ਬਾਰਨਲਗੀਸਖੀਤਹਆਈ॥
(ਜ਼ਰਾ) ਦੇਰ ਨਾ ਲਗੀ ਅਤੇ ਦਾਸੀ ਉਥੇ ਆ ਪਹੁੰਚੀ।
ਆਨਕੁਅਰਤਨਬ੍ਰਿਥਾਜਤਾਈ॥
ਉਸ ਨੇ ਆ ਕੇ ਕੁਮਾਰ ਨੂੰ ਸਾਰੀ ਵਿਥਿਆ ਸੁਣਾਈ
ਤੋਪਰਅਟਕਤਨ੍ਰਿਪਤ੍ਰਿਯਭਈ॥
ਕਿ ਤੇਰੇ ਉਤੇ ਰਾਜੇ ਦੀ ਇਸਤਰੀ ਮੋਹਿਤ ਹੋ ਗਈ ਹੈ।
ਛੂਟਹੁਕਸਬਲਗਨਲਗਿਗਈ॥੫॥
(ਉਸ ਦਾ) ਕੰਮ ਕਾਰ ਛੁਟ ਗਿਆ ਹੈ, (ਬਸ ਇਕੋ) ਲਗਨ ਲਗ ਗਈ ਹੈ ॥੫॥
ਅਬਵਹਧਾਮਕ੍ਰਿਤਾਰਥਕੀਜੈ॥
ਹੁਣ ਉਸ ਦੇ ਘਰ (ਚਲ ਕੇ ਉਸ ਨੂੰ) ਸਫਲ ਮਨੋਰਥ ਕਰੋ।
ਹ੍ਯਾਂਤੇਚਲਿਵਹਿਗ੍ਰਿਹਪਗੁਦੀਜੈ॥
ਇਥੋਂ ਚਲ ਕੇ ਉਸ ਦੇ ਘਰ ਚਰਨ ਪਾਓ।
ਉਠਹੁਕੁਅਰਜੂਬਿਲਮਨਲੈਯੈ॥
ਹੇ ਕੁਮਾਰ ਜੀ! ਜਲਦੀ ਉਠੋ, ਦੇਰ ਨਾ ਲਗਾਓ
ਰਾਜਤਰੁਨਿਕੇਸੇਜਸੁਹੈਯੈ॥੬॥
ਅਤੇ ਰਾਜ ਰਾਣੀ ਦੀ ਸੇਜ ਨੂੰ ਸੁਹਾਵਣਾ ਕਰੋ ॥੬॥
ਜਿਹਤਿਹਬਿਧਤਾਕੋਮਨਲੀਨਾ॥
(ਦਾਸੀ ਨੇ) ਜਿਵੇਂ ਕਿਵੇਂ ਉਸ ਦਾ ਮਨ ਜਿਤ ਲਿਆ
ਆਨਿਮਿਲਾਇਕੁਅਰਿਕਹਦੀਨਾ॥
ਅਤੇ ਲਿਆ ਕੇ ਰਾਣੀ ਨੂੰ ਮਿਲਾ ਦਿੱਤਾ।
ਭਾਤਿਭਾਤਿਤਿਹਤਾਹਿਰਿਝਾਯੋ॥
ਉਸ ਨੇ ਭਾਂਤ ਭਾਂਤ ਨਾਲ ਰਾਣੀ ਨੂੰ ਰਿਝਾਇਆ
ਚਾਰਿਪਹਰਨਿਸਿਭੋਗਕਮਾਯੋ॥੭॥
ਅਤੇ ਚਾਰ ਪਹਿਰ ਰਾਤ ਸੰਯੋਗ ਕੀਤਾ ॥੭॥
ਕੇਲਕਰਤਨਿਸਿਸਕਲਬਿਹਾਨੀ॥
ਕਾਮ-ਕੇਲ ਕਰਦਿਆਂ ਸਾਰੀ ਰਾਤ ਬੀਤ ਗਈ
ਕਰਤਕਾਮਕੀਕੋਟਿਕਹਾਨੀ॥
ਅਤੇ ਕਾਮ ਸੰਬੰਧੀ ਬਹੁਤ ਗੱਲਾਂ ਕਰਦੇ ਰਹੇ।
