GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1221
Display Settings
ਕਬੈਹਾਥਮਾਹੀਛਿਪਾਵੈਉਘਾਰੈ
ਕਦੇ (ਉਹ ਚਿੱਠੀ ਨੂੰ) ਹੱਥ ਵਿਚ ਲੁਕਾਉਂਦੀ ਅਤੇ ਕਦੇ ਉਘਾੜਦੀ।
ਮਨੋਨਿਰਧਨੀਦ੍ਰਬਪਾਯੋਨਿਹਾਰੈ॥੯॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਨਿਰਧਨ ਵਿਅਕਤੀ ਧਨ ਨੂੰ ਪ੍ਰਾਪਤ ਕਰ ਕੇ ਵੇਖਦਾ ਹੋਵੇ ॥੯॥
ਤਬੈਚੰਚਲਾਚਿਤਮੈਯੌਬਿਚਾਰੀ
ਤਦ ਇਸਤਰੀ ਨੇ ਮਨ ਵਿਚ ਇਸ ਤਰ੍ਹਾਂ ਵਿਚਾਰ ਕੀਤਾ
ਤਿਸੈਜਾਨਿਕੈਨਾਥਪਾਤੀਉਘਾਰੀ
ਅਤੇ ਉਸ ਨੂੰ ਪ੍ਰੀਤਮ ਦੀ ਚਿੱਠੀ ਸਮਝ ਕੇ ਖੋਲ੍ਹ ਲਿਆ।
ਜੋਊਨਾਥਕੀਜਾਨਿਪਾਤੀਉਘਾਰੈ
(ਸੋਚਦੀ ਕਿ) ਜੋ (ਕੋਈ ਇਸਤਰੀ) ਪ੍ਰੀਤਮ ਦੀ ਚਿੱਠੀ ਸਮਝ ਕੇ ਖੋਲ੍ਹਦੀ ਹੈ,
ਤਾਕੌਬਿਧਾਤਾਮਹਾਨਰਕਡਾਰੈ॥੧੦॥
ਉਸ ਨੂੰ ਵਿਧਾਤਾ ਮਹਾ ਨਰਕ ਵਿਚ ਨਹੀਂ ਸੁਟਦਾ ॥੧੦॥
ਹੁਤੋਏਕਰਾਜਾਤਹਾਛਤ੍ਰਧਾਰੀ
ਉਥੇ ਇਕ ਛਤ੍ਰਧਾਰੀ ਰਾਜਾ ਸੀ
ਪ੍ਰਭਾਸੈਨਕੇਪ੍ਰਾਨਕੋਹੰਤਕਾਰੀ
ਜੋ ਪ੍ਰਭਾ ਸੈਨ ਦੇ ਪ੍ਰਾਣਾਂ ਨੂੰ ਖ਼ਤਮ ਕਰਨਾ ਚਾਹੁੰਦਾ ਸੀ।
ਤਿਨਿਛਿਆਇਹੈਚਿਤਕੇਮਾਝਕੀਨੀ
ਉਸ ਨੇ ਇਹ ਇੱਛਾ ਆਪਣੇ ਮਨ ਵਿਚ ਕੀਤੀ
ਸੋਈਲਿਖ੍ਯਕੈਪਤ੍ਰਕੇਮਧਿਦੀਨੀ॥੧੧॥
ਅਤੇ ਉਹੀ ਇਸ ਪੱਤਰ ਵਿਚ ਲਿਖ ਦਿੱਤੀ ॥੧੧॥
ਬਿਖ੍ਯਾਨਾਮਜਾਕੀਸੁਪੁਤ੍ਰੀਅਪਾਰਾ
ਜਿਸ ਦੀ ਅਪਾਰ (ਸੁੰਦਰ) ਪੁੱਤਰੀ ਦਾ ਨਾਂ 'ਬਿਖਿਆ' ਸੀ,
ਤਿਸੀਓਰਲਿਖਿਪਤ੍ਰਿਕੈਮਾਝਡਾਰਾ
ਉਸੇ (ਰਾਜੇ) ਵਲ ਇਹ ਚਿੱਠੀ ਲਿਖ ਕੇ ਰਖੀ ਗਈ ਸੀ।
ਪ੍ਰਭਾਸੈਨਆਯੋਜਬੈਜਾਨਿਲੀਜੋ
ਜਦੋਂ ਪ੍ਰਭਾ ਸੈਨ ਰਾਜਾ ਆਇਆ ਹੋਇਆ ਸਮਝ ਲਵੋ
ਬਿਖੈਲੈਤਿਸੀਕਾਲਮੈਤਾਸੁਦੀਜੋ॥੧੨॥
ਤਾਂ ਉਸੇ ਵੇਲੇ ਉਸ ਨੂੰ ਵਿਸ਼ ('ਬਿਖ') ਦੇ ਦੇਣਾ ॥੧੨॥
ਰਹੀਪਤ੍ਰਿਕੋਬਾਚਕੈਚੌਕਿਚਿਤੈ
