GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1220
Display Settings
ਤਾਤੇਹਮੈਬੁਲਾਵਤਭਈ॥੧੦॥
ਇਸ ਲਈ (ਉਸ ਨੇ) ਮੈਨੂੰ ਬੁਲਾਇਆ ਹੈ ॥੧੦॥
ਤਾਕੇਸਾਥਭੋਗਮੈਕਰਿਹੌ
ਰਾਣੀ ਨਾਲ ਮੈਂ ਭੋਗ ਕਰਾਂਗਾ
ਭਾਤਿਭਾਤਿਕੇਆਸਨਧਰਿਹੌ
ਅਤੇ ਭਾਂਤ ਭਾਂਤ ਦੇ ਆਸਣ ਧਰਾਂਗਾ।
ਨ੍ਰਿਪਨਾਰੀਕਹਿਅਧਿਕਰਿਝੈਹੌ
ਰਾਜੇ ਦੀ ਪਤਨੀ ਨੂੰ ਬਹੁਤ ਪ੍ਰਸੰਨ ਕਰਾਂਗਾ
ਜੋਮੁਖਿਮੰਗਿਹੌਸੋਈਪੈਹੌ॥੧੧॥
ਅਤੇ ਜੋ ਮੂੰਹੋਂ ਮੰਗਾਂਗਾ, ਉਹੀ ਪ੍ਰਾਪਤ ਕਰਾਂਗਾ ॥੧੧॥
ਸਾਹਸੁਤਾਸੋਕੀਨਾਸੰਗਾ
(ਉਸ ਨੇ) ਸ਼ਾਹ ਦੀ ਪੁੱਤਰੀ ਨਾਲ ਸੰਯੋਗ ਕੀਤਾ
ਲਖਤਭਯੋਨ੍ਰਿਪਕੀਅਰਧੰਗਾ
ਅਤੇ ਉਸ ਨੂੰ ਰਾਜੇ ਦੀ ਇਸਤਰੀ ਸਮਝਣ ਲਗਾ।
ਮੂਰਖਭੇਦਅਭੇਦਪਾਯੋ
(ਉਸ) ਮੂਰਖ ਨੇ ਭੇਦ ਅਭੇਦ ਨਾ ਪਛਾਣਿਆ
ਇਹਛਲਅਪੁਨੋਮੂੰਡਮੁਡਾਯੋ॥੧੨॥
ਅਤੇ ਇਸ ਛਲ ਨਾਲ ਆਪਣਾ ਸਿਰ ਮੁੰਨਵਾ ਲਿਆ (ਭਾਵ ਆਪਣੇ ਆਪ ਨੂੰ ਛਲਵਾ ਲਿਆ) ॥੧੨॥
ਦੋਹਰਾ
ਦੋਹਰਾ:
ਸਾਹੁਸੁਤਾਕੌਨ੍ਰਿਪਤ੍ਰਿਯਾਜਾਨਤਭਯੋਮਨਮਾਹਿ
ਸ਼ਾਹ ਦੀ ਪੁੱਤਰੀ ਨੂੰ ਮਨ ਵਿਚ ਰਾਜੇ ਦੀ ਪਤਨੀ ਸਮਝਦਾ ਸੀ
ਹਰਖਮਾਨਤਾਕੌਭਜਾਭੇਵਪਛਾਨਾਨਾਹਿ॥੧੩॥
