GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1224
Display Settings
ਖਰਚੀਅਧਿਕਤਵਨਕਹਦਈ
ਉਸ (ਦਾਸੀ) ਨੂੰ ਖਰਚਨ ਲਈ ਬਹੁਤ ਧਨ ਦਿੱਤਾ
ਤਤਛਿਨਕਰਿਕੈਬਿਦਾਪਠਈ॥੧੮॥
ਅਤੇ ਤੁਰਤ ਵਿਦਾ ਕਰ ਕੇ ਭੇਜ ਦਿੱਤੀ ॥੧੮॥
ਦੋਹਰਾ
ਦੋਹਰਾ:
ਬਿਦਾਭਈਬਹੁਦਰਬਲੈਗਈਕੁਅਰਕੇਧਾਮ
ਬਹੁਤ ਧਨ ਲੈ ਕੇ (ਦਾਸੀ) ਵਿਦਾ ਹੋਈ ਅਤੇ ਉਸ ਕੁਮਾਰ ਦੇ ਘਰ ਗਈ।
ਆਠਮਾਸਦੁਰਿਤਹਰਹੀਲਖੀਦੂਸਰਬਾਮ॥੧੯॥
(ਉਹ) ਅੱਠ ਮਹੀਨੇ ਉਥੇ ਲੁਕੀ ਰਹੀ ਅਤੇ ਕਿਸੇ ਦੂਜੀ ਇਸਤਰੀ ਨੇ (ਉਸ ਨੂੰ) ਨਾ ਵੇਖਿਆ ॥੧੯॥
ਚੌਪਈ
ਚੌਪਈ:
ਨਵਮੋਮਾਸਚੜਤਜਬਭਯੋ
ਜਦੋਂ ਨੌਵਾਂ ਮਹੀਨਾ ਚੜ੍ਹਿਆ,
ਤਾਕਹਭੇਸਨਾਰਿਕੋਕਯੋ
ਤਾਂ ਉਸ (ਕੁਮਾਰ) ਨੂੰ ਨਾਰੀ ਦਾ ਭੇਸ ਕਰਾ ਦਿੱਤਾ।
ਲੈਰਾਨੀਕਹਤਾਹਿਦਿਖਾਯੋ
(ਉਸ ਨੂੰ) ਲਿਆ ਕੇ ਰਾਣੀ ਨੂੰ ਵਿਖਾਇਆ।
ਸਭਹਿਨਹੇਰਿਹਿਯੋਹੁਲਸਾਯੋ॥੨੦॥
ਸਭ (ਇਸਤਰੀਆਂ) ਵੇਖ ਕੇ ਮਨ ਵਿਚ ਪ੍ਰਸੰਨ ਹੋਈਆਂ ॥੨੦॥
ਜੋਮੈਕਹੋਸੁਨਹੁਨ੍ਰਿਪਨਾਰੀ
(ਦਾਸੀ ਕਹਿਣ ਲਗੀ) ਹੇ ਰਾਣੀ! ਜੋ ਮੈਂ ਕਹਿੰਦੀ ਹਾਂ, ਉਹ ਸੁਣੋ।
ਇਹਸੌਪਹੁਤੁਮਅਪਨਿਦੁਲਾਰੀ
ਇਸ ਨੂੰ ਤੁਸੀਂ ਆਪਣੀ ਪੁੱਤਰੀ ਨੂੰ ਸੌਂਪ ਦਿਓ।
ਰਾਜਾਸਾਥਭੇਦਬਖਾਨੋ
ਰਾਜੇ ਨੂੰ ਇਸ ਦਾ ਭੇਦ ਨਾ ਦਸੋ।
ਮੇਰੋਬਚਨਸਤਿਕਰਮਾਨੋ॥੨੧॥
ਮੇਰੀ ਗੱਲ ਨੂੰ ਸਚ ਕਰ ਕੇ ਮੰਨੋ ॥੨੧॥
ਜੋਇਸਕੌਰਾਜਾਲਹਿਲੈਹੈ
ਜੇ ਇਸ ਨੂੰ ਰਾਜਾ ਵੇਖ ਲਏਗਾ,
ਭੂਲਿਤਿਹਾਰੋਧਾਮਹੈ
ਤਾਂ ਫਿਰ ਤੁਹਾਡੇ ਘਰ ਨਹੀਂ ਆਏਗਾ।
ਲੈਯਾਕੌਕਰਿਹੈਨਿਜੁਨਾਰੀ
ਇਸ ਨੂੰ ਆਪਣੀ ਇਸਤਰੀ ਬਣਾ ਲਵੇਗਾ
