ਭਗਨੀਦਰਬਬਿਲੋਕਿਕੈਲੋਭਸਿੰਧਕੈਮਾਹਿ॥
ਭੈਣ ਧਨ ਨੂੰ ਵੇਖ ਕੇ ਲੋਭ ਦੇ ਸਮੁੰਦਰ ਵਿਚ (ਡੁਬ ਗਈ)।
ਨਖਸਿਖਲੌਬੂਡਤਭਈਸੁਧਿਨਰਹੀਜਿਯਮਾਹਿ॥੫॥
(ਉਹ) ਸਿਰ ਤੋਂ ਪੈਰਾਂ ਤਕ (ਲੋਭ ਦੇ ਸਮੁੰਦਰ ਵਿਚ) ਡੁਬ ਗਈ ਅਤੇ ਉਸ ਦੇ ਮਨ ਵਿਚ ਕੋਈ ਸੁੱਧ ਬੁੱਧ ਨਾ ਰਹੀ ॥੫॥
ਚੌਪਈ॥
ਚੌਪਈ:
ਭ੍ਰਾਤਵਾਤਭਗਨੀਨਬਿਚਾਰਾ॥
(ਉਸ) ਭੈਣ ਨੇ ਭਰਾ ਵਰਾ ਕੁਝ ਨਾ ਵਿਚਾਰਿਆ
ਫਾਸੀਡਾਰਿਕੰਠਿਮਹਿਮਾਰਾ॥
ਅਤੇ ਗਲ ਵਿਚ ਫਾਹੀ ਪਾ ਕੇ ਮਾਰ ਦਿੱਤਾ।
ਲੀਨਾਲੂਟਿਸਕਲਤਿਹਧਨਕੌ॥
ਉਸ ਦੇ ਸਾਰੇ ਧਨ ਨੂੰ ਲੁਟ ਲਿਆ
ਕਰਿਯੋਅਮੋਹਆਪਨੇਮਨਕੌ॥੬॥
ਅਤੇ ਆਪਣੇ ਮਨ ਨੂੰ ਨਿਰਮੋਹੀ ਕਰ ਦਿੱਤਾ ॥੬॥
ਪ੍ਰਾਤਭਏਰੋਵਨਤਬਲਾਗੀ॥
ਸਵੇਰ ਹੋਣ ਤੇ ਉਹ ਰੋਣ ਲਗ ਗਈ
ਜਬਸਭਪ੍ਰਜਾਗਾਵਕੀਜਾਗੀ॥
ਜਦੋਂ ਪਿੰਡ ਦੇ ਸਾਰੇ ਲੋਕ ਜਾਗ ਪਏ।
ਮ੍ਰਿਤਕਬੰਧੁਤਬਸਭਨਦਿਖਾਯੋ॥
ਉਸ ਨੇ ਮਰਿਆ ਹੋਇਆ ਭਰਾ ਸਭ ਨੂੰ ਵਿਖਾਇਆ।
ਮਰਿਯੋਆਜੁਇਹਸਾਪਚਬਾਯੋ॥੭॥
(ਅਤੇ ਕਿਹਾ) ਸੱਪ ਦੇ ਡੰਗਣ ਨਾਲ ਇਹ ਮਰ ਗਿਆ ਹੈ ॥੭॥
ਭਲੀਭਾਤਤਨਤਾਹਿਗਡਾਯੋ॥
ਉਸ ਦਾ ਸ਼ਰੀਰ ਚੰਗੀ ਤਰ੍ਹਾਂ ਨਾਲ ਗਡਵਾ ਦਿੱਤਾ
ਯੌਕਾਜੀਤਨਆਪੁਜਤਾਯੋ॥
ਅਤੇ ਆਪ ਕਾਜ਼ੀ ਨੂੰ ਇਸ ਤਰ੍ਹਾਂ ਕਿਹਾ,
ਸਾਜਬਾਜਿਇਕਯਾਕੋਘੋਰੋ॥
ਇਸ ਦਾ ਸਾਮਾਨ ਅਤੇ ਇਕ ਘੋੜਾ
ਔਰਜੁਕਛੁਯਾਕੌਧਨੁਥੋਰੋ॥੮॥
ਅਤੇ ਥੋੜਾ ਜਿਹਾ ਧਨ (ਮੇਰੇ ਪਾਸ ਹੈ) ॥੮॥
ਸੋਇਹਤ੍ਰਿਯਹਿਪਠਾਵਨਕੀਜੈ॥
ਉਹ ਇਸ ਦੀ ਇਸਤਰੀ ਨੂੰ ਭੇਜ ਦਿਓ
ਫਾਰਖਤੀਹਮਕੌਲਿਖਿਦੀਜੈ॥
ਅਤੇ ਮੈਨੂੰ ਫ਼ਾਰਖ਼ਤੀ (ਬੇਬਾਕੀ) ਲਿਖ ਦਿਓ।
ਕਬੁਜਲਿਖਾਕਾਜੀਤੇਲਈ॥
(ਉਸ ਨੇ) ਕਾਜ਼ੀ ਤੋਂ ਰਸੀਦ ('ਕਬੁਜ') ਲਿਖਵਾ ਲਈ
ਕਛੁਧਨਮ੍ਰਿਤਕਤ੍ਰਿਯਾਕਹਦਈ॥੯॥
ਅਤੇ ਕੁਝ ਧਨ ਮ੍ਰਿਤਕ ਦੀ ਇਸਤਰੀ ਨੂੰ ਦੇ ਦਿੱਤਾ ॥੯॥
ਦੋਹਰਾ॥
ਦੋਹਰਾ:
ਇਹਛਲਅਪਨੋਭ੍ਰਾਤਹਤਿਲੀਨੀਕਬੁਜਿਲਿਖਾਇ॥
ਇਸ ਛਲ ਨਾਲ ਆਪਣੇ ਭਰਾ ਨੂੰ ਮਾਰ ਕੇ ਰਸੀਦ ਲਿਖਵਾ ਲਈ।
ਨਿਸਾਕਰੀਤਿਹਨਾਰਿਕੀਸਭਧਨਗਈਪਚਾਇ॥੧੦॥
ਉਸ ਦੀ ਪਤਨੀ ਦੀ ਵੀ ਤਸੱਲੀ ਕਰਾ ਕੇ ਸਾਰਾ ਧਨ ਪਚਾ ਗਈ ॥੧੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਸਤਾਸੀਚਰਿਤ੍ਰਸਮਾਪਤਮਸਤੁਸੁਭਮਸਤੁ॥੨੮੭॥੫੪੫੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੮੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੮੭॥੫੪੫੧॥ ਚਲਦਾ॥
ਚੌਪਈ॥
ਚੌਪਈ:
ਯੂਨਾਸਹਿਰਰੂਮਮਹਿਜਹਾ॥
ਰੂਮ (ਦੇਸ) ਵਿਚ ਜਿਥੇ ਯੂਨਾ ਨਾਂ ਦਾ ਨਗਰ ਹੈ,
ਦੇਵਛਤ੍ਰਰਾਜਾਇਕਤਹਾ॥
ਉਥੇ ਛਤ੍ਰ ਦੇਵ ਨਾਂ ਦਾ ਇਕ ਰਾਜਾ ਸੀ।
ਛੈਲਦੇਇਦੁਹਿਤਾਤਾਕੇਇਕ॥
ਛੈਲ ਦੇਈ ਨਾਂ ਦੀ ਉਸ ਦੀ ਇਕ ਪੁੱਤਰੀ ਸੀ।
ਪੜੀਬ੍ਯਾਕਰਨਕੋਕਸਾਸਤ੍ਰਨਿਕ॥੧॥
ਉਹ ਅਨੇਕ ਵਿਆਕਰਨ ਅਤੇ ਕੋਕ ਸ਼ਾਸਤ੍ਰ ਪੜ੍ਹੀ ਹੋਈ ਸੀ ॥੧॥
ਅਜਿਤਸੈਨਤਿਹਠਾਇਕਛਤ੍ਰੀ॥
ਉਥੇ ਅਜਿਤ ਸੈਨ ਨਾਂ ਦਾ
ਤੇਜਵਾਨਬਲਵਾਨਧਰਤ੍ਰੀ॥
ਇਕ ਤੇਜਵੰਤ, ਬਲਵਾਨ ਅਤੇ ਅਸਤ੍ਰ-ਧਾਰੀ ਛਤ੍ਰੀ ਸੀ।
ਰੂਪਵਾਨਬਲਵਾਨਅਪਾਰਾ॥
(ਉਹ) ਬਹੁਤ ਰੂਪਵਾਨ ਅਤੇ ਬਹਾਦਰ ਸੀ
ਪੂਰੋਪੁਰਖਜਗਤਉਜਿਯਾਰਾ॥੨॥
ਅਤੇ ਜਗਤ ਵਿਚ ਪੂਰਨ ਪੁਰਸ਼ ਵਜੋਂ ਉਜਾਗਰ ਸੀ ॥੨॥
ਤੇਜਵਾਨਦੁਤਿਵਾਨਅਤੁਲਬਲ॥
ਉਹ ਤੇਜਵਾਨ, ਸੁੰਦਰ ਅਤੇ ਅਤੁਲ ਬਲ ਵਾਲਾ ਸੀ।
ਅਰਿਅਨੇਕਜੀਤੇਜਿਨਦਲਿਮਲਿ॥
ਉਸ ਨੇ ਅਨੇਕ ਵੈਰੀ ਮਸਲ ਕੇ ਜਿਤ ਲਏ ਸਨ।
ਆਵਤਤਾਹਿਬਿਲੋਕ੍ਯੋਰਾਨੀ॥
ਉਸ ਨੂੰ ਆਉਂਦਿਆਂ ਰਾਣੀ ਨੇ ਵੇਖਿਆ
ਦੁਹਿਤਾਸੋਇਹਭਾਤਿਬਖਾਨੀ॥੩॥
ਅਤੇ ਪੁੱਤਰੀ ਨੂੰ ਇਸ ਤਰ੍ਹਾਂ ਕਿਹਾ ॥੩॥
ਜੌਇਹਧਾਮਨ੍ਰਿਪਤਿਕੇਹੋਤੋ॥
ਜੇ ਇਹ (ਕਿਸੇ) ਰਾਜੇ ਦੇ ਘਰ (ਪੈਦਾ) ਹੋਇਆ ਹੁੰਦਾ,
ਤੌਤੁਮਰੇਲਾਇਕਬਰਕੋਥੋ॥
ਤਾਂ ਤੇਰੇ ਲਈ ਯੋਗ ਵਰ ਸੀ।
ਅਬਮੈਅਸਕਹਕਰੌਉਪਾਊ॥
ਮੈਂ ਹੁਣ ਇਹੋ ਜਿਹਾ ਉਪਾ ਕਰਦੀ ਹਾਂ
ਐਸੋਬਰਤੁਹਿਆਨਮਿਲਾਊ॥੪॥
ਕਿ ਤੈਨੂੰ ਅਜਿਹਾ ਵਰ ਲਭ ਕੇ ਲਿਆ ਦਿਆਂ ॥੪॥
ਅੜਿਲ॥
ਅੜਿਲ:
ਤਨਿਕਕੁਅਰਿਕੇਧੁਨਿਜਬਅਸਿਕਾਨਨਪਰੀ॥
ਜਦ ਰਾਜ ਕੁਮਾਰੀ ਦੇ ਕੰਨ ਵਿਚ ਮਾੜੀ ਜਿੰਨੀ ਭਿਣਕ ਪਈ,
ਦੇਖਿਰਹੀਤਹਿਓਰਮੈਨਅਰੁਮਦਭਰੀ॥
ਤਾਂ ਕਾਮ ਅਤੇ (ਸੁੰਦਰਤਾ ਦੇ) ਮਦ ਵਿਚ ਮਸਤ ਹੋ ਕੇ ਉਸ ਵਲ ਵੇਖਣ ਲਗ ਗਈ।
ਮੋਹਿਰਹੀਮਨਮਾਹਿਨਪ੍ਰਗਟਜਤਾਇਯੋ॥
ਉਹ ਮਨ ਵਿਚ ਮੋਹਿਤ ਹੋ ਗਈ, ਪਰ ਕਿਸੇ ਅਗੇ ਪ੍ਰਗਟ ਨਾ ਕੀਤਾ।
ਹੋਪਲਪਲਬਲਿਬਲਿਜਾਤੀਦਿਵਸਗਵਾਇਯੋ॥੫॥
ਉਸ ਉਤੋਂ ਪਲ ਪਲ ਵਾਰਨੇ ਹੁੰਦੀ ਹੋਈ ਨੇ ਸਾਰਾ ਦਿਨ ਬਤੀਤ ਕਰ ਦਿੱਤਾ ॥੫॥
ਚੌਪਈ॥
ਚੌਪਈ:
ਰੈਨਿਭਏਸਹਚਰੀਬੁਲਾਈ॥
ਰਾਤ ਹੋਣ ਤੇ ਉਸ ਨੇ ਦਾਸੀ ਨੂੰ ਬੁਲਾਇਆ
ਚਿਤਬ੍ਰਿਥਾਤਿਹਸਕਲਸੁਨਾਈ॥
ਅਤੇ ਉਸ ਨੂੰ (ਆਪਣੇ) ਮਨ ਦੀ ਸਾਰੀ ਵਿਥਿਆ ਸੁਣਾਈ।