ਅਤੇ ਪ੍ਰਸੰਨ ਹੋ ਕੇ ਉਸ ਨਾਲ ਰਮਣ ਕਰਦਾ ਸੀ। ਪਰ ਉਸ ਨੇ ਭੇਦ ਨੂੰ ਨਹੀਂ ਪਛਾਣਿਆ ॥੧੩॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਪਚਾਸੀਚਰਿਤ੍ਰਸਮਾਪਤਮਸਤੁਸੁਭਮਸਤੁ॥੨੮੫॥੫੪੨੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੮੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੮੫॥੫੪੨੫॥ ਚਲਦਾ॥
ਭੁਜੰਗਪ੍ਰਯਾਤਛੰਦ
ਭੁਜੰਗ ਪ੍ਰਯਾਤ ਛੰਦ:
ਦਿਸਾਬਾਰੁਣੀਮੈਰਹੈਏਕਰਾਜਾ
ਬਾਰੁਣੀ (ਪੱਛਮ) ਦਿਸ਼ਾ ਵਿਚ ਇਕ ਰਾਜਾ ਰਹਿੰਦਾ ਸੀ।
ਸੁਵਾਤੁਲਿਦੂਜੋਬਿਧਾਤੈਸਾਜਾ
ਉਸ ਵਰਗਾ ਦੂਜਾ (ਰਾਜਾ) ਵਿਧਾਤਾ ਨੇ ਨਹੀਂ ਸਾਜਿਆ ਸੀ।
ਬਿਖ੍ਯਾਨਾਮਤਾਕੀਸੁਤਾਏਕਸੋਹੈ
ਬਿਖਿਆ ਨਾਂ ਦੀ ਉਸ ਦੀ ਇਕ ਲੜਕੀ ਸ਼ੋਭਦੀ ਸੀ।
ਸੁਰੀਆਸੁਰੀਨਾਗਿਨੀਤੁਲਿਕੋਹੈ॥੧॥
(ਉਸ ਦੇ) ਬਰਾਬਰ ਦੇਵ, ਦੈਂਤ ਜਾਂ ਨਾਗ ਇਸਤਰੀ, ਕੋਈ ਵੀ ਨਹੀਂ ਸੀ ॥੧॥
ਪ੍ਰਭਾਸੈਨਨਾਮਾਰਹੈਤਾਹਿਤਾਤਾ
ਪ੍ਰਭਾ ਸੈਨ ਨਾਂ ਦਾ ਉਸ ਦਾ ਪਿਤਾ (ਉਥੇ) ਰਹਿੰਦਾ ਸੀ
ਤਿਹੂੰਲੋਕਮੈਬੀਰਬਾਕੋਬਿਖ੍ਯਾਤਾ
ਜੋ ਤਿੰਨਾਂ ਲੋਕਾਂ ਵਿਚ ਬਾਂਕੇ ਸੂਰਵੀਰ ਵਜੋਂ ਪ੍ਰਸਿੱਧ ਸੀ।
ਤਹਾਏਕਆਯੋਬਡੋਛਤ੍ਰਧਾਰੀ
ਉਥੇ ਇਕ ਵੱਡਾ ਛਤ੍ਰਧਾਰੀ (ਰਾਜਾ) ਆਇਆ
ਸਭੈਸਸਤ੍ਰਬੇਤਾਸੁਬਿਦ੍ਰਯਾਧਿਕਾਰੀ॥੨॥
ਜੋ ਸਾਰੇ ਸ਼ਸਤ੍ਰਾਂ ਵਿਚ ਮਾਹਿਰ ਸੀ ਅਤੇ ਵਿਦਿਆ ਦਾ ਪੂਰਾ ਅਧਿਕਾਰੀ ਸੀ ॥੨॥
ਪ੍ਰਭਾਸੈਨਆਯੋਜਹਾਬਾਗਨੀਕੋ
(ਇਕ ਵਾਰ) ਪ੍ਰਭਾ ਸੈਨ (ਉਥੇ) ਆਇਆ ਜਿਥੇ ਸੁੰਦਰ ਬਾਗ਼ ਸੀ।