ਉਹ ਚਿੱਠੀ ਪੜ੍ਹ ਕੇ ਮਨ ਵਿਚ ਚੌਂਕ ਪਈ।
ਕਿਯੋਮੰਤ੍ਰਇਕਮਿਤ੍ਰਕੀਰਛਹਿਤੈ
ਉਸ ਨੇ ਮਿਤਰ ਦੀ ਰਖਿਆ ਲਈ ਇਕ ਵਿਚਾਰ ਕੀਤਾ।
ਲਿਯੋਆਂਜਿਕੈਅੰਜਨੈਹਾਥਪ੍ਯਾਰੀ
ਉਸ ਨੇ ਹੱਥ ਨਾਲ ਅੱਖਾਂ ਵਿਚੋਂ ਸੁਰਮੇ ਨੂੰ ਲਗਾਇਆ
ਬਿਖ੍ਯਾਬਿਖਿਕੈਦੈਨਤਾਕੌਸੁਡਾਰੀ॥੧੩॥
ਅਤੇ 'ਬਿਖ' ਦੀ ਥਾਂ 'ਬਿਖਿਆ' ਦੇਣ ਲਈ ਲਿਖ ਕੇ ਪਾ ਦਿੱਤਾ (ਅਰਥਾਤ 'ਬਿਖ' ਨੂੰ 'ਬਿਖਿਆ' ਬਣਾ ਦਿੱਤਾ) ॥੧੩॥
ਰਹੀਜਾਤਬਾਲਾਤਬੈਰਾਜਜਾਗੇ
ਜਦੋਂ ਉਹ ਕੰਨਿਆ ਚਲੀ ਗਈ ਤਾਂ ਰਾਜਾ ਜਾਗਿਆ।
ਵਹੈਪਤ੍ਰਿਕਾਹਾਥਲੈਕੈਨੁਰਾਗੇ
ਅਤੇ ਉਹ ਪੱਤਰ ਪ੍ਰੇਮ ਪੂਰਵਕ ਹੱਥ ਵਿਚ ਪਕੜ ਲਿਆ।
ਪਿਤਾਤੌਨਕੇਹਾਥਲੈਕੇਸੁਦੀਨੀ
(ਉਹ ਚਿੱਠੀ) ਲੈ ਕੇ ਬਿਖਿਆ ਦੇ ਪਿਤਾ ਨੂੰ ਦੇ ਦਿੱਤੀ।
ਸੁਨ੍ਯੋਮਿਤ੍ਰਕੋਨਾਮੁਲੈਭੂਪਚੀਨੀ॥੧੪॥
ਮਿਤਰ ਦਾ ਨਾਂ ਸੁਣ ਕੇ ਰਾਜੇ ਨੇ ਉਸ ਨੂੰ ਪਛਾਣ ਲਿਆ ॥੧੪॥
ਜਬੈਪਤ੍ਰਿਕਾਛੋਰਿਕੈਭੂਪਬਾਚੀ
ਜਦ ਰਾਜੇ ਨੇ ਚਿੱਠੀ ਖੋਲ ਕੇ ਪੜ੍ਹੀ,
ਇਹੈਬਾਤਰਾਜੈਲਿਖੀਮਿਤ੍ਰਸਾਚੀ
ਤਾਂ (ਉਸ ਨੇ ਸੋਚਿਆ ਕਿ) ਇਹ ਮਿਤਰ ਰਾਜੇ ਨੇ ਸੱਚੀ ਗੱਲ ਲਿਖੀ ਹੈ।
ਬਿਖ੍ਯਾਬਾਚਿਪਤ੍ਰੀਉਸੀਕਾਲਦੀਜੋ
ਚਿੱਠੀ ਪੜ੍ਹਦਿਆਂ ਹੀ ਉਸੇ ਵੇਲੇ ਬਿਖਿਆ ਦੇ ਦੇਣਾ
ਘਰੀਏਕਬੇਲੰਬਰਾਜਾਕੀਜੋ॥੧੫॥
ਅਤੇ ਹੇ ਰਾਜਨ! ਇਕ ਘੜੀ ਵੀ ਦੇਰ ਨਹੀਂ ਕਰਨੀ ॥੧੫॥
ਬਿਖ੍ਯਾਰਾਜਕੰਨ੍ਯਾਮਹਾਰਾਜਦੀਨੀ
ਬਿਖਿਆ ਨਾਂ ਦੀ ਰਾਜ ਕੰਨਿਆ ਨੂੰ ਮਹਾਰਾਜ ਨੇ ਦੇ ਦਿੱਤਾ।
ਕਹਾਚੰਚਲਾਚੇਸਟਾਚਾਰਕੀਨੀ
(ਵੇਖੋ) ਚੰਚਲਾ ਨੇ ਕਿਤਨੀ ਸੁੰਦਰ ਚੇਸ਼ਟਾ ਕੀਤੀ ਹੈ।
ਕਛੂਭੇਦਤਾਕੋਸੁਰਾਜੈਪਾਯੋ
ਰਾਜੇ ਨੇ ਉਸ ਦਾ ਕੁਝ ਵੀ ਭੇਦ ਨਹੀਂ ਪਾਇਆ
ਪ੍ਰਭਾਸੈਨਰਾਜਾਤਿਸੈਬ੍ਯਾਹਿਲ੍ਯਾਯੋ॥੧੬॥