ਭਾਤਿਭਾਤਿਕੇਆਸਨਕਰਿਕੈ॥
ਭਾਂਤ ਭਾਂਤ ਦੇ ਆਸਣ ਕਰ ਕੇ
ਕਾਮਤਪਤਸਭਹੀਕਹਿਹਰਿਕੈ॥੮॥
ਕਾਮ ਦੇ ਸਾਰੇ ਤਾਪ ਨੂੰ ਦੂਰ ਕਰ ਦਿੱਤਾ ॥੮॥
ਭੋਰਭਯੋਰਜਨੀਜਬਗਈ॥
ਜਦੋਂ ਰਾਤ ਬੀਤ ਗਈ ਅਤੇ ਸਵੇਰ ਹੋ ਗਈ,
ਭਾਤਿਭਾਤਿਚਿਰਈਚੁਹਚਈ॥
ਤਾਂ ਕਈ ਤਰ੍ਹਾਂ ਦੀਆਂ ਚਿੜੀਆਂ ਚਿਚਲਾਉਣ ਲਗੀਆਂ।
ਸ੍ਰਮਿਤਭਏਦੋਊਕੇਲਕਮਾਤੇ॥
ਕਾਮ ਕਰਦਿਆਂ ਦੋਵੇਂ ਥਕ ਗਏ
ਏਕਹਿਸੇਜਸੋਏਰਸਮਾਤੇ॥੯॥
ਅਤੇ (ਕਾਮ) ਰਸ ਵਿਚ ਮਸਤੇ ਹੋਏ ਇਕੋ ਸੇਜ ਉਤੇ ਸੌਂ ਗਏ ॥੯॥
ਸੋਵਤਤ੍ਯਾਗਨੀਦਿਜਬਜਗੇ॥
ਸੌਣ ਤੋਂ ਬਾਦ ਜਦ ਨੀਂਦਰ ਨੂੰ ਤਿਆਗ ਕੇ ਜਾਗੇ,
ਮਿਲਿਕਰਿਕੇਲਕਰਨਤਬਲਗੇ॥
ਤਦ (ਫਿਰ) ਮਿਲ ਕੇ ਕਾਮ-ਕ੍ਰੀੜਾ ਕਰਨ ਲਗ ਗਏ।
ਆਸਨਕਰਤਅਨੇਕਪ੍ਰਕਾਰਾ॥
ਅਨੇਕ ਤਰ੍ਹਾਂ ਦੇ ਆਸਣ ਕਰਨ ਲਗੇ,
ਕੋਕਹੁੰਤੇਦਸਗੁਨਬਿਸਤਾਰਾ॥੧੦॥
ਜੋ ਕੋਕ ਸ਼ਾਸਤ੍ਰ ਤੋਂ ਦਸ ਗੁਣਾਂ ਜ਼ਿਆਦਾ ਸਨ ॥੧੦॥
ਕੇਲਕਮਾਤਅਧਿਕਰਸਮਾਤੈ॥
ਕਾਮ-ਕ੍ਰੀੜਾ ਕਰਨ ਵਿਚ ਬਹੁਤ ਮਗਨ ਹੋ ਗਏ
ਭੂਲਿਗਈਘਰਕੀਸੁਧਿਸਾਤੈ॥
ਅਤੇ ਘਰ ਦੀ ਸੱਤੇ ਸੁੱਧਾਂ ਭੁਲ ਗਏ।
ਚਿਤਅਪਨੋਅਸਕੀਯਾਬਿਚਾਰਾ॥
(ਉਸ ਰਾਣੀ ਨੇ) ਮਨ ਵਿਚ ਇਸ ਤਰ੍ਹਾਂ ਦਾ ਵਿਚਾਰ ਕੀਤਾ
ਪ੍ਰਗਟਮਿਤ੍ਰਕੇਸਾਥਉਚਾਰਾ॥੧੧॥
ਅਤੇ ਮਿਤਰ ਨੂੰ ਸਪਸ਼ਟ ਦਸਿਆ ॥੧੧॥
ਸੁਨਹੁਬਾਤਪ੍ਯਾਰੇਤੁਮਮੇਰੀ॥
