂਰਖ ਨੇ ਕੁਝ ਗੱਲ ਨਾ ਸਮਝੀ।
ਸਹਚਰਿਤਹਾਸੰਗਕਰਿਲ੍ਯਾਈ॥
ਦਾਸੀ ਉਸ ਨੂੰ ਨਾਲ ਲੈ ਆਈ।
ਬੈਠੀਸੁਤਾਸਾਹੁਕੀਜਹਾ॥
ਜਿਥੇ ਸ਼ਾਹ ਦੀ ਪੁੱਤਰੀ ਬੈਠੀ ਸੀ,
ਲੈਆਈਮਿਤਵਾਕਹਤਹਾ॥੯॥
ਉਥੇ ਮਿਤਰ ਨੂੰ ਲੈ ਆਈ ॥੯॥
ਵਹਿਮੂਰਖਐਸੇਜਿਯਜਾਨਾ॥
ਉਸ ਮੂਰਖ ਨੇ ਮਨ ਵਿਚ ਇਸ ਤਰ੍ਹਾਂ ਸੋਚਿਆ
ਸਾਹੁਸੁਤਾਕੋਛਲਨਪਛਾਨਾ॥
ਅਤੇ ਸ਼ਾਹ ਦੀ ਪੁੱਤਰੀ ਦਾ ਛਲ ਨਾ ਸਮਝਿਆ।
ਰਾਨੀਅਟਕਿਸੁਮੁਹਿਪਰਗਈ॥
(ਉਸ ਨੇ ਸੋਚਿਆ ਕਿ) ਰਾਣੀ ਮੇਰੇ ਉਤੇ ਮੋਹਿਤ ਹੋ ਗਈ ਹੈ,