ਮੁਖਬਾਏਰਹਿਹੋਤੁਮਪ੍ਯਾਰੀ॥੨੨॥
ਅਤੇ ਹੇ ਪਿਆਰੀ! ਤੂੰ ਮੂੰਹ ਅੱਡੀ ਰਹਿ ਜਾਵੇਂਗੀ ॥੨੨॥
ਭਲੀਕਹੀਤੁਹਿਤਾਹਿਬਖਾਨੀ
(ਰਾਣੀ ਨੇ ਕਿਹਾ ਕਿ) ਤੂੰ ਚੰਗਾ ਕੀਤਾ ਜੋ ਦਸ ਦਿੱਤਾ ਹੈ।
ਤ੍ਰਿਯਚਰਿਤ੍ਰਗਤਿਕਿਨੂੰਜਾਨੀ
ਇਸਤਰੀ ਦੇ ਚਰਿਤ੍ਰ ਦੀ ਗਤੀ ਕਿਸੇ ਨੇ ਨਹੀਂ ਸਮਝੀ ਹੈ।
ਤਿਹਕੋਭਵਨਸੁਤਾਕੇਰਾਖਾ
ਉਸ ਨੂੰ ਪੁੱਤਰੀ ਦੇ ਭਵਨ ਵਿਚ ਹੀ ਰਖਿਆ
ਭੇਦਮੂਲਨ੍ਰਿਪਤਿਤਨਭਾਖਾ॥੨੩॥
ਅਤੇ ਰਾਜੇ ਨੂੰ ਇਸ ਦਾ ਕੋਈ ਭੇਦ ਨਾ ਦਸਿਆ ॥੨੩॥
ਚਹਤਹੁਤੀਨ੍ਰਿਪਸੁਤਾਸੁਭਈ
ਜੋ ਰਾਜ ਕੁਮਾਰੀ ਚਾਹੁੰਦੀ ਸੀ, ਉਹੀ ਕੁਝ ਹੋ ਗਿਆ।
ਇਹਛਲਸੋਸਹਚਰਿਛਲਿਗਈ
ਇਸ ਛਲ ਨਾਲ ਦਾਸੀ (ਰਾਣੀ ਨੂੰ) ਛਲ ਗਈ।
ਤਾਕਹਪ੍ਰਗਟਧਾਮਮਹਿਰਾਖਾ
ਉਸ ਨੂੰ ਸਾਫ਼ ਤੌਰ ਤੇ ਘਰ ਵਿਚ ਰਖਿਆ
ਨ੍ਰਿਪਹਿਭੇਦਕੋਊਤ੍ਰਿਯਹਿਭਾਖਾ॥੨੪॥
ਅਤੇ ਰਾਜੇ ਨੂੰ ਰਾਣੀ ਨੇ ਕੋਈ ਗੱਲ ਨਾ ਦਸੀ ॥੨੪॥
ਦੋਹਰਾ
ਦੋਹਰਾ:
ਇਹਚਰਿਤ੍ਰਤਿਹਚੰਚਲਾਲਹਿਯੋਆਪਨੋਯਾਰ
ਇਹ ਚਰਿਤ੍ਰ (ਕਰ ਕੇ) ਉਸ ਕੁਮਾਰੀ ਨੇ ਆਪਣਾ ਯਾਰ ਪ੍ਰਾਪਤ ਕਰ ਲਿਆ।
ਸਭਤ੍ਰਿਯਮੁਖਬਾਏਰਹੀਸਕਾਕੋਊਬਿਚਾਰ॥੨੫॥
ਸਾਰੀਆਂ ਇਸਤਰੀਆਂ ਮੂੰਹ ਅੱਡੀ ਰਹਿ ਗਈਆਂ, ਕੋਈ ਵੀ ਭੇਦ ਨੂੰ ਸਮਝ ਨਾ ਸਕੀ ॥੨੫॥
ਸੁਰਮੁਨਿਨਾਗਭੁਜੰਗਸਭਨਰਬਪੁਰੇਕਿਨਮਾਹਿ
ਦੇਵਤੇ, ਮੁਨੀ, ਨਾਗ, ਭੁਜੰਗ ਅਤੇ ਮੱਨੁਖ ਸਾਰੇ ਵਿਚਾਰੇ ਕੀ ਹਨ,
ਦੇਵਅਦੇਵਤ੍ਰਿਯਾਨਕੇਭੇਦਪਛਾਨਤਨਾਹਿ॥੨੬॥