ਹੇ ਪਿਆਰੇ! ਤੁਸੀਂ ਮੇਰੀ ਗੱਲ ਸੁਣੋ।
ਦਾਸੀਭਈਆਜਮੈਤੇਰੀ॥
ਮੈਂ ਅਜ ਤੋਂ ਤੁਹਾਡੀ ਦਾਸੀ ਹੋ ਗਈ ਹਾਂ।
ਮੇਰੇਤੋਟਦਰਬਕੀਨਾਹੀ॥
ਮੈਨੂੰ ਧਨ ਦੀ ਕੋਈ ਘਾਟ ਨਹੀਂ ਹੈ।
ਹਮਤੁਮਆਵਹੁਕਹੂੰਸਿਧਾਹੀ॥੧੨॥
(ਇਸ ਲਈ) ਆਓ ਤੁਸੀਂ ਅਤੇ ਮੈਂ ਕਿਧਰੇ ਨਿਕਲ ਚਲੀਏ ॥੧੨॥
ਐਸੋਜਤਨਮਿਤ੍ਰਕਛੁਕਰਿਯੈ॥
ਹੇ ਮਿਤਰ! ਕੋਈ ਅਜਿਹਾ ਯਤਨ ਕਰੋ
ਅਪਨੇਲੈਮੁਹਿਸੰਗਸਿਧਰਿਯੈ॥
ਕਿ ਮੈਨੂੰ ਨਾਲ ਲੈ ਕੇ ਚਲੇ ਜਾਓ।
ਅਤਿਥਭੇਸਦੋਊਧਰਿਲੈਹੈਂ॥
ਦੋਵੇਂ ਸਾਧਭੇਸ ਧਾਰਨ ਕਰ ਲਵਾਂਗੇ
ਇਕਠਾਬੈਠਖਜਾਨਾਖੈਹੈਂ॥੧੩॥
ਅਤੇ ਇਕ ਥਾਂ ਤੇ ਟਿਕ ਕੇ ਖ਼ਜ਼ਾਨਾ ਖਾਵਾਂਗੇ ॥੧੩॥
ਜਾਰਕਹਿਯੋਅਬਲਾਸੌਐਸੇ॥
ਯਾਰ ਨੇ ਇਸਤਰੀ ਨੂੰ ਇਸ ਤਰ੍ਹਾਂ ਕਿਹਾ,
ਤੁਹਿਨਿਕਸੇਲੈਕਰਿਸੰਗਿਕੈਸੇ॥
ਮੈਂ ਤੈਨੂੰ ਨਾਲ ਲੈ ਕੇ ਕਿਵੇਂ ਨਿਕਲਾਂ।
ਠਾਢੇਈਹਾਅਨਿਕਰਖਵਾਰੇ॥
ਇਥੇ ਅਨੇਕ ਰਖਵਾਲੇ ਖੜੋਤੇ ਹਨ
ਨਭਕੇਜਾਤਪਖੇਰੂਮਾਰੈ॥੧੪॥
ਜੋ ਆਕਾਸ਼ ਵਿਚ ਉਡਦੇ ਪੰਖੇਰੂਆਂ ਨੂੰ ਵੀ ਮਾਰ ਦਿੰਦੇ ਹਨ ॥੧੪॥
ਜੌਤੁਹਿਮੁਹਿਕੌਨ੍ਰਿਪਤਿਨਿਹਾਰੈ॥
ਜੇ ਤੈਨੂੰ ਅਤੇ ਮੈਨੂੰ ਰਾਜਾ ਵੇਖ ਲਵੇ
ਦੁਹੂੰਅਨਠੌਰਮਾਰਿਕਰਡਾਰੈ॥
ਤਾਂ ਸਾਨੂੰ ਦੋਹਾਂ ਨੂੰ ਥਾਂ ਮਾਰ ਦੇਵੇ।
ਤਾਤੇਤੁਮਅਸਕਰਹੁਉਪਾਵੈ॥
ਇਸ ਲਈ ਤੂੰ ਅਜਿਹਾ ਉਪਾ ਕਰ
ਮੁਰਤੁਰਭੇਦਨਦੂਸਰਪਾਵੈ॥੧੫॥