ਪ੍ਰਭਾਹੇਰਿਜਾਕੀਬਢ੍ਯੋਨੰਦਜੀਕੋ
ਉਸ (ਬਾਗ਼) ਦੀ ਸੁੰਦਰਤਾ ਨੂੰ ਵੇਖ ਕੇ (ਰਾਜੇ ਦਾ) ਮਨ ਪ੍ਰਸੰਨ ਹੋ ਗਿਆ।
ਤਹਾਬੋਲਿਸੂਰਹਿਰਥਹਿਠਾਢਕੀਨੋ
ਸੂਰਮਿਆਂ ਨੂੰ ਕਹਿ ਕੇ ਉਥੇ ਰਥ ਰੁਕਵਾਇਆ
ਪਿਯਾਦੇਭਯੇਪੈਂਡਤਾਕੋਸੁਲੀਨੋ॥੩॥
ਅਤੇ ਬਾਗ਼ ਦੇ ਰਸਤੇ ਉਤੇ ਪੈਦਲ ਚਲ ਪਿਆ ॥੩॥
ਜਬੈਬਾਗਨੀਕੋਸੁਤੌਨੋਨਿਹਾਰਿਯੋ
ਜਦੋਂ ਉਸ ਨੇ ਸੁੰਦਰ ਬਾਗ਼ ਨੂੰ ਵੇਖਿਆ
ਇਹੈਆਪਨੇਚਿਤਮਾਹੀਬਿਚਾਰਿਯੋ
ਤਾਂ ਆਪਣੇ ਮਨ ਵਿਚ ਇਹ ਵਿਚਾਰਿਆ
ਕਛੂਕਾਲਈਹਾਅਬੈਸੈਨਕੀਜੈ
ਕਿ ਹੁਣ ਕੁਝ ਸਮੇਂ ਲਈ ਇਥੇ ਆਰਾਮ ਕੀਤਾ ਜਾਏ
ਘਰੀਦ੍ਵੈਕਕੌਗ੍ਰਾਮਕੋਪੰਥਲੀਜੈ॥੪॥
ਅਤੇ ਦੋ ਕੁ ਘੜੀਆਂ ਬਾਦ ਨਗਰ ਦੇ ਰਾਹੇ ਪਿਆ ਜਾਏ ॥੪॥
ਖਰੇਬਾਜਕੀਨੇਘਰੀਦ੍ਵੈਕਸੋਯੋ
ਘੋੜਿਆਂ ਨੂੰ ਰੋਕ ਕੇ ਉਹ ਦੋ ਕੁ ਘੜੀਆਂ ਸੁਤਾ
ਸਭੈਆਪਨੇਚਿਤਕੋਸੋਕਖੋਯੋ
ਅਤੇ ਆਪਣੇ ਚਿਤ ਦੇ ਸਾਰੇ ਗ਼ਮ ਦੂਰ ਕਰ ਦਿੱਤੇ।
ਤਹਾਰਾਜਕੰਨ੍ਯਾਬਿਖ੍ਯਾਨਾਮਆਈ
ਉਥੇ ਬਿਖਿਆ ਨਾਂ ਦੀ ਰਾਜ ਕੁਮਾਰੀ ਆਈ।
ਬਿਲੋਕ੍ਯੋਤਿਸੈਸੁਧਿਤੌਨੇਪਾਈ॥੫॥
ਉਸ (ਛਤ੍ਰਧਾਰੀ ਰਾਜੇ ਨੂੰ) ਵੇਖ ਕੇ ਉਸ ਨੂੰ ਸੁੱਧ ਬੁੱਧ ਭੁਲ ਗਈ ॥੫॥
ਤਬੈਰਾਜਕੰਨ੍ਯਾਹ੍ਰਿਦੈਯੌਬਿਚਾਰਿਯੋ
(ਜਦੋਂ) ਉਸ ਨੇ ਪ੍ਰਭਾ ਸੈਨ ਨੂੰ ਸੁਤਿਆਂ ਹੋਇਆ ਵੇਖਿਆ,
ਪ੍ਰਭਾਸੈਨਕੌਸੋਵਤੇਜੌਨਿਹਾਰਿਯੋ
ਤਦੋਂ ਰਾਜ ਕੁਮਾਰੀ ਨੇ ਮਨ ਵਿਚ ਇਸ ਤਰ੍ਹਾਂ ਵਿਚਾਰਿਆ