ਇਸਤਰੀਆਂ ਦੇ ਭੇਦ ਨੂੰ ਦੇਵਤੇ ਅਤੇ ਦੈਂਤ ਵੀ ਪਛਾਣ ਨਹੀਂ ਸਕੇ ਹਨ ॥੨੬॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਅਠਾਸੀਚਰਿਤ੍ਰਸਮਾਪਤਮਸਤੁਸੁਭਮਸਤੁ॥੨੮੮॥੫੪੭੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੮੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੮੮॥੫੪੭੭॥ ਚਲਦਾ॥
ਦੋਹਰਾ
ਦੋਹਰਾ:
ਸੁਨਾਸਹਿਰਬਗਦਾਦਕੇਦਛਿਨਸੈਨਨਰੇਸ
ਬਗਦਾਦ ਦਾ ਇਕ ਦਛਿਨ ਸੈਨ ਨਾਂ ਦਾ ਰਾਜਾ ਸੁਣਿਆ ਹੈ।
ਦਛਿਨਦੇਤਾਕੇਤਰੁਨਿਰਹਤਸੁਰਤਿਕੇਭੇਸ॥੧॥
ਉਸ ਦੀ ਇਸਤਰੀ ਦਛਿਨ ਦੇ (ਦੇਈ) ਸੀ ਜੋ ਰਤੀ ਦੇ ਸਰੂਪ ਵਰਗੀ ਸੀ ॥੧॥
ਚੌਪਈ
ਚੌਪਈ:
ਕਮਲਕੇਤੁਇਕਸਾਹੁਬਸਤਤਹ
ਉਥੇ ਇਕ ਕਮਲ ਕੇਤੁ ਨਾਂ ਦਾ ਸ਼ਾਹ ਰਹਿੰਦਾ ਸੀ,
ਜਾਸਮਦੂਸਰਭਯੋਮਹਿਮਹ
ਜਿਸ ਵਰਗਾ ਧਰਤੀ ਉਤੇ ਹੋਰ ਕੋਈ ਨਹੀਂ ਸੀ।
ਤੇਜਵਾਨਬਲਵਾਨਧਰਤ੍ਰੀ
ਉਹ ਤੇਜਵਾਨ, ਬਲਵਾਨ ਅਤੇ ਅਸਤ੍ਰਧਾਰੀ ਸੀ
ਜਾਹਿਰਚਹੂੰਓਰਮਹਿਛਤ੍ਰੀ॥੨॥
ਅਤੇ ਚੌਹਾਂ ਪਾਸੇ ਛਤ੍ਰੀ ਰੂਪ ਵਿਚ ਪ੍ਰਸਿੱਧ ਸੀ ॥੨॥
ਦੋਹਰਾ
ਦੋਹਰਾ:
ਜਬਰਾਨੀਤਿਹਕੁਅਰਕੋਰੂਪਬਿਲੋਕਾਨੈਨ
ਜਦ ਰਾਣੀ ਨੇ ਉਸ ਕੁਮਾਰ ਦਾ ਰੂਪ ਅੱਖਾਂ ਨਾਲ ਵੇਖਿਆ,
ਰਹੀਮਗਨਹ੍ਵੈਮੈਨਮਦਬਿਸਰਗਈਸੁਧਿਐਨ॥੩॥
ਤਾਂ ਉਹ ਕਾਮ ਵਸ ਹੋ ਕੇ ਘਰ ਦੀ ਹੋਸ਼ ਭੁਲ ਗਈ ॥੩॥
ਚੌਪਈ
ਚੌਪਈ:
ਚਤੁਰਸਹਚਰੀਕੁਅਰਿਹਕਾਰੀ
ਉਸ ਰਾਣੀ ਨੇ ਇਕ ਚਤੁਰ ਦਾਸੀ ਨੂੰ ਬੁਲਾਇਆ।
ਆਨਿਕੁਅਰਿਤਨਕੀਅਸਜੁਹਾਰੀ
(ਉਸ ਨੇ) ਆ ਕੇ ਰਾਣੀ ਨੂੰ ਪ੍ਰਨਾਮ ਕੀਤਾ।
ਚਿਤਕੋਭੇਦਸਕਲਤਿਹਦੀਯੋ
ਉਸ ਨੂੰ ਮਨ ਦੀ ਸਾਰੀ ਗੱਲ ਦਸੀ
ਵਾਕੇਤੀਰਪਠਾਵਨਕੀਯੋ॥੪॥
ਅਤੇ ਉਸ (ਕੁਮਾਰ) ਪਾਸ (ਉਸ ਨੂੰ) ਭੇਜ ਦਿੱਤਾ ॥੪॥