ਕਿ ਮੇਰੇ ਤੇਰੇ ਬਿਨਾ ਹੋਰ ਕੋਈ ਭੇਦ ਨਾ ਪਾ ਸਕੇ ॥੧੫॥
ਸੂਰਸੂਰਕਰਿਗਿਰੀਤਰੁਨਿਧਰਿ॥
(ਰਾਣੀ ਨੇ ਤੁਰਤ ਚਰਿਤ੍ਰ ਖੇਡਿਆ) 'ਸੂਲ ਸੂਲ' ਕਰਦੀ ਰਾਣੀ ਧਰਤੀ ਉਤੇ ਡਿਗ ਪਈ।
ਜਾਨੁਕਗਈਸਾਚੁਦੈਕੈਮਰਿ॥
(ਇੰਜ ਲਗਣ ਲਗੀ) ਮਾਨੋ ਸਚੀ ਮੁਚੀ ਮਰ ਗਈ ਹੋਵੇ।
ਹਾਇਹਾਇਕਹਨਾਥਉਚਾਈ॥
'ਹਾਇ ਹਾਇ' ਕਹਿ ਕੇ ਪਤੀ ਨੂੰ ਬੁਲਾਉਣ ਲਗੀ।
ਬੈਦਲਏਸਭਨਿਕਟਿਬੁਲਾਈ॥੧੬॥
(ਉਸ ਨੇ) ਸਾਰੇ ਵੈਦਾਂ ਨੂੰ ਕੋਲ ਬੁਲਾ ਲਿਆ ॥੧੬॥
ਸਭਬੈਦਨਸੌਨ੍ਰਿਪਤਿਉਚਾਰਾ॥
ਸਾਰਿਆਂ ਵੈਦਾਂ ਪ੍ਰਤਿ ਰਾਜੇ ਨੇ ਕਿਹਾ
ਯਾਕੋਕਰਹੁਕਛੂਉਪਚਾਰਾ॥
ਕਿ ਇਸ ਦਾ ਕੁਝ ਉਪਚਾਰ ਕਰੋ।
ਜਾਤੇਰਾਨੀਮਰੈਨਪਾਵੈ॥
ਤਾਂ ਜੋ ਰਾਣੀ ਮਰ ਨਾ ਸਕੇ
ਬਹੁਰਿਹਮਾਰੀਸੇਜਸੁਹਾਵੈ॥੧੭॥
ਅਤੇ ਮੇਰੀ ਸੇਜ ਨੂੰ ਫਿਰ ਤੋਂ ਸੁਹਾਵਣਾ ਬਣਾਵੇ ॥੧੭॥
ਬੋਲਤਭੀਇਕਸਖੀਸਿਯਾਨੀ॥
(ਇੰਨੇ ਵਿਚ) ਇਕ ਸਿਆਣੀ ਸਖੀ ਬੋਲ ਪਈ
ਜਿਨਤ੍ਰਿਯਕੀਰਤਿਕ੍ਰਿਯਾਪਛਾਨੀ॥
ਜਿਸ ਨੇ ਰਾਣੀ ਦੀ ਰਤੀ-ਕ੍ਰੀੜਾ ਨੂੰ ਸਮਝਿਆ ਹੋਇਆ ਸੀ।
ਏਕਨਾਰਿਬੈਦਨੀਹਮਾਰੇ॥
(ਕਹਿਣ ਲਗੀ ਕਿ) ਸਾਡੇ ਇਕ ਇਸਤਰੀ ਵੈਦਣ ਹੈ।
ਜਿਹਆਗੇਕ੍ਯਾਬੈਦਬਿਚਾਰੇ॥੧੮॥
ਉਸ (ਦੀ ਯੋਗਤਾ) ਅਗੇ ਵੈਦ ਵਿਚਾਰੇ ਕੀ ਹਨ ॥੧੮॥
ਜੌਰਾਜਾਤੁਮਤਾਹਿਬੁਲਾਵੋ॥
ਹੇ ਰਾਜਨ! ਜੇ ਤੁਸੀਂ ਉਸ ਨੂੰ ਬੁਲਾਓ