ਅਤੇ ਪ੍ਰਭਾ ਸੈਨ ਰਾਜਾ ਉਸ ਨੂੰ ਵਿਆਹ ਕੇ ਲੈ ਆਇਆ ॥੧੬॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਛਿਆਸੀਚਰਿਤ੍ਰਸਮਾਪਤਮਸਤੁਸੁਭਮਸਤੁ॥੨੮੬॥੫੪੪੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੮੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੮੬॥੫੪੪੧॥ ਚਲਦਾ॥
ਦੋਹਰਾ
ਦੋਹਰਾ:
ਘਾਟਮਪੁਰਕੁਰਰੇਬਿਖੈਏਕਮੁਗਲਕੀਬਾਲ
ਘਾਟਮ ਪੁਰ ਦੇ ਇਕ ਬਾਗ਼ ('ਕੁਰਰੇ') ਵਿਚ ਇਕ ਮੁਗ਼ਲ ਬਾਲਿਕਾ ਨੇ
ਭ੍ਰਾਤਾਸਾਥਚਰਿਤ੍ਰਤਿਨਕਿਯੋਸੁਸੁਨਹੁਨ੍ਰਿਪਾਲ॥੧॥
ਭਰਾ ਨਾਲ ਚਰਿਤ੍ਰ ਕੀਤਾ। ਹੇ ਰਾਜਨ! ਉਹ ਸੁਣੋ ॥੧॥
ਚੌਪਈ
ਚੌਪਈ:
ਸੌਦਾਨਿਮਿਤਭ੍ਰਾਤਤਿਹਗਯੋ
ਉਸ (ਬਾਲਿਕਾ) ਦਾ ਭਰਾ ਸੌਦਾਗਰੀ ਲਈ (ਬਾਹਰ) ਗਿਆ
ਖਾਟਿਕਮਾਇਅਧਿਕਧਨਲਯੋ
ਅਤੇ ਖਟ ਕਮਾ ਕੇ ਬਹੁਤ ਸਾਰਾ ਧਨ ਲੈ ਕੇ ਆਇਆ।
ਨਿਸਿਕਹਧਾਮਭਗਨਿਕੋਆਯੋ
(ਉਹ) ਰਾਤ ਵੇਲੇ ਭੈਣ ਦੇ ਘਰ ਆਇਆ।
ਕੰਠਲਾਗਿਤਿਨਮੋਹਜਤਾਯੋ॥੨॥
(ਭੈਣ ਨੇ) ਉਸ ਨੂੰ ਗਲੇ ਨਾਲ ਲਗਾ ਕੇ (ਆਪਣਾ) ਮੋਹ ਜਤਾਇਆ ॥੨॥
ਅਪਨੀਸਕਲਬ੍ਰਿਥਾਤਿਨਭਾਖੀ
(ਭਰਾ ਨੇ ਸੌਦਾਗਰੀ ਸੰਬੰਧੀ) ਸਾਰੀ ਵਿਥਿਆ ਦਸੀ।
ਜੋਜੋਬਿਤਈਸੋਸੋਆਖੀ
ਜੋ ਜੋ ਬੀਤੀ ਸੀ, ਉਹ ਉਹ ਦਸ ਦਿੱਤੀ।
ਜੁਧਨਹੁਤੋਸੰਗਖਾਟਿਕਮਾਯੋ
(ਉਹ) ਜੋ ਧਨ ਖਟ ਕਮਾ ਕੇ ਨਾਲ ਲੈ ਕੇ ਆਇਆ ਸੀ,
ਸੋਭਗਨੀਕਹਸਕਲਦਿਖਾਯੋ॥੩॥
ਉਹ ਸਾਰਾ ਭੈਣ ਨੂੰ ਵਿਖਾ ਦਿੱਤਾ ॥੩॥
ਮਰਿਯਮਬੇਗਮਤਾਕੋਨਾਮਾ
ਉਸ (ਮੁਗ਼ਲ ਬਾਲਿਕਾ) ਦਾ ਨਾਂ ਮਰਿਯਮ ਬੇਗਮ ਸੀ।
ਭਾਈਕੌਮਾਰਾਜਿਨਬਾਮਾ
ਉਸ ਇਸਤਰੀ ਨੇ ਭਰਾ ਨੂੰ ਮਾਰ ਦਿੱਤਾ।
ਸਭਹੀਦਰਬਛੀਨਿਕਰਿਲੀਨਾ
(ਉਸ ਦਾ) ਸਾਰਾ ਧਨ ਖੋਹ ਲਿਆ
ਆਪੁਚਰਿਤ੍ਰਸੁਐਸੇਕੀਨਾ॥੪॥
ਅਤੇ ਆਪ ਇਸ ਤਰ੍ਹਾਂ ਦਾ ਚਰਿਤ੍ਰ ਕੀਤਾ ॥੪॥
ਦੋਹਰਾ
ਦੋਹਰਾ: