GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1223
Display Settings
ਜੌਤਿਹਦੈਮਿਲਾਇਮੁਹਿਪ੍ਯਾਰੀ
ਹੇ ਪਿਆਰੀ! ਜੇ ਤੂੰ ਮੈਨੂੰ ਉਸ ਨਾਲ ਮਿਲਾ ਦੇਵੇਂ,
ਤੌਜਾਨੌਤੂਹਿਤੂਹਮਾਰੀ॥੬॥
ਤਾਂ (ਮੈਂ) ਜਾਣਾਂਗੀ ਕਿ ਤੂੰ ਮੇਰੀ ਹਿਤੂ ਹੈਂ ॥੬॥
ਕਹਿਯੋਕੁਅਰਿਸਹਚਰਿਸੌਜਾਨਾ
ਰਾਜ ਕੁਮਾਰੀ ਨੇ (ਜੋ) ਕਿਹਾ, ਉਹ ਸਖੀ ਨੇ ਸਮਝ ਲਿਆ।
ਭੇਦਦੂਸਰਕਾਨਬਖਾਨਾ
ਪਰ ਕਿਸੇ ਹੋਰ ਨੂੰ ਇਹ ਭੇਦ ਨਾ ਦਸਿਆ।
ਤਤਛਿਨਦੌਰਤਵਨਪਹਿਗਈ
(ਉਹ ਦਾਸੀ) ਤੁਰਤ ਦੌੜ ਕੇ ਉਸ (ਵਿਅਕਤੀ) ਕੋਲ ਗਈ
ਬਹੁਬਿਧਿਤਾਹਿਪ੍ਰਬੋਧਤਭਈ॥੭॥
ਅਤੇ ਉਸ ਨੂੰ ਕਈ ਤਰ੍ਹਾਂ ਨਾਲ ਸਮਝਾਣ ਲਗੀ ॥੭॥
ਬਹੁਬਿਧਿਤਾਹਿਪ੍ਰਬੋਧਜਤਾਈ
(ਦਾਸੀ ਨੇ) ਉਸ ਨੂੰ ਕਈ ਤਰ੍ਹਾਂ ਨਾਲ ਸਮਝਾਇਆ
ਜ੍ਯੋਂਤ੍ਯੋਂਤਾਹਿਤਹਾਲੈਆਈ
ਅਤੇ ਜਿਵੇਂ ਕਿਵੇਂ ਉਸ ਨੂੰ ਉਥੇ ਲੈ ਆਈ।
ਮਾਰਗਕੁਅਰਿਬਿਲੋਕਜਹਾ
ਜਿਥੇ ਰਾਜਾ ਕੁਮਾਰੀ (ਉਸ ਦੀ) ਵਾਟ ਜੋਹ ਰਹੀ ਸੀ,
ਲੈਪਹੁਚੀਮਿਤਵਾਕਹਤਹਾ॥੮॥
(ਦਾਸੀ) ਮਿਤਰ ਨੂੰ ਲੈ ਕੇ ਉਥੇ ਆ ਪਹੁੰਚੀ ॥੮॥
ਲਖਿਤਿਹਕੁਅਰਿਪ੍ਰਫੁਲਿਤਭਈ
ਉਸ ਨੂੰ ਵੇਖ ਕੇ ਰਾਜ ਕੁਮਾਰੀ ਖਿੜ ਗਈ,
ਜਨੁਕਰਾਕਨਵੋਨਿਧਿਪਈ
ਮਾਨੋ (ਕਿਸੇ) ਰੰਕ ਨੇ ਨੌਂ ਨਿੱਧੀਆਂ ਪ੍ਰਾਪਤ ਕੀਤੀਆਂ ਹੋਣ।
ਬਿਹਸਿਬਿਹਸਿਤਿਹਕੰਠਲਗਾਯੋ
ਉਸ ਨੂੰ (ਰਾਜ ਕੁਮਾਰੀ ਨੇ) ਹਸ ਹਸ ਕੇ ਗਲੇ ਨਾਲ ਲਗਾਇਆ
ਮਨਮਾਨਤਕੋਭੋਗਕਮਾਯੋ॥੯॥
ਅਤੇ (ਉਸ ਨਾਲ) ਮਨ ਭਾਉਂਦਾ ਸੰਯੋਗ ਕੀਤਾ ॥੯॥
ਤਾਕੋਦੂਰਦਰਿਦ੍ਰਦਿਯਾਕਰਿ
(ਰਾਜ ਕੁਮਾਰੀ ਨੇ) ਉਸ (ਦਾਸੀ) ਦੀ ਗ਼ਰੀਬੀ ਦੂਰ ਕਰ ਦਿੱਤੀ
ਸੀਸਰਹੀਧਰਸਖੀਪਗਨਪਰ
ਅਤੇ ਸਖੀ ਦੇ ਪੈਰਾਂ ਉਤੇ ਸਿਰ ਧਰਨ ਲਗ ਗਈ
ਤਵਪ੍ਰਸਾਦਮੈਮਿਤ੍ਰਹਿਲਹਿਯੋ
(ਅਤੇ ਕਹਿਣ ਲਗੀ) ਤੇਰੀ ਕ੍ਰਿਪਾ ਨਾਲ ਹੀ ਮੈਂ ਮਿਤਰ ਨੂੰ ਪ੍ਰਾਪਤ ਕੀਤਾ ਹੈ।
ਕਹਾਕਹੋਤੁਹਿਜਾਤਕਹਿਯੋ॥੧੦॥
ਤੈਨੂੰ ਕੀ ਕਹਾਂ? ਕੁਝ ਕਿਹਾ ਨਹੀਂ ਜਾਂਦਾ ॥੧੦॥
ਅਬਕਛੁਐਸਚਰਿਤ੍ਰਬਨੈਯੇ
ਹੁਣ ਕੁਝ ਇਸ ਤਰ੍ਹਾਂ ਦਾ ਚਰਿਤ੍ਰ ਕਰਨਾ ਚਾਹੀਦਾ ਹੈ,
ਜਾਤੇਸਦਾਮਿਤ੍ਰਕਹਪੈਯੇ
ਜਿਸ ਦੁਆਰਾ ਮਿਤਰ ਨੂੰ ਸਦਾ ਲਈ ਪ੍ਰਾਪਤ ਕੀਤਾ ਜਾ ਸਕੇ।
ਸੋਵੌਸਦਾਸੰਗਲੈਤਾਕੌ
ਉਸ ਨੂੰ ਸਦਾ ਨਾਲ ਲੈ ਕੇ ਸੌਵਾਂ,
ਚੀਨਿਸਕੈਕੋਊਨਹਿਵਾਕੌ॥੧੧॥
ਪਰ ਉਸ ਨੂੰ ਹੋਰ ਕੋਈ ਜਾਣ ਨਾ ਸਕੇ ॥੧੧॥
ਤ੍ਰਿਯਚਰਿਤ੍ਰਅਸਚਿਤਬਿਚਾਰੇ
(ਉਸ) ਇਸਤਰੀ ਨੇ ਮਨ ਵਿਚ ਇਸ ਤਰ੍ਹਾਂ ਦਾ ਚਰਿਤ੍ਰ ਵਿਚਾਰਿਆ।
ਸੁਮੈਕਹਤਹੋਸੁਨਹੁਪ੍ਯਾਰੇ
ਉਹ ਮੈਂ ਕਹਿੰਦਾ ਹਾਂ, ਹੇ ਪਿਆਰੇ (ਰਾਜਨ)! ਸੁਣੋ।
ਤਾਹਿਛਪਾਇਸਦਨਮਹਿਰਾਖਾ
ਉਸ ਨੂੰ ਘਰ ਵਿਚ ਲੁਕਾ ਲਿਆ
ਰਾਨੀਸੌਐਸੀਬਿਧਿਭਾਖਾ॥੧੨॥
ਅਤੇ ਰਾਣੀ ਨੂੰ ਇਸ ਤਰ੍ਹਾਂ ਕਿਹਾ ॥੧੨॥
ਰਾਨੀਜੋਤੁਮਪੁਰਖਸਰਾਹਾ
ਹੇ ਰਾਨੀ (ਮਾਤਾ)! ਜਿਸ ਪੁਰਸ਼ ਨੂੰ ਤੁਸੀਂ ਸਲਾਹਿਆ ਸੀ।
ਤਾਕਹਸ੍ਰੀਬਿਸੁਨਾਥਨਚਾਹਾ
ਉਸ ਨੂੰ ਵਿਧਾਤਾ ਨੇ ਚਾਹਿਆ ਹੈ (ਭਾਵ ਭਗਵਾਨ ਨੂੰ ਪਿਆਰਾ ਹੋ ਗਿਆ ਹੈ)।
ਵਾਕੋਕਾਲਿਕਾਲਹ੍ਵੈਗਯੋ
ਉਸ ਦੀ ਕਲ ਹੀ ਮ੍ਰਿਤੂ ਹੋ ਗਈ ਹੈ।
ਯਾਸਖਿਕੇਮੁਖਤੇਸੁਨਿਲਯੋ॥੧੩॥
ਇਹ (ਗੱਲ ਇਸ) ਸਖੀ ਦੇ ਮੂੰਹ ਤੋਂ ਸੁਣ ਲਵੋ ॥੧੩॥
ਹਮਸਭਹਿਨਜੋਤਾਹਿਸਰਾਹਾ
ਅਸੀਂ ਸਾਰਿਆਂ ਨੇ ਜੋ ਉਸ ਨੂੰ ਸਲਾਹਿਆ ਸੀ,
ਤਾਤੇਤਿਸੁਬਿਸੁਨਾਥਨਚਾਹਾ
ਇਸ ਲਈ ਵਿਧਾਤਾ ਨੇ ਉਸ ਨੂੰ ਪਸੰਦ ਕਰ ਲਿਆ ਹੈ।
ਜਨਿਯਤਦ੍ਰਿਸਟਿਤ੍ਰਿਯਨਕੀਲਾਗੀ
ਲਗਦਾ ਹੈ ਉਸ ਨੂੰ ਇਸਤਰੀਆਂ ਦੀ ਨਜ਼ਰ ਲਗ ਗਈ ਹੈ।
ਤਾਤੇਤਾਹਿਮ੍ਰਿਤੁਲੈਭਾਗੀ॥੧੪॥
ਇਸ ਲਈ ਉਸ ਨੂੰ ਮ੍ਰਿਤੂ ਲੈ ਕੇ ਭਜ ਗਈ ਹੈ ॥੧੪॥
ਰਾਨੀਸੋਕਤਵਨਕੋਕਿਯੋ
ਰਾਣੀ ਨੇ ਉਸ ਦਾ ਬਹੁਤ ਸੋਗ ਮੰਨਾਇਆ
ਤਾਦਿਨਅੰਨਪਾਨੀਪਿਯੋ
ਅਤੇ ਉਸ ਦਿਨ ਤੋਂ ਨਾ ਅੰਨ ਖਾਇਆ ਅਤੇ ਨਾ ਪਾਣੀ ਪੀਤਾ।
ਸਾਚਮਰਿਯੋਜਾਨ੍ਯੋਜਿਯਤਾਕੌ
ਉਸ ਨੂੰ ਸਚਮੁਚ ਮਰਿਆ ਹੋਇਆ ਮਨ ਵਿਚ ਸਮਝ ਲਿਆ।
ਭੇਦਅਭੇਦਪਾਯੋਯਾਕੌ॥੧੫॥
ਪਰ ਉਸ ਦਾ ਭੇਦ ਅਭੇਦ ਕੁਝ ਨਾ ਸਮਝਿਆ ॥੧੫॥
ਜਸਤੁਮਸੁੰਦਰਯਾਹਿਨਿਹਾਰਿਯੋ
ਜਿਸ ਤਰ੍ਹਾਂ ਦਾ ਸੁੰਦਰ ਤੁਸੀਂ ਉਹ ਵੇਖਿਆ ਸੀ,
ਭਯੌਹੈਹ੍ਵੈਹੈਬਿਚਾਰਿਯੋ
(ਉਸ ਵਰਗਾ) ਨਾ ਕੋਈ ਸੀ, ਨਾ ਹੈ ਅਤੇ ਨਾ ਹੀ ਹੋਵੇਗਾ, ਵਿਚਾਰਿਆ ਜਾ ਸਕਦਾ ਹੈ।
ਯਾਕੀਬਹਿਨਿਏਕਤਿਹਘਰਮੈ
ਉਸ ਦੀ ਇਕ ਭੈਣ ਘਰ ਵਿਚ ਸੀ,
ਛਾਡਿਅਯੋਜਿਹਭ੍ਰਾਤਨਗਰਮੈ॥੧੬॥
ਜਿਸ ਨੂੰ ਭਰਾ ਪਿਛੇ ਨਗਰ ਵਿਚ ਛਡ ਆਇਆ ਸੀ ॥੧੬॥
ਮੁਹਿਤੁਮਕਹੋਤੁਤਹਮੈਜਾਊ
ਹੇ ਰਾਣੀ ਜੀ! ਜੇ ਤੁਸੀਂ ਮੈਨੂੰ ਕਹੋ ਤਾਂ ਮੈਂ ਉਥੇ ਜਾਵਾਂ
ਵਾਕੀਖੋਜਿਬਹਿਨਿਮੈਲਯਾਊ
ਅਤੇ ਉਸ ਦੀ ਭੈਣ ਨੂੰ ਲਭ ਲਿਆਵਾਂ।
ਸੋਅਤਿਚਤੁਰਿਸਭਨਗੁਨਆਗਰਿ
ਉਹ ਬਹੁਤ ਸਿਆਣੀ ਅਤੇ ਸਭ ਗੁਣਾਂ ਦੀ ਖਾਣ ਹੈ।
ਆਣਿਦਿਖਾਊਤੁਹਿਨ੍ਰਿਪਨਾਗਰਿ॥੧੭॥
ਮੈਂ ਉਸ ਨੂੰ ਲਿਆ ਕੇ ਤੁਹਾਨੂੰ ਅਤੇ ਚਤੁਰ ਰਾਜੇ ਨੂੰ ਵਿਖਾਉਂਦੀ ਹਾਂ ॥੧੭॥
ਭਲੀਭਲੀਸਭਤ੍ਰਿਯਬਖਾਨੀ
ਇਸਤਰੀ ਨੇ ਕਿਹਾ, ਸਭ 'ਠੀਕ ਹੈ, ਠੀਕ ਹੈ'
ਭੇਦਅਭੇਦਗਤਿਕਿਨੂੰਜਾਨੀ
ਪਰ ਭੇਦ ਅਭੇਦ ਦੀ ਸਥਿਤੀ ਕਿਸੇ ਨੇ ਨਾ ਸਮਝੀ।