ਤਾਹੀਤੇਉਪਚਾਰਕਰਾਵੋ॥
ਅਤੇ ਉਸ ਕੋਲੋਂ ਇਲਾਜ ਕਰਾਓ।
ਰਾਨੀਬਚੈਬਿਲੰਬਨਲਾਵੈ॥
(ਤਾਂ ਉਹ) ਦੇਰ ਨਹੀਂ ਲਗਾਏਗੀ ਅਤੇ ਰਾਣੀ ਬਚ ਜਾਵੇਗੀ।
ਬਹੁਰਿਤਿਹਾਰੀਸੇਜਸੁਹਾਵੈ॥੧੯॥
ਫਿਰ ਤੁਹਾਡੀ ਸੇਜ ਨੂੰ ਸੁਹਾਵਣਾ ਕਰੇਗੀ ॥੧੯॥
ਸੋਈਬਾਤਰਾਜੈਜਬਮਾਨੀ॥
ਜਦ ਰਾਜੇ ਨੇ ਉਹ ਗੱਲ ਮੰਨ ਲਈ
ਬੋਲਪਠਾਈਵਹੈਸਿਯਾਨੀ॥
ਤਾਂ ਉਸ ਸਿਆਣੀ (ਵੈਦਣ) ਨੂੰ ਬੁਲਵਾ ਲਿਆ।
ਜੋਤਿਨਪੁਰਖਨਾਰਿਕਰਿਭਾਖਾ॥
ਜੋ ਪੁਰਸ਼ ਉਨ੍ਹਾਂ ਨੇ ਇਸਤਰੀ ਕਰ ਕੇ ਦਸਿਆ ਹੋਇਆ ਸੀ,
ਤਾਹੀਕਹਬੈਦਨਿਕਰਿਰਾਖਾ॥੨੦॥
ਉਸੇ ਨੂੰ ਵੈਦਣ ਕਰ ਕੇ ਰਖ ਲਿਆ ॥੨੦॥
ਸਖੀਤਬੈਰਾਜਾਪਹਿਗਈ॥
ਤਦ ਦਾਸੀ ਰਾਜੇ ਕੋਲੋਂ ਗਈ
ਤਾਹਿਤਰੁਨਿਕਰਿਲ੍ਯਾਵਤਭਈ॥
ਅਤੇ ਉਸ (ਪੁਰਸ਼ ਨੂੰ ਵੈਦਣ) ਇਸਤਰੀ ਬਣਾ ਕੇ ਲੈ ਆਈ।
ਜਬਤਿਨਤ੍ਰਿਯਕੀਨਾਰਿਨਿਹਾਰੀ॥
ਉਸ ਨੇ ਜਦ ਇਸਤਰੀ ਦੀ ਨਾੜੀ (ਨਬਜ਼) ਨੂੰ ਵੇਖਿਆ,
ਰਾਜਾਸੋਇਹਭਾਤਿਉਚਾਰੀ॥੨੧॥
ਤਾਂ ਰਾਜੇ ਨੂੰ ਇਸ ਤਰ੍ਹਾਂ ਕਿਹਾ ॥੨੧॥
ਰਾਜਰੋਗਰਾਨੀਕਹਧਰਿਯੋ॥
ਰਾਣੀ ਨੂੰ ਰਾਜ ਰੋਗ (ਤਪੇਦਿਕ) ਹੋ ਗਿਆ ਹੈ
ਜਾਤਿਸਿਤਾਬੀਦੂਰਿਨਕਰਿਯੋ॥
ਜੋ ਜਲਦੀ ਠੀਕ ਨਹੀਂ ਹੋ ਸਕਦਾ।
ਆਠਬਰਿਸਲਗਿਰਹੈਜੁਕੋਈ॥
ਜੇ ਕੋਈ ਅੱਠ ਸਾਲ ਤਕ ਲਗ ਕੇ (ਇਲਾਜ) ਕਰੇਗਾ,
ਯਾਕੋਦੂਰਿਦੂਖਤਬਹੋਈ॥੨੨॥
ਤਦ ਇਸ ਦਾ ਦੁਖ ਦੂਰ ਹੋਵੇਗਾ ॥੨੨॥