ਤ੍ਰਿਯਾਮੈਇਸੀਕੀਇਹੈਨਾਥਮੇਰੋ
ਕਿ ਮੈਂ ਇਸ (ਛਤ੍ਰਧਾਰੀ ਰਾਜੇ) ਦੀ ਇਸਤਰੀ ਹਾਂ ਅਤੇ ਇਹ ਮੇਰਾ ਪਤੀ ਹੈ।
ਬਰੌਗੀਇਸੈਮੈਭਈਆਜੁਚੇਰੋ॥੬॥
ਮੈਂ ਇਸੇ ਨਾਲ ਵਿਆਹ ਕਰਾਂਗੀ, ਮੈਂ (ਇਸ ਦੀ) ਅਜ ਗੋਲੀ ਹੋ ਗਈ ਹਾਂ ॥੬॥
ਨ੍ਰਿਸੰਸੈਇਹੈਚਿਤਮੈਬਾਲਆਨੀ
ਬਾਲਿਕਾ ਨੇ ਇਸ (ਵਿਚਾਰ) ਨੂੰ ਬਿਨਾ ਸੰਸੇ ਦੇ ਮਨ ਵਿਚ ਲਿਆਂਦਾ
ਇਸੀਕੌਬਰੌਕੈਤਜੌਰਾਜਧਾਨੀ
ਕਿ ਇਸੇ ਨਾਲ ਵਿਆਹ ਕਰਾਂਗੀ, (ਨਹੀਂ ਤਾਂ) ਰਾਜਧਾਨੀ ਛਡ ਦਿਆਂਗੀ।
ਤਹਾਏਕਪਤ੍ਰੀਸੁਡਾਰੀਨਿਹਾਰੀ
ਉਥੇ ਉਸ ਨੇ ਇਕ ਚਿੱਠੀ ਪਈ ਹੋਈ ਵੇਖੀ।
ਇਹੈਚੰਚਲਾਚਿਤਮਾਹੀਬਿਚਾਰੀ॥੭॥
ਇਸਤਰੀ ਨੇ ਮਨ ਵਿਚ ਇਹ ਵਿਚਾਰ ਕੀਤਾ ॥੭॥
ਚਹਿਯੋਪਤ੍ਰਕਾਕੌਸੁਬਾਚੌਉਘਾਰੌ
(ਉਹ) ਚਾਹੁੰਦੀ ਸੀ ਕਿ ਚਿੱਠੀ ਨੂੰ ਲੈ ਕੇ ਖੋਲ੍ਹੇ ਅਤੇ ਪੜ੍ਹੇ।
ਡਰੌਬੇਦਕੀਸਾਸਨਾਕੌਬਿਚਾਰੌ
ਪਰ ਵੇਦ ਦੇ ਦੰਡ ਨੂੰ ਵਿਚਾਰ ਕੇ ਡਰਦੀ ਸੀ।
ਪਰੀਪਤ੍ਰਿਕਾਕੌਜੋਕੋਊਉਘਾਰੈ
(ਕਿਉਂਕਿ ਵੇਦ ਅਨੁਸਾਰ) ਪਈ ਹੋਈ ਚਿੱਠੀ ਨੂੰ ਜੋ ਕੋਈ ਖੋਲ੍ਹਦਾ ਹੈ,
ਬਿਧਾਤਾਉਸੈਨਰਕਕੈਮਾਝਡਾਰੈ॥੮॥
ਉਸ ਨੂੰ ਵਿਧਾਤਾ ਨਰਕਾਂ ਵਿਚ ਸੁਟਦਾ ਹੈ ॥੮॥
ਰਹੀਸੰਕਿਲੀਨੀਤਊਹਾਥਪਾਤੀ
ਸ਼ੰਕਾ ਵਿਚ ਗ੍ਰਸੀ ਹੋਈ ਨੇ ਉਹ ਚਿੱਠੀ ਹੱਥ ਵਿਚ ਲੈ ਲਈ
ਲਈਲਾਇਕੈਮਿਤ੍ਰਕੀਜਾਨਿਛਾਤੀ
ਅਤੇ ਉਸ ਨੂੰ ਮਿਤਰ ਦੀ ਸਮਝ ਕੇ ਛਾਤੀ ਨਾਲ ਲਗਾ ਲਿਆ।